”ਖੇਡਾਂ ਵਤਨ ਪੰਜਾਬ ਦੀਆਂ”ਵਿੱਚ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਵੱਲੋ ਕੀਤੀ ਗਈ ਸ਼ਮੂਲੀਅਤ

”ਖੇਡਾਂ ਵਤਨ ਪੰਜਾਬ ਦੀਆਂ” ਵਿੱਚ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਵੱਲੋ ਕੀਤੀ ਗਈ ਸ਼ਮੂਲੀਅਤ (ਖੇਡਾਂ ਵਤਨ ਪੰਜਾਬ ਦੀਆਂ) ਦਾ ਸ਼ੁਭ ਆਰੰਭ ਮਾਣਯੋਗ ਪੰਜਾਬ ਦੇ C. M ਭਗਵੰਤ ਮਾਨ ਜੀ, ਉਹਨਾਂ ਦੀ ਧਰਮ ਪਤਨੀ, ਜਲੰਧਰ ਸ਼ਹਿਰ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਖੇ ਕੀਤਾ ਗਿਆ. ਵੱਖ ਵੱਖ ਥਾਵਾਂ ਤੋਂ ਆਏ ਸਕੂਲਾਂ ਦੇ ਬੱਚਿਆਂ ਵਲੋ ਗਿੱਦਾ, ਭੰਗੜਾ, ਡਾਂਸ, ਰੱਸੀ ਖਿੱਚ, ਫੁੱਟਬਾਲ, ਅਤੇ ਹੋਰ ਸਭਿਆਚਾਰਕ ਪ੍ਰੋਗਰਾਮ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ ਗਿਆ. ਅਮ੍ਰਿਤ ਮਾਨ, ਨੂਰਾ ਸਿਸਟਰ, ਰਣਜੀਤ ਬਾਵਾ ਅਤੇ ਉੱਚ ਚੋਟੀ ਦੇ ਕਲਾਕਾਰਾ ਵਲੋਂ ਇਸ ਪ੍ਰੋਗਰਾਮ ਵਿਚ ਸੰਗੀਤਾ ਰਾਹੀਂ ਰੰਗ ਭਰੇ ਗਏ. ਓਸ ਸਮੇਂ ਨਜ਼ਾਰਾ ਇਹਨਾਂ ਸੁਨਹਿਰੀ ਹੋ ਗਿਆ ਜਿਸ ਸਮੇਂ ਮਾਣਯੋਗ C.M ਸਾਹਿਬ ਖੁਦ ਸਟੇਜ ਛਡ ਕੇ ਬੱਚਿਆਂ ਦੇ ਨਾਲ ਬਾਲੀਬਾਲ ਖੇਡਣ ਲਈ ਗ੍ਰਾਊਂਡ ਵਿਚ ਆਏ. ਜਿਸ ਮੌਕੇ ਤੇ ਜਲੰਧਰ ਦੇ ਮਾਨਯੋਗ DC ਸਾਹਿਬ ਜਸਪ੍ਰੀਤ ਸਿੰਘ ਜੀ, SDM ਸਰੀਨ ਜੀ, ਪੁਲੀਸ ਕਮਿਸ਼ਨਰ, MLA ਸਹਿਬਾਨ ਅਤੇ ਪੰਜਾਬ ਦੀਆਂ ਵੱਖ ਵੱਖ ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਵਲੋ ਹਾਜਰੀ ਭਰੀ ਗਈ. ਇਸ ਮੌਕੇ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ ਵੀ ਸਮੂਲੀਅਤ ਕੀਤੀ ਗਈ. ਅਤੇ ਸੰਸਥਾ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ. ਅਤੇ ਬੱਚਿਆ ਨੂੰ ਨਸ਼ਾ ਤਿਆਗ ਕੇ ਖੇਡਾਂ ਵਤਨ ਪੰਜਾਬ ਦੀਆਂ ਦਾ ਹਿੱਸਾ ਬਣ ਅਪਣੇ ਮਾਂ ਪਿਉ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ ਗਿਆ. ਤਹਿ ਦਿਲੋਂ ਧੰਨਵਾਦ ਪ੍ਰਸ਼ਾਸਨ ਅਤੇ ਰਾਜਨੀਤਿਕ, ਸਮਾਜਿਕ ਸਖ਼ਸੀਅਤ ਦਾ ਜਿਹਨਾਂ ਨੇ NGO ਨੂੰ ਮਾਣ ਬਖਸ਼ ਕੇ ਨਿਵਾਜਿਆ.

”ਖੇਡਾਂ ਵਤਨ ਪੰਜਾਬ ਦੀਆਂ”ਵਿੱਚ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਵੱਲੋ ਕੀਤੀ ਗਈ ਸ਼ਮੂਲੀਅਤ Read More »