ਜਲੰਧਰ ਪੁਲਿਸ ਨੇ ਪਰਲ ਹਸਪਤਾਲ ਵਿਖੇ ਨਰਸ ਦੇ ਕਤਲ ਦੀ ਵਾਰਦਾਤ ਨੂੰ 24 ਘੰਟੇ ‘ਚ ਕੀਤਾ ਟਰੇਸ , ਦੋਸ਼ੀ ਗ੍ਰਿਫਤਾਰ
ਜਲੰਧਰ ਪੁਲਿਸ ਨੇ ਪਰਲ ਹਸਪਤਾਲ ਵਿਖੇ ਨਰਸ ਦੇ ਕਤਲ ਦੀ ਵਾਰਦਾਤ ਨੂੰ 24 ਘੰਟੇ ‘ਚ ਕੀਤਾ ਟਰੇਸ , ਦੋਸ਼ੀ ਗ੍ਰਿਫਤਾਰ ਜਲੰਧਰ (ਜੇ ਪੀ ਬੀ ਨਿਊਜ਼ 24 ) : ਸ. ਗੁਰਸ਼ਰਨ ਸਿੰਘ ਸੰਧੂ , IPS , ਕਮਿਸ਼ਨਰ ਪੁਲਿਸ , ਜਲੰਧਰ ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਜਸਕਿਰਨਜੀਤ ਸਿੰਘ ਤੇਜਾ , PPS , DCP – Inv , ਸ਼੍ਰੀ ਜਗਮੋਹਣ ਸਿੰਘ , PPS , DCP – City ਸ਼੍ਰੀ ਜਗਜੀਤ ਸਿੰਘ ਸਰੋਆ , PPS , ADCP – Inv , ਸ਼੍ਰੀ ਪਰਮਜੀਤ ਸਿੰਘ , PPS ACP – Inv , ਅਤੇ ਮਿਸ ਖੁਸ਼ਬੀਰ ਕੌਰ ACP – Model Town ਜੀ ਦੀ ਯੋਗ ਅਗਵਾਈ ਹੇਠ SI ਅਸ਼ੋਕ ਕੁਮਾਰ ਇੰਚਾਰਜ CIA STAFF ਜਲੰਧਰ ਦੀ ਪੁਲਿਸ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਮਿਤੀ 24, 25-08-2022 ਦੀ ਦਰਮਿਆਨੀ ਰਾਤ ਨੂੰ ਨਾਮਲੂਮ ਵਿਅਕਤੀ ਵਲੋਂ ਪਰਲ ਹਸਪਤਾਲ ਗ੍ਰੀਨ ਮਾਡਲ ਟਾਊਨ ਜਲੰਧਰ ਵਿਖੇ ਨਰਸ ਬਲਜਿੰਦਰ ਕੌਰ ਦਾ ਤੇਜਧਾਰ ਹਥਿਥਾਰ ਨਾਲ ਵਾਰ ਕਰਕੇ MURDER ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਮਿਤੀ 25-08-2022 ਨੂੰ ਨਰਸ ਬਲਜਿੰਦਰ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਪਿੰਡ ਜੋਧੇ ਥਾਣਾ ਬਿਆਸ ਜਿਲਾ ਅੰਮ੍ਰਿਤਸਰ ਜੋ ਕਿ ਨਰਸ ਦੀ ਡਿਊਟੀ ਅਰਸਾ ਕ੍ਰੀਬ 3 ਸਾਲ ਤੋਂ ਪਰਲ ਆਈ ਹਸਪਤਾਲ ਨਜਦੀਕ ਸੰਘਾ ਚੌਕ ਗ੍ਰੀਨ ਮਾਡਲ ਟਾਊਨ ਜਲੰਧਰ ਵਿਖੇ ਕੰਮ ਕਰਦੀ ਸੀ ਅਤੇ ਉਸਦੀ ਸਹੇਲੀ ਜੋੜੀ ਪਰਮਾਰ ਪੁੱਤਰੀ ਸਤਨਾਮ ਸਿੰਘ ਵਾਸੀ ਪਿੰਡ ਅਜਨੋਹਾ ਥਾਣਾ ਮਹਿਟੀਆਣਾ ਜਿਲਾ ਹੁਸ਼ਿਆਰਪੁਰ ਜੋ ਹਸਪਤਾਲ ਦੀ ਉਪਰਲੀ ਮੰਜ਼ਿਲ ਪਰ ਰਾਤ ਸਮੇਂ ਸੂਤੀਆਂ ਸਨ। ਜਿਨ੍ਹਾਂ ਨੂੰ ਕੋਈ ਨਾਮਲੂਮ ਵਿਅਕਤੀ ਰਾਤ ਸਮੇਂ ਹਸਪਤਾਲ ਦੀ ਕੰਧ ਟੱਪ ਕੇ ਅੰਦਰ ਆ ਕੇ ਹਸਪਤਾਲ ਦੀ ਛੱਤ ਤੇ ਚੜ ਕੇ ਬਲਜਿੰਦਰ ਕੌਰ ਅਤੇ ਉਸਦੀ ਸਹੇਲੀ ਜੋਤੀ ਨੂੰ ਦੇ ਤੇਜਧਾਰ ਹਥਿਆਰ ਨਾਲ , ਮਾਰ ਦੇਣ ਦੀ ਨੀਅਤ ਨਾਲ ਵਾਰ ਕਰਕੇ ਮੌਕੇ ਤੋਂ ਫਰਾਰ ਹੋ ਗਿਆ ਹੈ। ਜਿੱਥੇ ਕਿ ਬਲਜਿੰਦਰ ਕੌਰ ਦੀ ਮੌਤ ਹੋ ਗਈ , ਜਿਸ ਤੇ ਨਾਮਲੂਮ ਦੋਸ਼ੀ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਡਵੀਜ਼ਨ ਨੰਬਰ 6 ਜਲੰਧਰ ਵਿਖੇ ਮੁਕੱਦਮਾ ਨੰਬਰ : 142 ਮਿਤੀ 25-08-2022 ਅਧ : 302,307,120 – B IPC ਦਰਜ ਰਜਿਸਟਰ ਕੀਤਾ ਗਿਆ ਸੀ। ਉਪਰੋਕਤ ਵਾਰਦਾਤ ਤੋਂ ਤੁਰੰਤ ਬਾਅਦ ਸ੍ਰੀ ਜਸਕਿਰਨਜੀਤ ਸਿੰਘ ਤੇਜਾ , PPS , TP – Inv , ਜੀ ਵਲੋਂ CIA STAFF ਦੀ ਪੁਲਿਸ ਟੀਮ ਨੂੰ ਮੁਕੱਦਮਾ ਨੂੰ ਟਰੇਸ ਕਰਨ ਅਤੇ ਨਾਮਲੂਮ ਦੋਸ਼ੀ ਨੂੰ ਗ੍ਰਿਫਤਾਰ ਕਰਨ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ। ਜਿਸ ਤੇ CIA STAFF ਦੀ ਪੁਲਿਸ ਟੀਮ ਵਲੋਂ ਕਾਰਵਾਈ ਕਰਦੇ ਹੋਏ ਟੈਕਨੀਕਲ ਢੰਗ ਨਾਲ ਤਫਤੀਸ਼ ਕਰਦੇ ਹੋਏ , ਨਾਮਲੂਮ ਦੋਸ਼ੀ ਦਾ ਸੁਰਾਗ ਲਗਾ ਕੇ ਦੋਸ਼ੀ ਸਤਿਗੁਰੂ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਟਿੱਬੀ ਤਹਿਸੀਲ ਤੇ ਥਾਣਾ ਅਮਲੋਹ ਜਿਲਾ ਫਤਿਹਗੜ ਸਾਹਿਬ ਨੂੰ ਵਾਰਦਾਤ ਦੇ 24 ਘੰਟਿਆਂ ਅੰਦਰ – ਅੰਦਰ ਮਿਤੀ 25-08-2022 ਨੂੰ ਨਗਰ ਕੌਂਸਲ ਦਫਤਰ ਮੰਡੀ ਗੋਬਿੰਦਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀ ਸਤਿਗੁਰੂ ਸਿੰਘ ਦੀ ਉਮਰ ਕ੍ਰੀਬ 34 ਸਾਲ ਹੈ। ਦੋਸ਼ੀ ਕੁਆਰਾ ਹੈ ਅਤੇ ਇਹ ਨਗਰ ਕੌਂਸਲ ਮੰਡੀ ਗੋਬਿੰਦਗੜ ਵਿਖੇ ਮਾਲੀ ਲੱਗਾ ਹੋਇਆ ਹੈ। ਦੌਰਾਨੇ ਪੁੱਛਗਿੱਛ ਦੋਸ਼ੀ ਨੇ ਦੱਸਿਆ ਕਿ ਉਹ ਮ੍ਰਿਤਕ ਬਲਜਿੰਦਰ ਕੌਰ ਨਾਲ ਅਰਸਾ ਕ੍ਰੀਬ 4 ਮਹੀਨਿਆਂ ਤੋਂ ਸ਼ੋਸ਼ਲ ਨੈਟਵਰਕਿੰਗ ਐਪ ਰਾਂਹੀ ਜੁੜਿਆ ਸੀ ਅਤੇ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ । ਜੋ ਪਿਛਲੇ ਥੋੜੇ ਦਿਨਾਂ ਵਿਚ ਇਨ੍ਹਾਂ ਦੀ ਆਪਸ ਵਿੱਚ ਅਣ – ਬਣ ਹੋ ਗਈ ਸੀ ਅਤੇ ਉਹ ਇਸੇ ਗੁੱਸੇ ਕਾਰਨ ਮਿਤੀ 24-8-2022 ਦੀ ਰਾਤ ਨੂੰ ਆਪਣੇ ਪਿੰਡੋ ਟਰੇਨ ਰਾਂਹੀ ਵਾਰਦਾਤ ਵਿੱਚ ਵਰਤਿਆ ਛੁਰਾ ਨਾਲ ਲੈ ਕੇ ਜਲੰਧਰ ਆਇਆ ਅਤੇ ਹਸਪਤਾਲ ਦੀ ਕੰਧ ਟੱਪ ਕੇ ਅੰਦਰ ਦਾਖਲ ਹੋ ਕੇ ਤੈਸ਼ ਵਿੱਚ ਆ ਕੇ ਬਲਜਿੰਦਰ ਕੌਰ ਦਾ ਕਤਲ ਕਰ ਦਿੱਤਾ ਅਤੇ ਉਸਦੇ ਨਾਲ ਸੁੱਤੀ ਉਸਦੀ ਸਹੇਲੀ ਜੋਤੀ ਪਰਮਾਰ ਵਲੋਂ ਵਿਰੋਧ ਕਰਨ ਤੇ ਉਸ ਪਾਰ ਮਾਰ ਦੇਣ ਦੀ ਨੀਅਤ ਨਾਲ ਵਾਰ ਕਰਕੇ ਮੌਕੇ ਤੋਂ ਫਰਾਰ ਹੋ ਗਿਆ ਸੀ। ਦੋਸ਼ੀ ਨੂੰ ਅੱਜ ਮਿਤੀ 26-8-2022 ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।