JPB NEWS 24

Headlines

October 31, 2022

ਅਕਸਰ ਹੀ ਵਿਵਾਦਾਂ ਵਿੱਚ ਰਹਿਣ ਵਾਲੀ ‘ਓਮ ਵੀਜ਼ਾ’ ਕੰਪਨੀ ਖ਼ਿਲਾਫ਼ ਅੱਜ ਫਿਰ ਧਰਨਾ ਪ੍ਰਦਰਸ਼ਨ ਪੀੜਤ ਧਿਰ ਨੂੰ ਨਾ ਹੀ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਦਿੱਤੇ

ਅਕਸਰ ਹੀ ਵਿਵਾਦਾਂ ਵਿੱਚ ਰਹਿਣ ਵਾਲੀ ‘ਓਮ ਵੀਜ਼ਾ’ ਕੰਪਨੀ ਖ਼ਿਲਾਫ਼ ਅੱਜ ਫਿਰ ਧਰਨਾ ਪ੍ਰਦਰਸ਼ਨ ਪੀੜਤ ਧਿਰ ਨੂੰ ਨਾ ਹੀ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਦਿੱਤੇ ਜਲੰਧਰ:-ਅਕਸਰ ਹੀ ਵਿਵਾਦਾਂ ਵਿੱਚ ਰਹਿਣ ਵਾਲੀ ਇਮੀਗ੍ਰੇਸ਼ਨ ਕੰਪਨੀ ‘ਓਮ ਵੀਜ਼ਾ’ ਅੱਜ ਫਿਰ ਇਕ ਨਵੇਂ ਵਿਵਾਦ ਵਿੱਚ ਘਿਰ ਗਈ ਹੈ ।ਅੱਜ ਕੁਝ ਲੋਕਾਂ ਨੇ ਓਮ ਵੀਜ਼ਾ ਦਫ਼ਤਰ ਦੇ ਬਾਹਰ ਜਮ ਕੇ ਪ੍ਰਦਰਸ਼ਨ ਕੀਤਾ ਅਤੇ ਦੋਸ਼ ਲਗਾਇਆ ਕਿ ਕੰਪਨੀ ਵੱਲੋਂ ਉਨ੍ਹਾਂ ਕੋਲੋਂ ਪੈਸੇ ਲੈ ਲਏ ਗਏ ਪਰ ਉਨ੍ਹਾਂ ਨੂੰ ਵਿਦੇਸ਼ ਨਹੀਂ ਭੇਜਿਆ ਗਿਆ ਅਤੇ ਨਾ ਹੀ ਪੈਸੇ ਵਾਪਸ ਦਿੱਤੇ ਜਾ ਰਹੇ ਹਨ ।ਮੌਕੇ ਤੇ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਸ ਪੁੱਜੀ ਅਤੇ ਉਨ੍ਹਾਂ ਨੇ ਦੋਵਾਂ ਧਿਰਾਂ ਨੂੰ ਗੱਲਬਾਤ ਦੇ ਲਈ ਬਿਠਾਇਆ। ਇਸੇ ਵਿੱਚ ਫਤਿਹਪੁਰ ਨਿਵਾਸੀ ਸਟੂਡੈਂਟ ਸਿਮਰਨਪ੍ਰੀਤ ਦੀ ਮਾਤਾ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਉਨ੍ਹਾਂ ਨੇ ਆਪਣੀ ਬੇਟੀ ਸਿਮਰਨਪ੍ਰੀਤ ਦੀ ਫਾਈਲ ਸਟੂਡੈਂਟ ਬੇਸ ਤੇ ਇੰਗਲੈਂਡ ਭੇਜਣ ਲਈ ਓਮ ਵੀਜ਼ਾ ਕੰਪਨੀ ਕੋਲ ਲਗਾਈ ਸੀ ,ਕੰਪਨੀ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਜਲਦ ਹੀ ਇੰਗਲੈਂਡ ਭੇਜ ਦਿੱਤਾ ਜਾਵੇਗਾ,ਮੌਕੇ ਤੇ ਓਮ ਵੀਜ਼ਾ ਕੰਪਨੀ ਨੂੰ ਅਸੀਂ 3 ਲੱਖ 53 ਹਜ਼ਾਰ ਰੁਪਏ ਵੀ ਦਿੱਤੇ ,ਪਰ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਓਮ ਵੀਜ਼ਾ ਕੰਪਨੀ ਵੱਲੋਂ ਮੇਰੀ ਬੇਟੀ ਸਿਮਰਨਪ੍ਰੀਤ ਨੂੰ ਸਟੂਡੈਂਟ ਵੇਸ ਤੇ ਇੰਗਲੈਂਡ ਨਹੀਂ ਭੇਜਿਆ ।ਉਨ੍ਹਾਂ ਦੱਸਿਆ ਕਿ ਇਸ ਉਪਰੰਤ ਅਸੀਂ ਕੰਪਨੀ ਕੋਲੋਂ ਪੈਸੇ ਵਾਪਸ ਲੈਣ ਲਈ ਕਈ ਵਾਰ ਆਏ ਪਰ ਕੰਪਨੀ ਨੇ ਸਾਨੂੰ ਕੋਈ ਪੈਸਾ ਵਾਪਸ ਨਹੀਂ ਦਿੱਤਾ ਅਤੇ ਫਿਰ ਅਸੀਂ ਇਸ ਦਫਤਰ ਦੇ ਗੇੜੇ ਮਾਰ ਮਾਰ ਕੇ ਥੱਕ ਗਏ। ਅੱਜ ਦੁਖੀ ਹੋ ਕੇ ਉਕਤ ਦਫ਼ਤਰ ਦੇ ਸਾਹਮਣੇ ਸਾਨੂੰ ਧਰਨਾ ਦੇਣਾ ਲਈ ਮਜਬੂਰ ਹੋਣਾ ਪਿਆ । ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਓਮ ਵੀਜ਼ਾ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਉਨ੍ਹਾਂ ਕਿਹਾ ਕਿ ਜਲਦ ਹੀ ਮੈਂ ਓਮ ਵੀਜ਼ਾ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਵੀ ਦੇਵਾਂਗੀ ।ਉਕਤ ਧਰਨਾ ਕਰੀਬ ਦੋ ਘੰਟੇ ਤੱਕ ਲੱਗਾ ਰਿਹਾ ਇਸ ਮੌਕੇ ਥਾਣਾ ਡਿਵੀਜ਼ਨ ਨੰਬਰ 6 ਦੀ ਮੌਕੇ ਤੇ ਪੁਲੀਸ ਪੁੱਜੀ ਉਨ੍ਹਾਂ ਨੇ ਦੋਵੇਂ ਧਿਰਾਂ ਨੂੰ ਦਫਤਰ ਵਿਚ ਬਿਠਾਇਆ l ਇਸ ਮੌਕੇ ਓਮ ਵੀਜ਼ਾ ਕੰਪਨੀ ਨੇ ਪੀੜਤ ਧਿਰ ਨੂੰ ਕਿਹਾ ਕਿ ਉਹ ਇੱਕ ਦੋ ਦਿਨ ਵਿੱਚ ਸਾਰੇ ਪੈਸੇ ਵਾਪਸ ਦੇ ਦਿਤੇ ਜਾਣਗੇ ।ਇਸ ਉਪਰੰਤ ਪੀੜਤ ਧਿਰ ਵੱਲੋਂ ਕੰਪਨੀ ਦੇ ਅੱਗਿਓਂ ਧਰਨਾ ਉਠਾਇਆ ਗਿਆ ।ਦੂਜੇ ਪਾਸੇ ਓਮ ਵੀਜ਼ਾ ਕੰਪਨੀ ਦਾ ਕਹਿਣਾ ਹੈ ਕਿ ਇਕ ਦੋ ਦਿਨ ਵਿੱਚ ਹੀ ਇਨ੍ਹਾਂ ਦਾ ਮਾਮਲਾ ਹੱਲ ਕਰ ਦਿੱਤਾ ਜਾਵੇਗਾ ।

ਅਕਸਰ ਹੀ ਵਿਵਾਦਾਂ ਵਿੱਚ ਰਹਿਣ ਵਾਲੀ ‘ਓਮ ਵੀਜ਼ਾ’ ਕੰਪਨੀ ਖ਼ਿਲਾਫ਼ ਅੱਜ ਫਿਰ ਧਰਨਾ ਪ੍ਰਦਰਸ਼ਨ ਪੀੜਤ ਧਿਰ ਨੂੰ ਨਾ ਹੀ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਦਿੱਤੇ Read More »

कल से स्कूलों का समय बदला अब इस समय पर जाना होगा स्कूल पढ़े

पंजाब में कल से स्कूलों का समय बदला अब इस समय पर जाना होगा स्कूल पढ़े चंडीगढ़ ( ज्योति बब्बर ) : कुछ दिनों से सर्दी बढ़ती जा रही है जिस कारण पंजाब सरकार में स्कूलों के समय बढ़ने का फैसला लिया है अब 1पंजाब में कल से स्कूलों का समय बदला अब इस समय पर जाना होगा स्कूल पढ़े नवंबर से 28 फरवरी तक अब प्राइमरी स्कूल सुबह 9 बजे से दोपहर 3 बजे तक जबकि सभी मिडिल,हाई और सीनियर सेकेंडरी स्कूल सुबह 9 बजे से दोपहर 3.20 बजे तक लगा करेंगे।

कल से स्कूलों का समय बदला अब इस समय पर जाना होगा स्कूल पढ़े Read More »