JPB NEWS 24

Headlines

September 12, 2022

ਬੇਕਾਬੂ ਬੱਸ ਫੁਟਪਾਥ ਤੇ ਚੜ੍ਹ ਕੇ ਦੁਕਾਨ ਨਾਲ ਟਕਰਾਈ, 11 ਸਵਾਰੀਆਂ ਜ਼ਖ਼ਮੀ, 3 ਦੀ ਹਾਲਤ ਗੰਭੀਰ

ਨਵਾਂਸ਼ਹਿਰ ‘ਚ ਬੇਕਾਬੂ ਬੱਸ ਫੁਟਪਾਥ ‘ਤੇ ਚੜ੍ਹ ਕੇ ਦੁਕਾਨ ਨਾਲ ਟਕਰਾਈ, 11 ਸਵਾਰੀਆਂ ਜ਼ਖ਼ਮੀ, 3 ਦੀ ਹਾਲਤ ਗੰਭੀਰ ਬੰਗਾ (TLT) ਨਵਾਂਸ਼ਹਿਰ ਤੋਂ ਜਲੰਧਰ ਜਾ ਰਹੀ ਇਕ ਨਿੱਜੀ ਕੰਪਨੀ ਦੀ ਬੱਸ ਤੇਜ਼ ਰਫਤਾਰ ਕਾਰਨ ਬੇਕਾਬੂ ਹੋ ਕੇ ਫੁੱਟਪਾਥ ‘ਤੇ ਚੜ੍ਹ ਕੇ ਦੁਕਾਨ ‘ਚ ਜਾ ਟਕਰਾਈ ਜਿਸ ਕਾਰਨ 11 ਯਾਤਰੀ ਜ਼ਖਮੀ ਹੋ ਗਏ। ਇਨ੍ਹਾਂ ‘ਚੋਂ 3 ਯਾਤਰੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਨਿੱਜੀ ਕੰਪਨੀ ਧਾਲੀਵਾਲ ਦੀ ਬੱਸ ਨੰਬਰ ਪੀਬੀ 32 ਜੇ 9981 ਨਵਾਂਸ਼ਹਿਰ ਤੋਂ ਜਲੰਧਰ ਜਾ ਰਹੀ ਸੀ। ਸਵੇਰੇ ਦਸ ਵਜੇ ਬੰਗਾ ਸ਼ਹਿਰ ‘ਚ ਦਾਖ਼ਲ ਹੁੰਦੇ ਹੀ ਬੱਸ ਚਾਲਕ ਨੇ ਅਚਾਨਕ ਬੱਸ ਦੀ ਰਫ਼ਤਾਰ ਵਧਾ ਦਿੱਤੀ। ਇਸ ਕਾਰਨ ਬੱਸ ਬੇਕਾਬੂ ਹੋ ਕੇ ਫੁੱਟਪਾਥ ’ਤੇ ਚੜ੍ਹ ਗਈ ਤੇ ਐਸਐਨ ਕਾਲਜ ਦੇ ਸਾਹਮਣੇ ਇਕ ਦੁਕਾਨ ਨਾਲ ਜਾ ਟਕਰਾਈ। ਬੱਸ ਦਾ ਖੱਬਾ ਪਾਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਹਾਦਸੇ ‘ਚ ਪਿੰਡ ਕਾਹਮਾ ਦੀ ਰਹਿਣ ਵਾਲੀ ਅਮਰਪ੍ਰੀਤ ਕੌਰ (24), ਮਹਿਤਾ ਬਹਾਦਰ (34) ਵਾਸੀ ਨਵਾਂਸ਼ਹਿਰ, ਦੋਆਬਾ ਕੁਸ਼ਟ ਰੋਗ ਆਸ਼ਰਮ ਨਵਾਂਸ਼ਹਿਰ ਦੇ ਮੁਖੀ ਅਖਿਲੇਸ਼ ਤਿਵਾੜੀ, ਗੁਣਾਚੌਰ ਦੀ ਰਹਿਣ ਵਾਲੀ ਸਰਬਜੀਤ ਕੌਰ (55) ਦੀ ਮੌਤ ਹੋ ਗਈ। ਕਮਲਜੀਤ ਕੌਰ (60), ਸੰਦੀਪ ਕੌਰ (30) ਵਾਸੀ ਰਾਹੋਂ, ਕਿਰਨ (20) ਵਾਸੀ ਨਵਾਂਸ਼ਹਿਰ, ਗੁਰਬਖਸ਼ ਕੌਰ (60) ਵਾਸੀ ਮੰਗੂਵਾਲ, ਕੁਲਦੀਪ ਲਾਲ (19) ਵਾਸੀ ਬਹਿਰਾਮ, ਮੰਨੂੰ (19) ਵਾਸੀ ਨਵਾਂਸ਼ਹਿਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਸਾਰਿਆਂ ਨੂੰ ਬੰਗਾ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਇਕ ਨੂੰ ਨਵਾਂਸ਼ਹਿਰ ਦੇ ਸਰਕਾਰੀ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਸਰਕਾਰੀ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ।

ਬੇਕਾਬੂ ਬੱਸ ਫੁਟਪਾਥ ਤੇ ਚੜ੍ਹ ਕੇ ਦੁਕਾਨ ਨਾਲ ਟਕਰਾਈ, 11 ਸਵਾਰੀਆਂ ਜ਼ਖ਼ਮੀ, 3 ਦੀ ਹਾਲਤ ਗੰਭੀਰ Read More »

ਭਗਵੰਤ ਮਾਨ ਸਰਕਾਰ ਦਾ ਬਿਨਾਂ MSP ਵਾਲੀਆਂ ਫਸਲਾਂ ਲਈ ਵੱਡਾ ਫ਼ੈਸਲਾ, ਪੜ੍ਹੋ ਪੂਰੀ ਖ਼ਬਰ

ਭਗਵੰਤ ਮਾਨ ਸਰਕਾਰ ਦਾ ਬਿਨਾਂ MSP ਵਾਲੀਆਂ ਫਸਲਾਂ ਲਈ ਵੱਡਾ ਫ਼ੈਸਲਾ, ਪੜ੍ਹੋ ਪੂਰੀ ਖ਼ਬਰ ਪੰਜਾਬ ਸਰਕਾਰ ਵਲੋਂ ਨਰਮੇ ਦੀ ਫਸਲ ‘ਤੇ ਆੜਤ ਬਾਰੇ ਫੈਸਲਾ ਲੈਣ ਲਈ 9 ਮੈਂਬਰੀ ਕਮੇਟੀ ਦਾ ਗਠਨ ਕਰਨ ਦਾ ਫੈਸਲਾ ਲਿਆ ਗਿਆ ਹੈ। ਚੰਡੀਗੜ੍ਹ : ਅੱਜ ਇੱਥੇ ਪੰਜਾਬ ਭਵਨ ਵਿਖੇ ਆੜਤੀਆਂ, ਕਿਸਾਨਾਂ ਅਤੇ ਨਰਮਾਂ ਮਿੱਲ ਮਾਲਕਾਂ ਨਾਲ ਸੱਦੀ ਮੀਟਿੰਗ ਉਪਰੰਤ ਜਾਣਕਾਰੀ ਸਾਂਝੀ ਕਰਦਿਆਂ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਨਰਮਾਂ ਕਿਸਾਨਾਂ ਅਤੇ ਆੜਤੀਆਂ ਦੇ ਵੱਖ ਵੱਖ ਮਸਲੇ ਸਹਿਮਤੀ ਨਾਲ ਨਿਬੇੜਨ ਲਈ ਖੇਤੀਬਾੜੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਸਰਵਜੀਤ ਸਿੰਘ ਅਤੇ ਮੁੱਖ ਮੰਤਰੀ ਦੇ ਵਿਸੇਸ਼ ਮੁੱਖ ਸਕੱਤਰ ਅਤੇ ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਦੀ ਹਾਜ਼ਰੀ ਵਿਚ ਅੱਜ ਦੀ ਮੀਟਿੰਗ ਸੱਦੀ ਗਈ ਸੀ। ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਸੂਬੇ ਦੀ ਤਰੱਕੀ ਲਈ ਸਭ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇਗੀ ਇਸੇ ਕਾਰਨ ਅੱਜ ਦੀ ਮੀਟਿੰਗ ਵਿਚ ਸਾਝੇਂ ਤੌਰ ‘ਤੇ ਸਭ ਨੂੰ ਸੁਣ ਕੇ ਕਈ ਮਸਲੇ ਮੌਕੇ ‘ਤੇ ਹੀ ਹੱਲ ਕਰ ਦਿੱਤੇ ਗਏ। ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਭ ਦੀ ਸਹਿਮਤੀ ਨਾਲ ਨਰਮੇ ਦੀ ਫਸਲ ‘ਤੇ ਆੜਤ ਬਾਰੇ ਫੈਸਲਾ ਲੈਣ ਲਈ 9 ਮੈਂਬਰੀ ਕਮੇਟੀ ਦਾ ਗਠਨ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਵਿਚ ਆੜਤੀਆਂ, ਨਰਮਾਂ ਕਿਸਾਨਾਂ, ਕਾਟਨ ਫੈਕਟਰੀਆਂ ਦੇ 2-2 ਨੁਮਾਇੰਦੇ ਅਤੇ ਸਰਕਾਰ ਦੇ 3 ਨੁਮਾਇੰਦੇ ਸ਼ਾਮਲ ਕੀਤੇ ਗਏ ਹਨ। ਇਸ ਮੌਕੇ ਆੜਤੀਆਂ ਨੇ ਇੱਕ ਅਹਿਮ ਮਸਲਾ ਖੇਤੀਬਾੜੀ ਮੰਤਰੀ ਦੇ ਧਿਆਨ ਵਿਚ ਲਿਆਂਦਾ ਕਿ ਸੂਬੇ ਭਰ ਦੀਆਂ ਬਹੁਤ ਸਾਰੀਆਂ ਮੰਡੀਆਂ ਵਿਚ ਨਜ਼ਾਇਜ ਕਬਜ਼ੇ ਕੀਤੇ ਹੋਏ ਹਨ, ਜਿਸ ਕਾਰਨ ਝੋਨੇ ਅਤੇ ਕਣਕ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਾਫੀ ਦਿੱਕਤ ਆਂਉਦੀ ਹੈ।ਇਸ ਸਬੰਧੀ ਖੇਤੀਬਾੜੀ ਮੰਤਰੀ ਨੇ ਮੰਡੀਆਂ ਵਿਚੋਂ ਨਜ਼ਾਇਜ ਕਬਜ਼ੇ ਹਟਾਉਣ ਲਈ ਤੁਰੰਤ ਮੁਹਿੰਮ ਹਟਾਉਣ ਦੇ ਆਦੇਸ਼ ਦਿੱਤੇ। ਇਸ ਮੌਕੇ ਆੜਤੀਆਂ ਦਾ ਇੱਕ ਹੋਰ ਅਹਿਮ ਮਸਲਾ ਹੱਲ ਕਰਦਿਆਂ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਆੜਤੀਆਂ ਵਲੋਂ ਧਿਆਨ ਵਿਚ ਲਿਆਂਦੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਬਿਨਾਂ ਐਮ.ਐਸ.ਪੀ ਵਾਲੀਆਂ ਫਸਲਾਂ ਲਈ ਫਿਲਹਾਲ ਲੈਂਡ ਮੈਪਿੰਗ ਅਤੇ ਆਨਲਾਈਨ ਖਰੀਦ ਲਾਗੂ ਨਾ ਲਾਗੂ ਕਰਨ ਦਾ ਫੈਸਲਾ ਲਿਆ ਗਿਆ। ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਪਿਛਲੀ ਮੀਟਿੰਗ ਦੌਰਾਨ ਆੜਤੀਆਂ ਦੀਆਂ ਦੁਕਾਨਾਂ ਦੀਆਂ ਬਕਾਇਆ ਰਾਸ਼ੀ ‘ਤੇ ਵਿਆਜ਼ ਘਟਾਉਣ ਲਈ ਆੜਤੀਆਂ ਨੇ ਮੰਗ ਕੀਤੀ ਸੀ, ਜਿਸ ‘ਤੇ ਵਿਚਾਰ ਕਰਨ ਉਪਰੰਤ ਸਰਕਾਰ ਵਲੋਂ ਇਸ ਮਸਲੇ ਦੇ ਨਿਬੇੜੇ ਲਈ ਵਨ ਟਾਈਮ ਸੈਟਲਮੈਂਟ ਸਕੀਮ ਲਿਆਂਦੀ ਜਾਵੇਗੀ।ਇਸ ਦੇ ਨਾਲ ਹੀ ਇੱਕ ਹੋਰ ਮਸਲੇ ਦਾ ਨਿਬੇੜਾ ਕਰਦਿਆਂ ਸਰਕਾਰ ਵਲੋਂ ਮੰਡੀਆਂ ਵਿਚ ਖਾਲੀ ਪਏ ਪਲਾਟਾ ਦੀ ਬੋਲੀ ਲਈ ਕਲੰਡਰ ਜਾਰੀ ਕਰ ਦਿੱਤਾ ਗਿਆ ਹੈ। ਭਗਵੰਤ ਮਾਨ ਸਰਕਾਰ ਦਾ ਬਿਨਾਂ MSP ਵਾਲੀਆਂ ਫਸਲਾਂ ਲਈ ਵੱਡਾ ਫ਼ੈਸਲਾ, ਪੜ੍ਹੋ ਪੂਰੀ ਖ਼ਬਰ ਹੋਰ ਮਸਲੇ ਦਾ ਨਿਬੇੜਾ ਕਰਦਿਆਂ ਸਰਕਾਰ ਵਲੋਂ ਮੰਡੀਆਂ ਵਿਚ ਖਾਲੀ ਪਏ ਪਲਾਟਾ ਦੀ ਬੋਲੀ ਲਈ ਕਲੰਡਰ ਜਾਰੀ ਕਰ ਦਿੱਤਾ ਗਿਆ ਹੈ।

ਭਗਵੰਤ ਮਾਨ ਸਰਕਾਰ ਦਾ ਬਿਨਾਂ MSP ਵਾਲੀਆਂ ਫਸਲਾਂ ਲਈ ਵੱਡਾ ਫ਼ੈਸਲਾ, ਪੜ੍ਹੋ ਪੂਰੀ ਖ਼ਬਰ Read More »