JPB NEWS 24

Headlines

November 21, 2022

ਬਜ਼ੁਰਗ ਮਾਤਾ ਜੀ ਦੀ ਆਖਰੀ ਉਮੀਦ ਬਣੀ ਆਖਰੀ ਉਮੀਦ NGO

ਬਜ਼ੁਰਗ ਮਾਤਾ ਜੀ ਦੀ ਆਖਰੀ ਉਮੀਦ ਬਣੀ ਆਖਰੀ ਉਮੀਦ NGO.. ਲਾਚਾਰ, ਬੇਸਹਾਰਾ, ਬਜ਼ੁਰਗ 75 ਸਾਲਾਂ ਮਾਤਾ ਜੀ ਜੋ ਕਿ ਅਪਣੇ ਸੁਪਨੇ ਦੇ ਘਰ ਵਿੱਚ ਰਹਿਣ ਲਈ ਤਰਸ ਰਹੇ ਸਨ. ਦੋ ਲੜਕੇ ਇੱਕ ਮੰਦਬੁੱਧੀ ਅਤੇ ਦੂਸਰਾ ਫੈਕਟਰੀ ਵਿਚ 5000 ਤਨਖਾਹ ਤੇ ਕੰਮ ਕਰਦਾ ਹੈ ਮਾਤਾ ਨੇ ਅਪਣੀ ਸਾਰੀ ਉਮਰ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਥੋਡੇ ਪੈਸੇ ਜੋੜ ਕੇ ਇੱਕ ਛੋਟਾ ਜਿਹਾ ਪਲਾਟ ਖਰੀਦਿਆ ਉਸਾਰੀ ਸ਼ੁਰੂ ਕੀਤੀ ਮਹਿੰਗਾਈ ਹੋਣ ਕਾਰਨ ਅਤੇ ਪੈਸੇ ਦੀ ਕਮੀ ਹੋਣ ਕਾਰਨ ਮਾਤਾ ਜੀ ਨੂੰ ਕੰਮ ਬੰਦ ਕਰਕੇ ਬਿਨਾਂ ਛੱਤ ਤੋਂ ਗੁਜ਼ਾਰਾ ਕਰਨ ਲਈ ਮਜ਼ਬੂਰ ਕਰ ਦਿੱਤਾ.. ਮਾਤਾ ਜੀ ਨੇ ਆਖਰੀ ਉਮੀਦ NGO ਤੱਕ ਅਪਣੀ ਗੁਹਾਰ ਪਹੁੰਚਾਈ. ਆਖਰੀ ਉਮੀਦ NGO ਵੱਲੋ ਸਾਰੀ ਸੰਗਤਿ ਅਤੇ ਸਮੁੱਚੀ ਟੀਮ ਦੇ ਸਹਿਯੋਗ ਸਦਕਾ ਮਾਤਾ ਜੀ ਦੇ ਘਰ ਦੀ ਉਸਾਰੀ ਸ਼ੁਰੂ ਕਰਵਾਈ ਗਈ. ਜਿਸ ਤਰਾਂ ਆਖਰੀ ਉਮੀਦ ਕਰੋਨਾ ਕਾਲ ਤੋਂ ਲੈ ਕੇ ਹੁਣ ਤੱਕ ਲੋੜਵੰਦਾਂ ਨੂੰ ਰੋਜ਼ਾਨਾ ਰੋਟੀ, ਕੱਪੜਾ, ਦਵਾਈ ਅਤੇ ਐਂਬੂਲੈਂਸ ਸੇਵਾ ਸਿਰਫ਼ 11 ਰੁਪਏ ਵਿਚ ਕਾਫ਼ੀ ਲੰਬੇ ਅਰਸੇ ਤੋਂ ਮੁਹੱਈਆ ਕਰਵਾ ਰਹੀ ਹੈ. ਓਸੇ ਤਰਾ ਬੇਸਹਾਰਾ, ਬੇਘਰ, ਲੋੜੀਂਦਾ ਲੋਕਾਂ ਦੀ ਆਖਰੀ ਉਮੀਦ ਵੀ ਪੂਰੀ ਕਰ ਰਹੀ ਹੈ. ਸਾਡੇ ਸਮਾਜ ਨੂੰ ਇਹੋ ਜਿਹੀਆਂ ਸੰਸਥਾਵਾਂ ਦੀ ਬਹੁਤ ਹੀ ਜਿਆਦਾ ਜ਼ਰੂਰਤ ਹੈ. ਆਓ ਅਸੀਂ ਵੀ ਮਨੁੱਖਤਾ ਦੀ ਸੇਵਾ ਲਈ ਇਹੋ ਜਿਹੀਆ ਸੰਸਥਾਵਾਂ ਦਾ ਹਿੱਸਾ ਬਣ ਕੇ ਅਪਣਾ ਜੀਵਨ ਸਫ਼ਲਾ ਕਰੀਏ.

ਬਜ਼ੁਰਗ ਮਾਤਾ ਜੀ ਦੀ ਆਖਰੀ ਉਮੀਦ ਬਣੀ ਆਖਰੀ ਉਮੀਦ NGO Read More »

जापान की तरह भारत में भी शुरू हुई अंतिम संस्कार कराने की सर्विस

गजब! चार कंधे, अर्थी, नाई से लेकर रोने वालों का भी इंतजाम, ये कंपनी कराएगी अंतिम संस्कार जालंधर (जे पी बी न्यूज़ 24 ) कोरोना वायरस दौरान कोरोना महामारी से हो रही मौतों के बाद शवों को कंधा देने से लोग डर रहे थे। इस स्थिति से निपटने हेतु कोरोना पॉजिटिव से हुई मौतों के शवों का दाह संस्कार हिंदू, मुस्लिम व सिख समाज व संस्थाओं ने अपने स्तर पर करवाया था। इसी दौरान कुछ लोगो ने दाह संस्कार की रस्मो के लिए विशेष टीमें बनाई थी जो कोरोना पॉजिटिव शवों को हास्पीटल से लेकर दाह संस्कार करने के बदले अच्छी खासी रकम वसूलती थी। कोरोना महामारी का बूरा दौर निकलने के बाद अब जापान की तरह भारत में भी कुछ ऐसी कंपनिया सक्रिये हो चुकी है जो संस्कार की सुविधा भी प्रदान करने लगी है। अंतिम संस्कार कराने वाली कंपनी, मिलेंगे चार कंधे, अर्थी और पंडित, लाखों का है टर्नओवर… आज के डिजिटल युग में आम इंसान को राहत देने के लिए कई कंपनियां अगल अलग तरह की सर्विस देने लगी है। जैसे की खाना ऑर्डर करना, किसी भी वस्तु की होम डिलेवरी की सर्विस समेत ऐसी कई तमाम सर्विस है जो आपको घर बैठे मिल जाती है। लेकिन क्या आपको पता है कि एक ऐसी भी कंपनी है जो अंतिम संस्कार कराने की सर्विस देती हैं। जी हां यह सच है। यह कंपनी इंसान के अंतिम संस्कार की सारी तैयारियां करके देती है। कंपनी की ओर से चार कंधा देने वाले, पूजा के लिए पंडित, नाई सहित अंतिम संस्कार से सबंधित सभी तमाम सुर्विस उपलब्ध कराती है। हालांकि जापान जैसे देशों में यह आम सर्विस है, लेकिन भारत में इसकी शुरूआत हो चुकी है।दाह संस्कार से लेकर अस्थी विसर्जन व शोक सभा के विज्ञापन लगबाने की भी सेवाएं मिलेंगी राम-राम सत्य है…बोलने वाले भी मिलेंगे… दरअसल, दिल्ली ट्रेड फेयर में एक खास और अनोखा स्टार्टअप चर्चा में आ गया है, इस अनोखे स्टार्टअप का नाम है सुखांत फ्यूनरल मैनेजमैंट। ट्रेड फेयर के दौरान कंपनी ने अपनी स्टॉल में वो सारी वस्तुएं रखी थी जो अंतिम संस्कार के दौरान काम आती है। इतना ही नहीं स्टॉल पर कंपनी ने एक अर्थी भी सजाई थी, जो लोगों को हैरान कर रही थी। दिल्ली ट्रेड फेयर में यह स्टॉल लोगों को आकर्षित कर रही थी। कंपनी के एक अधिकारी ने बताया की सुखांत फ्यूनरल मैनेजमैंट कंपनी द्वारा किसी के अंतिम संस्कार के लिए अर्थी को कंधा देने से लेकर, साथ में चलने वाले और राम नाम सत्य बोलने वाले और पंडित, नाई सब कंपनी की तरफ से उपलब्ध कराए जाते है। यहां तक कि अस्थियों का विसर्जन भी कंपनी द्वारा कराया जाएगा। कंपनी ने इन सब के बदले 37,500 रुपये फीस रखी है। सोशल मीडिया पर वायरल सर्विस सुखांत फ्यूनरल मैनेजमैंट द्वारा लगाई गई स्टॉल में अर्थी की एक फोटो सोशल मीडिया पर तेजी से वायरल हो रही है। कई यूजर्स इसका मजाक बना रहे हैं तो कई इसके नया और अनोखा स्टार्टअप बता रहे हैं, तो कुछ इसके मजे ले रहे हैं। क्या कहना है कंपनी के डायरेक्टर का? सुखांत फ्यूनरल मैनेजमैंट कंपनी के डायरेक्टर व सह संस्थापक संजय रामगुड़े का कहना है कि वे लोग अंतिम संस्कार की पूर्व तैयारी करते है। हिन्दुस्तान में रिश्ते निभाने का टाईम की कमी खलने लगी है व युवा पीढ़ी पश्चिमी संस्कृती में ढलते हुए बुजुर्गो की सेवा संभाल से विमुख हो रही है। कंपनी अभी तक 5 हजार से अधिक लोगों का अंतिम संस्कार कर चुकी है व 50 लाख प्राॅफिट कमा चुकी है व भविष्य में कारोबार 2000 करोड़ होने की संभावना है। हालाकि यह सेवा मुंबई, ठाणे और नवी मुंबई में ही उपलब्ध है, कंपनी की पूरे भारत में शाखाएं खोलने की तैयारी कर रही है व प्रमोशन हेतु जगह जगह स्टाल लगा रही है। डायरेक्टर ने आगे कहा कि इमरजेंसी के अंतिम संस्कार का खर्च 8,000 से 12,000 रुपये आता है, जबकि पूर्व तैयारी की जाए तो अंतिम संस्कार में करीब 35 से 40 हजार रूपये के बीच खर्चा आता है। अंतिम संस्कार के सामान से जुड़ा स्टार्टअप, ‘मार्डन अर्थी’ देख ट्विटर यूजर हैरान सुखांत फ्यूनेरल एमजीएमटी के अंतिम संस्कार के सामान का स्टाल की तस्वीर एक ट्विटर यूजर मनीष खेतान से शेयर की है। तस्वीर साथ मनीष ने लिखा, “हे भगवान, यही देखना बाकी था…संयुक्त से एकल और अब एकल परिवार में भी अकेले रहने वाले लोगों तथा ऐसे समाज के लिए नया स्टार्टअप। जहां आपके शव को कंधा देने के लिए चार लोग भी इकट्ठा नहीं आएं तो सम्पर्क करें”। हालांकि सुखांत फ्यूनेरल एमजीएमटी के व्यापार के इस नए आइडिया से लोग सहमत नहीं है। वो कह रहे हैं ये भारत का कल्चर नहीं है। ऐसे स्टाल विदेशों में होते हैं। यहां ये सफल नहीं होगा। तो वहीं कई यूजर्स स्टाल की फोटो पर मजेदार कमेंट्स कर रहे हैं। एक यूजर्स ने तो लिखा कि अब तो हमें आप ये भी बता दो कि स्वर्ग जाने के लिए क्या बनाया है? यूजर्स जमकर कर कर रहे कमेंट्स एक यूजर ने तस्वीर पर कमेंट में इसे नया स्टार्ट बताया। जबकि एक अन्य यूजर ने लिखा, “अब यही देखना बाकी था…”। सब विजनेस है भाई…उनसे पूछना पड़ेगा डायरेक्ट स्वर्ग लोक जाने के क्या बनाया है… एक दूसरे ट्विटर यूजर लिखा। वहीं एक अन्य लिखा, विदेशों की लाइन पर। वहां पर जिंदा जैसे बॉडी का मेकअप किया जाता है। जबकि एक ने कहा यहां ये नहीं चलेगा।

जापान की तरह भारत में भी शुरू हुई अंतिम संस्कार कराने की सर्विस Read More »

ਜਲੰਧਰ ਦਿਹਾਤੀ ਕ੍ਰਾਈਮ ਬ੍ਰਾਂਚ ਵਲੋਂ 50 ਗ੍ਰਾਮ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਗ੍ਰਿਫਤਾਰ

ਜਲੰਧਰ ਦਿਹਾਤੀ ਕ੍ਰਾਈਮ ਬ੍ਰਾਂਚ ਵਲੋਂ 50 ਗ੍ਰਾਮ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਗ੍ਰਿਫਤਾਰ ਜਲੰਧਰ (ਜੋਤੀ ਬੱਬਰ )  : ਸ਼੍ਰੀ ਸਵਰਨਦੀਪ ਸਿੰਘ , ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ , ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ / ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਜਸਵਿੰਦਰ ਸਿੰਘ ਚਾਹਲ , ਪੀ.ਪੀ.ਐਸ. ਉਪ ਪੁਲਿਸ ਕਪਤਾਨ , ਇੰਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਸਬ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਸਪੈਸ਼ਲ ਪੁਲਿਸ ਟੀਮ ਵੱਲੋ 50 ਗ੍ਰਾਮ ਹੈਰੋਇਨ ਸਮੇਤ 01 ਨਸ਼ਾ ਤਸੱਕਰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ । ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ. ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 20.11.2022 ਨੂੰ ਸਬ ਇੰਸਪੈਕਟਰ ਪੁਸ਼ਪ ਬਾਲੀ , ਇੰਚਾਰਜ ਕਰਾਇਮ ਬ੍ਰਾਂਚ ਵੱਲੋਂ ਗੁਪਤ ਸੂਚਨਾ ਮਿਲਣ ਤੇ ਐਸ.ਆਈ ਨਿਰਮਲ ਸਿੰਘ ਸਮੇਤ ਸਾਥੀ ਕਰਮਚਾਰੀਆ ਦੀ ਸਪੈਸ਼ਲ ਟੀਮ ਤਿਆਰ ਕਰਕੇ ਕਰਤਾਰਪੁਰ ਇਲਾਕਾ ਵਿੱਚ ਭੇਜੀ ਗਈ , ਜਦ ਪੁਲਿਸ ਪਾਰਟੀ ਕਰਤਾਰਪੁਰ ਭੁਲੱਥ ਰੋਡ ਤੋਂ ਮੱਲੀਆ ਕਲਾਂ ਪਿੰਡ ਵੱਲ ਨੂੰ ਕਰੀਬ 100 ਗੱਜ ਪੁੱਜੀ ਤਾਂ ਸਾਹਮਣੇ ਤੋਂ ਇੱਕ ਨੌਜਵਾਨ ਪੈਦਲ ਤੁਰਿਆ ਆਉਦਾ ਦਿਖਾਈ ਦਿੱਤਾ । ਜਿਸ ਨੂੰ ਐਸ.ਆਈ ਨਿਰਮਲ ਸਿੰਘ ਨੇ ਸ਼ੱਕ ਦੀ ਬਿਨਾਹ ਪਰ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ । ਜਿਸ ਨੇ ਆਪਣਾ ਨਾਮ ਹਰਪ੍ਰੀਤ ਸਿੰਘ ਹੈਪੀ ਪੁੱਤਰ ਬੱਗਾ ਸਿੰਘ ਵਾਸੀ ਪਿੰਡ ਲੱਖਣ ਖੋਲੇ ਥਾਣਾ ਸੁਭਾਨਪੁਰ ਜਿਲ੍ਹਾ ਕਪੂਰਥਲਾ ਦੱਸਿਆ। ਜਿਸ ਦੇ ਖੱਬੇ ਹੱਥ ਵਿੱਚ ਫੜੇ ਮੋਮੀ ਲਿਫਾਫੇ ਦੀ ਤਲਾਸ਼ੀ ਕਰਨ ਤੇ ਉਸ ਵਿੱਚੋ ਹੈਰੋਇਨ ਬ੍ਰਾਮਦ ਹੋਈ । ਜਿਸ ਦਾ ਇਲੈਕਟ੍ਰੋਨਿਕ ਕੰਡੇ ਨਾਲ ਵਜਨ ਕਰਨ ਪਰ 50 ਗ੍ਰਾਮ ਹੈਰੋਇਨ ਹੋਈ । ਜਿਸ ਤੇ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 192 ਮਿਤੀ 20.11.2022 ਅ / ਧ 21 ( B ) -61-85 NDPS ACT ਥਾਣਾ ਕਰਤਾਰਪੁਰ ਜਿਲਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ । ਇਸ ਸਬੰਧੀ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਉਕਤ ਦਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛ – ਗਿੱਛ ਕੀਤੀ ਜਾਵੇਗੀ ਕਿ ਇਹ ਹੈਰੋਇਨ ਕਿਸ ਪਾਸੋ ਖਰੀਦ ਕਰਦਾ ਹੈ ਅਤੇ ਕਿਸ – ਕਿਸ ਨੂੰ ਅੱਗੇ ਸਪਲਾਈ ਕਰਦਾ ਹੈ ਅਤੇ ਇਸ ਦੇ ਬੈਕਵਡ- ਫਾਰਵਡ ਲਿੰਕ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ । ਜਿਸ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ।

ਜਲੰਧਰ ਦਿਹਾਤੀ ਕ੍ਰਾਈਮ ਬ੍ਰਾਂਚ ਵਲੋਂ 50 ਗ੍ਰਾਮ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਗ੍ਰਿਫਤਾਰ Read More »

ਵਿਆਹ ਵਾਲੇ ਦਿਨ ਡੋਲੀ ਵਾਲੀ ਗੱਡੀ ਸਮੇਤ ਪੁਲਸ ਲਾੜਾ ਤੇ ਬਰਾਤੀਆਂ ਨੂੰ ਲੈ ਗਈ ਥਾਣੇ, ਪਿਆ ਭੜਥੂ,ਦੇਖੋ ਤਸਵੀਰ

ਵਿਆਹ ਵਾਲੇ ਦਿਨ ਡੋਲੀ ਵਾਲੀ ਗੱਡੀ ਸਮੇਤ ਪੁਲਸ ਲਾੜਾ ਤੇ ਬਰਾਤੀਆਂ ਨੂੰ ਲੈ ਗਈ ਥਾਣੇ, ਪਿਆ ਭੜਥੂ,ਦੇਖੋ ਤਸਵੀਰ ਮੁਹਾਲੀ( ਜੇ ਪੀ ਬੀ ਨਿਊਜ਼ 24) : ਮੁਹਾਲੀ ਦੇ ਪਿੰਡ ਮਟੌਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਵਿਆਹ ਵਾਲੇ ਦਿਨ ਲਾੜਾ ਜੰਜ ਲੈ ਕੇ ਲਾੜੀ ਦੇ ਘਰੇ ਪਹੁੰਚਿਆ ਸੀ ਪਰ ਉੱਥੇ ਲਾੜੇ ਦੀ ਪ੍ਰੇਮਿਕਾ ਨੇ ਸ਼ਗਨਾਂ ਵਾਲੇ ਘਰ ਆ ਛਾਪਾ ਮਾਰ ਦਿੱਤਾ। ਜਿਸ ਘਰੇ ਸ਼ਗਨਾਂ ਦੇ ਗੀਤ ਗਾਉਣੇ ਹੋਣੇ ਸਨ ਉੱਥੇ ਹੀ ਮੁੰਡੇ ਵਾਲੇ ਤੇ ਕੁੜੀ ਵਾਲੇ ਆਹਮੋ-ਸਾਹਮਣੇ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਬੇਅੰਤ ਸਿੰਘ ਮੁਹਾਲੀ ਦੇ ਮਟੌਰ ਵਿਖੇ ਆਪਣੇ ਪਰਿਵਾਰ ਸਮੇਤ ਬਰਾਤ ਲੈ ਕੇ ਕੁੜੀ ਵਾਲਿਆਂ ਦੇ ਘਰ ਪਹੁੰਚਿਆ ਤਾਂ ਉਸ ਦਾ ਪਿੱਛਾ ਕਰਦੀ ਹੋਈ ਉਸ ਦੀ ਪ੍ਰੇਮਿਕਾ ਰੇਨੂੰ ਵੀ ਮੌਕੇ ‘ਤੇ ਪਹੁੰਚ ਗਈ ਅਤੇ ਵਿਆਹ ਵਾਲੀ ਥਾਂ ‘ਤੇ ਭੜਥੂ ਪਾ ਵਿਆਹ ਰੁਕਵਾ ਦਿੱਤਾ। ਪਟਿਆਲਾ ਦੀ ਰਹਿਣ ਵਾਲੀ ਰੇਨੂੰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਪਿਛਲੇ ਕਰੀਬ 8 ਸਾਲਾਂ ਤੋਂ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਬੇਅੰਤ ਸਿੰਘ ਨਾਲ ਲਿਵਇਨ ਰਿਲੇਸ਼ਨਸ਼ਿਪ ਵਿਚ ਰਹਿ ਰਹੀ ਸੀ। ਪ੍ਰੇਮਿਕਾ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਬੇਅੰਤ ਸਿੰਘ ਉਸ ਨੂੰ ਅਣਦੇਖਿਆ ਕਰ ਰਿਹਾ ਸੀ। ਉਸਨੂੰ ਸ਼ੱਕ ਹੋਇਆ ਤਾਂ ਕੁੜੀ ਵੱਲੋਂ ਪੜਤਾਲ ਕਰਵਾਈ ਗਈ ਅਤੇ ਉਹ ਲਾੜੇ ਦੀ ਬਰਾਤ ਦਾ ਪਿੱਛਾ ਕਰਦੀ ਵਿਆਹ ਵਾਲੀ ਥਾਂ ‘ਤੇ ਪਹੁੰਚ ਗਈ।ਦੂਜੇ ਪਾਸੇ ਬੇਅੰਤ ਸਿੰਘ ਦਾ ਕਹਿਣਾ ਕਿ ਰੇਨੂੰ ਪਿਛਲੇ 4 ਸਾਲਾਂ ਤੋਂ ਉਸ ਨਾਲ ਲਿਵਇਨ ਰਿਲੇਸ਼ਨ ਵਿਚ ਰਹਿ ਰਿਹਾ ਸੀ। ਪਰ ਜਦੋਂ ਉਸ ਨੂੰ ਰੇਨੂ ਦੇ ਪਿਛਲੇ ਵਿਆਹ ਬਾਰੇ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਿਆ ਕਿਉਂਕਿ ਰੇਨੂੰ ਦਾ ਉਸ ਵਕਤ ਤੱਕ ਆਪਣੇ ਪਤੀ ਨਾਲ ਤਲਾਕ ਨਹੀਂ ਹੋਇਆ ਸੀ, ਇਸ ਦੇ ਬਾਵਜੂਦ ਉਹ ਉਸਦੇ ਨਾਲ ਸੀ, ਜਿਸ ਮਗਰੋਂ ਬੇਅੰਤ ਇਸ ਰਿਸ਼ਤੇ ਨੂੰ ਖ਼ਤਮ ਕਰਨ ਲਈ ਅਲੱਗ ਹੋ ਗਿਆ। ਬੇਅੰਤ ਨੇ ਇਲਜ਼ਾਮ ਲਾਇਆ ਕਿ ਰੇਨੂੰ ਨੇ ਤਲਾਕ ਦੀ ਗੱਲ ਉਸ ਤੋਂ ਛੁਪਾਈ ਹੋਈ ਸੀ।ਉੱਥੇ ਹੀ ਬੇਅੰਤ ਵੱਲੋਂ ਜਿਸ ਲੜਕੀ ਨਾਲ ਵਿਆਹ ਕਰਨ ਲਈ ਉਹ ਬਰਾਤ ਲੈ ਕੇ ਮੁਹਾਲੀ ਪਹੁੰਚਿਆ ਸੀ ਜਦੋਂ ਇਸ ਸਾਰੀ ਘਟਨਾ ਸਬੰਧੀ ਉਨ੍ਹਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਵਿਆਹ ਕਰਣ ਤੋਂ ਇਨਕਾਰ ਕਰ ਦਿੱਤਾ। ਹੁਣ ਲਾੜੀ ਦੇ ਪਰਿਵਾਰ ਨੇ ਪੁਲਸ ਨੂੰ ਦਰਖਾਸਤ ਦਿੱਤੀ ਹੈ ਕਿ ਉਹ ਇਸ ਸਬੰਧੀ ਮੁੰਡੇ ਵਾਲਿਆਂ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਵਿਆਹ ਵਾਲੇ ਦਿਨ ਡੋਲੀ ਵਾਲੀ ਗੱਡੀ ਸਮੇਤ ਪੁਲਸ ਲਾੜਾ ਤੇ ਬਰਾਤੀਆਂ ਨੂੰ ਲੈ ਗਈ ਥਾਣੇ, ਪਿਆ ਭੜਥੂ,ਦੇਖੋ ਤਸਵੀਰ Read More »