JPB NEWS 24

Headlines

June 2022

ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਵਲੋਂ ਜਲੰਧਰ ‘ਚ ਪੁਤਲਾ ਸਾੜ ਰੋਸ ਮੁਜ਼ਾਹਰਾ ਮੁਲਤਵੀ- ਪੱਟੀ / ਚਾਹਲ

ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਵਲੋਂ ਜਲੰਧਰ ‘ਚ ਪੁਤਲਾ ਸਾੜ ਰੋਸ ਮੁਜ਼ਾਹਰਾ ਮੁਲਤਵੀ- ਪੱਟੀ / ਚਾਹਲ ਡਿਪਟੀ ਕਮਿਸ਼ਨਰ ਜਲੰਧਰ ਵਲੋਂ ਡਿਜੀਟਲ ਮੀਡੀਆ ਦੇ ਪੱਤਰਕਾਰਾਂ ਦੀ ਮੰਗ ‘ਤੇ DPRO ਜਲੰਧਰ ਨੂੰ ਤੁਰੰਤ ਹਦਾਇਤ ਜਾਰੀ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਅਤੇ ਡਿਜੀਟਲ ਮੀਡੀਆ ਐਸੋਸੀਏਸ਼ਨ ਵਲੋਂ ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਘਨਸ਼ਿਆਮ ਥੋਰੀ ਦਾ ਧੰਨਵਾਦ ਅੰਮ੍ਰਿਤਸਰ/ ਜਲੰਧਰ  ( ਜੇ ਪੀ ਬੀ ਨਿਊਜ਼ 24 ) : ਪੰਜਾਬ ਸਰਕਾਰ ਵੱਲੋ ਪੱਤਰਕਾਰ ਭਾਈਚਾਰੇ ਦੀਆਂ ਮੰਗਾਂ ਸਬੰਧੀ ਅਪਨਾਈ ਗਈ ਬੇਗਾਨਗੀ ਵਾਲੀ ਨੀਤੀ ਨੂੰ ਲੈ ਕੇ ਬੀਤੇ ਦਿਨੀ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਨੇ ਰੋਸ ਪ੍ਰਗਟ ਕਰਦਿਆ ਮਾਨ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਪੱਤਰਕਾਰਾਂ ਦੇ ਮਸਲੇ ਹੱਲ ਨਾ ਕੀਤੇ ਜਾਣ ਤੇ ਐਸੋਸੀਏਸ਼ਨ ਵੱਲੋਂ ਪੰਜਾਬ ਭਰ ‘ਚ ਰੋਸ ਮੁਜ਼ਾਹਰੇ ਕਰਨ ਅਤੇ ਜਲੰਧਰ ਦੇ ਜਿਲ੍ਹਾ ਲੋਕ ਸੰਪਰਕ ਅਫਸਰ ਵੱਲੋਂ ਡਿਜੀਟਲ ਮੀਡੀਆ /ਵੈੱਬ ਪੋਟਲਾ / ਵੈੱਬ ਚੈਨਲਾਂ ਦੇ ਸਮੂਹ ਪੱਤਰਕਾਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦੇ ਵਿਰੋਧ ‘ਚ 27 ਜੂਨ ਨੂੰ ਡਿਪਟੀ ਕਮਿਸ਼ਨਰ ਜਲੰਧਰ ਦੇ ਦਫਤਰ ਬਾਹਰ ਭਾਰੀ ਰੋਸ ਪ੍ਰਦਰਸ਼ਨ ਕਰਨ ਅਤੇ ਡੀ ਪੀ ਆਰ ਓ ਜਲੰਧਰ ਦੇ ਪੁਤਲੇ ਸਾੜਣ ਦਾ ਐਲਾਨ ਕੀਤਾ ਸੀ। ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਪੱਟੀ ਅਤੇ ਜਿਲ੍ਹਾ ਜਲੰਧਰ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਨੇ ਪ੍ਰੈਸ ਨੂੰ ਸਾਂਝਾਂ ਬਿਆਨ ਜਾਰੀ ਦਸਿਆ ਕਿ ਬੀਤੇ ਦਿਨੀ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਅਤੇ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਕੁਝ ਸੀਨੀਅਰ ਪੱਤਰਕਾਰਾਂ ਦੀ ਉਕਤ ਮਾਮਲੇ ਸੰਬਧੀ ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਘਨਸ਼ਿਆਮ ਥੋਰੀ ਨਾਲ ਵਿਸ਼ੇਸ਼ ਮੀਟਿੰਗ ਹੋਈ ਜਿਸ ਤੇ ਡਿਪਟੀ ਕਮਿਸ਼ਨਰ ਵਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਡੀ ਪੀ ਆਰ ਓ ਜਲੰਧਰ ਨੂੰ ਹਦਾਇਤ ਜਾਰੀ ਕੀਤੀ ਕਿ ਅਗੇ ਤੋਂ ਡਿਜੀਟਲ ਮੀਡੀਆ ਦੇ ਸਮੂਹ ਪੱਤਰਕਾਰਾਂ ਨੂੰ ਪ੍ਰੈਸ ਕਾਨਫਰੰਸਾਂ ਦੇ ਸਦੇ ਦੌਰਾਨ ਬਰਾਬਰਤਾ ਦਿਤੀ ਜਾਵੇ ਅਤੇ ਕਿਸੇ ਨਾਲ ਭੇਦਭਾਵ ਨਾ ਕੀਤਾ ਜਾਵੇ। ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਪੱਟੀ ਅਤੇ ਜਿਲ੍ਹਾ ਜਲੰਧਰ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਨੇ ਉਕਤ ਮਾਮਲੇ ਨੂੰ ਤੁਰੰਤ ਹੱਲ ਕਰਨ ਤੇ ਡਿਪਟੀ ਕਮਿਸ਼ਨਰ ਜਲੰਧਰ ਦਾ ਧੰਨਵਾਦ ਕੀਤਾ ਅਤੇ ਜਲੰਧਰ ‘ਚ 27 ਜੂਨ ਨੂੰ ਕੀਤੇ ਜਾਣ ਵਾਲੇ ਪੁਤਲਾ ਸਾੜ ਰੋਸ ਪ੍ਰਦਰਸ਼ਨ ਨੂੰ ਮੁਲਤਵੀ ਕਰ ਦਿੱਤਾ ਗਿਆ। ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਆਰ ਐਨ ਆਈ ਤੋਂ ਰਜਿਸਟਰ ਹਫਤਾਵਰੀ, ਪੰਦਰਵਾੜਾ, ਮਹੀਨਾਵਾਰ ਅਖਬਰਾਂ, ਮੈਗਜ਼ੀਨ ਅਤੇ ਡਿਜੀਟਲ ਮੀਡੀਆ ਦੇ ਵੈੱਬ ਪੋਟਲਾ / ਵੈੱਬ ਚੈਨਲਾਂ ਦੇ ਪੱਤਰਕਾਰਾਂ ਦੇ ਪੀਲੇ ਕਾਰਡ ਪਹਿਲ ਦੇ ਅਧਾਰ ਤੇ ਤੁਰੰਤ ਬਣਾਏ ਜਾਣ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਸਰਕਾਰ ਦਾ ਆਰ ਐਨ ਆਈ ਵਿਭਾਗ ਹਫਤਾਵਰੀ, ਪੰਦਰਵਾੜਾ, ਮਹੀਨਾਵਾਰ ਅਖਬਾਰ ਜਾਂ ਮੈਗਜ਼ੀਨ ਛਾਪਣ ਲਈ ਰਜਿਸਟਰ ਕਰ ਰਿਹਾ ਹੈ ਤਾ ਪੰਜਾਬ ਸਰਕਾਰ ਉਨਾਂ ਦੀ ਮਾਨਤਾ ਨੂੰ ਚੁਨੌਤੀ ਕਿਉਂ ਦੇ ਰਹੀ ਹੈ ਜੋ ਕਿ ਪ੍ਰੈਸ ਦੀ ਅਜ਼ਾਦੀ ਤੇ ਸਿੱਧਾ ਹਮਲਾ ਹੈ । ਜਸਵੀਰ ਸਿੰਘ ਪੱਟੀ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਹਫਤਾਵਰੀ, ਪੰਦਰਵਾੜਾ, ਮਹੀਨਾਵਾਰ ਅਖਬਰਾਂ, ਮੈਗਜ਼ੀਨ ਅਤੇ ਡਿਜੀਟਲ ਮੀਡੀਆ ਦੇ ਵੈੱਬ ਪੋਟਲਾ / ਵੈੱਬ ਚੈਨਲਾਂ ਦੇ ਸੀਨੀਅਰ ਪੱਤਰਕਾਰਾਂ ਦੇ ਪੀਲੇ ਕਾਰਡ 15 ਦਿਨ ਦੇ ਅੰਦਰ ਅੰਦਰ ਨਾ ਬਣਾਏ ਗਏ ਤਾ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਸਮੂਹ ਪੱਤਰਕਾਰ ਭਾਈਚਾਰੇ ਵਲੋਂ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਕਾਲੇ ਝੰਡੇ ਲੈ ਕੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਉਹਨਾਂ ਕਿਹਾ ਨੇ ਕਿਹਾ ਕਿ ਜਦੋਂ ਦੀ ਮਾਨ ਸਰਕਾਰ ਨੇ ਕੁਰਸੀ ਸੰਭਾਲੀ ਹੈ ਉਸ ਵੇਲੇ ਤੋਂ ਹੀ ਜਿਥੇ ਪੰਜਾਬ ਦਾ ਮਾਹੌਲ ਇੱਕ ਵਾਰੀ ਫਿਰ ਅੱਤਵਾਦ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ ਉਥੇ ਪੱਤਰਕਾਰਾਂ ਤੇ ਹਮਲੇ ਤੇਜ ਹੋਏ ਹਨ ਜੋ ਚਿੰਤਾ ਦਾ ਵਿਸ਼ਾ ਹਨ ਪਰ ਸਰਕਾਰ ਵੱਲੋ ਪੱਤਰਕਾਰ ਭਾਈਚਾਰੇ ਦੀ ਸੁਰੱਖਿਆਂ ਲਈ ਕੋਈ ਉਪਰਾਲਾ ਨਹੀ ਕੀਤਾ ਗਿਆ ਜਿਸ ਨੂੰ ਲੈ ਕੇ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਵਲੋਂ ਜਲੰਧਰ ‘ਚ ਪੁਤਲਾ ਸਾੜ ਰੋਸ ਮੁਜ਼ਾਹਰਾ ਮੁਲਤਵੀ- ਪੱਟੀ / ਚਾਹਲ Read More »

ਵਿਜੀਲੈਂਸ ਦੀ ਰੇਡ ਦੌਰਾਨ ਫਾਇਰਿੰਗ, IAS ਸੰਜੇ ਪੋਪਲੀ ਦੇ ਬੇਟੇ ਦੀ ਮੌਤ

ਵਿਜੀਲੈਂਸ ਦੀ ਰੇਡ ਦੌਰਾਨ ਫਾਇਰਿੰਗ, IAS ਸੰਜੇ ਪੋਪਲੀ ਦੇ ਬੇਟੇ ਦੀ ਮੌਤ ਜਲੰਧਰ ( ਜੇ ਪੀ ਬੀ ਨਿਊਜ਼ 24 ) : ਪੰਜਾਬ ਤੋਂ ਵੱਡੀ ਖਬਰ. ਵਿਜੀਲੈਂਸ ਦੀ ਟੀਮ ਜਦੋਂ ਚੰਡੀਗੜ੍ਹ ਦੇ ਸੈਕਟਰ 11 ਵਿੱਚ ਛਾਪੇਮਾਰੀ ਕਰਨ ਪਹੁੰਚੀ ਸੀ ਤਾਂ ਉੱਥੇ ਗੋਲੀ ਚੱਲ ਗਈ। ਦੱਸਿਆ ਜਾ ਰਿਹਾ ਹੈ ਕਿ ਗੋਲੀ IAS ਸੰਜੇ ਪੋਪਲੀ ਦੇ ਬੇਟੇ ਨੂੰ ਲੱਗੀ, ਦੱਸਿਆ ਜਾ ਰਿਹਾ ਹੈ ਕਿ ਗੋਲੀ ਲੱਗਣ ਕਾਰਨ ਸੰਜੇ ਪੋਪਲੀ ਦੇ ਬੇਟੇ ਦੀ ਮੌਤ ਹੋ ਗਈ ਹੈ। ਆਈਏਐਸ ਸੰਜੇ ਪੋਪਲੀ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਉਨ੍ਹਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਵਿਜੀਲੈਂਸ ਦੀ ਟੀਮ ਕੁਝ ਸਾਮਾਨ ਬਰਾਮਦ ਕਰਨ ਲਈ ਚੰਡੀਗੜ੍ਹ ਸਥਿਤ ਆਈਏਐਸ ਸੰਜੇ ਪੋਪਲੀ ਦੇ ਘਰ ਪਹੁੰਚੀ ਸੀ। ਵਿਜੀਲੈਂਸ ਦੀ ਟੀਮ ਸੰਜੇ ਪੋਪਲੀ ਦੇ ਚੰਡੀਗੜ੍ਹ ਸਥਿਤ ਘਰ ਪਹੁੰਚੀ ਸੀ, ਜਿੱਥੇ ਗੋਲੀ ਚੱਲੀ ਸੀ। ਇਸ ਦੌਰਾਨ ਸੰਜੇ ਪੋਪਲੀ ਦੇ ਘਰ ‘ਤੇ ਗੋਲੀਆਂ ਚਲਾਈਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਗੋਲੀ ਸੰਜੇ ਪੋਪਲੀ ਦੇ ਬੇਟੇ ਨੂੰ ਲੱਗੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੰਜੇ ਪੋਪਲੀ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਵਿਜੀਲੈਂਸ ਟੀਮ ਨੇ ਬੇਟੇ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਹੈ। ਇਸ ਦੇ ਨਾਲ ਹੀ ਵਿਜੀਲੈਂਸ ਟੀਮ ਦਾ ਕਹਿਣਾ ਹੈ ਕਿ ਸੰਜੇ ਪੋਪਲੀ ਦੇ ਬੇਟੇ ਨੇ ਖੁਦ ਨੂੰ ਗੋਲੀ ਮਾਰ ਲਈ ਹੈ। ਵਿਜੀਲੈਂਸ ਟੀਮ ਨਾਲ ਬਹਿਸ ਮਗਰੋਂ ਉਸ ਨੇ ਖ਼ੁਦ ਨੂੰ ਗੋਲੀ ਮਾਰ ਲਈ। ਸੰਜੇ ਪੋਪਲੀ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾ ਰਹੀ ਹੈ।

ਵਿਜੀਲੈਂਸ ਦੀ ਰੇਡ ਦੌਰਾਨ ਫਾਇਰਿੰਗ, IAS ਸੰਜੇ ਪੋਪਲੀ ਦੇ ਬੇਟੇ ਦੀ ਮੌਤ Read More »

ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਵੱਲੋਂ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ

ਮੁੱਖ ਮੰਤਰੀ ਦਫ਼ਤਰ, ਪੰਜਾਬ ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਵੱਲੋਂ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ ਚੰਡੀਗੜ੍ਹ ( ਜੇ ਪੀ ਬੀ ਨਿਊਜ਼ 24 ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸ਼ੁੱਕਰਵਾਰ ਨੂੰ ਵਿਧਾਨ ਸਭਾ ਵਿੱਚ ਵਿਛੜੀਆਂ ਸ਼ਖ਼ਸੀਅਤਾਂ, ਆਜ਼ਾਦੀ ਘੁਲਾਟੀਆਂ, ਰਾਜਨੀਤਿਕ ਹਸਤੀਆਂ ਅਤੇ ਪੰਜਾਬ ਦੇ ਉੱਘੇ ਗਾਇਕ, ਜਿਨ੍ਹਾਂ ਦਾ ਵਿਧਾਨ ਸਭਾ ਦੇ ਪਿਛਲੇ ਸੈਸ਼ਨ ਤੋਂ ਬਾਅਦ ਦੇਹਾਂਤ ਹੋ ਗਿਆ ਸੀ, ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। 16ਵੀਂ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਸਦਨ ਨੇ ਸਾਬਕਾ ਮੰਤਰੀਆਂ ਹਰਦੀਪਇੰਦਰ ਸਿੰਘ ਬਾਦਲ ਅਤੇ ਜਥੇਦਾਰ ਤੋਤਾ ਸਿੰਘ ਤੋਂ ਇਲਾਵਾ ਸਾਬਕਾ ਵਿਧਾਇਕਾਂ ਸੁਖਦੇਵ ਸਿੰਘ ਸੁਖਲੱਧੀ ਅਤੇ ਸ਼ਿੰਗਾਰਾ ਰਾਮ ਸਹੂੰਗੜਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਦਨ ਨੇ ਆਜ਼ਾਦੀ ਘੁਲਾਟੀਆਂ ਤਾਰਾ ਸਿੰਘ, ਸਵਰਨ ਸਿੰਘ, ਕਰੋੜਾ ਸਿੰਘ ਅਤੇ ਸੁਖਰਾਜ ਸਿੰਘ ਸੰਧਾਵਾਲੀਆ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ, ਜਿਨ੍ਹਾਂ ਦੇਸ਼ ਨੂੰ ਬ੍ਰਿਟਿਸ਼ ਸਾਮਰਾਜਵਾਦ ਦੇ ਚੁੰਗਲ ਤੋਂ ਮੁਕਤ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਈ। ਇਸ ਦੌਰਾਨ ਸਦਨ ਨੇ ਪਰਬਤਾਰੋਹੀ ਗੁਰਚਰਨ ਸਿੰਘ ਭੰਗੂ ਅਰਜੁਨ ਐਵਾਰਡੀ ਨੂੰ ਵੀ ਸ਼ਰਧਾਂਜਲੀ ਭੇਟ ਕੀਤੇ, ਜਿਨ੍ਹਾਂ ਨੂੰ 1965 ਵਿੱਚ ਵਿਸ਼ਵ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੀ ਸਫਲਤਾਪੂਰਵਕ ਚੜ੍ਹਾਈ ਕੀਤੀ। ਇਸ ਦੌਰਾਨ ਅਥਲੈਟਿਕਸ ਦੇ ਖੇਤਰ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਮਹਾਨ ਅਥਲੀਟ ਹਰੀ ਚੰਦ ਅਰਜੁਨ ਐਵਾਰਡੀ ਨੂੰ ਵੀ ਸਦਨ ਨੇ ਸ਼ਰਧਾਂਜਲੀ ਭੇਟ ਕੀਤੀ। ਸਦਨ ਨੇ ਪ੍ਰਸਿੱਧ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ (ਸਿੱਧੂ ਮੂਸੇਵਾਲਾ) ਨੂੰ ਵੀ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਸੰਗੀਤ ਅਤੇ ਮਨੋਰੰਜਨ ਦੇ ਖੇਤਰ ਵਿੱਚ ਆਪਣੇ ਲਈ ਵੱਖਰਾ ਸਥਾਨ ਬਣਾਇਆ। ਸਦਨ ਨੇ ਸ਼਼੍ਰੋਮਣੀ ਕਮੇਟੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਤੇ ਉੱਘੀ ਸਿੱਖ ਸ਼ਖ਼ਸੀਅਤ ਪ੍ਰਿੰਸੀਪਲ ਸੁਰਿੰਦਰ ਸਿੰਘ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਦੌਰਾਨ ਵਿਛੜੀਆਂ ਰੂਹਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਗਿਆ।

ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਵੱਲੋਂ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ Read More »

ਚੰਨਪ੍ਰੀਤ ਮੈਮੋਰੀਅਲ ਚੈਰੀਟੇਬਲ ਹਸਪਤਾਲ ਅਤੇ ਸ਼ਿਵ ਸ਼ਕਤੀ ਨੌਜਵਾਨ ਸਭਾ ਵੱਲੋਂ 3 ਜੁਲਾਈ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਡੀਕਲ ਕੈਂਪ : ਕਮਲਜੀਤ ਸਿੰਘ ਭਾਟੀਆ

ਚੰਨਪ੍ਰੀਤ ਮੈਮੋਰੀਅਲ ਚੈਰੀਟੇਬਲ ਹਸਪਤਾਲ ਅਤੇ ਸ਼ਿਵ ਸ਼ਕਤੀ ਨੌਜਵਾਨ ਸਭਾ ਵੱਲੋਂ 3 ਜੁਲਾਈ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਡੀਕਲ ਕੈਂਪ : ਕਮਲਜੀਤ ਸਿੰਘ ਭਾਟੀਆ ਜਲੰਧਰ ( ਜੇ ਪੀ ਬੀ ਨਿਊਜ਼ 24 ) : ਚੰਨਪ੍ਰੀਤ ਮੈਮੋਰੀਅਲ ਚੈਰੀਟੇਬਲ ਹਸਪਤਾਲ ਅਤੇ ਸ਼ਿਵ ਸ਼ਕਤੀ ਨੌਜਵਾਨ ਸਭਾ ਵੱਲੋਂ ਸਾਂਝੇ ਤੌਰ ‘ਤੇ ਮੁਫਤ ਮੈਡੀਕਲ ਕੈਂਪ 3 ਜੁਲਾਈ 2022 ਨੂੰ ਆਰੀਆ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਸਤੀ ਨੌ ਵਿਖੇ ਲਗਾਇਆ ਜਾ ਰਿਹਾ ਹੈ। ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਅਤੇ ਦੀਪਕ ਜੌੜਾ ਨੇ ਦੱਸਿਆ ਕਿ ਕੈਂਪ ਦੀ ਸ਼ੁਰੂਆਤ ਸਵੇਰੇ 8 ਵਜੇ ਤੋਂ ਸਰਬੱਤ ਦੇ ਭਲੇ ਲਈ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤੀ ਜਾਵੇਗੀ। ਡਾ: ਸੰਜੀਵ ਗੋਇਲ (ਆਰਥੋ), ਡਾ: ਵਿਨੈ ਆਨੰਦ (ਆਈਜ਼), ਹੇਮੰਤ ਪੁਰੀ (ਐੱਮ. ਡੀ.), ਡਾ: ਰਵਿੰਦਰ ਕੌਰ ਬਾਗੜੀ (ਲੇਡੀਜ਼), ਡਾ: ਮਧੂਮਾ ਕਪੂਰ (ਡੈਂਟਲ), ਡਾ: ਡਾ: ਅਨੀਤਾ (ਬੀ.ਪੀ.ਟੀ.) ਜਾਂਚ ਕਰਨਗੇ | ਮਰੀਜ਼ਾਂ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਅਤੇ ਐਨਕਾਂ ਦਿੱਤੀਆਂ ਜਾਣਗੀਆਂ। ਦੰਦਾਂ ਅਤੇ ਅੱਖਾਂ ਦੇ ਮੁਫ਼ਤ ਅਪਰੇਸ਼ਨ ਵੀ ਮੁਫ਼ਤ ਕੀਤੇ ਜਾਣਗੇ। ਇਹ ਮੈਡੀਕਲ ਕੈਂਪ ਸਵੇਰੇ 10:00 ਵਜੇ ਤੋਂ ਸ਼ੁਰੂ ਹੋ ਕੇ ਦੁਪਹਿਰ 1 ਵਜੇ ਤੱਕ ਚੱਲੇਗਾ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਇਸ ਮੌਕੇ ਦਾ ਭਰਪੂਰ ਲਾਭ ਉਠਾਉਣ ਦੀ ਅਪੀਲ ਕੀਤੀ।

ਚੰਨਪ੍ਰੀਤ ਮੈਮੋਰੀਅਲ ਚੈਰੀਟੇਬਲ ਹਸਪਤਾਲ ਅਤੇ ਸ਼ਿਵ ਸ਼ਕਤੀ ਨੌਜਵਾਨ ਸਭਾ ਵੱਲੋਂ 3 ਜੁਲਾਈ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਡੀਕਲ ਕੈਂਪ : ਕਮਲਜੀਤ ਸਿੰਘ ਭਾਟੀਆ Read More »

108 ਸੰਤ ਰਿਖੀ ਰਾਮ ਮਹਾਰਾਜ ਜੀ ਦੀ ਯਾਦ ਵਿਚ ਪਿੰਡ ਜੈਤੇਵਾਲੀ ਵਿਖੇ ਕਰਵਾਇਆ ਗਿਆ 12ਵਾਂ ਕਬੂਤਰਬਾਜ਼ੀ ਮੁਕਾਬਲਾ

ਪਿੰਡ ਜੈਤੇਵਾਲੀ ਵਿਖੇ ਕਰਵਾਇਆ ਗਿਆ 12ਵਾਂ ਕਬੂਤਰਬਾਜ਼ੀ ਮੁਕਾਬਲਾ ਜਲੰਧਰ ( ਜੇ ਪੀ ਬੀ ਨਿਊਜ਼ 24 ) : ਜੈਤੇਵਾਲੀ ਵਿਖੇ ਗ੍ਰਾਮ ਪੰਚਾਇਤ, ਨਗਰ ਨਿਵਾਸੀ ਅਤੇ ਨੌਜਵਾਨ ਸਭਾ ਪਿੰਡ ਜੈਤੇਵਾਲੀ ਵੱਲੋਂ 108 ਸੰਤ ਰਿਖੀ ਰਾਮ ਮਹਾਰਾਜ ਜੀ ਦੀ ਯਾਦ ਵਿਚ ਸਵ. ਬਿੰਦਾ ਔਜਲਾ ਨੂੰ ਸਮਰਪਿਤ 12ਵਾਂ ਕਬੂਤਰਬਾਜ਼ੀ ਮੁਕਾਬਲਾ ਕਰਵਾਇਆ ਗਿਆ । ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਸਵੇਰੇ 7 ਵਜੇ ਸ਼ੁਰੂ ਕੀਤੇ ਗਏ ਕਬੂਤਰਬਾਜ਼ੀ ਮੁਕਾਬਲਿਆਂ ਵਿੱਚ 106 ਕਬੂਤਰ ਉਡਾਏ ਗਏ । ਸ਼ਾਮ 6 ਵਜੇ ਤੱਕ ਚੱਲੇ ਮੁਕਾਬਲੇ ‘ਚ 12 ਕਬੂਤਰ ਮਾਲਕਾਂ ਨੂੰ ਇਨਾਮ ਤਕਸੀਮ ਕੀਤੇ ਗਏ । ਇਸ ਮੁਕਾਬਲੇ ਵਿੱਚ ਪਹਿਲਾ ਸਥਾਨ ਕਾਕਾ ਸਾਂਧਰਾ, ਦੂਜਾ ਸਥਾਨ ਕਰਨੈਲ ਦਰਵੇਸ਼ ਪਿੰਡ ਅਤੇ ਤੀਜਾ ਸਥਾਨ ਅਜੇ ਸੱਤੋਵਾਲੀ ਦੇ ਕਬੂਤਰਾਂ ਨੇ ਹਾਸਲ ਕੀਤੇ । ਇਸ ਦੌਰਾਨ ਇਨਾਮਾਂ ਦੀ ਵੰਡ ਸਰਪੰਚ ਰਛਪਾਲ ਸਿੰਘ ਫੌਜੀ, ਪੰਚ ਸਤਪਾਲ ਸਿੰਘ ਔਜਲਾ, ਪੰਚ ਧਰਮਵੀਰ ਜੌਨੀ ਅਤੇ ਪ੍ਬੰਧਕ ਕਮੇਟੀ ਵਲੋਂ ਕੀਤੀ ਗਈ । ਇਸ ਦੌਰਾਨ ਗੱਲਬਾਤ ਕਰਦਿਆਂ ਸਰਪੰਚ ਰਛਪਾਲ ਸਿੰਘ ਫੌਜੀ ਨੇ ਜਿਥੇ ਕਬੂਤਰਬਾਜ਼ੀ ਮੁਕਾਬਲਿਆਂ ਦੇ ਸੁਚੱਜੇ ਆਯੋਜਨ ਲਈ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ ਉਥੇ ਹੀ ਉਹਨਾਂ ਨੇ ਮੁਕਾਬਲੇ ਵਿੱਚ ਹਿੱਸਾ ਲੈਣ ਆਈਆਂ ਸਾਰੀਆਂ ਟੀਮਾਂ ਅਨੁਸ਼ਾਸਨ ਬਣਾਈ ਰੱਖਣ ਲਈ ਧੰਨਵਾਦ ਕੀਤਾ । ਇਸ ਮੌਕੇ ਰਣਵੀਰ ਔਜਲਾ, ਅਮਰਜੀਤ ਪਵਾਰ, ਬਿੱਲਾ ਮਹਿਮੀ, ਸ਼ੁੱਗੀ, ਕਾਕਾ, ਛਿੰਦਾ ਬਾਬਾ, ਸਾਜਨ, ਅਮਨ, ਆਸ਼ੀ, ਅਰਮਾਨ, ਜੋਤੀ ਬੁਢਿਆਣਾ, ਗਿਆਨੀ ਬੁਢਿਆਣਾ ਅਤੇ ਹਰਮਨ ਫੌਜੀ ਆਦਿ ਨੇ ਸ਼ਮੂਲੀਅਤ ਕੀਤੀ ਅਤੇ ਮੁਕਾਬਲੇ ਦੀ ਕਾਮਯਾਬੀ ਲਈ ਯੋਗਦਾਨ ਪਾਇਆ।

108 ਸੰਤ ਰਿਖੀ ਰਾਮ ਮਹਾਰਾਜ ਜੀ ਦੀ ਯਾਦ ਵਿਚ ਪਿੰਡ ਜੈਤੇਵਾਲੀ ਵਿਖੇ ਕਰਵਾਇਆ ਗਿਆ 12ਵਾਂ ਕਬੂਤਰਬਾਜ਼ੀ ਮੁਕਾਬਲਾ Read More »

ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਨੇ ਅਕਾਲੀ ਦਲ ਨੂੰ ਦਿੱਤਾ ਕਰਾਰਾ ਝਟਕਾ

ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਨੇ ਅਕਾਲੀ ਦਲ ਨੂੰ ਦਿੱਤਾ ਕਰਾਰਾ ਝਟਕਾ ਅਕਾਲੀ ਆਗੂ ਵਿੱਕੀ ਤੁਲਸੀ ‘ਤੇ ਆਕਾਸ਼ ਗੁਪਤਾ ਨੂੰ ਸਿਰੋਪਾ ਪਾਕੇ ਦਿੱਤੀ ਵੱਡੀ ਜ਼ਿੰਮੇਵਾਰੀ ਜਲੰਧਰ ( ਜੇ ਪੀ ਬੀ ਨਿਊਜ਼ 24 ) : ਜਲੰਧਰ ਕੇਂਦਰੀ ਹਲਕੇ ਦੇ ਵਿਧਾਇਕ ‘ਤੇ ਆਮ ਆਦਮੀ ਪਾਰਟੀ ਦੇ ਆਗੂ ਰਮਨ ਅਰੋੜਾ ਅਤੇ “ਆਪ” ਦੇ ਸੇਵਾਦਾਰ ਰਾਜੂ ਮਦਾਨ ਨੇ ਕੇਂਦਰੀ ਹਲਕੇ ਵਿੱਚ ਅਕਾਲੀ ਦਲ ਦੇ ਗੜ੍ਹ ਵਿੱਚ ਵੱਡੀ ਸੱਟ ਮਾਰੀ ਹੈ। ਇੱਥੇ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਕਾਰੋਬਾਰੀ ਵਿੱਕੀ ਤੁਲਸੀ ਅਤੇ ਨੌਜਵਾਨ ਅਕਾਲੀ ਆਗੂ ਆਕਾਸ਼ ਗੁਪਤਾ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਨੇ ਵੀਰਵਾਰ ਨੂੰ ਰਾਮਾਮੰਡੀ ਮਾਰਕੀਟ ਐਸੋਸੀਏਸ਼ਨ ਦੇ ਗਠਨ ਮੌਕੇ ਅਕਾਲੀ ਦਲ ਦੇ ਆਗੂ ਵਿੱਕੀ ਤੁਲਸੀ ਅਤੇ ਨੌਜਵਾਨ ਆਗੂ ਆਕਾਸ਼ ਗੁਪਤਾ ਨੂੰ ਐਸੋਸੀਏਸ਼ਨ ਦੀ ਵਾਗਡੋਰ ਸੌਂਪੀ। ਇਸ ਕਾਰਨ ਇਹ ਚਰਚਾ ਤੇਜ਼ ਹੋ ਗਈ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵਿੱਕੀ ਤੁਲਸੀ ਅਤੇ ਆਕਾਸ਼ ਗੁਪਤਾ ਸਮੇਤ ਕਈ ਅਕਾਲੀ ਆਗੂ ‘ਤੇ ਵਰਕਰ “ਆਪ” ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਵਿੱਕੀ ਪ੍ਰਧਾਨ, ਆਕਾਸ਼ ਕੈਸ਼ੀਅਰ ਬਣੇ ਇਸ ਸਮੇਂ ਵਿਧਾਇਕ ਰਮਨ ਅਰੋੜਾ ਨੇ ਰਾਮਾਮੰਡੀ ਮਾਰਕੀਟ ਐਸੋਸੀਏਸ਼ਨ ਦੇ ਨਵ-ਨਿਯੁਕਤ ਪ੍ਰਧਾਨ ਵਿੱਕੀ ਤੁਲਸੀ, ਜਨਰਲ ਸਕੱਤਰ ਸੁਰੇਸ਼ ਕੁਮਾਰ ਅਤੇ ਕੈਸ਼ੀਅਰ ਆਕਾਸ਼ ਗੁਪਤਾ ਨੂੰ ਸਿਰੋਪਾ ਪਾ ਕੇ ਜ਼ਿੰਮੇਵਾਰੀ ਸੌਂਪੀ। ਇਸ ਮੌਕੇ ਵਿੱਕੀ ਤੁਲਸੀ ਅਤੇ ਆਕਾਸ਼ ਗੁਪਤਾ ਨੇ ਵਿਧਾਇਕ ਰਮਨ ਅਰੋੜਾ ਨੂੰ ਸਿਰੋਪਾਓ ਪਾ ਕੇ ਸਵਾਗਤ ਕੀਤਾ। ਇਸ ਮੌਕੇ ਵਿਧਾਇਕ ਰਮਨ ਅਰੋੜਾ ਨੇ ਕਿਹਾ ਕਿ ਰਾਮਾ ਮੰਡੀ ਮਾਰਕੀਟ ਐਸੋਸੀਏਸ਼ਨ ਦੇ ਅਹੁਦੇਦਾਰ ਖੁਦ ਨਗਰ ਨਿਗਮ ਦੇ ਹੈੱਡਕੁਆਰਟਰ ਜਾਕੇ ਤਹਿਬਾਜ਼ਾਰੀ, ਬਿਲਡਿੰਗ ਬ੍ਰਾਂਚ ਅਤੇ ਨਗਰ ਨਿਗਮ ਦੀਆਂ ਹੋਰ ਸ਼ਾਖਾਵਾਂ ਨਾਲ ਸਬੰਧਤ ਕੰਮ ਕਰਵਾ ਸਕਦੇ ਹਨ। ਇਸ ਮੌਕੇ ਰਾਜੂ ਮਦਾਨ, ਗੌਰਵ ਅਰੋੜਾ, ਹਰਜਿੰਦਰ ਭੋਲਾ, ਸਾਹਿਲ ਅਰੋੜਾ, ਗਗਨ ਅਰੋੜਾ, ਮੋਨੂੰ ਅਰੋੜਾ, ਹਨੀ ਭਾਟੀਆ ‘ਤੇ ਹੋਰ ਹਾਜ਼ਰ ਸਨ।

ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਨੇ ਅਕਾਲੀ ਦਲ ਨੂੰ ਦਿੱਤਾ ਕਰਾਰਾ ਝਟਕਾ Read More »

ਕੁਮਾਰ ਸੰਜੀਵ ਦੂਜੀ ਵਾਰ ਜਲੰਧਰ ਕੈਂਟ ਮੀਡੀਆ ਐਸੋਸੀਏਸ਼ਨ ਦੇ ਬਣੇ ਮੁਖੀ  

ਕੁਮਾਰ ਸੰਜੀਵ ਦੂਜੀ ਵਾਰ ਜਲੰਧਰ ਕੈਂਟ ਮੀਡੀਆ ਐਸੋਸੀਏਸ਼ਨ ਦੇ ਬਣੇ ਮੁਖੀ   ਜਲੰਧਰ ਕੈਂਟ ( ਜੇ ਪੀ ਬੀ ਨਿਊਜ਼ 24 ) : ਜਲੰਧਰ ਕੈਂਟ ਮੀਡੀਆ ਐਸੋਸੀਏਸ਼ਨ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ।ਜਿਸ ਵਿੱਚ ਕੁਮਾਰ ਸੰਜੀਵ ਨੂੰ ਸਰਵ ਸੰਮਤੀ ਤੋਂ ਮੁੜ ਜਲੰਧਰ ਕੈਂਟ ਮੀਡੀਆ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਨੇ ਕੁਮਾਰ ਸੰਜੀਵ ‘ਤੇ ਪੂਰੀ ਤਰ੍ਹਾਂ ਸਹਿਮਤੀ ਪ੍ਰਗਟਾਈ, ਜਿਨ੍ਹਾਂ ਨੇ ਆਪਣੇ ਪਿਛਲੇ 2 ਸਾਲਾਂ ਦੇ ਕਾਰਜਕਾਲ ਦੌਰਾਨ ਐਸੋਸੀਏਸ਼ਨ ਲਈ ਕਈ ਅਹਿਮ ਕੰਮ ਕੀਤੇ | ਇਸ ਮੌਕੇ ਪ੍ਰਧਾਨ ਕੁਮਾਰ ਸੰਜੀਵ ਨੇ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਐਸੋਸੀਏਸ਼ਨ ਲਈ ਹੋਰ ਵੀ ਚੰਗੇ ਕੰਮ ਕਰਨਗੇ ਅਤੇ ਮੀਟਿੰਗ ਦੌਰਾਨ ਜਲਦੀ ਹੀ ਮੈਡੀਕਲ ਕੈਂਪ ਲਗਾਉਣ ਦਾ ਫੈਸਲਾ ਵੀ ਲਿਆ ਗਿਆ। ਇਸ ਦੇ ਨਾਲ ਹੀ ਪੱਤਰਕਾਰਾਂ ਦੀ ਬਿਹਤਰੀ ਲਈ ਕੰਮ ਕੀਤਾ ਜਾਵੇਗਾ। ਰਾਸ਼ਟਰਪਤੀ ਨੂੰ ਆਪਣੀ ਕਾਰਜਕਾਰਨੀ ਬਣਾਉਣ ਦਾ ਪੂਰਾ ਅਧਿਕਾਰ ਦਿੱਤਾ ਗਿਆ ਸੀ। ਸੰਜੀਵ ਕੁਮਾਰ ਨੇ ਦੂਜੀ ਵਾਰ ਪ੍ਰਧਾਨ ਬਣਨ ‘ਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਜੀ.ਐਲ.ਗੁਲਾਟੀ, ਪਵਨ ਖਰਬੰਦਾ, ਮੁਨੀਸ਼ ਤੋਖੀ, ਲਵਦੀਪ ਬੈਂਸ, ਸੁਨੀਲ ਕੁਕਰੇਤੀ, ਸੋਮਨਾਥ ਗਿੱਲ, ਮਨੋਜ ਧਨਵਾਲ, ਵਿਨੋਦ ਕਾਂਬਲੀ, ਸੁਨੀਲ ਕੁਮਾਰ, ਸਤਪਾਲ ਵਰਮਾ, ਜੱਬਾਰ ਅਲੀ, ਰੂਪ, ਬਸੰਤ ਸੰਦੀਪ ਕੁਮਾਰ, ਕਮਲ ਕੁਮਾਰ, ਅਨਿਲ ਕੁਮਾਰ, ਸੋਨੂੰ, ਰਾਕੇਸ਼ ਕੁਮਾਰ, ਪਰਮਜੀਤ, ਰਮੇਸ਼ ਕੁਮਾਰ, ਜਤਿਨ, ਰਾਜ ਕੁਮਾਰ ਅਤੇ ਹੋਰ ਐਸੋਸੀਏਸ਼ਨ ਮੈਂਬਰ ਹਾਜ਼ਰ ਸਨ।

ਕੁਮਾਰ ਸੰਜੀਵ ਦੂਜੀ ਵਾਰ ਜਲੰਧਰ ਕੈਂਟ ਮੀਡੀਆ ਐਸੋਸੀਏਸ਼ਨ ਦੇ ਬਣੇ ਮੁਖੀ   Read More »

ਮੁੱਖ ਮੰਤਰੀ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡੀ ਕਾਰਵਾਈ

ਮੁੱਖ ਮੰਤਰੀ ਦਫ਼ਤਰ, ਪੰਜਾਬ ਮੁੱਖ ਮੰਤਰੀ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡੀ ਕਾਰਵਾਈ ਐਂਟੀ ਕੁਰੱਪਸ਼ਨ ਹੈਲਪਲਾਈਨ ਨੇ ਵੱਢੀਖੋਰਾਂ ਉਤੇ ਕੱਸਿਆ ਸ਼ਿਕੰਜਾ ਹੁਣ ਤੱਕ 45 ਵਿਅਕਤੀ ਕੀਤੇ ਗ੍ਰਿਫ਼ਤਾਰ ਅੱਠ ਵਿਅਕਤੀ ਫਰਾਰ; ਫੜਨ ਲਈ ਕੋਸ਼ਿਸ਼ਾਂ ਜਾਰੀ 28 ਐਫ.ਆਈ.ਆਰ. ਦਰਜ ਚੰਡੀਗੜ੍ਹ  ( ਜੇ ਪੀ ਬੀ ਨਿਊਜ਼ 24 ) : ਭ੍ਰਿਸ਼ਟਾਚਾਰ ਨੂੰ ਕਤਈ ਬਰਦਾਸ਼ਤ ਨਾ ਕਰਨ ਦੀ ਰਣਨੀਤੀ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦੇ ਥੋੜ੍ਹੇ ਸਮੇਂ ਵਿੱਚ ਹੁਣ ਤੱਕ 45 ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਤੇ ਹੋਰਾਂ ਨੂੰ ਵੱਢੀਖੋਰੀ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਅਹੁਦਾ ਸੰਭਾਲਣ ਦੇ ਪਹਿਲੇ ਦਿਨ ਹੀ ਮੁੱਖ ਮੰਤਰੀ ਨੇ ਲੋਕਾਂ ਨਾਲ ਭ੍ਰਿਸ਼ਟਾਚਾਰ ਮੁਕਤ, ਪਾਰਦਰਸ਼ੀ ਤੇ ਸਾਫ਼-ਸੁਥਰਾ ਪ੍ਰਸ਼ਾਸਨ ਦੇਣ ਦਾ ਵਾਅਦਾ ਕੀਤਾ ਸੀ ਅਤੇ ਇਸ ਲਈ ਕਈ ਕਦਮ ਚੁੱਕੇ ਗਏ ਹਨ। ਉਨ੍ਹਾਂ ਭ੍ਰਿਸ਼ਟਾਚਾਰ ਖ਼ਿਲਾਫ਼ ਸ਼ਿਕਾਇਤਾਂ ਦਰਜ ਕਰਵਾਉਣ ਲਈ ਲੋਕਾਂ ਦੀ ਸਹੂਲਤ ਵਾਸਤੇ ਵਟਸਐਪ ਆਧਾਰਤ ਇਕ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਸੀ। ਇਹ ਹੈਲਪਲਾਈਨ ਵਰਦਾਨ ਸਾਬਤ ਹੋਈ ਹੈ ਕਿਉਂਕਿ ਲੋਕ ਇਸ ਦੀ ਵਰਤੋਂ ਭ੍ਰਿਸ਼ਟਾਚਾਰ ਦੀ ਜੜ੍ਹ ਵੱਢਣ ਲਈ ਪ੍ਰਭਾਵਸ਼ਾਲੀ ਤਰੀਕੇ ਵਜੋਂ ਕਰ ਰਹੇ ਹਨ। ਇਸ ਨੰਬਰ ਉਤੇ ਮਿਲੀਆਂ ਪ੍ਰਮਾਣਿਕ ਸ਼ਿਕਾਇਤਾਂ ਦੇ ਆਧਾਰ ਉਤੇ ਪੰਜਾਬ ਪੁਲਿਸ ਨੇ ਭ੍ਰਿਸ਼ਟ ਅਧਿਕਾਰੀਆਂ/ਕਰਮਚਾਰੀਆਂ ਤੇ ਹੋਰ ਦੋਸ਼ੀਆਂ ਖ਼ਿਲਾਫ਼ 28 ਐਫ.ਆਈ.ਆਰ. ਦਰਜ ਕੀਤੀਆਂ ਹਨ। ਮੁੱਖ ਮੰਤਰੀ ਦੀਆਂ ਹਦਾਇਤਾਂ ਉਤੇ ਵਿਜੀਲੈਂਸ ਨੇ ਹੁਣ ਤੱਕ ਪੁਲਿਸ ਦੇ ਇਕ ਸਬ-ਇੰਸਪੈਕਟਰ, ਅੱਠ ਸਹਾਇਕ ਸਬ-ਇੰਸਪੈਕਟਰਾਂ, ਤਿੰਨ ਹੌਲਦਾਰਾਂ, ਇਕ ਸਿਪਾਹੀ, ਹੋਮਗਾਰਡ ਦੇ ਇਕ ਜਵਾਨ, ਦੋ ਪਟਵਾਰੀਆਂ, ਇਕ ਕਲਰਕ, ਇਕ ਨੰਬਰਦਾਰ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਕ ਡੇਟਾ ਐਂਟਰੀ ਅਪਰੇਟਰ, ਸਰਕਾਰੀ ਆਈ.ਟੀ.ਆਈ. ਐਸ.ਏ.ਐਸ. ਨਗਰ ਦੇ ਇਕ ਪ੍ਰਿੰਸੀਪਲ, ਇਕ ਮੈਡੀਕਲ ਅਫ਼ਸਰ, ਇਕ ਡਿਵੀਜ਼ਨਲ ਜੰਗਲਾਤ ਅਫ਼ਸਰ ਅਤੇ ਜੁਡੀਸ਼ਲ ਵਿਭਾਗ ਦੇ ਸੰਮਨ ਭੇਜਣ ਵਾਲੇ ਸਟਾਫ਼ ਦੇ ਇਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ੍ਹਾਂ ਮਾਈਨਿੰਗ ਕੇਸ ਵਿੱਚ 17 ਜਣਿਆਂ, ਪਟਵਾਰੀਆਂ ਦੇ ਚਾਰ ਸਹਾਇਕਾਂ ਤੇ ਇਕ ਜੰਗਲਾਤ ਠੇਕੇਦਾਰ ਨੂੰ ਭ੍ਰਿਸ਼ਟ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਫੜਿਆ ਗਿਆ ਹੈ। ਪੁਲਿਸ ਨੇ 21 ਜੂਨ 2022 ਤੱਕ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਕੁੱਲ 45 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਤਾਂ ਅਜੇ ਸ਼ੁਰੂਆਤ ਹੋਈ ਹੈ ਅਤੇ ਭ੍ਰਿਸ਼ਟ ਅਫਸਰਾਂ ਅਤੇ ਕਰਮਚਾਰੀਆਂ ਨੂੰ ਬਾਹਰ ਦਾ ਰਾਹ ਵਿਖਾ ਕੇ ਸਮੁੱਚੇ ਸਿਸਟਮ ਨੂੰ ਸਾਫ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਾਫ਼-ਸੁਥਰੀ, ਕਾਰਗਰ ਅਤੇ ਪਾਰਦਰਸ਼ੀ ਸਰਕਾਰ ਦੇਣ ਲਈ ਸ਼ਾਸਨ ਵਿੱਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਦੇ ਮੋਢਿਆਂ ਉਤੇ ਬਹੁਤ ਵੱਡੀ ਜ਼ਿੰਮੇਵਾਰੀ ਪਾਈ ਹੈ, ਜਿਸ ਕਰ ਕੇ ਪਾਰਦਰਸ਼ੀ ਅਤੇ ਜੁਆਬਦੇਹ ਪ੍ਰਸ਼ਾਸਨ ਦੇ ਕੇ ਲੋਕਾਂ ਦੀਆਂ ਉਮੀਦਾਂ ਉਤੇ ਖਰ੍ਹਾ ਉਤਰਨਾ ਉਨ੍ਹਾਂ ਦਾ ਫ਼ਰਜ਼ ਬਣਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਲਾਮਿਸਾਲ ਕਾਰਵਾਈ ਇਹ ਦਰਸਾਉਂਦੀ ਹੈ ਕਿ ਸੂਬਾ ਸਰਕਾਰ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣ ਪ੍ਰਤੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਵਿਰੋਧੀ ਜੰਗ ਉਸ ਵੇਲੇ ਹੀ ਖ਼ਤਮ ਹੋਵੇਗੀ, ਜਦੋਂ ਸੂਬੇ ਵਿੱਚੋਂ ਇਸ ਦਾ ਮੁਕੰਮਲ ਤੌਰ ਉਤੇ ਸਫਾਇਆ ਹੋ ਜਾਵੇਗਾ ਪਰ ਇਸ ਲਈ ਲੋਕਾਂ ਦਾ ਸਰਗਰਮ ਸਹਿਯੋਗ ਬਹੁਤ ਜ਼ਰੂਰੀ ਹੈ। ਇਸ ਨੇਕ ਕਾਰਜ ਲਈ ਲੋਕਾਂ ਦੇ ਸਹਿਯੋਗ ਦੀ ਮੰਗ ਕਰਦਿਆਂ ਭਗਵੰਤ ਮਾਨ ਨੇ ਲੋਕਾਂ ਨੂੰ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਾਉਣ ਲਈ ਵਧ-ਚੜ੍ਹ ਕੇ ਸੂਬਾ ਸਰਕਾਰ ਦਾ ਸਹਿਯੋਗ ਕਰਨ ਦਾ ਸੱਦਾ ਦਿੱਤਾ।

ਮੁੱਖ ਮੰਤਰੀ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡੀ ਕਾਰਵਾਈ Read More »

ਯਾਤਰੀਆਂ ਲਈ ਖਾਸ ਖਬਰ, ਇਸ ਦਿਨ ਲੱਗੇਗਾ ਬੱਸਾਂ ਦਾ ਟ੍ਰੈਫਿਕ ਜਾਮ

ਯਾਤਰੀਆਂ ਲਈ ਖਾਸ ਖਬਰ, ਇਸ ਦਿਨ ਲੱਗੇਗਾ ਬੱਸਾਂ ਦਾ ਟ੍ਰੈਫਿਕ ਜਾਮ ਜਲੰਧਰ ( ਜੇ ਪੀ ਬੀ ਨਿਊਜ਼ 24 ) :- ਤਨਖਾਹ ਨਾ ਮਿਲਣ ਕਾਰਨ ਗੁੱਸੇ ‘ਚ ਚੱਲ ਰਹੀ ਰੋਡਵੇਜ਼-ਪਨਬੱਸ, ਪੀ.ਆਰ.ਟੀ.ਸੀ. ਅੱਜ ਬੱਸ ਸਟੈਂਡ ਵਿਖੇ ਮੁਲਾਜ਼ਮਾਂ ਵੱਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ, ਜਿਸ ਕਾਰਨ ਸਰਕਾਰੀ ਬੱਸਾਂ ਦੇ 500 ਤੋਂ ਵੱਧ ਕਾਊਂਟਰ ਟਾਈਮ ਮਿਸ ਹੋ ਗਏ ਅਤੇ ਵਿਭਾਗ ਨੂੰ ਲੱਖਾਂ ਰੁਪਏ ਦੇ ਲੈਣ-ਦੇਣ ਦਾ ਨੁਕਸਾਨ ਝੱਲਣਾ ਪਿਆ। ਯੂਨੀਅਨ ਨੇ ਸਵੇਰ ਤੋਂ ਹੀ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਅਤੇ ਬੱਸ ਸਟੈਂਡ ਦੇ ਐਂਟਰੀ ਅਤੇ ਐਗਜ਼ਿਟ ਗੇਟ ਬੰਦ ਕਰ ਦਿੱਤੇ ਗਏ, ਜਿਸ ਕਾਰਨ ਬੱਸਾਂ ਅੰਦਰ ਦਾਖਲ ਨਹੀਂ ਹੋ ਸਕੀਆਂ। ਇਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਇਸ ਮੁਜ਼ਾਹਰੇ ਵਿੱਚ ਯੂਨੀਅਨ ਨਾਲ ਸਬੰਧਤ 6600 ਦੇ ਕਰੀਬ ਕੱਚੇ ਕਾਮਿਆਂ ਨੇ ਭਾਗ ਲਿਆ ਅਤੇ ਸਰਕਾਰ ਖ਼ਿਲਾਫ਼ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਹਰ ਵਾਰ ਤਨਖ਼ਾਹ ਜਾਰੀ ਕਰਨ ਵਿੱਚ ਦੇਰੀ ਹੁੰਦੀ ਹੈ, ਜਿਸ ਕਾਰਨ ਉਹ ਆਪਣੇ ਬੱਚਿਆਂ ਦੀਆਂ ਫੀਸਾਂ ਅਤੇ ਘਰਾਂ ਦੇ ਬਿੱਲਾਂ ਦਾ ਭੁਗਤਾਨ ਨਹੀਂ ਕਰਦੇ। ਆਦਿ ਦੇ ਸਕਦਾ ਹੈ ਇਸ ਦੌਰਾਨ ਸੂਬਾ ਮੀਤ ਪ੍ਰਧਾਨ ਦਲਜੀਤ ਸਿੰਘ ਜੱਲੇਵਾਲ, ਬਲਵਿੰਦਰ ਸਿੰਘ ਰਾਠਾਂ, ਗੁਰਪ੍ਰੀਤ ਸਿੰਘ ਭੁੱਲਰ, ਸਤਪਾਲ ਸਿੰਘ ਨੇ ਕਿਹਾ ਕਿ ਜੇਕਰ 23 ਜੂਨ ਦਿਨ ਵੀਰਵਾਰ ਨੂੰ ਦੁਪਹਿਰ 12 ਵਜੇ ਤੱਕ ਤਨਖਾਹ ਉਨ੍ਹਾਂ ਦੇ ਖਾਤਿਆਂ ਵਿੱਚ ਨਾ ਪਾਈ ਗਈ ਤਾਂ ਉਹ ਪੰਜਾਬ ਭਰ ਵਿੱਚ ਚੱਲ ਰਹੀਆਂ 3200 ਦੇ ਕਰੀਬ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰਨਗੇ। ਅਤੇ ਇਸ ਦੌਰਾਨ ਯਾਤਰੀਆਂ ਨੂੰ ਹੋਣ ਵਾਲੀ ਅਸੁਵਿਧਾ ਲਈ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ ਹੋਣਗੀਆਂ। ਬੁਲਾਰਿਆਂ ਨੇ ਕਿਹਾ ਕਿ ਦੁਪਹਿਰ 12 ਵਜੇ ਤੋਂ ਸ਼ੁਰੂ ਹੋ ਰਹੀ ਅਣਮਿੱਥੇ ਸਮੇਂ ਲਈ ਹੜਤਾਲ ਦੌਰਾਨ ਟਰਾਂਸਪੋਰਟ ਮੰਤਰੀ ਸਮੇਤ ਕੈਬਨਿਟ ਮੰਤਰੀਆਂ ਦੇ ਘਰਾਂ ਦੀ ਘੇਰਾਬੰਦੀ ਕੀਤੀ ਜਾਵੇਗੀ। ਅੱਜ ਪ੍ਰਦਰਸ਼ਨ ਦੌਰਾਨ ਡਿਪੂ-1 ਅਤੇ 2 ਦੇ ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਸਾਰੀਆਂ ਲਟਕਦੀਆਂ ਮੰਗਾਂ ਨੂੰ ਤੁਰੰਤ ਪ੍ਰਭਾਵ ਨਾਲ ਪੂਰਾ ਕਰੇ। ਸਭ ਤੋਂ ਵੱਧ ਮੁਸ਼ਕਲਾਂ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਆਉਂਦੀਆਂ ਹਨ ਬੱਸ ਅੱਡੇ ਦੇ ਅੰਦਰ ਬੱਸਾਂ ਨਾ ਚੱਲਣ ਕਾਰਨ ਬਾਹਰਲੇ ਰਾਜਾਂ ਨੂੰ ਜਾਣ ਵਾਲੇ ਯਾਤਰੀਆਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਝੱਲਣੀ ਪਈ ਕਿਉਂਕਿ ਬੱਸ ਅੱਡੇ ਦੇ ਬਾਹਰ ਪੰਜਾਬ ਦੇ ਰੂਟਾਂ ਵਾਲੀਆਂ ਬੱਸਾਂ ਆਸਾਨੀ ਨਾਲ ਮਿਲ ਜਾਂਦੀਆਂ ਸਨ ਜਦੋਂਕਿ ਬਾਹਰਲੇ ਰਾਜਾਂ ਦੀਆਂ ਬੱਸਾਂ ਆਉਣੀਆਂ ਮੁਸ਼ਕਲ ਹੋ ਰਹੀਆਂ ਸਨ। ਇਸ ਦੌਰਾਨ ਬੱਸ ਸਟੈਂਡ ਫਲਾਈਓਵਰ ਅਤੇ ਆਲੇ-ਦੁਆਲੇ ਦੀਆਂ ਸੜਕਾਂ ’ਤੇ ਜਾਮ ਦੀ ਸਥਿਤੀ ਬਣ ਗਈ, ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪਈ।

ਯਾਤਰੀਆਂ ਲਈ ਖਾਸ ਖਬਰ, ਇਸ ਦਿਨ ਲੱਗੇਗਾ ਬੱਸਾਂ ਦਾ ਟ੍ਰੈਫਿਕ ਜਾਮ Read More »

ਜਲੰਧਰ ਦੇ ਗੋਪਾਲ ਨਗਰ ਗੋਲੀ ਕਾਂਡ ‘ਚ ਸ਼ਿਰਡੀ ਪੁਲਿਸ ਦੀ ਮਦਦ ਨਾਲ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਪੁਨੀਤ ਸੋਨੀ ਉਰਫ਼ ਪੰਪੂ ਗਿ੍ਫ਼ਤਾਰ

ਜਲੰਧਰ ਦੇ ਗੋਪਾਲ ਨਗਰ ਗੋਲੀ ਕਾਂਡ ‘ਚ ਸ਼ਿਰਡੀ ਪੁਲਿਸ ਦੀ ਮਦਦ ਨਾਲ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਪੁਨੀਤ ਸੋਨੀ ਉਰਫ਼ ਪੰਪੂ ਗਿ੍ਫ਼ਤਾਰ   ਜਲੰਧਰ : ਗੋਪਾਲ ਨਗਰ ਵਿੱਚ ਅਕਾਲੀ ਆਗੂ ਦੇ ਪੁੱਤਰ ’ਤੇ ਹੋਏ ਗੋਲੀ ਕਾਂਡ ਦਾ ਮੁੱਖ ਮੁਲਜ਼ਮ ਪੁਨੀਤ ਸੋਨੀ ਉਰਫ਼ ਪੰਪੂ ਪਿਛਲੇ ਦੋ ਮਹੀਨਿਆਂ ਤੋਂ ਪੁਲੀਸ ਨਾਲ ਲੁਕਣਮੀਟੀ ਖੇਡ ਰਿਹਾ ਸੀ ਅਤੇ ਪੁਲੀਸ ਦੀ ਛਾਪੇਮਾਰੀ ਦੌਰਾਨ ਪੁਲੀਸ ਨੂੰ ਚਕਮਾ ਦੇ ਗਿਆ। ਹਿਮਾਚਲ ਮੈਕਲੋਡਗੰਜ ‘ਚ ਭੱਜਣ ਵਾਲੇ ਪਿੰਪੂ ਨੂੰ ਆਖਰਕਾਰ ਮਹਾਰਾਸ਼ਟਰ ਦੀ ਸ਼ਿਰਡੀ ਪੁਲਸ ਨੇ ਗ੍ਰਿਫਤਾਰ ਕਰ ਲਿਆ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਨੀਤ ਸੋਨੀ ਉਰਫ਼ ਪੰਪੂ ਪਿਛਲੇ 20-25 ਦਿਨਾਂ ਤੋਂ ਸ਼ਿਰਡੀ ‘ਚ ਲੁਕਿਆ ਹੋਇਆ ਸੀ। ਮੁਲਜ਼ਮ ਪੰਪੂ ਨੇ ਪਹਿਲੇ ਦੋ ਹਫ਼ਤੇ ਵੱਖ-ਵੱਖ ਹੋਟਲਾਂ ਵਿੱਚ ਬਿਤਾਏ। ਜਦੋਂ ਉਸ ਨੂੰ ਲੱਗਾ ਕਿ ਉਹ ਪੁਲੀਸ ਦੀ ਪਕੜ ਤੋਂ ਬਹੁਤ ਦੂਰ ਹੈ ਤਾਂ ਉਸ ਨੇ ਦਸ ਦਿਨ ਦਾ ਐਡਵਾਂਸ ਦੇ ਕੇ ਵੱਖਰੇ ਹੋਟਲ ਵਿੱਚ ਕਮਰਾ ਬੁੱਕ ਕਰਵਾ ਲਿਆ। ਦਸ ਦਿਨਾਂ ਬਾਅਦ ਜਦੋਂ ਹੋਟਲ ਵਾਲਿਆਂ ਨੇ ਬਕਾਏ ਦੀ ਮੰਗ ਕੀਤੀ ਤਾਂ ਦੋਸ਼ੀ ਪੰਪੂ ਨੇ ਕਿਹਾ ਕਿ ਉਹ ਪੈਸੇ ਲੈ ਕੇ ਬਕਾਇਆ ਅਦਾ ਕਰੇਗਾ ਅਤੇ ਉਸ ਨੇ ਕਿਹਾ ਕਿ ਉਹ ਕੁਝ ਦਿਨ ਹੋਰ ਇੱਥੇ ਹੀ ਰੁਕੇਗਾ। ਇਸ ਜਵਾਬ ‘ਤੇ ਹੋਟਲ ਮੈਨੇਜਰ ਨੂੰ ਦੋਸ਼ੀ ਪਿੰਪੂ ‘ਤੇ ਸ਼ੱਕ ਹੋਇਆ ਅਤੇ ਉਸ ਨੇ ਆਪਣੇ ਖੇਤਰੀ ਪੁਲਸ ਸਟੇਸ਼ਨ ਨੂੰ ਸੂਚਨਾ ਦਿੱਤੀ। ਜਦੋਂ ਸ਼ਿਰਡੀ ਪੁਲਿਸ ਨੇ ਦੋਸ਼ੀ ਪਿੰਪੂ ਦੀ ਪਹਿਚਾਣ ਕੀਤੀ ਅਤੇ ਸ਼ਿਰਡੀ ਪੁਲਿਸ ਨੇ ਪੰਜਾਬ ਪੁਲਿਸ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਜਲੰਧਰ, ਪੰਜਾਬ ਤੋਂ ਫਰਾਰ ਹੈ। ਏਡੀਸੀਪੀ ਕਰਾਈਮ ਗੁਰਬਾਜ਼ ਸਿੰਘ ਨੇ ਜਲੰਧਰ ਤੋਂ ਸ਼ਿਰਡੀ ਲਈ ਵਿਸ਼ੇਸ਼ ਟੀਮ ਭੇਜੀ ਹੈ। ਜਦੋਂ ਨਿਊਜ਼ 24 ਪੰਜਾਬ ਦੇ ਪੱਤਰਕਾਰ ਨੇ ਸ਼ਿਰਡੀ ਪੁਲਿਸ ਨਾਲ ਸੰਪਰਕ ਕੀਤਾ ਤਾਂ ਪੁਲਿਸ ਕਾਂਸਟੇਬਲ ਜ਼ੀਰੇਕਰ ਨੇ ਪੁਸ਼ਟੀ ਕੀਤੀ ਕਿ ਦੋਸ਼ੀ ਸਾਡੀ ਹਿਰਾਸਤ ਵਿੱਚ ਹਨ ਅਤੇ ਪੰਜਾਬ ਪੁਲਿਸ ਦੀ ਟੀਮ ਪਹੁੰਚ ਗਈ ਹੈ। ਇੱਕ-ਇੱਕ ਦਿਨ ਵਿੱਚ ਜਲੰਧਰ ਪੁਲਿਸ ਦੀ ਟੀਮ ਮੁਲਜ਼ਮ ਪਿੰਪੂ ਨੂੰ ਜਲੰਧਰ ਲੈ ਕੇ ਆਵੇਗੀ। ਅਤੇ ਪੁੱਛਗਿੱਛ ਦੌਰਾਨ ਦੋਸ਼ੀ ਪੰਪੂ ਤੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਜਲਦ ਹੀ ਮੁਲਜ਼ਮ ਪੰਪੂ ਰਾਹੀਂ ਫਰਾਰ ਅਮਨ ਸੇਠੀ ਉਰਫ਼ ਬਾਦਸ਼ਾਹ ਅਤੇ ਅੰਮ੍ਰਿਤਪਾਲ ਸਿੰਘ ਉਰਫ਼ ਮਿਰਜ਼ਾ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ।

ਜਲੰਧਰ ਦੇ ਗੋਪਾਲ ਨਗਰ ਗੋਲੀ ਕਾਂਡ ‘ਚ ਸ਼ਿਰਡੀ ਪੁਲਿਸ ਦੀ ਮਦਦ ਨਾਲ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਪੁਨੀਤ ਸੋਨੀ ਉਰਫ਼ ਪੰਪੂ ਗਿ੍ਫ਼ਤਾਰ Read More »