JPB NEWS 24

Headlines

July 18, 2022

ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਦੀ 22ਵੀਂ ਵਰ੍ਹੇਗੰਢ ਮੌਕੇ ਤੇ ਪੁਹੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ

ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਦੀ 22ਵੀਂ ਵਰ੍ਹੇਗੰਢ ਮੌਕੇ ਤੇ ਪੁਹੰਚੇ ਪੰਜਾਬ ਦੇ ਮੁੱਖ ਮੰਤਰੀ ਓਹਨਾ ਕਿਹਾ ਕੀਂ ਸਾਨੂ ਸਬ ਨੂੰ ਸੰਤ ਸੀਚੇਵਾਲ ਜੀ ਨਾਲ ਇਕ ਜੁੱਟ ਹੋ ਕੇ ਵਾਤਾਵਰਨਣ ਦੀ ਸੰਭਾਲ ਕਰਨੀ ਚਾਹੀਦੀ ਹੈ ਇਸ ਮੌਕੇ ਤੇ ਵਾਤਾਵਰਨਣ ਨਾਲ ਸਬੰਧਿਤ ਅਤੇ ਹੋਰ ਸੰਤ ਮਹਾਪੁਰਸ਼ ਪੁਹੰਚੇ ਜੇ ਪੀ ਬੀ ਨਿਊਜ਼ 24  :ਸਾਉਣ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਮੌਕੇ ‘ਤੇ ਸੰਨ 2000 ਨੂੰ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠਾਂ ਸ਼ੁਰੂ ਹੋਈ ਸੀ। ਇੰਨ੍ਹਾਂ 22 ਸਾਲਾਂ ਦੇ ਲੰਮੇ ਸਮੇਂ ਦੌਰਾਨ ਪੰਜਾਬ ਵਿੱਚ ਵਾਤਾਵਰਣ ਦਾ ਮੁੱਦਾ ਕੇਂਦਰ ਬਿੰਦੂ ਵਿੱਚ ਆ ਗਿਆ ਹੈ।ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਚੇਚੇ ਤੋਰ ਤੇ ਪੁਹੰਚੇ ਸੁਲਤਾਨਪੁਰ ਲੋਧੀ ਵਿਖ਼ੇ ਸੀ ਐਮ ਦੇ ਪੁਹੰਚਣ ਤੇ ਸੰਤ ਬਾਬਾ ਬਲਬੀਰ ਸਿੰਘ ਜੀ ਨੇ ਭਗਵੰਤ ਮਾਨ ਦਾਂ ਜੀ ਆਇਆ ਨੂੰ ਕਿਹਾ ਅਤੇ ਇਸ ਮੌਕੇ ਤੇ ਬਾਬਾ ਜੀ ਨੇ ਭਗਵੰਤ ਮਾਨ ਨੂੰ ਅਪੀਲ ਕੀਤੀ ਕੀਂ ਪੰਜਾਬ ਦੇ ਹੋ ਰਹੇ ਗੰਧਲੇ ਪਾਣੀਆਂ ਨੂੰ ਰੋਕਿਆ ਜਾਵੇ ਅਤੇ ਬੁੱਢੇ ਨਾਲ਼ੇ ਅਤੇ ਪਵਿੱਤਰ ਕਾਲੀ ਵਈ ਵਿਚ ਗੰਦਾ ਪਾਣੀ ਪੈਣ ਤੇ ਵੀ ਰੋਕ ਲਗਾਈ ਜਾਵੇ ਜਿਸ ਨਾਲ ਪੰਜਾਬ ਦਾਂ ਵਾਤਾਵਰਨਣ ਸਾਰ ਸੁਥਰਾ ਰਹੇ ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਲੀ ਵੇਈ ਦੇ 22 ਵੀ ਵਰੇ ਗੰਦ ਦੇ ਮੌਕੇ ਤੇ ਸੰਤ ਬਾਬਾ ਬਲਬੀਰ ਸਿੰਘ ਜੀ ਨੂੰ ਵੇਈ ਦੀ ਸਾਫ ਸਫਾਈ ਕਰਨ ਤੇ ਪਹਿਲ ਕਦਮੀ ਕਰਨ ਤੇ ਵਧਾਈ ਦਿਤੀ ਅਤੇ ਓਹਨਾ ਕਿਹਾ ਕੀਂ ਸਾਨੂ ਸਭ ਨੂੰ ਸ਼੍ਰੀ ਗੁਰੂ  ਨਾਨਕ ਦੇਵ ਜੀ ਦੇ ਦਸੇ ਹੋਏ ਮਾਰਗ ਤੇ ਚਲਣ ਦੀ ਜਰੂਰਤ ਹੈ ਤੱਦ ਹੀ ਅਸੀਂ ਆਪਣਾ ਜੀਵਨ ਸਫਲ ਕਰਾਂਗੇ ਇਸ ਮੌਕੇ ਤੇ ਸੰਤ ਬਾਬਾ ਬਲਬੀਰ ਸਿੰਘ ਜੀ ਨੂੰ ਓਹਨਾ ਦੇ ਰਾਜ ਸਭਾ ਵਿਚ ਆਉਣ ਤੇ ਵਧਾਈ ਵੀ ਦਿਤੀ ਵਰ੍ਹੇਗੰਢ ਦੇ ਸਮਾਗਮਾਂ ਦੌਰਾਨ ਬਾਬੇ ਨਾਨਕ ਦੀ ਵੇਈਂ ਕਿਨਾਰੇ ਸ਼ਬਦ-ਏ-ਨਾਦ ਜੱਥੇ ਵਿੱਚ ਸ਼ਾਮਿਲ ਰਬਾਬੀਆਂ ਭਾਈ ਰਣਜੋਧ ਸਿੰਘ, ਨਵਜੋਧ ਸਿੰਘ ਤੇ ਸਿਮਰਨਜੀਤ ਸਿੰਘ ਨੇ ਤੰਤੀ ਸਜ਼ਾਂ ਨਾਲ ਸ਼ਬਦ ਗਾਇਨ ਕਰਕੇ ਪੁਰਤਨ ਸਮੇਂ ਦੀ ਯਾਦ ਨੂੰ ਤਾਜ਼ਾ ਕਰ ਦਿੱਤਾ। ਸਮਾਗਮ ਦੀ ਸ਼ੁਰੂਆਤ ਵਿੱਚ ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਦੇ ਬੱਚਿਆਂ ਨੇ ਰਸਭਿੰਨਾ ਕੀਰਤਨ ਕੀਤਾ। ਸੰਬੋਧਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ

ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਦੀ 22ਵੀਂ ਵਰ੍ਹੇਗੰਢ ਮੌਕੇ ਤੇ ਪੁਹੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ Read More »

ਲੱਖਾਂ ਦਾ ਐਲਾਨ: ਖਟਕੜ ਕਲਾਂ ਤੋਂ ਸੰਸਦ ਮੈਂਬਰ ਸਿਮਰਜੀਤ ਮਾਨ ਦੀ ਪੱਗ ਉਤਾਰਨ ਵਾਲੇ ਨੂੰ ਮਿਲੇਗਾ ਇਨਾਮ

ਸ਼ਹੀਦ ਭਗਤ ਸਿੰਘ ਦੇ ਅਰਥੀ ਫੂਕ ਮੁਜ਼ਾਹਰੇ ਵਿੱਚ ਖਟਕੜ ਕਲਾਂ ਦਾ ਮੁੱਖ ਮਾਰਗ ਜਾਮ ਕੀਤਾ ਗਿਆ ਰੋਪੜ ( ਜੇ ਪੀ ਬੀ ਨਿਊਜ਼ 24 ) : ਕਰਨਾਲ ‘ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਲੈ ਕੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਜੀਤ ਸਿੰਘ ਮਾਨ ਦੇ ਵਿਵਾਦਿਤ ਬਿਆਨ ਕਾਰਨ ਪੰਜਾਬ ‘ਚ ਮਾਹੌਲ ਗਰਮਾ ਗਿਆ ਹੈ। ਸ਼ਹੀਦ ਭਗਤ ਸਿੰਘ ਮਾਮਲੇ ਵਿੱਚ ਸਿਮਰਜੀਤ ਮਾਨ ਵੱਲੋਂ ਦਿੱਤੇ ਗਏ ਵਿਵਾਦਤ ਬਿਆਨ ਨੂੰ ਲੈ ਕੇ ਲੋਕਾਂ ਨੇ ਖਟਕੜ ਕਲਾਂ ਹਾਈਵੇਅ ਜਾਮ ਕਰ ਦਿੱਤਾ। ਇਸ ਦੇ ਨਾਲ ਹੀ ਖਟਕੜ ਕਲਾਂ ‘ਚ ਜਬਰ ਵਿਰੋਧੀ ਕਮੇਟੀ ਦੇ ਕੌਮੀ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਸਿਮਰਜੀਤ ਸਿੰਘ ਦੀ ਪੱਗ ਲਾਹ ਕੇ ਉਸ ਨੂੰ ਥੱਪੜ ਮਾਰ ਕੇ ਖਟਕੜ ਕਲਾਂ ਲੈ ਕੇ ਆਵੇਗਾ, ਉਸ ਨੂੰ 5 ਲੱਖ ਇੱਕ ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਕੌਮੀ ਪ੍ਰਧਾਨ ਸਿਮਰਜੀਤ ਮਾਨ ਦਾ ਵਿਰੋਧ ਕਰਦਿਆਂ ਲੋਕਾਂ ਨਾਲ ਖਟਕੜ ਕਲਾਂ ਦਾ ਮੁੱਖ ਮਾਰਗ ਜਾਮ ਕਰ ਦਿੱਤਾ। ਇਸ ਨੂੰ ਲੈ ਕੇ ਭਾਜਪਾ ਨੇ ਜਲੰਧਰ ‘ਚ ਅਰਥੀ ਫੂਕ ਮਾਰਚ ਕੱਢਿਆ। ਸਿਆਸੀ ਪਾਰਟੀਆਂ ਦੇ ਨਾਲ-ਨਾਲ ਨੌਜਵਾਨ ਜਥੇਬੰਦੀਆਂ ਨੇ ਸਿਮਰਜੀਤ ਮਾਨ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਜਿੱਥੇ ਨੌਜਵਾਨਾਂ ਨੇ ਚੰਡੀਗੜ੍ਹ-ਜਲੰਧਰ ਹਾਈਵੇਅ ਬੰਦ ਕਰ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਅੱਜ ਡੀਸੀ ਦਫ਼ਤਰ ਦੇ ਬਾਹਰ ਸਿਮਰਨਜੀਤ ਸਿੰਘ ਮਾਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਨ ਲਈ ਡੀਸੀ ਨੂੰ ਮੰਗ ਪੱਤਰ ਵੀ ਸੌਂਪਿਆ। ਭਾਜਪਾ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਵਿਵਾਦ ਪੈਦਾ ਕਰਨ ਵਾਲੇ ਸਿਮਰਨਜੀਤ ਸਿੰਘ ਮਾਨ ਨੇ ਜਾਣਬੁੱਝ ਕੇ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੂੰ ਸ਼ਹੀਦ-ਏ-ਆਜ਼ਮ ਬਾਰੇ ਇੰਟਰਵਿਊ ਦੌਰਾਨ ਕੀਤੀ ਗਈ ਟਿੱਪਣੀ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਦੇਸ਼ ਦੀ ਅਜ਼ਾਦੀ ਲਈ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਫਾਂਸੀ ਦੇ ਤਖ਼ਤੇ ‘ਤੇ ਚੜ੍ਹੇ ਸ਼ਹੀਦ ਬਾਰੇ ਅਸ਼ਲੀਲ ਟਿੱਪਣੀਆਂ ਕਿਸੇ ਚੁਣੇ ਹੋਏ ਨੁਮਾਇੰਦੇ ਨੂੰ ਸ਼ੋਭਾ ਨਹੀਂ ਦਿੰਦੀਆਂ। ਭਾਜਪਾ ਆਗੂਆਂ ਨੇ ਕਿਹਾ ਕਿ ਖਾਲਿਸਤਾਨੀ ਸਮਰਥਕ ਸਿਮਰਨਜੀਤ ਸਿੰਘ ਮਾਨ ਅਸ਼ਲੀਲ ਟਿੱਪਣੀਆਂ ਕਰਕੇ ਪੰਜਾਬ ਅਤੇ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਗਰਮ ਖਿਆਲੀ ਪਹਿਲਾਂ ਹੀ ਚਾਹੁੰਦੇ ਹਨ ਕਿ ਦੇਸ਼ ਅਤੇ ਸੂਬੇ ਦਾ ਮਾਹੌਲ ਖਰਾਬ ਕੀਤਾ ਜਾਵੇ।

ਲੱਖਾਂ ਦਾ ਐਲਾਨ: ਖਟਕੜ ਕਲਾਂ ਤੋਂ ਸੰਸਦ ਮੈਂਬਰ ਸਿਮਰਜੀਤ ਮਾਨ ਦੀ ਪੱਗ ਉਤਾਰਨ ਵਾਲੇ ਨੂੰ ਮਿਲੇਗਾ ਇਨਾਮ Read More »