JPB NEWS 24

Headlines

October 2022

ਅਕਸਰ ਹੀ ਵਿਵਾਦਾਂ ਵਿੱਚ ਰਹਿਣ ਵਾਲੀ ‘ਓਮ ਵੀਜ਼ਾ’ ਕੰਪਨੀ ਖ਼ਿਲਾਫ਼ ਅੱਜ ਫਿਰ ਧਰਨਾ ਪ੍ਰਦਰਸ਼ਨ ਪੀੜਤ ਧਿਰ ਨੂੰ ਨਾ ਹੀ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਦਿੱਤੇ

ਅਕਸਰ ਹੀ ਵਿਵਾਦਾਂ ਵਿੱਚ ਰਹਿਣ ਵਾਲੀ ‘ਓਮ ਵੀਜ਼ਾ’ ਕੰਪਨੀ ਖ਼ਿਲਾਫ਼ ਅੱਜ ਫਿਰ ਧਰਨਾ ਪ੍ਰਦਰਸ਼ਨ ਪੀੜਤ ਧਿਰ ਨੂੰ ਨਾ ਹੀ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਦਿੱਤੇ ਜਲੰਧਰ:-ਅਕਸਰ ਹੀ ਵਿਵਾਦਾਂ ਵਿੱਚ ਰਹਿਣ ਵਾਲੀ ਇਮੀਗ੍ਰੇਸ਼ਨ ਕੰਪਨੀ ‘ਓਮ ਵੀਜ਼ਾ’ ਅੱਜ ਫਿਰ ਇਕ ਨਵੇਂ ਵਿਵਾਦ ਵਿੱਚ ਘਿਰ ਗਈ ਹੈ ।ਅੱਜ ਕੁਝ ਲੋਕਾਂ ਨੇ ਓਮ ਵੀਜ਼ਾ ਦਫ਼ਤਰ ਦੇ ਬਾਹਰ ਜਮ ਕੇ ਪ੍ਰਦਰਸ਼ਨ ਕੀਤਾ ਅਤੇ ਦੋਸ਼ ਲਗਾਇਆ ਕਿ ਕੰਪਨੀ ਵੱਲੋਂ ਉਨ੍ਹਾਂ ਕੋਲੋਂ ਪੈਸੇ ਲੈ ਲਏ ਗਏ ਪਰ ਉਨ੍ਹਾਂ ਨੂੰ ਵਿਦੇਸ਼ ਨਹੀਂ ਭੇਜਿਆ ਗਿਆ ਅਤੇ ਨਾ ਹੀ ਪੈਸੇ ਵਾਪਸ ਦਿੱਤੇ ਜਾ ਰਹੇ ਹਨ ।ਮੌਕੇ ਤੇ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਸ ਪੁੱਜੀ ਅਤੇ ਉਨ੍ਹਾਂ ਨੇ ਦੋਵਾਂ ਧਿਰਾਂ ਨੂੰ ਗੱਲਬਾਤ ਦੇ ਲਈ ਬਿਠਾਇਆ। ਇਸੇ ਵਿੱਚ ਫਤਿਹਪੁਰ ਨਿਵਾਸੀ ਸਟੂਡੈਂਟ ਸਿਮਰਨਪ੍ਰੀਤ ਦੀ ਮਾਤਾ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਉਨ੍ਹਾਂ ਨੇ ਆਪਣੀ ਬੇਟੀ ਸਿਮਰਨਪ੍ਰੀਤ ਦੀ ਫਾਈਲ ਸਟੂਡੈਂਟ ਬੇਸ ਤੇ ਇੰਗਲੈਂਡ ਭੇਜਣ ਲਈ ਓਮ ਵੀਜ਼ਾ ਕੰਪਨੀ ਕੋਲ ਲਗਾਈ ਸੀ ,ਕੰਪਨੀ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਜਲਦ ਹੀ ਇੰਗਲੈਂਡ ਭੇਜ ਦਿੱਤਾ ਜਾਵੇਗਾ,ਮੌਕੇ ਤੇ ਓਮ ਵੀਜ਼ਾ ਕੰਪਨੀ ਨੂੰ ਅਸੀਂ 3 ਲੱਖ 53 ਹਜ਼ਾਰ ਰੁਪਏ ਵੀ ਦਿੱਤੇ ,ਪਰ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਓਮ ਵੀਜ਼ਾ ਕੰਪਨੀ ਵੱਲੋਂ ਮੇਰੀ ਬੇਟੀ ਸਿਮਰਨਪ੍ਰੀਤ ਨੂੰ ਸਟੂਡੈਂਟ ਵੇਸ ਤੇ ਇੰਗਲੈਂਡ ਨਹੀਂ ਭੇਜਿਆ ।ਉਨ੍ਹਾਂ ਦੱਸਿਆ ਕਿ ਇਸ ਉਪਰੰਤ ਅਸੀਂ ਕੰਪਨੀ ਕੋਲੋਂ ਪੈਸੇ ਵਾਪਸ ਲੈਣ ਲਈ ਕਈ ਵਾਰ ਆਏ ਪਰ ਕੰਪਨੀ ਨੇ ਸਾਨੂੰ ਕੋਈ ਪੈਸਾ ਵਾਪਸ ਨਹੀਂ ਦਿੱਤਾ ਅਤੇ ਫਿਰ ਅਸੀਂ ਇਸ ਦਫਤਰ ਦੇ ਗੇੜੇ ਮਾਰ ਮਾਰ ਕੇ ਥੱਕ ਗਏ। ਅੱਜ ਦੁਖੀ ਹੋ ਕੇ ਉਕਤ ਦਫ਼ਤਰ ਦੇ ਸਾਹਮਣੇ ਸਾਨੂੰ ਧਰਨਾ ਦੇਣਾ ਲਈ ਮਜਬੂਰ ਹੋਣਾ ਪਿਆ । ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਓਮ ਵੀਜ਼ਾ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਉਨ੍ਹਾਂ ਕਿਹਾ ਕਿ ਜਲਦ ਹੀ ਮੈਂ ਓਮ ਵੀਜ਼ਾ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਵੀ ਦੇਵਾਂਗੀ ।ਉਕਤ ਧਰਨਾ ਕਰੀਬ ਦੋ ਘੰਟੇ ਤੱਕ ਲੱਗਾ ਰਿਹਾ ਇਸ ਮੌਕੇ ਥਾਣਾ ਡਿਵੀਜ਼ਨ ਨੰਬਰ 6 ਦੀ ਮੌਕੇ ਤੇ ਪੁਲੀਸ ਪੁੱਜੀ ਉਨ੍ਹਾਂ ਨੇ ਦੋਵੇਂ ਧਿਰਾਂ ਨੂੰ ਦਫਤਰ ਵਿਚ ਬਿਠਾਇਆ l ਇਸ ਮੌਕੇ ਓਮ ਵੀਜ਼ਾ ਕੰਪਨੀ ਨੇ ਪੀੜਤ ਧਿਰ ਨੂੰ ਕਿਹਾ ਕਿ ਉਹ ਇੱਕ ਦੋ ਦਿਨ ਵਿੱਚ ਸਾਰੇ ਪੈਸੇ ਵਾਪਸ ਦੇ ਦਿਤੇ ਜਾਣਗੇ ।ਇਸ ਉਪਰੰਤ ਪੀੜਤ ਧਿਰ ਵੱਲੋਂ ਕੰਪਨੀ ਦੇ ਅੱਗਿਓਂ ਧਰਨਾ ਉਠਾਇਆ ਗਿਆ ।ਦੂਜੇ ਪਾਸੇ ਓਮ ਵੀਜ਼ਾ ਕੰਪਨੀ ਦਾ ਕਹਿਣਾ ਹੈ ਕਿ ਇਕ ਦੋ ਦਿਨ ਵਿੱਚ ਹੀ ਇਨ੍ਹਾਂ ਦਾ ਮਾਮਲਾ ਹੱਲ ਕਰ ਦਿੱਤਾ ਜਾਵੇਗਾ ।

ਅਕਸਰ ਹੀ ਵਿਵਾਦਾਂ ਵਿੱਚ ਰਹਿਣ ਵਾਲੀ ‘ਓਮ ਵੀਜ਼ਾ’ ਕੰਪਨੀ ਖ਼ਿਲਾਫ਼ ਅੱਜ ਫਿਰ ਧਰਨਾ ਪ੍ਰਦਰਸ਼ਨ ਪੀੜਤ ਧਿਰ ਨੂੰ ਨਾ ਹੀ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਦਿੱਤੇ Read More »

कल से स्कूलों का समय बदला अब इस समय पर जाना होगा स्कूल पढ़े

पंजाब में कल से स्कूलों का समय बदला अब इस समय पर जाना होगा स्कूल पढ़े चंडीगढ़ ( ज्योति बब्बर ) : कुछ दिनों से सर्दी बढ़ती जा रही है जिस कारण पंजाब सरकार में स्कूलों के समय बढ़ने का फैसला लिया है अब 1पंजाब में कल से स्कूलों का समय बदला अब इस समय पर जाना होगा स्कूल पढ़े नवंबर से 28 फरवरी तक अब प्राइमरी स्कूल सुबह 9 बजे से दोपहर 3 बजे तक जबकि सभी मिडिल,हाई और सीनियर सेकेंडरी स्कूल सुबह 9 बजे से दोपहर 3.20 बजे तक लगा करेंगे।

कल से स्कूलों का समय बदला अब इस समय पर जाना होगा स्कूल पढ़े Read More »

अटारी बॉर्डर पर सुनील शेट्‌टी ने किए विजेता सम्मानित, 42 किमी दौड़ के विजेता को 1 लाख

अटारी बॉर्डर पर सुनील शेट्‌टी ने किए विजेता सम्मानित, 42 किमी दौड़ के विजेता को 1 लाख पंजाब के अमृतसर में शनिवार को BSF हीरो मैराथन 2022 हुई। आजादी के अमृत महोत्सव का हिस्सा लेने के लिए देश के कोने-कोने से बच्चे, युवा, महिलाएं व पुरुष इस मैराथन का हिस्सा बनने के लिए पहुंचे। BSF की तरफ से आयोजित की गई इस मैराथन में विजेताओं को बॉलीवुड स्टार सुनील शेट्‌टी ने कैश प्राइज दिए। 42 किलोमीटर दौड़ का हिस्सा बनने के लिए युवा गोल्डन गेट पर इकट्‌ठे हुए। जहां BSF एडीजी वेस्टर्न कमांड पीवी रामा शास्त्री मुख्य रूप से पहुंचे। उन्होंने 42 किलोमीटर दौड़ को हरी झंडी दिखा रवाना किया। यह दौड़ अमृतसर बाइपास, खासा होते हुए सीधा अटारी बॉर्डर पर जाकर खत्म होगी। वहीं 21 किलोमीटर दौड़ की शुरुआत वार मेमोरियल इंडिया गेट से शुरू की गई। वहीं, 10 किमी दौड़ को खासा के पास से रवाना किया गया। विजेताओं को कैश प्राइज 42 किमी दौड़ के विजेता को 1 लाख, दूसरा स्थान पाने वाले को 50 हजार और तीसरा स्थान पाने वाले को 30 हजार रुपए कैश प्राइज दिया गया। इसी तरह 21 किमी के विजेता को 50 हजार, दूसरा स्थान पाने वाले को 30 हजार और तीसरा स्थान पाने वाले को 20 हजार रुपए दिए गए। 10 किमी दौड़ के विजेता को 25 हजार रुपए इनाम दियाो। वहीं दूसरा स्थान पाने वाले को 15 हजार और तीसरा स्थान पाने वाले को 10 हजार रुपए इनाम दिया। सुनील शेट्टी ने दिया विजेताओं को इनाम युवाओं का हौसला बढ़ाने के लिए बॉलीवुड स्टार सुनील शेट्टी अमृतसर पहुंचे। सुनील शेट्‌टी ने अटारी बॉर्डर पर विजेताओं को रिसीव किया। इतना ही नहीं, विजेताओं को कैश प्राइस भी सुनील शेट्‌टी ने दिए। युवाओं को BSF जॉइन करने के लिए भी प्रोत्साहित किया। सुनील शेट‌्टी ने गोल्डन टेंपल में टेका माथा BSF हीरो मैराथन 2022 का हिस्सा बनने के लिए सुनील शेट‌्टी अपनी पत्नी माना शेट्‌टी के साथ शुक्रवार शाम ही अमृतसर पहुंच गए थे। देर रात सुनील शेट्‌टी ने गोल्डन टेंपल में माथा टेका। इस दौरान उन्होंने काफी समय अपना समय अपने फैंस के साथ भी गुजारा। लोगों ने शेट्‌टी के साथ सेल्फी ली। इतना ही नहीं, शेट्‌टी ने अपनी पत्नी के साथ भी गोल्डन टेंपल के समक्ष काफी सेल्फी लीं।

अटारी बॉर्डर पर सुनील शेट्‌टी ने किए विजेता सम्मानित, 42 किमी दौड़ के विजेता को 1 लाख Read More »

स्व. रमन माही को इंसाफ ना मिला तो बहुजन जित्थेबंधिया करेंगी बड़ा आंदोलन

स्व. रमन माही को इंसाफ ना मिला तो बहुजन जित्थेबंधिया करेंगी बड़ा आंदोलन जालंधर (ज्योति बब्बर): बीते दिनों बिजली विभाग पंजाब तथा इंटरनेट कंपनी कनेक्ट की कथित लापरवाही के कारण जान से हाथ धो चुके बहुजन नेता रमन माही की मौत के कई महीने बीत जाने पर भी परिवार को इंसाफ नहीं मिला। इसी के चलते आज पंजाब प्रेस क्लब जालंधर में धार्मिक संगठनों के नेताओं, बहुजन जित्थेबंदियों तथा बहुजन समाज पार्टी के नेताओं ने एक प्रेस कॉन्फ्रेंस कर पंजाब सरकार को चेतावनी देते हुए कहा कि अगर आने वाले कुछ दिनों में स्वर्गीय रमन माही की मौत के जिम्मेदार बिजली विभाग तथा कनेक्ट कंपनी के विरुद्ध सख्त कार्रवाई न की गई तथा परिवार को बनता मुआवजा ना दिया गया तो पंजाब स्तर पर बड़ा संघर्ष आरंभ किया जाएगा, जिसकी रूपरेखा तैयार की जा चुकी है। इस मामले में इंसाफ ना मिलने की सूरत में पूरी जिम्मेदारी जिला प्रशासन तथा पंजाब सरकार की होगी। प्रैस को जानकारी देते हुए बलविंदर (ज्वाइंट सेक्रेटरी बीएसपी पंजाब), रंजीत कुमार ( भाई स्व.रमन माही) एवं अन्य

स्व. रमन माही को इंसाफ ना मिला तो बहुजन जित्थेबंधिया करेंगी बड़ा आंदोलन Read More »

ਪੁਲਿਸ ਕਮਿਸ਼ਨਰ ਜਲੰਧਰ ਗੁਰਸ਼ਰਨ ਸਿੰਘ ਸੰਧੂ ਨੇ ਥਾਨਾਂ ਮੁੱਖੀਆਂ ਨਾਲ ਕੀਤੀ ਵਿਸ਼ੇਸ਼ ਬੈਠਕ

ਪੁਲਿਸ ਕਮਿਸ਼ਨਰ ਜਲੰਧਰ ਗੁਰਸ਼ਰਨ ਸਿੰਘ ਸੰਧੂ ਨੇ ਥਾਨਾਂ ਮੁੱਖੀਆਂ ਨਾਲ ਕੀਤੀ ਵਿਸ਼ੇਸ਼ ਬੈਠਕ ਜਲੰਧਰ (ਜੋਤੀ ਬੱਬਰ): ਅੱਜ ਮਿਤੀ 28-10- 2022 ਨੂੰ ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਸ੍ਰੀ ਗੁਰਸ਼ਰਨ ਸਿੰਘ ਸੰਧੂ ਆਈ ਪੀ ਐਸ, ਜੀ ਵੱਲੋਂ ਕਮਿਸ਼ਨਰਰੇਟ ਦੇ ਪੁਲਿਸ ਅਫਸਰਾਂਨ ਅਤੇ ਸਾਰੇ ਥਾਣਾ ਜਾਤ ਦੇ ਮੁੱਖੀਆਂ ਦੇ ਨਾਲ ਵਿਸ਼ੇਸ਼ ਮੀਟਿੰਗ ਕੀਤੀ।ਮਾਣਯੋਗ ਕਮਿਸ਼ਨਰ ਸਾਹਿਬ ਨੇ ਸਾਰੇ ਥਾਣਿਆਂ ਦੇ ਅਧੀਨ ਆਉਂਦੇ ਭਗੌੜਿਆਂ ਦੀਆਂ ਲਿਸਟਾਂ ਚੈੱਕ ਕੀਤੀਆਂ ਅਤੇ ਇਨ੍ਹਾਂ ਭਗੌੜਿਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਮਾਣਯੋਗ ਕੋਰਟਸ ਦੇ ਆਦੇਸ਼ਾਂ ਦੀ ਪਾਲਣਾ ਕੀਤੀ ਜਾਵੇ ਲਈ ਆਦੇਸ਼ ਦਿੱਤੇ ਗਏ। ਕਿਸੇ ਵੀ ਤਰ੍ਹਾਂ ਦੀ ਕੋਈ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਆਮ ਲੋਕਾਂ ਨੂੰ ਥਾਣਿਆਂ ਵਿੱਚ ਇਨਸਾਫ ਦੇਣ ਲਈ ਸਮਾਂ ਰਹਿੰਦੇ ਸੁਣਵਾਈ ਕੀਤੀ ਜਾਵੇ ਅਤੇ ਲੋਕਾਂ ਨੂੰ ਅਛੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਜ਼ੋਰ ਦਿੱਤਾ ਗਿਆ। ਕਰਪਸ਼ਨ ਸਬੰਧੀ ਜ਼ੀਰੋ ਟੌਲਰੈਂਸ ਨੂੰ ਸੌ ਪ੍ਰਤੀਸ਼ਤ ਲਾਗੂ ਕਰਨ ਲਈ ਕਿਹਾ ਗਿਆ। ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਨਾਕਿਆਂ ਅਤੇ ਗਸ਼ਤ ਪਾਰਟੀਆਂ ਦੀ ਗਿਣਤੀ ਵਧ ਕੀਤੀ ਜਾਵੇ।

ਪੁਲਿਸ ਕਮਿਸ਼ਨਰ ਜਲੰਧਰ ਗੁਰਸ਼ਰਨ ਸਿੰਘ ਸੰਧੂ ਨੇ ਥਾਨਾਂ ਮੁੱਖੀਆਂ ਨਾਲ ਕੀਤੀ ਵਿਸ਼ੇਸ਼ ਬੈਠਕ Read More »

पंजाब की दिव्यांग क्रिकेट टीम का हुआ चयन

पंजाब की दिव्यांग क्रिकेट टीम का हुआ चयन जालंधर  (गौरव हांडा ): सरदार पटेल राष्ट्रीय दिव्यांग टी-20 क्रिकेट कप 30 अक्टूबर से 7 नवंबर तक लखनऊ में हो रहा है, जिसके लिए पंजाब दिव्यांग टीम का चयन किया गया। पंजाब प्रेसिडेंट श्री अरुण अरोड़ा जी ने बताया पंजाब टीम की और से जसमेल सिंह कप्तान ,सोनी सहोता उप कप्तान, अवतार सिंह ,विजय कुमार ,देवदत्त ,अजय बुराड़ी , अमरीक सिंह, सलीम खान, गुरजंट सिंह ,गुरप्रीत सिंह, सम्राट शर्मा, बूटा राम, मनप्रीत सिंह ,मोनू मलूका एवं मंगल सिंह टीम सेक्रेटरी मुख्तार सिंह सहायक कोच चुने गए। प्रधान अरुण अरोड़ा ने बताया इस बार हमारी टीम बहुत ही बढ़िया प्रदर्शन करेगी और इस बार पंजाब टीम टूर्नामेंट जीत कर ही पंजाब लौटेगी। उन्होंने बताया कि पंजाब टीम को बड़े-बड़े स्पॉन्सरों की जरूरत है ताकि पंजाब की दिव्यांग क्रिकेट को आगे ला सकें और पंजाब में एक बड़ी दिव्यांग क्रिकेट की कराई जा सके।

पंजाब की दिव्यांग क्रिकेट टीम का हुआ चयन Read More »

ਜੈ ਸਾਂਈ ਨੌਜਵਾਨ ਸਭਾ ਨੇ 8ਵੇਂ ਵਾਰਸ਼ਿਕ ਮੇਲੇ ਦੇ ਸੰਬੰਧ ਵਿੱਚ ਕੀਤੀ ਝੰਡਾ ਚੜਾਉਣ ਦੀ ਰਸਮ

ਜੈ ਸਾਂਈ ਨੌਜਵਾਨ ਸਭਾ ਨੇ 8ਵੇਂ ਵਾਰਸ਼ਿਕ ਮੇਲੇ ਦੇ ਸੰਬੰਧ ਵਿੱਚ ਕੀਤੀ ਝੰਡਾ ਚੜਾਉਣ ਦੀ ਰਸਮ ਐਡਵੋਕੇਟ ਸੰਦੀਪ ਵਰਮਾ ਹੋਏ ਮੁੱਖ ਮਹਿਮਾਨ ਵਜੋਂ ਸ਼ਾਮਲ ਜਲੰਧਰ (ਗੌਰਵ ਹਾਂਡਾ ) : ਜੈ ਸਾਂਈ ਨੌਜਵਾਨ ਸਭਾ, ਗੁਰੂ ਨਾਨਕ ਨਗਰ, ਬਸਤੀ ਸ਼ੇਖ, ਵਾਰਡ ਨੰਬਰ 43 ਵੱਲੋਂ 8ਵਾਂ ਵਾਰਸ਼ਿਕ ਮਹਿਫ਼ਿਲ ਏ ਕਵਾਲ ਕਰਵਾਇਆ ਜਾ ਰਿਹਾ ਹੈ। ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਰਵੀ ਕੁਮਾਰ ਨੇ ਦੱਸਿਆ ਕਿ ਝੰਡੇ ਦੀ ਰਸਮ 27, ਮਹਿੰਦੀ ਦੀ ਰਸਮ 28 ਤਰੀਕ ਨੂੰ ਅਤੇ ਲੰਗਰ 29 ਅਕਤੂਬਰ ਨੂੰ ਦੁਪਹਿਰ 1 ਵਜੇ ਅਤੇ ਮਹਿਫ਼ਿਲ ਏ ਕਵਾਲ ਰਾਤ ਨੂੰ ਕਰਵਾਇਆ ਜਾ ਰਿਹਾ ਹੈ, ਇਸ ਪ੍ਰੋਗਰਾਮ ਰਾਹੀਂ ਰਮਨ ਸੂਫ਼ੀ,ਰਮਨ ਰਾਹੀਂ ਅਤੇ ਸ਼ਿਲਪਾ ਐਂਡ ਪਾਰਟੀ ਅਪਨੇ ਕਲਾਮ ਪੇਸ਼ ਕਰਨਗੇ, ਐੱਨਕਰ ਦੀ ਸੇਵਾ ਰਾਕੇਸ਼ ਰਾਜ ਨਿਭਾਉਨਗੇ। ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸੁਸ਼ੀਲ ਕੁਮਾਰ ਰਿੰਕੂ ਸਾਬਕਾ ਵਿਧਾਇਕ ਜਲੰਧਰ ਵੇਸਟ, ਕੌਂਸਲਰ ਬਬੀਤਾ ਵਰਮਾ ਅਤੇ ਐਡਵੋਕੇਟ ਸੰਦੀਪ ਵਰਮਾ ਸ਼ਾਮਲ ਹੋੜਗੇਂ। ਜਿਸ ਦੇ ਸੰਬੰਧ ਵਿੱਚ ਅੱਜ ਬਾਬਾ ਜੀ ਦੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ। ਜਿਸ ਦੀ ਸ਼ੁਰੂਆਤ ਵਾਰਡ ਨੰਬਰ 43 ਤੋਂ ਕੌਂਸਲਰ ਪਤੀ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਕੁਮਾਰ ਵਰਮਾ ਨੇ ਕੀਤੀ। ਇਸ ਮੌਕੇ ਤੇ ਸੁਸਾਇਟੀ ਦੇ ਮੈਂਬਰ ਸਾਹਿਬਾਨ ਰਵੀ, ਗਗਨ ਜੀ, ਯਾਦਵਿੰਦਰ ਜੀ, ਰਾਹੁਲ ਜੀ,ਅਸ਼ੋਕ ਜੀ,ਮਾਸਟਰ ਮਹਿੰਦਰ ਜੀ,ਵੀ ਮੌਜੂਦ ਸਨ। ਸੰਦੀਪ ਕੁਮਾਰ ਵਰਮਾ ਜੀ ਨੇ ਆਈਆਂ ਸੰਗਤਾਂ ਨੂੰ ਬਾਬਾ ਜੀ ਦੇ ਸਾਲਾਨਾਂ ਮੇਲੇ ਦੀਆਂ ਵਧਾਈਆਂ ਵੀ ਦਿੱਤੀਆਂ। ਇਸ ਮੌਕੇ ਤੇ ਉਨ੍ਹਾਂ ਨਾਲ ਲੱਕੀ ਸਹਿਦੇਵ ਜੀ, ਪੰਕਜ ਵਰਮਾ ਜੀ, ਗੌਰਵ ਕੁਮਾਰ ਭਗਤ ਜੀ, ਸਾਗਰ ਵਰਮਾ ਜੀ ਵੀ ਮੌਜੂਦ ਸਨ।

ਜੈ ਸਾਂਈ ਨੌਜਵਾਨ ਸਭਾ ਨੇ 8ਵੇਂ ਵਾਰਸ਼ਿਕ ਮੇਲੇ ਦੇ ਸੰਬੰਧ ਵਿੱਚ ਕੀਤੀ ਝੰਡਾ ਚੜਾਉਣ ਦੀ ਰਸਮ Read More »

ਪੰਜਾਬ ਵਿੱਚ ਜ਼ਮੀਨ ਦੇ ਮਾਲਕਾਂ ਨੂੰ 15 ਦਿਨਾਂ ਵਿੱਚ ਮਿਲੇਗੀ NOC

ਪੰਜਾਬ ਵਿੱਚ ਜ਼ਮੀਨ ਦੇ ਮਾਲਕਾਂ ਨੂੰ 15 ਦਿਨਾਂ ਵਿੱਚ ਮਿਲੇਗੀ NOC ਪੰਜਾਬ ਸਰਕਾਰ ਸਾਰੇ ਵਿਭਾਗਾਂ ਦੀ ਕਾਰਵਾਈ ਨੂੰ ਸਰਲ ਤੇ ਪਾਰਦਰਸ਼ੀ ਬਨਾਉਣ ਲਈ ਵਚਨਬੱਧ – ਬ੍ਰਹਮਸ਼ੰਕਰ ਜਿੰਪਾ ਚੰਡੀਗੜ੍ਹ (ਗੋਰਵ ਹਾਨਡਾ) ਪੰਜਾਬ ਦੇ ਲੋਕਾਂ ਨੂੰ ਜਾਇਦਾਦ ਦੀ ਖਰੀਦੋ-ਫਰੋਕਤ ਦੌਰਾਨ ਹੋਣ ਵਾਲੇ ਝਗੜਿਆਂ ਅਤੇ ਮੁਕੱਦਮੇਬਾਜੀ ਤੋਂ ਬਚਾਉਣ ਲਈ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਮਾਲ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਵੀਰਵਾਰ ਨੂੰ ਇੱਕ ਉੱਚਰੀ ਪੱਧਰੀ ਮੀਟਿੰਗ ਦੌਰਾਨ ਐਨ.ਓ.ਸੀ ਪ੍ਰਕ੍ਰਿਆ ਨੂੰ 21 ਦਿਨਾਂ ਤੋਂ ਘਟਾ ਕੇ 15 ਕੰਮਕਾਜੀ ਦਿਨ ਕਰਨ ਦਾ ਫੈਸਲਾ ਲਿਆ। ਇਥੇ ਪੰਜਾਬ ਭਵਨ ਵਿਖੇ ਹੋਈ ਇਸ ਮੀਟਿੰਗ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਸੁਝਾਅ ਤੇ ਇਹ ਵੀ ਫੈਸਲਾ ਲਿਆ ਗਿਆ ਕਿ ਪ੍ਰਵਾਸੀ ਭਾਰਤੀਆਂ ਅਤੇ ਹੋਰਨਾਂ ਅਜਿਹੇ ਵਿਅਕਤੀਆਂ ਜਿੰਨ੍ਹਾਂ ਕੋਲ ਸਮੇਂ ਦੀ ਘਾਟ ਹੁੰਦੀ ਹੈ ਉਨ੍ਹਾਂ ਦੀ ਸਹੂਲਤ ਲਈ ਤਤਕਾਲ ਸੁਵਿਧਾ ਤਹਿਤ ਐਨ.ਓ.ਸੀ. ਪ੍ਰਕ੍ਰਿਆ ਲਈ ਸਮਾਂ 5 ਦਿਨ ਦਾ ਹੋਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਇਸ ਸੁਵਿਧਾ ਤਹਿਤ ਪ੍ਰਵਾਸੀ ਭਾਰਤੀ ਜਾਂ ਉਹ ਵਿਅਕਤੀ ਜੋ ਇਸ ਸਹੂਲਤ ਨੂੰ ਜਲਦੀ ਹਾਸਿਲ ਕਰਨਾ ਚਾਹੁੰਦੇ ਹਨ ਕੁਝ ਵੱਧ ਫੀਸ ਅਦਾ ਕਰਕੇ 5 ਦਿਨਾਂ ਵਿੱਚ ਐਨ.ਓ.ਸੀ. ਹਾਸਿਲ ਕਰ ਸਕਣਗੇ। ਇਸੇ ਦੌਰਾਨ ਕੈਬਨਿਟ ਮੰਤਰੀਆਂ ਵੱਲੋਂ ਐਨ.ਓ.ਸੀ ਦੀ ਆਨਲਾਈਨ ਪ੍ਰਕ੍ਰਿਆ ਤੇ ਨਜਰ ਰੱਖਣ ਲਈ ਮਾਲ ਵਿਭਾਗ ਦੇ ਸਬ-ਰਜਿਸਟਰਾਰ ਨੂੰ ਲਾਗਇੰਨ ਆਈ.ਡੀ ਅਤੇ ਪਾਸਵਰਡ ਮੁਹੱਈਆ ਕਰਨ ਦਾ ਫੈਸਲਾ ਕੀਤਾ ਗਿਆ ਤਾਂ ਜੋ ਉਹ ਰਜਿਸਟਰੀ ਮੌਕੇ ਅਸਲੀ ਅਤੇ ਜਾਅਲੀ ਐਨ.ਓ.ਸੀ. ਦਾ ਪਤਾ ਲਗਾ ਸਕੇ। ਇਸ ਨਾਲ ਜਾਅਲੀ ਐਨ.ਓ.ਸੀ ਕਾਰਨ ਹੋਈ ਰਜਿਸਟਰੀ ਦੇ ਮਾਮਲੇ ਵਿੱਚ ਸਬੰਧਤ ਅਧਿਕਾਰੀ ਦੀ ਜਿੰਮੇਵਾਰੀ ਤੈਅ ਕੀਤੀ ਜਾ ਸਕੇਗੀ ਅਤੇ ਧੋਖਾਧੜੀ ਕਰਨ ਵਾਲੇ ਵਿਅਕਤੀਆਂ ਵਿਰੁੱਧ ਸਮੇਂ ਸਿਰ ਅਪਰਾਧਕ ਮਾਮਲੇ ਦਰਜ ਕਰਨ ਵਿੱਚ ਵੀ ਸਹਾਇਤਾ ਮਿਲੇਗੀ।ਮੀਟਿੰਗ ਦੌਰਾਨ ਲੋਕਾਂ ਦੀ ਸਹੂਲਤ ਲਈ ਵਸੀਕਾ ਨਵੀਸਾਂ ਦੇ ਨਵੇਂ ਲਾਇਸੰਸ ਜਾਰੀ ਕਰਨ ਦਾ ਵੀ ਫੈਸਲਾ ਕੀਤਾ ਗਿਆ। ਇਸ ਦੇ ਨਾਲ ਹੀ ਇਹ ਵੀ ਯਕੀਨੀ ਬਨਾਉਣ ਲਈ ਕਿਹਾ ਗਿਆ ਕਿ ਹਰੇਕ ਵਸੀਕਾ ਨਵੀਸ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਨੂੰ ਜਾਇਦਾਦ ਵਿਕਰੇਤਾ ਤੇ ਖਰੀਦਦਾਰ ਦੀ ਜਾਣਕਾਰੀ ਲਈ ਪ੍ਰਦਰਸ਼ਿਤ ਕਰੇ ਅਤੇ ਤਹਿਸੀਲਦਾਰਾਂ ਵੱਲੋਂ ਅਚਨਚੇਤ ਚੈਕਿੰਗਾਂ ਕਰਕੇ ਇਸ ਨੂੰ ਯਕੀਨੀ ਬਣਾਇਆ ਜਾਵੇ। ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਲੋਕਾਂ ਨੂੰ ਅਧਿਕਾਰਤ ਅਤੇ ਅਣ-ਅਧਿਕਾਰਤ ਰਿਹਾਇਸ਼ੀ ਕਾਲੋਨੀਆਂ ਬਾਰੇ ਜਾਣੂੰ ਕਰਵਾਉਣ ਲਈ ਸੂਬੇ ਭਰ ਦੀਆਂ ਸਾਰੀਆਂ ਅਧਿਕਾਰਤ ਕਾਲੋਨੀਆਂ ਦੀ ਸੂਚੀ ਨੂੰ ਮਾਲ, ਮਕਾਨ ਉਸਾਰੀ ਤੇ ਸਥਾਨਕ ਸਰਕਾਰਾਂ ਦੀਆਂ ਵਿਭਾਗੀ ਵੈਂਬਸਾਈਟਾਂ ‘ਤੇ ਪ੍ਰਕਾਸ਼ਤ ਕੀਤਾ ਜਾਵੇਗਾ। ਵਿੱਤ ਮੰਤਰੀ ਨੇ ਮੀਟਿੰਗ ਵਿੱਚ ਹਾਜਰ ਮਾਲ, ਮਕਾਨ ਉਸਾਰੀ ਅਤੇ ਸਥਾਨਕ ਸਰਕਾਰਾਂ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਅਗਲੀ ਮੀਟਿੰਗ ਦੌਰਾਨ ਜਾਇਦਾਦ ਰਜਿਸਟਰੀ ਪ੍ਰਕ੍ਰਿਆ ਵਿੱਚ ਆਉਂਦੀਆਂ ਹੋਰਨਾਂ ਔਕੜਾਂ ਦੇ ਹੱਲ ਲਈ ਸੁਝਾਅ ਪੇਸ਼ ਕਰਨ ਤਾਂ ਜੋ ਲੋਕਾਂ ਦੀ ਸਹੂਲਤ ਅਤੇ ਰੀਅਲ ਇਸਟੇਟ ਵਿੱਚ ਤੇਜੀ ਲਿਆਉਣ ਲਈ ਹਰ ਸੰਭਵ ਯਤਨ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਾਰੇ ਵਿਭਾਗਾਂ ਦੀ ਕਾਰਵਾਈ ਨੂੰ ਸਰਲ ਅਤੇ ਪਾਰਦਰਸ਼ੀ ਬਨਾਉਣ ਲਈ ਵਚਨਬੱਧ ਹੈ

ਪੰਜਾਬ ਵਿੱਚ ਜ਼ਮੀਨ ਦੇ ਮਾਲਕਾਂ ਨੂੰ 15 ਦਿਨਾਂ ਵਿੱਚ ਮਿਲੇਗੀ NOC Read More »

शराब ठेकेदार के करिंदों की दबंगई, पुलिस मुलाज़िम के साथ की हाथापाई

शराब ठेकेदार के करिंदों की दबंगई, पुलिस मुलाज़िम के साथ की हाथापाई गोराया, 28 अक्तूबर (मोनू सरवटे) : पंजाब की आम आदमी पार्टी की सरकार का नारा है पंजाब में बदलाव लाना, और इस बदलाव के कई नतीज़े अकसर देखने को मिल ज़ाते है। ऐसे ही कुछ बदलते हुए पंजाब की एक तस्वीर जालंधर देहाती के गोराया ईलाके में सोशल मीडिया पर बड़ी ही त़ेजी से वायरल हो रही है जिसमें शराब ठेकेदार अपने करिंदों के साथ मिल कर गोराया पुलिस के एक एएसआई को ही धक्का मुक्की करता हुआ दिखाई दे रहा है। सूत्रों की मानें तो यह वीडियो दीवाली वाली रात करीब 11 : 30 बज़े के बाद की है जब डियूटी के दौरान मौजूद एक एएसआई दीवाली के दिन भी अपनी डियूटी को पूरी तरह से निभाता हुआ राऊंड लगाने के लिए दाना मंडी की ओर गया जहां पर दाना मंडी के सामने शराब ठेका खुला हुआ था और बाहर कुछ युवक भी खड़े थे, जिसके चलते पुलिस के एएसआई ने शराब ठेका बंद करने के लिए कहा क्योंकि समय भी हो गया था तो शराब ठेके के कारिंदे पुलिस पर ही भड़क गए जिसके बाद मौके पर शराब ठेकेदार का गोराया में रहने वाले पार्टनर भी मौके पर पहुंच गया । जिसके बाद ठेकेदार के पाटर्नर और कारिंदों ने मिल कर पुलिस वालों के साथ धक्कामुक्की और हाथापाई शुरू कर दी इतना ही नहीं शराब ठेकेदार ने तो यहां तक भी कह दिया कि तू मैनू ज़ाण्दा नहीं। यह घटना दीवाली की रात से ही गोराया पुलिस अपने ही मुलाजिम के साथ हुई इस हाथापाई को दबाने में जुट गई, लेकिन आज़ यह वीडियो सोशल मीडिया पर बड़ी ही तेज़ी से वायरल हो गई , लेकिन इसके बाद भी पुलिस मामले को दबाने में ही लगी हुई है क्योंकि सूत्रों की मानें तो शराब ठेकेदार के पार्टनर की राज़नेताओं के साथ काफी अच्छे संबंध तो है ही साथ ही कुछेक बड़े स्तर के राज़नेता रिश्तेदार भी है।  

शराब ठेकेदार के करिंदों की दबंगई, पुलिस मुलाज़िम के साथ की हाथापाई Read More »

ਸਰਕਾਰੀ ਕੰਨਿਆਂ ਸੀ.ਸੈ. ਸਕੂਲ ਆਦਰਸ਼ ਨਗਰ ਵਿਖੇ ਉੱਘੇ ਸਮਾਜ ਸੇਵਕ ਤੇ ਖੇਡ ਪ੍ਰਮੋਟਰ ਜੀਤ ਬਾਬਾ ਬੈਲਜੀਅਮ ਨੇ ਵਿਦਿਆਰਥਣਾਂ ਨੂੰ ਵਰਦੀਆਂ ਵੰਡੀਆਂ

ਸਰਕਾਰੀ ਕੰਨਿਆਂ ਸੀ.ਸੈ. ਸਕੂਲ ਆਦਰਸ਼ ਨਗਰ ਵਿਖੇ ਉੱਘੇ ਸਮਾਜ ਸੇਵਕ ਤੇ ਖੇਡ ਪ੍ਰਮੋਟਰ ਜੀਤ ਬਾਬਾ ਬੈਲਜੀਅਮ ਨੇ ਵਿਦਿਆਰਥਣਾਂ ਨੂੰ ਵਰਦੀਆਂ ਵੰਡੀਆਂ ਜਲੰਧਰ (ਨਰਿੰਦਰ ਬੰਗਾ) : ਅੱਜ ਸਰਕਾਰੀ ਕੰਨਿਆਂ ਸੀ.ਸੈ. ਸਕੂਲ ਆਦਰਸ਼ ਨਗਰ ਵਿਖੇ ਪ੍ਰਿੰਸੀਪਲ ਖੁਸ਼ਦੀਪ ਕੌਰ ਦੀ ਯੋਗ ਅਗਵਾਈ ਵਿਚ ਸਮਾਗਮ ਕਰਵਾਇਆ ਗਿਆ l ਸਮਾਗਮ ਦਾ ਆਗਾਜ਼ ਸਕੂਲੀ ਵਿਦਿਆਰਥਣਾਂ ਵਲੋਂ ਇੱਕ ਧਾਰਮਿਕ ਗੀਤ ਨਾਲ ਕੀਤਾ ਗਿਆ l ਪ੍ਰਿੰਸੀਪਲ ਖੁਸ਼ਦੀਪ ਕੌਰ ,ਮੈਡਮ ਕਮਲਜੀਤ ਬੰਗਾ ਤੇ ਹੋਰ ਸਟਾਫ਼ ਵਲੋਂ ਮੁੱਖ ਮਹਿਮਾਨ ਸ਼੍ਰੀਮਤੀ ਸ਼ਕੁੰਤਲਾ ਦੇਵੀ ,ਜੀਤ ਬਾਬਾ ਬੈਲਜੀਅਮ, ਅਭਿਸ਼ੇਕ ਜੋਸ਼,ਮੇਨਿਕਾ ਮਹਿੰਮੀ, ਬਲਿਹਾਰ ਮਹਿੰਮੀ, ਸੰਜਨਾ ਮਹਿੰਮੀ ਤੇ ਨਰਿੰਦਰ ਬੰਗਾ ਨੂੰ ਬੁੱਕੇ ਪ੍ਰਦਾਨ ਕੀਤੇ ਗਏ l ਇੰਜ : ਨਰਿੰਦਰ ਬੰਗਾ ਦੂਰਦਰਸ਼ਨ ਜਲੰਧਰ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਜੀਤ ਬਾਬਾ ਬੈਲਜੀਅਮ ਹਰ ਸਾਲ ਦੀ ਤਰ੍ਹਾਂ ਇਸ ਸਕੂਲ ਚੋ ਆ ਕੇ ਸਕੂਲ ਦੀਆਂ ਲੋੜਾਂ ਮੁਤਾਬਕ ਸੇਵਾ ਕਰਨਾ ਆਪਣਾ ਸੁਭਾਗ ਸਮਝਦੇ ਨੇ ਤੇ ਅੱਜ ਦੀ ਸੇਵਾ ਆਪਣੇ ਮਾਤਾ ਜੀ ਦੇ ਕਰ ਕਮਲਾਂ ਤੋਂ ਕਰਵਾ ਰਹੇ ਨੇ l ਜੀਤ ਬਾਬਾ ਹਮੇਸ਼ਾਂ ਹੀ ਲੋੜਵੰਦਾਂ, ਜ਼ਰੂਰਤਮੰਦਾਂ ਤੇ ਪੰਜਾਬ ਦੇ ਵੱਖ ਵੱਖ ਸਕੂਲਾਂ,ਬਿਰਧ ਅਸ਼ਰਮਾਂ ਤੇ ਹਸਪਤਾਲਾਂ ਵਿਚ ਜਾ ਕੇ ਲੋੜਾਂ ਮੁਤਾਬਕ ਆਪਣੀ ਨੇਕ ਕਮਾਈ ਚੋ ਦਾਨ ਕਰਕੇ ਓਸ ਰੱਬ ਸੱਚੇ ਦਾ ਤਹਿ ਦਿਲੋਂ ਧੰਨਵਾਦ ਤੇ ਸ਼ੁਕਰਾਨਾ ਕਰਦੇ ਨੇ l ਓਹ ਸਮਾਜ ਤੇ ਧਾਰਮਿਕ ਸੇਵਾ ਦੇ ਨਾਲ ਨਾਲ ਖੇਡਾਂ ਨੂੰ ਪ੍ਰਮੋਟ ਕਰਨ ਲਈ ਪੰਜਾਬ, ਬੈਲਜੀਅਮ ਤੇ ਹੋਰ ਦੇਸ਼ਾਂ ਵਿਚ ਆਪਣਾ ਵਡਮੁੱਲਾ ਯੋਗਦਾਨ ਦੇ ਰਹੇ ਨੇ l ਮਾਤਾ ਪਿਤਾ ਦੇ ਇਸ ਨੇਕ,ਦਿਆਲੂ ਤੇ ਹੋਣਹਾਰ ਸਪੁੱਤਰ ਦੀ ਉਮਰ ਲੋਕ ਗੀਤ ਜਿੱਡੀ ਹੋਵੇ ਤੇ ਜੀਤ ਬਾਬਾ ਅੱਗੇ ਨਾਲੋਂ ਵੀ ਵੱਧ ਚੜ੍ਹ ਕੇ ਨਿਸ਼ਕਾਮ ਭਾਵ ਨਾਲ ਨਿੱਜ ਤੋਂ ਉੱਚਿਆਂ ਉੱਠ ਕੇ ਸੇਵਾ ਕਰੇ l ਮੈਡਮ ਕਮਲਜੀਤ ਬੰਗਾ, ਦੀਪਕ ਕੁਮਾਰ ਤੇ ਭੁਪਿੰਦਰ ਖਾਲਸਾ ਤੋਂ ਇਲਾਵਾ ਹੋਰਨਾਂ ਨੇ ਵੀ ਜੀਤ ਬਾਬਾ ਦੇ ਪਰਉਪਕਾਰੀ ਕੰਮਾਂ ਦੀ ਰੱਜ ਕੇ ਤਾਰੀਫ ਕੀਤੀ l ਜੀਤ ਬਾਬਾ ਬੈਲਜੀਅਮ ਨੇ ਆਪਣੇ ਸੰਬੋਧਨ ਵਿੱਚ ਵੱਧ ਤੋਂ ਵੱਧ ਸੇਵਾ ਕਰਨ ਦੀ ਵਚਨ ਵੱਧਤਾ ਦੁਹਰਾਈ l ਉਹਨਾਂ ਸਭਨਾਂ ਨੂੰ ਸੰਸਾਰ ਦੀ ਸੇਵਾ ਕਰਨ ਲਈ ਅੱਗੇ ਆਉਣ ਲਈ ਅਪੀਲ ਵੀ ਕੀਤੀ l ਓਹਨਾਂ ਕਿਹਾ ਕੇ ਨਿਸ਼ਕਾਮ ਸੇਵਾ ਕਰਕੇ ਰੂਹਾਨੀ ਸਕੂਨ ਮਿਲਦਾ ਹੈ l ਮੁੱਖ ਮਹਿਮਾਨ ਤੇ ਹੋਰਨਾਂ ਵਲੋਂ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ l ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਸ਼ਰਨਦੀਪ ਕੌਰ, ਮੈਡਮ ਮਨਦੀਪ ਕੌਰ,ਮੈਡਮ ਮਨਜੀਤ ਕੌਰ,ਸਾਵਰ ਮਹਿੰਮੀ, ਸੰਨੀ ਸੰਤੋਖਪੁਰੀਆ, ਤੇ ਸਮੂਹ ਸਕੂਲ ਸਟਾਫ਼ ਹਾਜ਼ਿਰ ਸੀ l ਅੰਤ ਵਿੱਚ ਪ੍ਰਿੰਸੀਪਲ ਖੁਸ਼ਦੀਪ ਕੌਰ ਨੇ ਸਕੂਲ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਉਂਦਿਆਂ ਸਭਨਾਂ ਦਾ ਧੰਨਵਾਦ ਕਰ ਜੀਤ ਬਾਬਾ ਬੈਲਜੀਅਮ ਨੂੰ ਅੱਗੋਂ ਤੋਂ ਵੀ ਸਕੂਲ ਦੀ ਨਿਰੰਤਰ ਸੇਵਾ ਕਰਨ ਲਈ ਅਪੀਲ ਕੀਤੀ l ਸਟੇਜ ਦਾ ਸੰਚਾਲਨ ਦੀਪਕ ਕੁਮਾਰ ਜੀ ਨੇ ਬਾਖ਼ੂਬੀ ਨਿਭਾਇਆ l

ਸਰਕਾਰੀ ਕੰਨਿਆਂ ਸੀ.ਸੈ. ਸਕੂਲ ਆਦਰਸ਼ ਨਗਰ ਵਿਖੇ ਉੱਘੇ ਸਮਾਜ ਸੇਵਕ ਤੇ ਖੇਡ ਪ੍ਰਮੋਟਰ ਜੀਤ ਬਾਬਾ ਬੈਲਜੀਅਮ ਨੇ ਵਿਦਿਆਰਥਣਾਂ ਨੂੰ ਵਰਦੀਆਂ ਵੰਡੀਆਂ Read More »