JPB NEWS 24

Headlines

July 21, 2022

ਪੁਲਿਸ ਨੇ 100 ਗ੍ਰਾਮ ਹੈਰੋਇਨ ਸਣੇ 2 ਦੋਸ਼ੀ ਕੀਤੇ ਗਿਰਫ਼ਤਾਰ

ਪੁਲਿਸ ਨੇ 100 ਗ੍ਰਾਮ ਹੈਰੋਇਨ ਸਣੇ 2 ਦੋਸ਼ੀ ਕੀਤੇ ਗਿਰਫ਼ਤਾਰ ਸ਼੍ਰੀ ਗੁਰਸ਼ਰਨ ਸਿੰਘ ਸੰਧੂ IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਜਸਕਿਰਨਜੀਤ ਸਿੰਘ ਤੇਜਾ PPS , DCP Inv ,, ਸ਼੍ਰੀ ਜਗਜੀਤ ਸਿੰਘ ਸਰੋਆ PPS . ADCP Inv , ਅਤੇ ਸ਼੍ਰੀ ਪਰਮਜੀਤ ਸਿੰਘ PPS . ACP Inv . ( D ) ਜੀ ਦੀ ਨਿਗਰਾਨੀ ਹੇਠ ਨਸ਼ਾ ਸਮੱਗਲਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਦੀ ਲੜੀ ਵਿੱਚ INSP , ਇੰਦਰਜੀਤ ਸਿੰਘ ਇੰਚਾਰਜ CIA 2 , NARCOTICS CELL ਕਮਿਸ਼ਨਰੇਟ ਜਲੰਧਰ ਦੀਆਂ ਵੱਖ ਵੱਖ ਟੀਮਾਂ ਵੱਲੋਂ ਕਾਰਵਾਈ ਕਰਦੇ ਹੋਏ 02 ਦੋਸ਼ੀਆ ਪਾਸੋਂ 50/50 ਗ੍ਰਾਮ ਹੈਰੋਇਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਮਿਤੀ 18.07.2022 ਨੂੰ ਸੀ.ਆਈ.ਏ -2 , (ਨਾਰਕੋਟਿਕ ਸੈਲ) ਕਮਿਸ਼ਨਰੇਟ ਜਲੰਧਰ ਦੀ ਟੀਮ ਬ੍ਰਾਏ ਗਸ਼ਤ ਵੀ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬਾ – ਤਾਲਾਸ਼ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਮਕਸੂਦਾ ਚੌਕ ਮੌਜੂਦ ਸੀ ਕਿ ਦੋ ਮੌਨੇ ਨੌਜਵਾਨ ਆਟੋ ਵਿੱਚੋਂ ਉਤਰ ਕੇ ਪੈਦਲ ਮਕਸੂਦਾ ਚੋਂਕ ਵਾਲੀ ਸਾਈਡ ਆਉਂਦੇ ਦਿਖਾਈ ਦਿੱਤੇ ਜੋ ਸਾਹਮਣੇ ਨੇੜੇ ਖੜੀ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਕੇ ਤੇਜ ਕਦਮੀ ਪਿੱਛੇ ਵੱਲ ਨੂੰ ਮੁੜ ਪਏ। ਜਿਸ ਨੂੰ CIA 2 , NARCOTICS CELL ਕਮਿਸ਼ਨਰੇਟ ਜਲੰਧਰ ਦੀ ਟੀਮ ਨੇ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਨਾਮ ਪਤਾ ਪੁਛਿਆ ਜਿਹਨਾਂ ਨੇ ਆਪਣਾ ਨਾਮ ਹਰਪਾਲ ਸਿੰਘ ਉਰਫ ਭੱਲੋ ਪੁੱਤਰ ਸੁੱਚਾ ਸਿੰਘ ਵਾਸੀ V.P.O ਅਕਾਲਗੜ੍ਹ ਢੱਪਈਆ ਜੰਡਿਆਲਾ ਗੁਰੂ ਜ਼ਿਲਾਂ ਅੰਮ੍ਰਿਤਸਰ ਅਤੇ ਬਲਵਿੰਦਰ ਸਿੰਘ ਉਰਫ ਬੰਟੀ ਪੁੱਤਰ ਬਲਕਾਰ ਸਿੰਘ ਵਾਸੀ V.P.O ਅਕਾਲਗੜ੍ਹ ਢੱਪਈਆ ਜੰਡਿਆਲਾ ਗੁਰੂ ਜ਼ਿਲਾਂ ਅੰਮ੍ਰਿਤਸਰ ਦੱਸਿਆ। ਹਨਾਂ ਦੀ ਤਲਾਸ਼ੀ ਕਰਨ ਤੇ ਉਹਨਾਂ ਪਾਸੋ 50/50 ਗ੍ਰਾਮ ਹੈਰੋਇਨ ਬਾਮਦ ਹੋਈ । ਜਿਹਨਾਂ ਵਿਰੁੱਧ ਕਾਰਵਾਈ ਕਰਦੇ ਹੋਏ ਮੁੱ : ਨੰ : 92 ਮਿਤੀ 18.07.2022 ਅ : ਧ 21-61-85 NDPS ACT ਵਾਧਾ ਜੁਰਮ 29 NDPS ACT ਥਾਣਾ ਡਵੀਜ਼ਨ ਨੰ 1 ਕਮਿ : ਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ।

ਪੁਲਿਸ ਨੇ 100 ਗ੍ਰਾਮ ਹੈਰੋਇਨ ਸਣੇ 2 ਦੋਸ਼ੀ ਕੀਤੇ ਗਿਰਫ਼ਤਾਰ Read More »

ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਜਲੰਧਰ ਵਿੱਚ 105 ਮਾਲ ਪਟਵਾਰੀਆਂ ਦੀਆਂ ਨਿਯੁਕਤੀਆਂ

ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਜਲੰਧਰ ਵਿੱਚ 105 ਮਾਲ ਪਟਵਾਰੀਆਂ ਦੀਆਂ ਨਿਯੁਕਤੀਆਂ ਨਵ ਨਿਯੁਕਤ ਪਟਵਾਰੀਆਂ ਵਿੱਚ 30 ਲੜਕੀਆਂ ਅਤੇ 75 ਲੜਕੇ ਸ਼ਾਮਿਲ ਜਲੰਧਰ ( ਜੇ ਪੀ ਬੀ ਨਿਊਜ਼ 24 ) : ਪੰਜਾਬ ਸਰਕਾਰ ਵਲੋਂ ਮਾਲ ਮਹਿਕਮੇ ਨਾਲ ਸਬੰਧਿਤ ਕੰਮਾਂ ਨੂੰ ਹੋਰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੂਬੇ ਵਿੱਚ ਕੀਤੀ ਗਈ ਪਟਵਾਰੀਆਂ ਦੀ ਭਰਤੀ ਰਾਹੀਂ ਜ਼ਿਲ੍ਹਾ ਜਲੰਧਰ ਵਿੱਚ 105 ਮਾਲ ਪਟਵਾਰੀਆਂ ਦੀਆਂ ਨਿਯੁਕਤੀਆਂ ਹੋਈਆਂ ਹਨ ਜਿਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੱਜ ਵਿਧਾਇਕਾਂ ਦੀ ਮੌਜੂਦਗੀ ਵਿੱਚ ਨਿਯੁਕਤੀ ਪੱਤਰ ਸੌਂਪੇ ਗਏ | ਇਨ੍ਹਾਂ ਨਵ ਨਿਯੁਕਤ ਪਟਵਾਰੀਆਂ ਵਿੱਚ 30 ਲੜਕੀਆਂ ਅਤੇ 75 ਲੜਕੇ ਸ਼ਾਮਿਲ ਹਨ,ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ, ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਅਤੇ ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ ਅਤੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੂਰਾਲ ਦੀ ਮੌਜੂਦਗੀ ਵਿੱਚ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਨਵ-ਨਿਯੁਕਤ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੁੱਲ 105 ਪਟਵਾਰੀਆਂ ਵਿਚੋਂ 91 ਨੇ ਅੱਜ ਆਪਣੇ ਪੱਤਰ ਪ੍ਰਾਪਤ ਕਰ ਲਏ ਹਨ ਅਤੇ ਬਾਕੀ ਰਹਿੰਦੇ ਵੀ ਇਕ-ਦੋ ਦਿਨਾਂ ਵਿੱਚ ਹਾਸਿਲ ਕਰ ਲੈਣਗੇ | ਉਨ੍ਹਾਂ ਕਿਹਾ ਕਿ ਇਨ੍ਹਾਂ ਪਟਵਾਰੀਆਂ ਦੇ ਆਉਣ ਨਾਲ ਆਉਂਦੇ ਕੁਝ ਮਹੀਨਿਆਂ ਉਪਰੰਤ ਮਾਲ ਵਿਭਾਗ ਦੇ ਰੋਜ਼ਾਨਾਂ ਦੇ ਕੰਮਾਂ ਵਿੱਚ ਵੱਡੇ ਪੱਧਰ ‘ਤੇ ਤੇਜ਼ੀ ਆਵੇਗੀ ਜਿਸ ਨਾਲ ਲੋਕਾਂ ਨੂੰ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿੱਚ ਵੱਡੀ ਰਾਹਤ ਮਿਲੇਗੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਪਟਵਾਰੀਆਂ ਨੂੰ ਸਟੇਟ ਪਟਵਾਰ ਸਕੂਲ ਵਿਖੇ ਟਰੇਨਿੰਗ ਦੇਣ ਉਪਰੰਤ ਕੁਝ ਸਮਾਂ ਫੀਲਡ ਟਰੇਨਿੰਗ ਦੇਣ ਤੋਂ ਬਾਅਦ ਵੱਖ-ਵੱਖ ਥਾਵਾਂ ‘ਤੇ ਤਾਇਨਾਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਹਿਲਾਂ ਹੀ ਲੋਕਾਂ ਨੂੰ ਮਾਲ ਵਿਭਾਗ ਨਾਲ ਸਬੰਧਿਤ ਸਹੂਲਤਾਂ ਦੇਣ ਲਈ ਜੰਗੀ ਪੱਧਰ ‘ਤੇ ਉਪਰਾਲੇ ਕੀਤਾ ਜਾ ਰਹੇ ਹਨ ਜਿਨ੍ਹਾਂ ਵਿੱਚ ਪਿਛਲੇ ਦਿਨੀ ਇੰਤਕਾਲ ਦੇ ਬਕਾਇਆ ਕੇਸਾਂ ਨੂੰ ਤਰਜੀਹ ਦੇ ਅਧਾਰ ‘ਤੇ ਨਿਪਟਾਉਣ ਲਈ ਵਿਸ਼ੇਸ਼ ਕੈਂਪਾਂ ਦੌਰਾਨ 1298 ਇੰਤਕਾਲ ਕੀਤੇ, ਵਿਧਾਇਕਾਂ ਬਲਕਾਰ ਸਿੰਘ, ਇੰਦਰਜੀਤ ਕੌਰ ਮਾਨ, ਰਮਨ ਅਰੋੜਾ ਅਤੇ ਸ਼ੀਤਲ ਅੰਗੂਰਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ ਅੰਦੇਸ਼ੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਮਾਲ ਵਿਭਾਗ ਨਾਲ ਸਬੰਧਿਤ ਕੰਮਾਂ ਨੂੰ ਸੁਚੱਜੇ ਢੰਗ ਨਾਲ ਨਿਪਟਾਉਣ ਲਈ ਸਲਾਹੁਤਾਯੋਗ ਫ਼ੈਸਲੇ ਲਏ ਗਏ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਪਟਵਾਰੀਆਂ ਦੇ ਆਉਣ ਨਾਲ ਲੋਕਾਂ ਦੇ ਰੋਜ਼ਾਨਾ ਦੇ ਕੰਮ ਅਸਾਨੀ ਨਾਲ ਤੁਰੰਤ ਅਤੇ ਘੱਟ ਸਮੇਂ ਵਿੱਚ ਹੋ ਜਾਇਆ ਕਰਨਗੇ ਜਿਨ੍ਹਾਂ ਲਈ ਉਨ੍ਹਾਂ ਨੂੰ ਪਿਛਲੇ ਸਮੇਂ ਦੌਰਾਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਵਰਿੰਦਰਪਾਲ ਸਿੰਘ ਬਾਜਵਾ, ਐਸ.ਡੀ.ਐਮ. ਡਾ.ਜੈ ਇੰਦਰ ਸਿੰਘ, ਐਸ.ਡੀ.ਐਮ. ਬਲਬੀਰ ਰਾਜ ਸਿੰਘ, ਐਸ.ਡੀ.ਐਮ. ਲਾਲ ਵਿਸਵਾਸ਼, ਐਸ.ਡੀ. ਐਮ. ਰਣਦੀਪ ਸਿੰਘ ਹੀਰ, ਆਮ ਆਦਮੀ ਪਾਰਟੀ ਦੇ ਆਗੂ ਪ੍ਰੇਮ ਕੁਮਾਰ, ਜੀਤ ਲਾਲ ਭੱਟੀ, ਦਿਨੇਸ਼ ਢੱਲ, ਰਾਜਵਿੰਦਰ ਕੌਰ, ਮੰਗਲ ਸਿੰਘ ਆਦਿ ਮੌਜੂਦ ਸਨ।

ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਜਲੰਧਰ ਵਿੱਚ 105 ਮਾਲ ਪਟਵਾਰੀਆਂ ਦੀਆਂ ਨਿਯੁਕਤੀਆਂ Read More »