ਪੰਜਾਬੀ ਗਾਇਕ ਅੰਮ੍ਰਿਤ ਸਾਬ੍ਹ ਨੂੰ ਇੰਗਲੈਂਡ ਦੀ ਪਾਰਲੀਮੈਂਟ ‘ਚ ਮਿਲਿਆ ਪੰਜਾਬੀ ਮਿਊਜ਼ਿਕ ਆਈਕਨ ਅਵਾਰਡ
ਪੰਜਾਬੀ ਗਾਇਕ ਅੰਮ੍ਰਿਤ ਸਾਬ੍ਹ ਨੂੰ ਇੰਗਲੈਂਡ ਦੀ ਪਾਰਲੀਮੈਂਟ ‘ਚ ਮਿਲਿਆ ਪੰਜਾਬੀ ਮਿਊਜ਼ਿਕ ਆਈਕਨ ਅਵਾਰਡ ਅੰਮ੍ਰਿਤ ਸਾਬ੍ਹ ਪੰਜਾਬੀ ਗਾਇਕੀ ਦਾ ਨਾਯਾਬ ਹੀਰਾ – ਰਿਸ਼ੀ ਲਾਹੌਰੀ ਪੰਜਾਬੀ ਗਾਇਕ ਅੰਮ੍ਰਿਤ ਸਾਬ੍ਹ ਨੂੰ ਬਿ੍ਰਟੇਨ ਦੇ ਮੈਂਬਰ ਪਾਰਲੀਮੈਂਟ ਖਾਲਿਦ ਮੁਹੰਮਦ ਵਲੋਂ ਪੰਜਾਬੀ ਮਿਊਜ਼ਿਕ ਆਈਕਨ ਐਵਾਰਡ ਪ੍ਰਦਾਨ ਕੀਤੇ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਰਿਸ਼ੀ ਲਾਹੌਰੀ ਪ੍ਰੋਡਕਸ਼ਨ ਦੇ ਮਾਲਕ ਰਛਪਾਲ ਸਿੰਘ ਲਾਹੌਰੀ ਨੇ ਕਿਹਾ ਕਿ ਅੰਮ੍ਰਿਤ ਸਾਬ੍ਹ ਪੰਜਾਬੀ ਗਾਇਕੀ ਦਾ ਉਹ ਹੀਰਾ ਹੈ ਜਿਸ ਨੇ ਆਪਣੇ ਵੀਹ ਸਾਲ ਦੇ ਸੰਗੀਤਕ ਕੈਰੀਅਰ ਵਿਚ ਪੰਜਾਬੀ ਜੁੁਬਾਨ ਨੂੰ ਦੇਸ਼-ਵਿਦੇਸ਼ ਤੱਕ ਆਪਣੀ ਸੁਚੱਜੀ ਗਾਇਕੀ ਰਾਹੀਂ ਪਹੁੰਚਾਇਆ ਹੈ। ਉਸਦੀ ਇਸੇ ਮਿਹਨਤ ਸਦਕਾ ਅੱਜ ਨਾ ਸਿਰਫ ਪੰਜਾਬ ਬਲਕਿ ਦੁਨੀਆ ਭਰ ‘ਚ ਵੱਸਦੇ ਭਾਰਤੀਆਂ ਨੂੰ ਮਾਣ ਹਾਸਲ ਹੋਇਆ ਹੈ। ਗਾਇਕ ਅੰਮ੍ਰਿਤ ਸਾਬ੍ਹ ਨੇ ਇੰਗਲੈਂਡ ਤੋਂ ਮੋਬਾਇਲ ਫੋਨ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਪਹਿਲਾ ਪੰਜਾਬੀ ਆਈਕਨ ਅਵਾਰਡ ਹੈ ਅਤੇ ਉਸਨੂੰ ਬਹੁਤ ਖੁਸ਼ੀ ਹੈ ਕਿ ਪਹਿਲੇ ਹੀ ਅਵਾਰਡ ਲਈ ਉਸ ਨੂੰ ਚੁਣਿਆ ਗਿਆ। ਇਹ ਅਵਾਰਡ ਲੰਡਨ ਦੇ ਪਾਰਲੀਮੈਂਟ ਹਾਉਸ ਵਿਖੇ ਆਯੋਜਿਤ ਪ੍ਰੋਗਰਾਮ ਦੌਰਾਨ ਬਾਲੀਵੁੱਡ ਦੇ ਪ੍ਰਸਿੱਧ ਗਾਇਕ ਮਾਸਟਰ ਸਲੀਮ ਦੀ ਹਾਜਰੀ ‘ਚ ਉਹਨਾਂ ਨੂੰ ਭੇਂਟ ਕੀਤਾ ਗਿਆ। ਉਹਨਾਂ ਇਸ ਅਵਾਰਡ ਲਈ ਮੈਂਬਰ ਪਾਰਲੀਮੈਂਟ ਖਾਲਿਦ ਮੁਹੰਮਦ ਸਮੇਤ ਸਮੂਹ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਹਨਾਂ ਨੇ ਉਸਦੀ ਗਾਇਕੀ ਦੀ ਸ਼ਲਾਘਾ ਕੀਤੀ ਅਤੇ ਉਸਨੂੰ ਇਸ ਅਵਾਰਡ ਦੇ ਯੋਗ ਸਮਝਿਆ ਹੈ। ਪੰਜਾਬੀ ਗਾਇਕ ਅੰਮ੍ਰਿਤ ਸਾਬ੍ਹ ਨੂੰ ਲੰਡਨ ਦੇ ਪਾਰਲੀਮੈਂਟ ਹਾਊਸ ‘ਚ ਮਿਊਜ਼ਿਕ ਆਈਕਨ ਐਵਾਰਡ ਨਾਲ ਸਨਮਾਨਤ ਕਰਦੇ ਹੋਏ ਮੈਂਬਰ ਪਾਰਲੀਮੈਂਟ ਖਾਲਿਦ ਮੁਹੰਮਦ ਅਤੇ ਹੋਰ।
ਪੰਜਾਬੀ ਗਾਇਕ ਅੰਮ੍ਰਿਤ ਸਾਬ੍ਹ ਨੂੰ ਇੰਗਲੈਂਡ ਦੀ ਪਾਰਲੀਮੈਂਟ ‘ਚ ਮਿਲਿਆ ਪੰਜਾਬੀ ਮਿਊਜ਼ਿਕ ਆਈਕਨ ਅਵਾਰਡ Read More »