ਦਿਨ-ਚੱੜਦੇ ਮਾਡਲ ਹਾਊਸ ’ਚ ਵਾਪਰਿਆ ਭਿਆਨਕ ਹਾਦਸਾ
ਦਿਨ-ਚੱੜਦੇ ਮਾਡਲ ਹਾਊਸ ’ਚ ਵਾਪਰਿਆ ਭਿਆਨਕ ਹਾਦਸਾ,ਵਾਲ-ਵਾਲ ਬਚੇ ਲੋਕ ਜਲੰਧਰ (ਜੋਤੀ ਬੱਬਰ ) ਸ਼ਹਿਰ ਦੇ ਮਾਡਲ ਹਾਊਸ ਕੋਲ ਅੱਜ ਸਵੇਰੇ ਦੁੱਧ ਸਪਲਾਈ ਕਰਨ ਜਾ ਰਹੀ ਇੱਕ ਗੱਡੀ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਇਸ ਦੌਰਾਨ ਸੈਰ ਕਰਨ ਗਏ ਲੋਕ ਇਸ ਹਾਦਸੇ ਤੋਂ ਵਾਲ-ਵਾਲ ਬਚ ਗਏ। ਘਾਹ ਮੰਡੀ ਤੋਂ ਮਾਡਲ ਹਾਊਸ ਨੂੰ ਦੁੱਧ ਦੀ ਸਪਲਾਈ ਲੈਕੇ ਜਾ ਰਹੀ ਗੱਡੀ ਨੰਬਰ ਪੀ.ਬੀ.- ਸੀ.ਐਫ.-6184 ਦੇ ਡਰਾਈਵਰ ਨੇ ਦੱਸਿਆ ਕਿ ਗੱਡੀ ਚਲਾਉਂਦੇ ਸਮੇਂ ਉਸ ਦੀ ਅੱਖ ਲੱਗ ਗਈ ਸੀ, ਨੀਂਦ ਆਉਣ ਕਾਰਨ ਟਰੱਕ ਸ਼ਹਿਨਸ਼ਾਹ ਪੈਲਸ ਨੇੜੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਇਆ। ਖੰਭਾ ਟੁੱਟਣ ਕਾਰਨ ਇਲਾਕੇ ਦੀ ਬਿਜਲੀ ਵਿਵਸਥਾ ਵੀ ਠੱਪ ਹੋ ਗਈ ਹੈ। ਟਰੱਕ ਦੇ ਬਿਜਲੀ ਦੇ ਖੰਭੇ ਨਾਲ ਟਕਰਾਉਣ ਤੋਂ ਬਾਅਦ ਲੋਕਾਂ ਨੇ ਤੁਰੰਤ ਪ੍ਰਭਾਵ ਨਾਲ ਬਿਜਲੀ ਵਿਭਾਗ ਦੇ ਅਧਿਕਾਰੀਆਂ ਅਤੇ ਪੁਲੀਸ ਨੂੰ ਫੋਨ ਕੀਤਾ। ਮੌਕੇ ’ਤੇ ਪੁੱਜੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਖੰਭਾ ਟੁੱਟਣ ਕਾਰਨ ਕੇਬਲ ਉਪਰ ਹੋ ਗਇਆ ਕੋਈ ਨੁਕਸਾਨ ਨਹੀਂ ਹੋਇਆ। ਜੇਕਰ ਤਾਰਾਂ ਨੰਗੀਆਂ ਹੁੰਦੀਆਂ ਤਾਂ ਟਰੱਕ ਦੇ ਨਾਲ-ਨਾਲ ਜਾਨ-ਮਾਲ ਦਾ ਵੀ ਨੁਕਸਾਨ ਹੋ ਸਕਦਾ ਸੀ। ਜਾਣਕਾਰੀ ਮਿਲਦੇ ਮੋਕੇ ਤੇ ਭਾਰਗੋ ਕੈਂਪ ਦੇ ਏ.ਐਸ.ਆਈ. ਪਹੁੰਚੇ। ਫਿਲਹਾਲ ਇਲਾਕੇ ਦੀ ਬਿਜਲੀ ਸਪਲਾਈ ਪਿਛਲੇ ਪਾਸੇ ਤੋਂ ਬੰਦ ਕਰ ਦਿੱਤੀ ਗਈ ਹੈ। ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਟਰਾਂਸਫਾਰਮਰ ਦੀਆਂ ਤਾਰਾਂ ਟੁੱਟੀਆਂ ਹੋਈਆਂ ਹਨ। ਹੁਣ ਨਵਾਂ ਖੰਭਾ ਲਗਾ ਕੇ ਮੁੜ ਸਪਲਾਈ ਚਾਲੂ ਕੀਤੀ ਜਾਵੇਗੀ। ਲੋਕਾਂ ਨੂੰ ਦਿਨ ਵੇਲੇ ਬਿਜਲੀ ਨਾ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਦਿਨ-ਚੱੜਦੇ ਮਾਡਲ ਹਾਊਸ ’ਚ ਵਾਪਰਿਆ ਭਿਆਨਕ ਹਾਦਸਾ Read More »