JPB NEWS 24

Headlines

June 19, 2022

‘ਅਗਨੀਵੀਰਾਂ’ ਲਈ ਭਰਤੀ ਵੇਰਵੇ ਜਾਰੀ, 1 ਕਰੋੜ ਦਾ ਬੀਮਾ – ਕੰਟੀਨ ਦੀ ਸਹੂਲਤ ਅਤੇ 30 ਦਿਨਾਂ ਦੀ ਛੁੱਟੀ

‘ਅਗਨੀਵੀਰਾਂ’ ਲਈ ਭਰਤੀ ਵੇਰਵੇ ਜਾਰੀ, 1 ਕਰੋੜ ਦਾ ਬੀਮਾ – ਕੰਟੀਨ ਦੀ ਸਹੂਲਤ ਅਤੇ 30 ਦਿਨਾਂ ਦੀ ਛੁੱਟੀ ਨਵੀਂ ਦਿੱਲੀ ( ਜੇ ਪੀ ਬੀ ਨਿਊਜ਼ 24 ) : ਅਗਨੀਪਥ ਯੋਜਨਾ ਵਿਚ ਅਗਨੀਵੀਰਾਂ ਦੀ ਭਰਤੀ ਲਈ ਹਵਾਈ ਸੈਨਾ ਨੇ ਆਪਣੀ ਵੈੱਬਸਾਈਟ ‘ਤੇ ਵੇਰਵੇ ਜਾਰੀ ਕੀਤੇ ਹਨ। ਇਸ ਵੇਰਵੇ ਅਨੁਸਾਰ ਚਾਰ ਸਾਲਾਂ ਦੀ ਸੇਵਾ ਦੌਰਾਨ ਅਗਨੀਵੀਰਾਂ ਨੂੰ ਹਵਾਈ ਸੈਨਾ ਵੱਲੋਂ ਵੱਖ-ਵੱਖ ਸਹੂਲਤਾਂ ਦਿੱਤੀਆਂ ਜਾਣਗੀਆਂ, ਜੋ ਕਿ ਸਥਾਈ ਹਵਾਈ ਫੌਜੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਅਨੁਸਾਰ ਹੋਣਗੀਆਂ। ਏਅਰਫੋਰਸ ਦੀ ਵੈੱਬਸਾਈਟ ‘ਤੇ ਅਪਲੋਡ ਕੀਤੀ ਗਈ ਜਾਣਕਾਰੀ ਮੁਤਾਬਕ ਤਨਖਾਹ ਦੇ ਨਾਲ-ਨਾਲ ਅਗਨੀਵੀਰਾਂ ਨੂੰ ਹਾਰਡਸ਼ਿਪ ਅਲਾਊਂਸ, ਯੂਨੀਫਾਰਮ ਅਲਾਊਂਸ, ਕੰਟੀਨ ਸੁਵਿਧਾ ਅਤੇ ਮੈਡੀਕਲ ਸੁਵਿਧਾ ਵੀ ਮਿਲੇਗੀ। ਇਹ ਸਹੂਲਤਾਂ ਇੱਕ ਰੈਗੂਲਰ ਸਿਪਾਹੀ ਨੂੰ ਮਿਲਦੀਆਂ ਹਨ।ਅਗਨੀਵੀਰਾਂ ਨੂੰ ਸੇਵਾ ਕਾਲ ਦੌਰਾਨ ਯਾਤਰਾ ਭੱਤਾ ਵੀ ਮਿਲੇਗਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਾਲ ਵਿੱਚ 30 ਦਿਨ ਦੀ ਛੁੱਟੀ ਮਿਲੇਗੀ। ਉਨ੍ਹਾਂ ਲਈ ਮੈਡੀਕਲ ਛੁੱਟੀ ਦਾ ਪ੍ਰਬੰਧ ਵੱਖਰਾ ਹੈ। ਅਗਨੀਵੀਰਾਂ ਨੂੰ CSD ਕੰਟੀਨ ਦੀ ਸਹੂਲਤ ਵੀ ਮਿਲੇਗੀ। ਜੇਕਰ ਬਦਕਿਸਮਤੀ ਨਾਲ ਕਿਸੇ ਅਗਨੀਵੀਰ ਦੀ ਸੇਵਾ ਦੌਰਾਨ ਮੌਤ ਹੋ ਜਾਂਦੀ ਹੈ (4-4), ਤਾਂ ਉਸਦੇ ਪਰਿਵਾਰ ਨੂੰ ਬੀਮਾ ਕਵਰ ਮਿਲੇਗਾ। ਇਸ ਤਹਿਤ ਉਨ੍ਹਾਂ ਦੇ ਪਰਿਵਾਰ ਨੂੰ ਕਰੀਬ 1 ਕਰੋੜ ਰੁਪਏ ਮਿਲਣਗੇ। ਹਵਾਈ ਸੈਨਾ ਨੇ ਕਿਹਾ ਹੈ ਕਿ ਏਅਰਫੋਰਸ ਐਕਟ 1950 ਦੇ ਤਹਿਤ ਏਅਰਫੋਰਸ ਵਿੱਚ ਉਨ੍ਹਾਂ ਦੀ ਭਰਤੀ 4 ਸਾਲ ਲਈ ਹੋਵੇਗੀ। ਹਵਾਈ ਸੈਨਾ ਵਿੱਚ ਅਗਨੀਵੀਰਾਂ ਦਾ ਇੱਕ ਵੱਖਰਾ ਰੈਂਕ ਹੋਵੇਗਾ ਜੋ ਮੌਜੂਦਾ ਰੈਂਕ ਤੋਂ ਵੱਖਰਾ ਹੋਵੇਗਾ। ਅਗਨੀਪਥ ਯੋਜਨਾ ਦੀਆਂ ਸਾਰੀਆਂ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ ਅਗਨੀਵੀਰਾਂ ਨੂੰ। ਹਵਾਈ ਸੈਨਾ ਵਿਚ ਨਿਯੁਕਤੀ ਦੇ ਸਮੇਂ 18 ਸਾਲ ਤੋਂ ਘੱਟ ਉਮਰ ਦੇ ਅਗਨੀਵੀਰਾਂ ਨੂੰ ਉਹਨਾਂ ਦੇ ਮਾਤਾ-ਪਿਤਾ ਜਾਂ ਸਰਪ੍ਰਸਤ ਦੇ ਦਸਤਖਤ ਕੀਤੇ ਨਿਯੁਕਤੀ ਪੱਤਰ ਪ੍ਰਾਪਤ ਕਰਨੇ ਹੋਣਗੇ। ਚਾਰ ਸਾਲ ਦੀ ਸੇਵਾ ਤੋਂ ਬਾਅਦ 25 ਫੀਸਦੀ ਅਗਨੀਵੀਰਾਂ ਨੂੰ ਰੈਗੂਲਰ ਕੇਡਰ ਵਿੱਚ ਲਿਆ ਜਾਵੇਗਾ। ਇਨ੍ਹਾਂ 25 ਫੀਸਦੀ ਅਗਨੀਵੀਰਾਂ ਦੀ ਨਿਯੁਕਤੀ ਸੇਵਾ ਕਾਲ ਦੌਰਾਨ ਉਨ੍ਹਾਂ ਦੀ ਸੇਵਾ ਕਾਰਗੁਜ਼ਾਰੀ ਦੇ ਆਧਾਰ ‘ਤੇ ਕੀਤੀ ਜਾਵੇਗੀ। ਹਵਾਈ ਸੈਨਾ ਮੁਤਾਬਕ ਅਗਨੀਵੀਰ ਸਨਮਾਨ ਅਤੇ ਪੁਰਸਕਾਰ ਦਾ ਹੱਕਦਾਰ ਹੋਵੇਗਾ। ਅਗਨੀਵੀਰਾਂ ਨੂੰ ਹਵਾਈ ਸੈਨਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਨਮਾਨ ਅਤੇ ਪੁਰਸਕਾਰ ਦਿੱਤੇ ਜਾਣਗੇ। ਹਵਾਈ ਸੈਨਾ ਵਿੱਚ ਭਰਤੀ ਹੋਣ ਤੋਂ ਬਾਅਦ ਅਗਨੀਵੀਰਾਂ ਨੂੰ ਫੌਜ ਦੀਆਂ ਲੋੜਾਂ ਅਨੁਸਾਰ ਸਿਖਲਾਈ ਦਿੱਤੀ ਜਾਵੇਗੀ।

‘ਅਗਨੀਵੀਰਾਂ’ ਲਈ ਭਰਤੀ ਵੇਰਵੇ ਜਾਰੀ, 1 ਕਰੋੜ ਦਾ ਬੀਮਾ – ਕੰਟੀਨ ਦੀ ਸਹੂਲਤ ਅਤੇ 30 ਦਿਨਾਂ ਦੀ ਛੁੱਟੀ Read More »

ਖੁਸ਼ਖਬਰੀ : ਰਾਧਾ ਸਵਾਮੀ ਸਤਿਸੰਗ ਡੇਰਾ ਬਿਆਸ ਦੀ ਸੰਗਤ ਦੇ ਲਈ ਚੰਗੀ ਖ਼ਬਰ

ਖੁਸ਼ਖਬਰੀ : ਰਾਧਾ ਸਵਾਮੀ ਸਤਿਸੰਗ ਡੇਰਾ ਬਿਆਸ ਦੀ ਸੰਗਤ ਦੇ ਲਈ ਚੰਗੀ ਖ਼ਬਰ ਬਿਆਸ (ਗੌਰਵ ਹਾਂਡਾ ) : ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੀ ਸੰਗਤ ਲਈ ਖੁਸ਼ੀ ਭਰੀ ਖ਼ਬਰ ਹੈ ਕਿ ਡੇਰਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦੀ ਸਿਹਤ ਵਿਚ ਹੁਣ ਕਾਫੀ ਸੁਧਾਰ ਹੈ। ਸੂਤਰਾਂ ਦੇ ਮੁਤਾਬਕ ਉਹਨਾਂ ਦੇ ਸਾਰੇ ਟੈਸਟ ਨਾਰਮਲ ਆਏ ਹਨ ਅਤੇ ਡਾਕਟਰਾਂ ਨੇ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਦੇ ਦਿੱਤੀ ਹੈ। ਉਹ ਹੁਣ ਸਿੰਗਾਪੁਰ ਵਿਚ ਸਥਿਤ ਆਪਣੀ ਰਿਹਾਇਸ਼ ਉਤੇ ਆਰਾਮ ਫਰਮਾ ਰਹੇ ਹਨ ਅਤੇ ਜਲਦ ਹੀ ਉਹਨਾਂ ਦੇ ਭਾਰਤ ਪਰਤਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਜੀ ਦੀ ਛਾਤੀ ਵਿਚ ਇਨਫੈਕਸ਼ਨ ਦੀ ਸਮੱਸਿਆ ਹੋ ਗਈ ਸੀ। ਮਈ ਮਹੀਨੇ ਦੇ ਆਖ਼ਰੀ ਭੰਡਾਰੇ ਤੋਂ ਬਾਅਦ ਉਹ ਇਲਾਜ ਲਈ ਤੁਰੰਤ ਸਿੰਗਾਪੁਰ ਰਵਾਨਾ ਹੋ ਗਏ ਸਨ। ਉੱਥੇ ਇਲਾਜ ਕਰ ਰਹੇ ਡਾਕਟਰਾਂ ਨੇ ਉਹਨਾਂ ਨੂੰ ਲੰਮਾ ਆਰਾਮ ਕਰਨ ਦੀ ਸਲਾਹ ਦਿੱਤੀ। ਇਸੇ ਕਾਰਨ ਬਾਬਾ ਜੀ ਦੇ ਡੇਰਾ ਬਿਆਸ ਅਤੇ ਦੇਸ਼-ਵਿਦੇਸ਼ ਵਿਚ ਨਿਰਧਾਰਿਤ ਸਤਿਸੰਗ ਪ੍ਰੋਗਰਾਮ ਨਵੰਬਰ ਮਹੀਨੇ ਤੱਕ ਰੱਦ ਕਰ ਦਿੱਤੇ ਗਏ ਹਨ।

ਖੁਸ਼ਖਬਰੀ : ਰਾਧਾ ਸਵਾਮੀ ਸਤਿਸੰਗ ਡੇਰਾ ਬਿਆਸ ਦੀ ਸੰਗਤ ਦੇ ਲਈ ਚੰਗੀ ਖ਼ਬਰ Read More »