JPB NEWS 24

Headlines

ਵਿਆਹ ਵਾਲੇ ਦਿਨ ਡੋਲੀ ਵਾਲੀ ਗੱਡੀ ਸਮੇਤ ਪੁਲਸ ਲਾੜਾ ਤੇ ਬਰਾਤੀਆਂ ਨੂੰ ਲੈ ਗਈ ਥਾਣੇ, ਪਿਆ ਭੜਥੂ,ਦੇਖੋ ਤਸਵੀਰ

ਵਿਆਹ ਵਾਲੇ ਦਿਨ ਡੋਲੀ ਵਾਲੀ ਗੱਡੀ ਸਮੇਤ ਪੁਲਸ ਲਾੜਾ ਤੇ ਬਰਾਤੀਆਂ ਨੂੰ ਲੈ ਗਈ ਥਾਣੇ, ਪਿਆ ਭੜਥੂ,ਦੇਖੋ ਤਸਵੀਰ

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਮੁਹਾਲੀ( ਜੇ ਪੀ ਬੀ ਨਿਊਜ਼ 24) : ਮੁਹਾਲੀ ਦੇ ਪਿੰਡ ਮਟੌਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਵਿਆਹ ਵਾਲੇ ਦਿਨ ਲਾੜਾ ਜੰਜ ਲੈ ਕੇ ਲਾੜੀ ਦੇ ਘਰੇ ਪਹੁੰਚਿਆ ਸੀ ਪਰ ਉੱਥੇ ਲਾੜੇ ਦੀ ਪ੍ਰੇਮਿਕਾ ਨੇ ਸ਼ਗਨਾਂ ਵਾਲੇ ਘਰ ਆ ਛਾਪਾ ਮਾਰ ਦਿੱਤਾ। ਜਿਸ ਘਰੇ ਸ਼ਗਨਾਂ ਦੇ ਗੀਤ ਗਾਉਣੇ ਹੋਣੇ ਸਨ ਉੱਥੇ ਹੀ ਮੁੰਡੇ ਵਾਲੇ ਤੇ ਕੁੜੀ ਵਾਲੇ ਆਹਮੋ-ਸਾਹਮਣੇ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਬੇਅੰਤ ਸਿੰਘ ਮੁਹਾਲੀ ਦੇ ਮਟੌਰ ਵਿਖੇ ਆਪਣੇ ਪਰਿਵਾਰ ਸਮੇਤ ਬਰਾਤ ਲੈ ਕੇ ਕੁੜੀ ਵਾਲਿਆਂ ਦੇ ਘਰ ਪਹੁੰਚਿਆ ਤਾਂ ਉਸ ਦਾ ਪਿੱਛਾ ਕਰਦੀ ਹੋਈ ਉਸ ਦੀ ਪ੍ਰੇਮਿਕਾ ਰੇਨੂੰ ਵੀ ਮੌਕੇ ‘ਤੇ ਪਹੁੰਚ ਗਈ ਅਤੇ ਵਿਆਹ ਵਾਲੀ ਥਾਂ ‘ਤੇ ਭੜਥੂ ਪਾ ਵਿਆਹ ਰੁਕਵਾ ਦਿੱਤਾ। ਪਟਿਆਲਾ ਦੀ ਰਹਿਣ ਵਾਲੀ ਰੇਨੂੰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਪਿਛਲੇ ਕਰੀਬ 8 ਸਾਲਾਂ ਤੋਂ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਬੇਅੰਤ ਸਿੰਘ ਨਾਲ ਲਿਵਇਨ ਰਿਲੇਸ਼ਨਸ਼ਿਪ ਵਿਚ ਰਹਿ ਰਹੀ ਸੀ।

ਪ੍ਰੇਮਿਕਾ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਬੇਅੰਤ ਸਿੰਘ ਉਸ ਨੂੰ ਅਣਦੇਖਿਆ ਕਰ ਰਿਹਾ ਸੀ। ਉਸਨੂੰ ਸ਼ੱਕ ਹੋਇਆ ਤਾਂ ਕੁੜੀ ਵੱਲੋਂ ਪੜਤਾਲ ਕਰਵਾਈ ਗਈ ਅਤੇ ਉਹ ਲਾੜੇ ਦੀ ਬਰਾਤ ਦਾ ਪਿੱਛਾ ਕਰਦੀ ਵਿਆਹ ਵਾਲੀ ਥਾਂ ‘ਤੇ ਪਹੁੰਚ ਗਈ।ਦੂਜੇ ਪਾਸੇ ਬੇਅੰਤ ਸਿੰਘ ਦਾ ਕਹਿਣਾ ਕਿ ਰੇਨੂੰ ਪਿਛਲੇ 4 ਸਾਲਾਂ ਤੋਂ ਉਸ ਨਾਲ ਲਿਵਇਨ ਰਿਲੇਸ਼ਨ ਵਿਚ ਰਹਿ ਰਿਹਾ ਸੀ। ਪਰ ਜਦੋਂ ਉਸ ਨੂੰ ਰੇਨੂ ਦੇ ਪਿਛਲੇ ਵਿਆਹ ਬਾਰੇ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਿਆ ਕਿਉਂਕਿ ਰੇਨੂੰ ਦਾ ਉਸ ਵਕਤ ਤੱਕ ਆਪਣੇ ਪਤੀ ਨਾਲ ਤਲਾਕ ਨਹੀਂ ਹੋਇਆ ਸੀ, ਇਸ ਦੇ ਬਾਵਜੂਦ ਉਹ ਉਸਦੇ ਨਾਲ ਸੀ, ਜਿਸ ਮਗਰੋਂ ਬੇਅੰਤ ਇਸ ਰਿਸ਼ਤੇ ਨੂੰ ਖ਼ਤਮ ਕਰਨ ਲਈ ਅਲੱਗ ਹੋ ਗਿਆ। ਬੇਅੰਤ ਨੇ ਇਲਜ਼ਾਮ ਲਾਇਆ ਕਿ ਰੇਨੂੰ ਨੇ ਤਲਾਕ ਦੀ ਗੱਲ ਉਸ ਤੋਂ ਛੁਪਾਈ ਹੋਈ ਸੀ।ਉੱਥੇ ਹੀ ਬੇਅੰਤ ਵੱਲੋਂ ਜਿਸ ਲੜਕੀ ਨਾਲ ਵਿਆਹ ਕਰਨ ਲਈ ਉਹ ਬਰਾਤ ਲੈ ਕੇ ਮੁਹਾਲੀ ਪਹੁੰਚਿਆ ਸੀ ਜਦੋਂ ਇਸ ਸਾਰੀ ਘਟਨਾ ਸਬੰਧੀ ਉਨ੍ਹਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਵਿਆਹ ਕਰਣ ਤੋਂ ਇਨਕਾਰ ਕਰ ਦਿੱਤਾ। ਹੁਣ ਲਾੜੀ ਦੇ ਪਰਿਵਾਰ ਨੇ ਪੁਲਸ ਨੂੰ ਦਰਖਾਸਤ ਦਿੱਤੀ ਹੈ ਕਿ ਉਹ ਇਸ ਸਬੰਧੀ ਮੁੰਡੇ ਵਾਲਿਆਂ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।