ਸ਼੍ਰੀ ਮਹੰਤ ਇੰਦਰੇਸ਼ ਚਰਨ ਦਾਸ ਜੀ ਦਾ ਜਨਮ ਦਿਨ ਅਤੇ SGRR ਸਕੂਲ ਦਾ ਸਲਾਨਾ ਸਮਾਗਮ ਖ਼ਾਨਪੁਰ ਵਿਖੇ ਮਨਾਇਆ

ਸ਼੍ਰੀ ਮਹੰਤ ਇੰਦਰੇਸ਼ ਚਰਨ ਦਾਸ ਜੀ ਦਾ ਜਨਮ ਦਿਨ ਅਤੇ SGRR ਸਕੂਲ ਦਾ ਸਲਾਨਾ ਸਮਾਗਮ ਖ਼ਾਨਪੁਰ ਵਿਖੇ ਮਨਾਇਆ ਮੁਕੰਦਪੁਰ ( ਜੋਤੀ ਬੱਬਰ ) : ਸ਼੍ਰੀ ਗੁਰੂ ਰਾਮ ਰਾਇ ਪਬਲਿਕ ਸਕੂਲ ਖਾਨ ਪੁਰ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਅਤੇ ਬ੍ਰਹਮਲੀਨ ਸ਼੍ਰੀ ਮਹੰਤ ਇੰਦਰੇਸ਼ ਚਰਨ ਦਾਸ ਮਹਾਰਾਜ ਜੀ ਦਾ ਜਨਮ ਦਿਨ ਖੁਸ਼ੀਆਂ ਤੇ ਖੇੜਿਆਂ ਨਾਲ ਮਨਾਇਆ ਗਿਆ l ਇਸ ਸਮਾਗਮ ਦੇ ਮੁੱਖ ਮਹਿਮਨ ਅਵਤਾਰ ਸਿੰਘ ਰੋਪੜ ਸੁਪਰਡੈਂਟ ਰਿਟਾਇਰਡ ਅਤੇ ਸਿਕੰਦਰ ਸਿੰਘ ਰਹੇ l ਸਮਾਗਮ ਦਾ ਆਰੰਭ ਗੁਰੂ ਜੀ ਸਮੱਕਸ਼ ਸ਼ੰਮਾਂ ਰੌਸ਼ਨ ਉਪਰੰਤ ਸਰਸਵਤੀ ਵੰਦਨਾਂ ਨਾਲ ਕੀਤਾ ਗਿਆ l ਪ੍ਰਿੰਸੀਪਲ ਰੰਜਨ ਕੋਠਾਰੀ ਨੇ ਸਭਨਾਂ ਨੂੰ ਜੀ ਆਇਆਂ ਆਖਦਿਆਂ ਸਾਲਾਨਾ ਰਿਪੋਰਟ ਅਤੇ ਸਕੂਲ ਦੀਆਂ ਪ੍ਰਾਪਤੀਆਂ ਵਾਰੇ ਵਿਸਥਾਰ ਸਹਿਤ ਚਾਨਣਾ ਪਾਇਆ l ਪ੍ਰਧਾਨਗੀ ਮੰਡਲ ਚੋ ਰਾਮ ਪਾਲ ਮਹੇ, ਸੰਤਨ ਸਿੰਘ, ਰਾਮ ਪਾਲ ਸੈਣੀ, ਪ੍ਰੋਫ: ਹਰਜਿੰਦਰ ਸਿੰਘ ਤੇ ਤਰਸੇਮ ਸਿੰਘ ਰਹੇ l ਸਕੂਲ ਦੇ ਵਿਦਿਆਥੀਆਂ,ਮਾਪਿਆਂ ਤੇ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਇੰਜ: ਨਰਿੰਦਰ ਬੰਗਾ ਦੂਰਦਰਸ਼ਨ ਜਲੰਧਰ ਨੇ ਕਿਹਾ ਕਿ ਉੱਘੇ ਸਮਾਜ ਸੇਵੀ ਪ੍ਰਵਾਸੀ ਭਾਰਤੀ ਜੀਤ ਬਾਬਾ ਬੈਲਜੀਅਮ ਨੇ ਹੁਣ ਤੱਕ ਸਕੂਲ ਲਈ ਇੱਕ ਲੱਖ ਇਕਵੰਜਾ ਹਜਾਰ ਤੋਂ ਇਲਾਵਾ ਅੱਜ ਦੇ ਸਮਾਗਮ ਵਿੱਚ ਵੀ ਵਿਸ਼ੇਸ਼ ਯੋਗਦਾਨ ਪਾਇਆ l ਇੰਜ: ਬੰਗਾ ਨੇ ਸ਼੍ਰੀ ਮਹੰਤ ਇੰਦਰੇਸ਼ ਚਰਨ ਦਾਸ ਯਾਦਗਾਰੀ ਐਡਮ ਬਲਾਕ ਲਈ ਦਿੱਤੇ ਦਾਨ ਲਈ ਦਾਨੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਸਕੂਲ ਵਿੱਚ ਵੱਧ ਤੋਂ ਵੱਧ ਬੱਚੇ ਦਾਖਿਲ ਕਰਨ ਲਈ ਸਭ ਨੂੰ ਸਨਿਮਰ ਅਪੀਲ ਵੀ ਕੀਤੀ l ਕਬੱਡੀ ਖਿਡਾਰੀ ਸ਼੍ਰੀ ਰਾਮ ਪਾਲ ਮਹੇ ਨੇ ਸਕੂਲ ਨੂੰ ਝੂਲੇ ਦੇਣ ਲਈ ਕਿਹਾ l ਸਕੂਲੀ ਬੱਚਿਆਂ ਵੱਲੋਂ ਵੱਖ ਵੱਖ ਰਾਜਾਂ ਦੀਆਂ 24 ਵੰਨਗੀਆਂ ਦੀ ਬੇਹਤਰੀਨ ਪੇਸ਼ਕਾਰੀ ਬਾਖੂਬੀ ਕੀਤੀ ਗਈ l ਪ੍ਰਬੰਧਕੀ ਕਮੇਟੀ ਵਿੱਚ ਹੰਸ ਰਾਜ ਬੰਗਾ,ਪਰਤਾਪ ਸਿੰਘ ਬੰਗਾ,ਸੁਰਜੀਤ ਰੱਤੂ,ਨਰਿੰਦਰ ਬੰਗਾ, ਦਵਿੰਦਰ ਬੰਗਾ,ਜਗਨ ਨਾਥ, ਹਰਨਾਮ ਦਾਸ,ਸਰਪੰਚ ਤੀਰਥ ਰੱਤੂ ਤੋਂ ਇਲਾਵਾ ਪਵਨ ਬੰਗਾ ਪੰਜਾਬ ਪੁਲਿਸ,ਦੇਬੀ ਬੰਗਾ, ਜਰਨੈਲ ਸਿੰਘ ਬੰਗਾ, ਬਲਜੀਤ ਸੁਮਨ,ਹਰਮੇਸ਼ ਬੰਗਾ, ਬਲਵਿੰਦਰ ਬਚੜਾ,ਮਲਕੀਤ ਸਿੰਘ ਖਟਕੜ,ਬਲਜਿੰਦਰ ਸੁਮਨ, ਗੁਰਮੀਤ ਸਿੰਘ,ਠਾਕੁਰ ਰਾਮ,ਗੁਰਪ੍ਰੀਤ ਬੰਗਾ,ਮੈਡਮ ਕਮਲਜੀਤ ਬੰਗਾ,ਪ੍ਰਿ : ਜੀਤਪਾਲ ਰਾਣਾ,ਪ੍ਰਿ: ਐਸ.ਪੀ. ਥਪਲੇਆਲ,ਗਾਇਕ ਰਾਜਾ ਸਾਵਰੀ ਸਮੂਹ ਸਕੂਲ ਸਟਾਫ਼, ਸਮੂਹ ਨਗਰ ਨਿਵਾਸੀ ਤੇ ਇਲਾਕਾ ਨਿਵਾਸੀ ਹਾਜ਼ਰ ਸਨ l ਮੰਚ ਸੰਚਾਲਨ ਸ਼੍ਰੀ ਰਾਜੇਸ਼ ਤਿਵਾੜੀ ਤੇ ਕਵਿਤਾ ਮੈਡਮ ਵਲੋਂ ਬਾਖੂਬੀ ਕੀਤਾ ਗਿਆ l 60 ਤੋਂ ਵੱਧ ਵਿਦਿਆਰਥੀਆਂ ਨੂੰ ਵਿਦਿਆ ਅਤੇ ਖੇਡਾਂ ਵਿਚ ਮੱਲਾਂ ਮਾਰਨ ਤੇ ਸਨਮਾਨਿਤ ਕੀਤਾ ਗਿਆ l ਆਏ ਹੋਏ ਮਹਿਮਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ l ਚਾਹ ਪਕੌੜੇ ਤੇ ਗੁਰੂ ਦਾ ਅਟੁੱਟ ਲੰਗਰ ਵਰਤਾਇਆ ਗਿਆ l

ਸ਼੍ਰੀ ਮਹੰਤ ਇੰਦਰੇਸ਼ ਚਰਨ ਦਾਸ ਜੀ ਦਾ ਜਨਮ ਦਿਨ ਅਤੇ SGRR ਸਕੂਲ ਦਾ ਸਲਾਨਾ ਸਮਾਗਮ ਖ਼ਾਨਪੁਰ ਵਿਖੇ ਮਨਾਇਆ Read More »