JPB NEWS 24

Headlines

June 12, 2022

ਸਾਬਕਾ ਮੁੱਖ ਮੰਤਰੀ ਬਾਦਲ ਦੀ ਮੌਤ ਦੀ ਖਬਰ ਝੂਠੀ, ਸਿਹਤ ‘ਚ ਹੋ ਰਿਹਾ ਹੈ ਸੁਧਾਰ

ਸਾਬਕਾ ਮੁੱਖ ਮੰਤਰੀ ਬਾਦਲ ਦੀ ਮੌਤ ਦੀ ਖਬਰ ਝੂਠੀ, ਸਿਹਤ ‘ਚ ਸੁਧਾਰ ਹੋ ਰਿਹਾ ਹੈ ਜਲੰਧਰ: ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਗੈਸਟਰਾਈਟਸ ਅਤੇ ਬ੍ਰੌਨਕਾਇਲ ਅਸਥਮਾ ਦੀ ਸ਼ਿਕਾਇਤ ਤੋਂ ਬਾਅਦ ਕੱਲ੍ਹ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਦੀਪਕ ਭਸੀਨ ਅਤੇ ਦਿਗੰਬਰ ਬੇਹਰਾ ਦਾ ਸਹੀ ਇਲਾਜ ਕੀਤਾ ਗਿਆ ਅਤੇ ਹੁਣ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਦੇ ਸਾਰੇ ਮਾਪਦੰਡ ਆਮ ਹਨ. ਦੱਸ ਦਈਏ ਕਿ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਪੇਟ ਨਾਲ ਜੁੜੀ ਸਮੱਸਿਆ ਅਤੇ ਦਮੇ ਦੇ ਕਾਰਨ ਫੋਰਟਿਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਹੁਣ ਉਨ੍ਹਾਂ ਦੀ ਹਾਲਤ ‘ਚ ਕਾਫੀ ਸੁਧਾਰ ਹੋ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਮੌਤ ਦੀਆਂ ਚੱਲ ਰਹੀਆਂ ਖਬਰਾਂ ਵੀ ਝੂਠੀਆਂ ਸਾਬਤ ਹੋਈਆਂ ਹਨ।

ਸਾਬਕਾ ਮੁੱਖ ਮੰਤਰੀ ਬਾਦਲ ਦੀ ਮੌਤ ਦੀ ਖਬਰ ਝੂਠੀ, ਸਿਹਤ ‘ਚ ਹੋ ਰਿਹਾ ਹੈ ਸੁਧਾਰ Read More »

ਕਦੋਂ ਹੋਏਗੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ (ਰਜਿ:) ਜਲੰਧਰ ਛਾਉਣੀ ਦੇ ਪ੍ਰਧਾਨ ਦੀ ਚੋਣ – ਟਿੰਕਾ/ਚੱਡਾ/ਚਾਵਲਾ

ਕਦੋਂ ਹੋਏਗੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ (ਰਜਿ:) ਜਲੰਧਰ ਛਾਉਣੀ ਦੇ ਪ੍ਰਧਾਨ ਦੀ ਚੋਣ – ਟਿੰਕਾ/ਚੱਡਾ/ਚਾਵਲਾ ਕਿਹਾ – ਮੌਜੂਦਾ 5 ਮੈਂਬਰੀ ਕਮੇਟੀ ਪ੍ਰਧਾਨਗੀ ਦੀ ਚੋਣ ਕਰਾਉਣ ਵਿੱਚ ਕਿਓਂ ਕਰ ਰਹੀ ਹੈ ਦੇਰੀ, ਇਹ ਇੱਕ ਬੜਾ ਵੱਡਾ ਸਵਾਲ ਕਿਹਾ – ਛਾਉਣੀ ਇਲਾਕੇ ਦੀ ਸਿੱਖ ਸੰਗਤ ਵਿੱਚ ਬਣਿਆ ਚਰਚਾ ਦਾ ਵਿਸ਼ਾ ਜਲੰਧਰ, (  ਜੇ ਪੀ ਬੀ ਨਿਊਜ਼ 24 ) :– ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ (ਰਜਿ:) ਜਲੰਧਰ ਛਾਉਣੀ ਦੇ ਪ੍ਰਧਾਨ ਦੀ ਚੋਣ ਕਦੋਂ ਹੋਏਗੀ ਅਤੇ ਮੌਜੂਦਾ 5 ਮੈਂਬਰੀ ਕਮੇਟੀ ਪ੍ਰਧਾਨਗੀ ਦੀ ਚੋਣ ਕਰਾਉਣ ਵਿੱਚ ਦੇਰੀ ਕਿਓਂ ਕਰ ਰਹੀ ਹੈ , ਇਹ ਇੱਕ ਬੜਾ ਵੱਡਾ ਸਵਾਲ ਹੈ ਜੋਕਿ ਛਾਉਣੀ ਇਲਾਕੇ ਦੀ ਸਿੱਖ ਸੰਗਤ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਂਟ ਨਿਵਾਸੀ ਅਤੇ ਗੁਰਦੁਆਰਾ ਸਾਹਿਬ ਦੇ ਮੈਂਬਰ ਬਲਜੀਤ ਸਿੰਘ ਟਿੰਕਾ, ਚਰਨਜੀਤ ਸਿੰਘ ਚੱਡਾ ਅਤੇ ਹਰਸ਼ਰਨ ਸਿੰਘ ਚਾਵਲਾ ਨੇ ਸਾਂਝੇ ਤੌਰ ਤੇ ਕੀਤਾ। ਬਲਜੀਤ ਸਿੰਘ ਟਿੰਕਾ ਅਤੇ ਹਰਸ਼ਰਨ ਸਿੰਘ ਚਾਵਲਾ ਨੇ ਕਿਹਾ ਕਿ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ (ਰਜਿ:) ਜਲੰਧਰ ਛਾਉਣੀ ਦੇ ਸਾਬਕਾ ਪ੍ਰਧਾਨ ਸ. ਚਰਨਜੀਤ ਸਿੰਘ ਚੱਡਾ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਛੱਡਿਆਂ ਤਕਰੀਬਨ 2 ਮਹੀਨੇ ਤੋਂ ਉਪਰ ਹੋ ਗਏ ਹਨ। ਪ੍ਰਧਾਨਗੀ ਛੱਡਣ ਵੇਲੇ ਸਾਬਕਾ ਪ੍ਰਧਾਨ ਵਲੋਂ 5 ਮੈਂਬਰੀ ਕਮੇਟੀ ਬਣਾ ਕੇ ਤਕਰੀਬਨ 4 ਲੱਖ ਰੁਪਏ, ਇੱਕ ਸੋਨੇ ਦਾ ਛੱਤਰ ਅਤੇ ਹੋਰ ਸਮਾਨ ਕਮੇਟੀ ਦੇ ਸਪੁਰਦ ਕੀਤਾ ਸੀ। ਇਸ ਤੋਂ ਬਾਅਦ 5 ਮੈਂਬਰੀ ਕਮੇਟੀ ਨੇ ਨਵੇਂ ਪ੍ਰਧਾਨ ਦੀ ਚੋਣ ਲਈ ਗੁਰਦੁਆਰਾ ਸਾਹਿਬ ਦੇ ਮੈਂਬਰ ਬਣਨ ਲਈ ਵੋਟਾਂ ਬਨਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ 265 ਦੇ ਕਰੀਬ ਗੁਰੂ ਘਰ ਦੇ ਪ੍ਰੇਮੀ ਸੱਜਣ ਗੁਰਦੁਆਰਾ ਸਾਹਿਬ ਦੇ ਮੈਂਬਰ ਬਣੇ ਲੇਕਿਨ ਹੈਰਾਨਗੀ ਦੀ ਗੱਲ ਹੈ ਕਿ ਵੋਟਾਂ ਬਨਣ ਤੋਂ ਬਾਅਦ ਅੱਜ ਤੱਕ 5 ਮੈਂਬਰੀ ਕਮੇਟੀ ਵਲੋਂ ਨਵੇਂ ਪ੍ਰਧਾਨ ਦੀ ਚੋਣ ਲਈ ਕੋਈ ਐਲਾਨ ਨਹੀਂ ਕੀਤਾ ਗਿਆ। ਇਥੇ ਦੱਸਣਯੋਗ ਹੈ ਕਿ ਇਸ ਦੌਰਾਨ 5 ਮੈਂਬਰੀ ਕਮੇਟੀ ਵਿਚੋਂ 2-3 ਮੈਂਬਰਾਂ ਨੇ ਆਪਣੇ ਅਸਤੀਫੇ ਤੱਕ ਦੇ ਦਿੱਤੇ, ਜਿਸਦੀ ਵਜ੍ਹਾ ਇਸ ਕਮੇਟੀ ਦੇ ਕੁੱਝ ਮੈਂਬਰਾਂ ਵਲੋਂ ਆਪਣੀ ਮਨਮਾਨੀ ਕਰਨਾ ਸੀ। ਚਰਨਜੀਤ ਸਿੰਘ ਚੱਡਾ ਨੇ ਕਿਹਾ ਕਿ ਜੇਕਰ ਗੁਰਦੁਆਰਾ ਸਾਹਿਬ ਦੇ ਵਿਧਾਨ ਮੁਤਾਬਿਕ ਦੇਖਿਆ ਜਾਵੇ ਤਾਂ ਮੌਜੂਦਾ ਪ੍ਰਧਾਨ ਦੇ ਪ੍ਰਧਾਨਗੀ ਛੱਡਣ ਤੋਂ ਬਾਅਦ ਸੀਨੀਅਰ ਮੀਤ ਪ੍ਰਧਾਨ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਜਾਂਦਾ ਹੈ ਜੋ ਸਹੀ ਢੰਗ ਨਾਲ ਨਵੇਂ ਪ੍ਰਧਾਨ ਦੀ ਚੋਣ ਕਰਵਾਉਂਦਾ ਹੈ ਪਰ ਇਥੇ ਸੀਨੀਅਰ ਮੀਤ ਪ੍ਰਧਾਨ ਨੂੰ ਕਾਰਜਕਾਰੀ ਪ੍ਰਧਾਨ ਨਾ ਬਣਾਉਂਦੇ ਹੋਏ 5 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਤਾਂ ਜੋ ਕਿਸੇ ਦੇ ਮਨ ਵਿੱਚ ਕਿਸੇ ਤਰਾਂ ਦਾ ਕੋਈ ਸ਼ੱਕ ਨਾ ਰਹੇ। ਪਰ ਇਸ 5 ਮੈਂਬਰੀ ਦੇ ਕੁਝ ਮੈਂਬਰਾਂ ਵਲੋਂ ਮਨਮਾਨੀ ਕਰਨ ਦੇ ਕਾਰਣ ਇਸ ਕਮੇਟੀ ਦੇ 2-3 ਮੈਂਬਰਾਂ ਨੇ ਅਸਤੀਫਾ ਦੇ ਦਿੱਤਾ ਅਤੇ ਹੁਣ ਦੀ ਮੌਜੂਦਾ ਕਮੇਟੀ ਵਲੋਂ ਹੋਰ ਮੈਂਬਰ ਪਾ ਕੇ ਖਾਨਾਪੂਰਤੀ ਕਰ ਦਿੱਤੀ ਗਈ ਜੋਕਿ ਸਰਾਸਰ ਗਲਤ ਹੈ। ਪਰ ਹੁਣ ਇਹ ਮੌਜੂਦਾ 5 ਮੈਂਬਰੀ ਕਮੇਟੀ ਪ੍ਰਧਾਨਗੀ ਦੀ ਚੋਣ ਕਰਾਉਣ ਵਿੱਚ ਕਿਓਂ ਦੇਰੀ ਕਰ ਰਹੀ ਹੈ, ਇਹ ਇੱਕ ਬੜਾ ਵੱਡਾ ਸਵਾਲ ਪੈਦਾ ਹੁੰਦਾ ਹੈ। ਬਲਜੀਤ ਸਿੰਘ ਟਿੰਕਾ, ਚਰਨਜੀਤ ਸਿੰਘ ਚੱਡਾ ਅਤੇ ਹਰਸ਼ਰਨ ਸਿੰਘ ਚਾਵਲਾ ਨੇ ਕਿਹਾ ਕਿ ਮੌਜੂਦਾ ਆਪੇ ਬਣੀ 5 ਮੈਂਬਰੀ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਅੰਦਰ ਆਪਣੀ ਮਰਜੀ ਨਾਲ ਕੰਮ ਕਰਵਾਏ ਜਾ ਰਹੇ ਹਨ ਜੋਕਿ ਵਿਧਾਨ ਦੇ ਉਲਟ ਅਤੇ ਸਰਾਸਰ ਗਲਤ ਹੈ ਜਦਕਿ 5 ਮੈਂਬਰੀ ਕਮੇਟੀ ਸਿਰਫ ਗੁਰੂਦੁਆਰਾ ਸਾਹਿਬ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਬਣਾਈ ਗਈ ਸੀ ਨਾ ਕਿ ਕਿਸੇ ਹੋਰ ਕੰਮ ਲਈ। ਬਲਜੀਤ ਸਿੰਘ ਟਿੰਕਾ, ਚਰਨਜੀਤ ਸਿੰਘ ਚੱਡਾ ਅਤੇ ਹਰਸ਼ਰਨ ਸਿੰਘ ਚਾਵਲਾ ਨੇ ਕਿਹਾ ਕਿ ਮੌਜੂਦਾ 5 ਮੈਂਬਰੀ ਕਮੇਟੀ ਗੁਰੂ ਘਰ ਦੀ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਬੜੇ ਹੀ ਆਦਰ ਸਤਿਕਾਰ ਅਤੇ ਸੁਚੱਜੇ ਢੰਗ ਨਾਲ ਗੁਰਦੁਆਰਾ ਸਾਹਿਬ ਦੇ ਨਵੇਂ ਪ੍ਰਧਾਨ ਦੀ ਚੋਣ ਕਰਵਾਏ। ਜਿਸਨੂੰ ਵੀ ਗੁਰੂ ਮਹਾਰਾਜ ਆਪਣੇ ਘਰ ਦੀ ਸੇਵਾ ਬਖਸ਼ਿਸ਼ ਕਰਨਗੇ, ਉਹ ਆਪਣੀ ਨਵੀਂ ਕਮੇਟੀ ਨਾਲ ਗੁਰੂ ਘਰ ਦੀ ਬੇਹਤਰੀ ਲਈ ਕੰਮ ਕਰੇਗਾ ਕਿਓਂਕਿ ਸਾਰੇ ਕਾਰਜ ਉਸ ਅਕਾਲਪੁਰਖ ਵਾਹਿਗੁਰੂ ਜੀ ਨੇ ਆਪ ਅੰਗ ਸੰਗ ਸਹਾਈ ਹੋ ਕੇ ਕਰਵਾਉਣੇ ਨੇ, ਸਾਨੂੰ ਕਿਸੇ ਨੂੰ ਵੀ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ।

ਕਦੋਂ ਹੋਏਗੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ (ਰਜਿ:) ਜਲੰਧਰ ਛਾਉਣੀ ਦੇ ਪ੍ਰਧਾਨ ਦੀ ਚੋਣ – ਟਿੰਕਾ/ਚੱਡਾ/ਚਾਵਲਾ Read More »

ਰਾਜਨ ਅੰਗੁਰਾਲ ਅੱਜ ਫਿਰ ਤੋਂ ਥਾਣੇਦਾਰ ਦੇ ਥੱਪੜ ਮਾਰਨ ਦੇ ਮਾਮਲੇ ‘ਚ ਸੁਰਖੀਆਂ ‘ਚ… ਜਾਣੋ ਸੱਚ

ਥਾਣੇਦਾਰ ਨਾਲ ਝਗੜਾ, ਜਲੰਧਰ ‘ਚ ‘ਆਪ’ ਵਿਧਾਇਕ ਦਾ ਭਰਾ ਫਿਰ ਬਣਿਆ ਚਰਚਾ ਦਾ ਵਿਸ਼ਾ ਜਲੰਧਰ ( ਜੇ ਪੀ ਬੀ ਨਿਊਜ਼ 24 ) : ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਦਾ ਭਰਾ ਚਰਚਾ ‘ਚ ਰਹਿੰਦਾ ਹੈ। ਪਰ ਉਨ੍ਹਾਂ ‘ਤੇ ਜੋ ਵੀ ਚਰਚਾ ਦਾ ਵਿਸ਼ਾ ਹੋਏ , ਉਹ ਜਾਂਚ ਤੋਂ ਬਾਅਦ ਗਲਤ ਨਿਕਲਦਾ ਹੈ। ਅੱਜ ਵੀ ਉਹ ਇਸ ਗੱਲ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣ ਗਿਆ ਕਿ ਉਸ ਨੇ ਐਸਐਚਓ ਨੂੰ ਥੱਪੜ ਮਾਰ ਦਿੱਤਾ। ਇਹ ਸੁਨੇਹਾ ਪੂਰੇ ਸ਼ਹਿਰ ਵਿੱਚ ਹੀ ਨਹੀਂ ਸਗੋਂ ਪੰਜਾਬ ਦੇ ਕਈ ਸਮੂਹਾਂ ਵਿੱਚ ਅੱਗ ਵਾਂਗ ਫੈਲ ਗਿਆ। ਚਰਚਾ ‘ਚ ਰਿਹਾ ਰਾਜਨ ਅੰਗੁਰਾਲ ਅੱਜ ਫਿਰ ਤੋਂ ਥਾਣੇਦਾਰ ਦੇ ਥੱਪੜ ਮਾਰਨ ਦੇ ਮਾਮਲੇ ‘ਚ ਸੁਰਖੀਆਂ ‘ਚ ਆ ਗਿਆ, ਉਥੋਂ ਜਾਂਚ ‘ਚ ਸਾਹਮਣੇ ਆਇਆ ਕਿ ਅਜਿਹਾ ਕੁਝ ਨਹੀਂ ਹੋਇਆ। ਕੁਝ ਸਮੇਂ ਬਾਅਦ ਸੁਨੇਹਾ ਆਇਆ ਕਿ ਥਾਣਾ ਬਸਤੀ ਬਾਵਾ ਖੇਲ ਸਪੋਰਟਸ ਦੇ ਏ.ਐਸ.ਆਈ. ਨੂੰ ਥੱਪੜ ਮਾਰਿਆ ਗਿਆ ਹੈ। ਜਦੋਂ ਇਸ ਮਾਮਲੇ ਸਬੰਧੀ ਥਾਣਾ ਇੰਚਾਰਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਵੀ ਅਜਿਹਾ ਕੋਈ ਝਗੜਾ ਹੋਣ ਤੋਂ ਇਨਕਾਰ ਕੀਤਾ। ਜਦੋਂ ਇਸ ਸਬੰਧੀ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਮੀਡੀਆ ਵਿੱਚ ਇਸੇ ਤਰ੍ਹਾਂ ਮਸ਼ਹੂਰ ਰਹਿੰਦੇ ਹਨ, ਕੁਝ ਪੱਤਰਕਾਰ ਆਪਣੀ ਟੀਆਰਪੀ ਵਧਾਉਣ ਲਈ ਉਨ੍ਹਾਂ ਦੇ ਨਾਂ ਨਾਲ ਮਸਾਲਾ ਜੋੜ ਦਿੰਦੇ ਹਨ। ਉਸ ਨੂੰ ਪੱਤਰਕਾਰ ਭਾਈਚਾਰਾ ਤੋਂ ਇਹ ਵੀ ਪਤਾ ਲੱਗਾ ਕਿ ਉਸ ਨੇ ਥਾਣੇਦਾਰ ਨੂੰ ਥੱਪੜ ਮਾਰਿਆ ਹੈ, ਉਸ ਦਾ ਜਵਾਬ ਸੀ ਕਿ ਉਸ ਦੇ ਇਲਾਕੇ ਵਿਚ ਕਈ ਥਾਵਾਂ ‘ਤੇ ਧਾਰਮਿਕ ਪ੍ਰੋਗਰਾਮ ਕੀਤੇ ਜਾਣੇ ਹਨ। ਜਿਸ ਕਾਰਨ ਉਹ ਏ.ਸੀ.ਪੀ ਵੈਸਟ ਨੂੰ ਮਿਲਣ ਆਇਆ ਸੀ। ਜਿਨ੍ਹਾਂ ਲੋਕਾਂ ਨੇ ਇਹ ਸੰਦੇਸ਼ ਫੈਲਾਇਆ ਹੈ ਉਹ ਅਫਵਾਹ ਹੈ। ਇਨ੍ਹਾਂ ਅਫਵਾਹਾਂ ‘ਚ ਉਨ੍ਹਾਂ ਦਾ ਨਾਂ ਕਈ ਵਾਰ ਉਛਾਲਿਆ ਜਾ ਚੁੱਕਾ ਹੈ।  

ਰਾਜਨ ਅੰਗੁਰਾਲ ਅੱਜ ਫਿਰ ਤੋਂ ਥਾਣੇਦਾਰ ਦੇ ਥੱਪੜ ਮਾਰਨ ਦੇ ਮਾਮਲੇ ‘ਚ ਸੁਰਖੀਆਂ ‘ਚ… ਜਾਣੋ ਸੱਚ Read More »

ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ ਹਰੇਕ ਐਤਵਾਰ 111 ਬੂਟੇ ਲਗਾਉਣ ਦੀ ਮੁਹਿੰਮ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਨਿਭਾਈ

ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ ਹਰੇਕ ਐਤਵਾਰ 111 ਬੂਟੇ ਲਗਾਉਣ ਦੀ ਮੁਹਿੰਮ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਨਿਭਾਈ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ ਹਰੇਕ ਐਤਵਾਰ 111 ਬੂਟੇ ਲਗਾਉਣ ਦੀ ਮੁਹਿੰਮ ਦੇ ਅਧੀਨ ਅੱਜ 12/06/2022 ਨੂੰ ਸਮੁੱਚੀ ਮੈਂਬਰ ਟੀਮ ਦੇ ਸਹਿਯੋਗ ਨਾਲ ਬੂਟੇ ਲਗਾਉਣ ਦੀ ਸੇਵਾ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਨਿਭਾਈ ਗਈ. ਜਲੰਧਰ ( ਜੇ ਪੀ ਬੀ ਨਿਊਜ਼ 24 ) ਜਿਸ ਵਿੱਚ ਉਚੇਚੇ ਤੌਰ ਤੇ ਗੁਰਮੀਤ ਸਿੰਘ , ਰਣਜੀਤ ਸਿੰਘ, ਦਿਲਬਾਗ ਸਿੰਘ , ਯਾਦਵਿੰਦਰ ਸਿੰਘ ਰਾਣਾ, ਜਸਕੀਰਤ ਸਿੰਘ ਜੱਸੀ, ਮਨਪ੍ਰੀਤ ਸਿੰਘ, ਹੀਰਾ ਸਿੰਘ, ਮਨਕੀਰਤ ਸਿੰਘ, ਹਰਵਿੰਦਰ ਸਿੰਘ ਚੁੱਗ ਗੁਰਚਰਨ ਸਿੰਘ, ਮਾਨਵ ਖੁਰਾਣਾ, ਬਰਿੰਦਰ ਪਾਲ ਸਿੰਘ, ਸਚਿਨ ਸੰਤੋਸ਼ ਕੁਮਾਰ, ਦੀਪਕ ਰਾਜਪਾਲ, ਰਾਹੁਲ, ਪ੍ਰਕਾਸ਼ ਕੌਰ, ਦਿਵਯਸ਼ਿਕ ਥਾਪਰ, ਜਤਿੰਦਰ ਪਾਲ ਸਿੰਘ ਅਤੇ ਸਮੁੱਚੀ ਟੀਮ ਲਵਲੀ ਇੰਸਟੀਟਿਊਟ ਨੇ ਹਿੱਸਾ ਲਿਆ. ਆਓ ਅਸੀਂ ਸਾਰੇ ਮਿਲ ਕੇ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਬੂਟੇ ਲਗਾਉਣ ਦੀ ਮੁਹਿੰਮ ਦਾ ਹਿੱਸਾ ਬਣੀਏ. ਬੂਟੇ ਲਗਾਉਣ ਦੀ ਸੇਵਾ ਲਈ ਸੰਪਰਕ ਕਰੋ ਜੀ. Aakhri Umeed Welfare Society. Contact us – 9115560161, 62, 63, 64, 65

ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ ਹਰੇਕ ਐਤਵਾਰ 111 ਬੂਟੇ ਲਗਾਉਣ ਦੀ ਮੁਹਿੰਮ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਨਿਭਾਈ Read More »