ਅਬਾਦਪੁਰਾ ਗਲੀ ਨੰਬਰ -1 ਰੈਜੀਡੈਨਸ ਵੈਲਫੇਅਰ ਸੁਸਾਇਟੀ (ਰਜਿ) ਵੱਲੋ ਤੀਆ ਦਾ ਤਿਉਹਾਰ ਬੜੀ ਖੁਸ਼ੀ ਨਾਲ ਮਨਾਇਆ ਗਿਆ
ਅਬਾਦਪੁਰਾ ਗਲੀ ਨੰਬਰ -1 ਰੈਜੀਡੈਨਸ ਵੈਲਫੇਅਰ ਸੁਸਾਇਟੀ (ਰਜਿ) ਵੱਲੋ ਤੀਆ ਦਾ ਤਿਉਹਾਰ ਬੜੀ ਖੁਸ਼ੀ ਨਾਲ ਮਨਾਇਆ ਗਿਆ ਜਲੰਧਰ (ਜੇ ਪੀ ਬੀ ਨਿਊਜ਼ 24 ) : ਅਬਾਦਪੁਰਾ ਗਲੀ ਨੰਬਰ ਇੱਕ ਰੈਜੀਡੈਨਸ ਵੈਲਫੇਅਰ ਸੁਸਾਇਟੀ (ਰਜਿ) ਦੇ ਪ੍ਰਧਾਨ ਰਵੀ ਪਾਲ (ਵਿੱਕੀ ਬਾਂਗੜ), ਚੇਅਰਮੈਨ ਵਿਜੇ ਕੁਮਾਰ ਅਤੇ ਸੀਨੀਅਰ ਵਾਈਸ ਪ੍ਰਧਾਨ ਵੇਦ ਪ੍ਰਕਾਸ਼ (ਪੀਲੂ) ਨੇ ਸਾਝੇ ਤੋਰ ਤੇ ਕਿਹਾ ਕਿ ਪੰਜਾਬੀ ਸਭਿਆਚਾਰ ਸਬੰਧੀ ਤਿਉਹਾਰਾ ਦੀ ਲੜੀਆਂ ਵਿਚੋਂ ਤੀਆਂ ਦਾ ਤਿਉਹਾਰ ਸਾਵਣ ਦੇ ਮਹੀਨੇ ਵਿਸ਼ੇਸ਼ ਮਹਾਨਤਾ ਰੱਖਦਾ ਹੈ। ਇਸ ਲੜੀ ਤਹਿਤ ਅਬਦਾਪੁਰਾ ਗਲੀ ਨੰਬਰ-1 ਦੀਆਂ ਮਹਿਲਾਵਾ ਅਤੇ ਸੁਸਾਇਟੀ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿਚ ਬੀਬੀਆਂ ਨੇ ਬਹੁ-ਗਿਣਤੀ ‘ਚ ਇਕੱਠੀਆਂ ਹੋ ਕੇ ਪੀਂਘਾਂ ਝੂਟੀਆਂ, ਗਿੱਧੇ ‘ਚ ਲੋਕ ਗੀਤ ਗਾਏ ਅਤੇ ਸਿੱਠਣੀਆਂ ਦੇਣ ਸਬੰਧੀ ਪੰਜਾਬੀ ਸਾਹਿਤ ਵਿਚੋਂ ਵੀ ਗੀਤ ਗਾਏ ਗਏ ਅਤੇ ਪੰਜਾਬੀ ਵਿਰਸੇ ਨੂੰ ਯਾਦ ਕਰਵਾਉਣ ਲਈ ਚਰਖਾ, ਚਾਟੀ, ਛੱਜ, ਪੱਖੀ, ਘੜਾ ਆਦਿ ਵਸਤਾਂ ਵੀ ਸਜਾਈਆਂ ਗਈਆਂ ਸਨ। ਇਸ ਮੌਕੇ ਆਲ ਇੰਡੀਆ ਮਹਿਲਾ ਕਾਂਗਰਸ ਨੈਸ਼ਨਲ ਕੋਆਰਡੀਨੇਟਰ, ਪੰਜਾਬ ਪ੍ਰਦੇਸ਼ ਕਾਂਗਰਸ ਪਰਵਕਤਾ ਅਤੇ ਕੌਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਜੀ ਨੇ ਅਤੇ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਦੱਸਿਆ ਕਿ ਤੀਆਂ ਮਨਾਉਣ ਨਾਲ ਸਾਡੇ ਸੱਭਿਆਚਾਰ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਪੁਰਾਣੇ ਸੱਭਿਆਚਾਰ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਇਸ ਮੌਕੇ ਉਮਾ ਬੇਰੀ ਜੀ ਨੇ ਕਿਹਾ ਕਿ ਇਹੋ ਜਿਹੇ ਤਿਉਹਾਰ ਆਪਸੀ ਮਹਿਲਾ ਭਾਈਚਾਰਕ ਸਾਂਝ ਬਣਾਉਂਦੇ ਹਨ। ਇਸ ਮੌਕੇ:- ਬਲਵਿੰਦਰ ਕੌਰ, ਕਮਲ, ਜੋਤੀ, ਜੇਆ, ਰਾਜਵਿੰਦਰ ਕੌਰ, ਨਿਰਮਲਾ, ਸੁਮਨ, ਜਸਵੰਤ ਕੌਰ, ਕਾਂਤਾ, ਮਨਜੀਤ ਕੌਰ, ਮਨਪ੍ਰੀਤ ਕੌਰ, ਹਰਮਨਦੀਪ ਕੌਰ, ਸ਼ੀਲਾ, ਮੀਨਾ, ਸਵੀਤਾ, ਜਸਵੀਰ, ਨੀਲਮ, ਸੱਤਿਆ, ਸ਼ਾਰਦਾ ਸ਼ਰਮਾ, ਸੀਤਾ, ਰੀਨਾ, ਪ੍ਰਕਾਸ਼ ਕੌਰ, ਰਜਨੀ, ਆਸ਼ਾ, ਬੇਬੀ, ਲਵਲੀ, ਸੁਮਿੱਤਰਾ, ਸਰਬਜੀਤ ਕੌਰ, ਅਨੀਤਾ, ਗੀਤਾ, ਕੁਲਦੀਪ, ਆਦਿ ਮਹਿਲਾਵਾ ਮੋਜੂਦ ਸਨ।