JPB NEWS 24

Headlines

November 30, 2022

ਸੂਬੇ ਦੀ ਕਾਨੂੰਨ ਵਿਵਸਥਾ ਫੇਲ੍ਹ ਹੋਣ ਦੇ ਮੱਦੇਨਜ਼ਰ ਭਗਵੰਤ ਮਾਨ ਨੈਤਿਕ ਆਧਾਰ ‘ਤੇ ਅਸਤੀਫਾ ਦੇਵੇ: ਸੁਖਬੀਰ ਬਾਦਲ

ਸੂਬੇ ਦੀ ਕਾਨੂੰਨ ਵਿਵਸਥਾ ਫੇਲ੍ਹ ਹੋਣ ਦੇ ਮੱਦੇਨਜ਼ਰ ਭਗਵੰਤ ਮਾਨ ਨੈਤਿਕ ਆਧਾਰ ‘ਤੇ ਅਸਤੀਫਾ ਦੇਵੇ: ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਬੇ ਵਿਚ ਕਾਨੂੰਨ ਵਿਵਸਥਾ ਕਾਇਮ ਰੱਖਣ ਅਤੇ ਸੂਬੇ ਵਿਚ ਫਿਰਕੂ ਸਦਭਾਵਨਾ ਬਣਾਈ ਰੱਖਣ ਵਿਚ ਵੀ ਫੇਲ੍ਹ ਹੋਣ ਦੀ ਜ਼ਿੰਮੇਵਾਰੀ ਲੈਂਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬਜਾਏ ਢੁਕਵੇਂ ਕਦਮ ਚੁੱਕ ਕੇ ਪੰਜਾਬੀਆਂ ਵਿਚ ਵਿਸ਼ਵਾਸ ਬਹਾਲ ਕਰਨ ਦੇ, ਮੁੱਖ ਮੰਤਰੀ ਆਪਣੀ ਵਜ਼ਾਰਤ ਸਮੇਤ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਨ ਵਾਸਤੇ ਗੁਜਰਾਤ ਭੱਜ ਗਏ ਹਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬੀਆਂ ਨੇ ਹਾਂ ਪੱਖੀ ਤਬਦੀਲੀ ਵਾਸਤੇ ਆਪ ਨੂੰ ਵੱਡਾ ਫਤਵਾ ਦਿੱਤਾ ਸੀ ਨਾ ਕਿ ਸੂਬੇ ਦੇ ਸਰੋਤ ਦੇਸ਼ ਭਰ ਵਿਚ ਆਪ ਦੇ ਪ੍ਰਭਾਵ ਦਾ ਵਿਸਥਾਰ ਕਰਨ ਵਾਸਤੇ ਸੂਬੇ ਦੇ ਸਰੋਤਾਂ ਨੂੰ ਬਰਬਾਦ ਕਰਨ ਲਈ ਤੇ ਪੰਜਾਬ ਵਿਚ ਕੁਪ੍ਰਸ਼ਾਸਨ ਲਈ ਦਿੱਤਾ ਸੀ। ਉਹਨਾਂ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਅਜਿਹੇ ਹਾਲਾਤ ਕਦੇ ਨਹੀਂ ਬਣੇ ਕਿ ਚੁਣੀ ਹੋਈ ਸਰਕਾਰ ਆਪਣੇ ਲੋਕਾਂ ਨੂੰ ਭੁੱਲ ਗਈ ਤੇ ਸੂਬੇ ਨੂੰ ਅਰਾਜਕਤਾ ਵਿਚ ਧੱਕ ਦਿੱਤਾ। ‘ਕੋਈ ਵੀ ਸੁਰੱਖਿਅਤ ਨਹੀਂ, ਮਿੱਥ ਕੇ ਕਤਲ ਤੇ ਫਿਰੌਤੀਆਂ ਨਿੱਤ ਦਾ ਕੰਮ ਬਣਿਆ’ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਅੱਜ ਕੋਈ ਵੀ ਸੁਰੱਖਿਅਤ ਨਹੀਂ ਹੈ। ਉਹਨਾਂ ਕਿਹਾ ਕਿ ਮਿੱਥ ਕੇ ਕਤਲ ਕਰਨਾ ਨਿੱਤ ਦਾ ਕੰਮ ਹੋ ਗਿਆ ਹੈ ਤੇ ਅੱਜ ਬਟਾਲਾ ਨੇੜੇ ਇਕ ਅਕਾਲੀ ਵਰਕਰ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਅਸੀਂ ਵੇਖਿਆ ਸੀ ਕਿ ਕਿਵੇਂ ਨੌਜਵਾਨਾਂ ਦੀ ਪਸੰਦ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ, ਪੰਜਾਬ ਪੁਲਿਸ ਇੰਟਰੈਲੀਜੈਂਸ ਦਫਤਰ ’ਤੇ ਆਰ ਪੀ ਜੀ ਹਮਲਾ ਹੋਇਆ, ਹਿੰਦੂ ਤੇ ਸਿੱਖ ਟਕਰਾਅ ਹੋਏ ਤੇ ਗੈਂਗਸਟਰ ਦੀਪਕ ਟੀਨੂੰ ਪੁਲਿਸ ਦੀ ਹਿਰਾਸਤ ਵਿਚੋਂ ਫਰਾਰ ਹੋ ਗਿਆ। ਉਹਨਾਂ ਕਿਹਾ ਕਿ ਆਪ ਸਰਕਾਰ ਨੂੰ ਸੱਤਾ ਵਿਚ ਆਏ ਨੂੰ 8 ਮਹੀਨੇ ਹੋਏ ਹਨ ਪਰ ਉਸਨੇ ਸੂਬੇ ਨੂੰ 20 ਸਾਲ ਪਛਾੜ ਦਿੱਤਾ ਹੈ ਤੇ ਲੋਕਾਂ ਨੂੰ 1980ਵਿਆਂ ਦਾ ਕਾਲਾ ਦੌਰ ਚੇਤੇ ਆਉਣ ਲੱਗ ਪਿਆਹੈ ਜੋ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਕਾਰਨ ਤੇ ਫਿਰਕੂ ਟਕਰਾਅ ਦੇ ਨਤੀਜੇ ਵਜੋਂ ਆਇਆਸੀ। ‘ਫਿਰੌਤੀਆਂ ਦੇ ਸਭਿਆਚਾਰ ਕਾਰਨ ਲੋਕਾਂ ਦੇ ਮਨਾਂ ਵਿਚ ਖੌਫ ਤੇ ਦਹਿਸ਼ਤ ਦਾ ਮਾਹੌਲ’ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਫਿਰੌਤੀਆਂ ਦੇ ਸਭਿਆਚਾਰ ਦੀ ਸੂਬੇ ਦੀਆਂ ਜੇਲ੍ਹਾਂ ਵਿਚ ਪੁਸ਼ਤ-ਪਨਾਹੀ ਕੀਤੀ ਜਾ ਰਹੀ ਹੈ, ਜਿਸ ਕਾਰਨ ਲੋਕਾਂ ਦੇ ਮਨਾਂ ਵਿਚ ਖੌਫ ਤੇ ਦਹਿਸ਼ਤ ਦਾ ਮਾਹੌਲ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਹਾਲ ਹੀ ਵਿਚ ਕਈ ਨਿਵੇਸ਼ਕ ਮਿਲੇ ਹਨ ਜਿਹਨਾਂ ਨੇ ਉਹਨਾਂ ਨੂੰ ਦੱਸਿਆ ਹੈ ਕਿ ਪੰਜਾਬ ਵਿਚ ਮੌਜੂਦਾ ਸਮਾਂ ਨਿਵੇਸ਼ ਲਈ ਢੁਕਵਾਂ ਨਹੀਂ ਹੈ। ਉਹਨਾਂ ਕਿਹਾ ਕਿ ਇਥੇ ਦੇ ਸਥਾਨਕ ਵਪਾਰੀ ਵੀ ਹੁਣ ਸੂਬੇ ਤੋਂ ਬਾਹਰ ਜਾਣ ਨੂੰ ਤਰਜੀਹ ਦੇਣ ਲੱਗ ਪਏ ਹਨ। ਉਹਨਾਂ ਕਿਹਾ ਕਿ ਸੂਬੇ ਦੇ ਮਾੜੇ ਹਾਲਾਤਾਂ ਦਾ ਸਭ ਤੋਂ ਵੱਡਾ ਅਸਰ ਦੋ ਪ੍ਰਮੁੱਖ ਭਾਈਚਾਰਿਆਂ ਦੀ ਆਪਸੀ ਸਾਂਝ ’ਤੇ ਪਿਆ ਹੈ। ਉਹਨਾਂ ਕਿਹਾ ਕਿ ਐਂਟੀ ਗੈਂਗਸਟਰ ਫੋਰਸ ਜਿਸਦਾ ਕਰੋੜਾਂ ਰੁਪਏ ਦੇ ਇਸ਼ਤਿਹਾਰ ਦੇ ਕੇ ਪ੍ਰਚਾਰ ਕੀਤਾ ਗਿਆ, ਪੂਰੀ ਤਰ੍ਹਾਂ ਫਲਾਪ ਸਾਬਤਹੋਈ ਹੈ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਸੂਬੇ ਵਿਚ ਗੈਂਗਸਟਰਾਂ ਦੀ ਸਰਗਰਮੀ ਵਿਚ ਵਾਧਾ ਹੋਇਆ ਹੈ ਤੇ ਇਸੇ ਕਾਰਨ ਕਤਲਾਂ ਤੇ ਫਿਰੌਤੀ ਦੀਆਂ ਘਟਨਾਵਾਂ ਵਧੀਆਂ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਲੁੱਟ ਖੋਹ ਤੇ ਡਾਕੇ ਵੀ ਵੱਧ ਗਏ ਹਨ, ਜਿਸ ਕਾਰਨ ਆਮ ਆਦਮੀ ਪ੍ਰੇਸ਼ਾਨ ਹੈ। ਬਾਦਲ ਨੇ ਆਪ ਸਰਕਾਰ ਨੂੰ ਆਖਿਆ ਕਿ ਉਹ ਪ੍ਰਾਪੇਗੰਡਾ ਛੱਡੇ ਅਤੇ ਦਰੁੱਸਤੀ ਵਾਲੇ ਠੋਸ ਕਦਮ ਚੁੱਕੇ ਤਾਂ ਜੋ ਮਾਹੌਲ ਸਹੀ ਕੀਤਾ ਜਾ ਸਕੇ। ਉਹਨਾਂ ਨੇ ਪੁਲਿਸ ਥਾਣਿਆਂ ਦੀ ਨਿਰੰਤਰ ਨਿਗਰਾਨੀ, ਗਸ਼ਤ ਵਿਚ ਵਾਧਾ ਤੇ ਰਾਤ ਨੂੰ ਗਸ਼ਤ ਕੀਤੇ ਜਾਣ ਅਤੇ ਅਪਰਾਧ ਖਿਲਾਫ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਣਾਏ ਜਾਣ ਦਾ ਸੁਝਾਅ ਦਿੱਤਾ।

ਸੂਬੇ ਦੀ ਕਾਨੂੰਨ ਵਿਵਸਥਾ ਫੇਲ੍ਹ ਹੋਣ ਦੇ ਮੱਦੇਨਜ਼ਰ ਭਗਵੰਤ ਮਾਨ ਨੈਤਿਕ ਆਧਾਰ ‘ਤੇ ਅਸਤੀਫਾ ਦੇਵੇ: ਸੁਖਬੀਰ ਬਾਦਲ Read More »

सुमेश शर्मा बने DMA के स्क्रीनिंग कमेटी हेड, गोल्डी जिंदल सेक्रेटरी और अनुराग कौंडल संयुक्त सचिव नियुक्त

सुमेश शर्मा बने DMA के स्क्रीनिंग कमेटी हेड, गोल्डी जिंदल सेक्रेटरी और अनुराग कौंडल संयुक्त सचिव नियुक्त अजीत सिंह बुलंद और जसविंदर सिंह आज़ाद ने नवनियुक्त पदाधिकारियों को सौंपे ID कार्ड व नियुक्ति पत्र पत्रकारों के साथ कंधे से कंधा मिलाकर साथ खड़ी होने वाली संस्था है डिजिटल मीडिया एसोसिएशन DMA की बदौलत पत्रकार सम्मान व निडरतापूर्वक कर रहे पत्रकारिता : अमन बग्गा/ प्रदीप वर्मा जालंधर  (जे पी बी न्यूज़ 24) : डिजिटल मीडिया एसोसिएशन (रजि.) DMA की एक बैठक प्रधान अमन बग्गा और चेयरमैन प्रदीप वर्मा की अध्यक्षता में आयोजित की गई। इस मौके महासचिव पत्रकार अजीत सिंह बुलंद , चीफ एडवाइजर जसविंदर सिंह आज़ाद, सेक्रेटरी मोहित सेखड़ी, सुमेश शर्मा, संदीप वर्मा,धरमिंदर सोंधी, सुनील कपूर,अनुराग कौंडल, गोलडी जिंदल, मनोज मोना,पवन कुमार, सन्नी भगत, विजय अटवाल, बसंत कुमार, अमरजीत सिंह, इंदरजीत, विशेष तौर पर उपस्थित हुए। इस मौके प्रधान अमन बग्गा और चेयरमैन प्रदीप वर्मा ने पत्रकार सुमेश शर्मा को डीएमए की अहम जिम्मेदारी सौंपते हुए उन्हें स्क्रीनिंग कमेटी हेड नियुक्त किया। साथ ही गोल्डी जिंदल को डीएमए का सेक्रेटरी और अनुराग कौंडल को संयुक्त सचिव की जिम्मेदारी सौंपी। इस मौके अजीत सिंह बुलंद और जसविंदर सिंह आज़ाद ने नवनियुक्त पदाधिकारियों को नियुक्ति पत्र, आइडी कार्ड और व्हीकल स्टिकर सौंपे। इस अवसर पर अमन बग्गा, चेयरमैन प्रदीप वर्मा और अजीत सिंह बुलंद ने बताया कि जब जब भी किसी भी पत्रकार को कोई मुसीबत आई है डीएमए ने एकजुटता से हरेक समस्या व मुसीबत को जड़ से उखाड़ा है और हमेशा ही कंधे से कंधा मिलाकर हिमालय की तरह साथ खड़े होकर पत्रकारों का साथ दिया है यही वजह है डीएमए से जुड़े पत्रकार हिम्मत सम्मान व निडरतापूर्वक पत्रकारिता कर रहे है। इस मौके जसविंदर सिंह आज़ाद , सुमेश शर्मा और गोलडी जिंदल ने कहा कि डीएमए के किसी भी पत्रकार को किसी ने नाजायज परेशान किया या दुर्व्यवहार किया ऐसे लोगो के खिलाफ बड़े स्तर पर मोर्चा लगाकर सबक सिखाएंगे। उन्होंने कहा कि पत्रकारों को चाहिए कि वह डिजिटल मीडिया एसोसिएशन के साथ जुड़ कर पत्रकारों के हकों के लिए लड़ी जाने वाली हर तरह की लड़ाई में संस्था का साथ दें। उन्होंने कहा कि जल्द ही डीएमए का बड़े स्तर पर विस्तार किया जाएगा और कई पत्रकार डीएमए में शामिल करवाये जाएंगे।

सुमेश शर्मा बने DMA के स्क्रीनिंग कमेटी हेड, गोल्डी जिंदल सेक्रेटरी और अनुराग कौंडल संयुक्त सचिव नियुक्त Read More »

ਐਲ ਪੀ ਯੂ ਦੇ ਮਾਲਕ ਰਕੇਸ਼ ਮਿੱਤਲ ਤੇ ਅਸ਼ੋਕ ਮਿੱਤਲ ਤੇ ਇਨਾਂ ਦਾ ਕਹਿੰਦਾ ਸੁਰਿੰਦਰ ਖੁਰਾਣਾ, ਐਸ ਐਚ ਓ ਓਕਾਰ ਸਿੰਘ ਬਰਾੜ ਅਤੇ ਮੋਕੇ ਦਾ ਤਹਿਸੀਲਦਾਰ ਵੱਲੋਂ ਦੁਨੀਆ ਤੇ ਆਉਣ ਤੋਂ ਪਹਿਲਾਂ ਮੇਰੇ ਬੱਚੇ ਦਾ ਕੀਤਾ ਕਤਲ

ਐਲ ਪੀ ਯੂ ਦੇ ਮਾਲਕ ਰਕੇਸ਼ ਮਿੱਤਲ ਤੇ ਅਸ਼ੋਕ ਮਿੱਤਲ ਤੇ ਇਨਾਂ ਦਾ ਕਹਿੰਦਾ ਸੁਰਿੰਦਰ ਖੁਰਾਣਾ, ਐਸ ਐਚ ਓ ਓਕਾਰ ਸਿੰਘ ਬਰਾੜ ਅਤੇ ਮੋਕੇ ਦਾ ਤਹਿਸੀਲਦਾਰ ਵੱਲੋਂ ਦੁਨੀਆ ਤੇ ਆਉਣ ਤੋਂ ਪਹਿਲਾਂ ਮੇਰੇ ਬੱਚੇ ਦਾ ਕੀਤਾ ਕਤਲ ਮੈਂ ਅਵਲਪ੍ਰੀਤ ਕੌਰ ਪਤਨੀ ਮਨਜੀਤ ਸਿੰਘ ਵਾਸੀ ਪਿੰਡ ਮਾਧੋਪੁਰ ਤਹਿਸੀਲ ਫਗਵਾੜਾ, ਜਿਲਾ ਕਪੂਰਥਲਾ ਦੀ ਰਹਿਣ ਵਾਲੀ ਹਾਂ ।ਮੇਰੇ ਪੋਤਾ ਪਰਿਵਾਰ ਐਲ ਪੀ ਯੂ ਯੂਨੀਵਰਸਿਟੀ ਦੇ ਮੇਨ ਗੇਟ ज ਦੇ ਨਾਲ ਲਗਦੀ ਜੱਦੀ ਜਮੀਨ ਵਿੱਚ ਰਹਿ ਰਿਹਾ ਸੀ । ਵਾਕਿਆ ਮਿਤੀ 12/7/2019 ਨੂੰ ਮੇਰੀ ਮਾਤਾ ਦਾ ਫੋਨ ਆਇਆ ਕਿ ਤੇਰਾ ਚਾਚਾ ਸਫ਼ਨ ਸਿੰਘ ਐਲ ਪੀ ਯੂ ਵਾਲਿਆਂ ਦੇ ਨਾਲ ਮਿਲ ਕੇ ਜਮੀਨ ਵੇਚੀ ਜਾਂਦਾ ਹੈ ਮੈਂ ਆਪਣੇ ਪੇਕੇ ਪਰਿਵਾਰ ਆ ਕੇ ਉਨ੍ਹਾਂ ਦੀ ਗੱਲ ਸੁਣੀ ਤਾਂ ਸਾਡੇ ਨਾਲ ਧੱਕਾ ਹੋ ਰਿਹਾ ਸੀ । ਇਹ ਸਾਰਾ ਕੁਝ ਚੱਲਦਾ ਰਿਹਾ । ਫਿਰ 16/09/2019 ਨੂੰ ਸਵੇਰੇ ਮੈਨੂੰ ਫੋਨ ਕਰਕੇ ਮੇਰੇ ਪੇਕੇ ਪਰਿਵਾਰ ਕੋਲ ਬੁਲਾਇਆ ਗਿਆ । ਜਦੋਂ ਮੈਂ ਅਤੇ ਮੇਰਾ ਪਤੀ ਮਨਜੀਤ ਸਿੰਘ ਅਤੇ ਮੇਰੇ ਬੱਚੇ (ਲੜਕਾ ਸਹਿਜਬੀਰ ਸਿੰਘ ਉਮਰ 7 ਸਾਲ, ਲੜਕੀ ਜੈਸਮੀਨ ਕੌਰ ਉਮਰ 4 ਸਾਲ) ਅਤੇ ਮੇਰੀ ਗੁਆਢਣ ਕੁਲਦੀਪ ਕੌਰ ਵੀ ਸਾਡੇ ਨਾਲ ਚਲੀ ਗਈ । ਉੱਥੇ ਪਹੁੰਚ ਕੇ ਅਸੀਂ ਦੇਖਿਆ ਕਿ ਕਾਫੀ ਪੁਲਿਸ ਖੜ੍ਹੀ ਸੀ ਜਿਨ੍ਹਾਂ ਨੇ ਮੇਰੇ ਦੋਵੇਂ ਭਰਾਵਾਂ ( ਨਵਦੀਪ ਸਿੰਘ ਉਰਫ ਜਿੰਪੀ, ਮਨਦੀਪ ਸਿੰਘ) ਤੇ ਮੇਰੀ ਮਾਤਾ ਹਰਵਿੰਦਰ ਕੌਰ ਨੂੰ ਪੁਲਿਸ ਨੇ ਫੜਿਆ ਹੋਇਆ ਸੀ । ਜਾਂਦੇ ਹੀ ਸਾਨੂੰ ਵੀ ਹਿਰਾਸਤ ਵਿਚ ਲੈ ਲਿਆ ਜਿੱਥੇ ਕੁਝ ਪ੍ਰਾਈਵੇਟ ਗੱਡੀਆਂ ਅਤੇ ਸਿਵਲ ਵਰਦੀ ਵਿੱਚ ਪੁਲਿਸ ਵਾਲੇ ਸਨ ਉਹ ਸਾਨੂੰ ਬਿਠਾ ਕੇ ਸੀ ਏ ਸਟਾਫ ਲੈ ਗਏ । ਉਸ ਤੋਂ ਬਾਅਦ ਸਾਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਅਤੇ ਸ਼ਾਮ ਨੂੰ ਸਾਨੂੰ ਮੋਡਰਨ ਜੇਲ੍ਹ ਕਪੂਰਥਲਾ ਭੇਜ ਦਿੱਤਾ ਗਿਆ ਜੋ ਕਿ ਐਫ ਆਈ ਆਰ ਨੰਬਰ 141/2019 ਦੇ ਤਹਿਤ ਸਾਡੇ ਉੱਪਰ ਭੰਨਤੋੜ ਅਤੇ ਚੋਰੀ ਦਾ ਇਲਜ਼ਾਮ ਲਗਾਇਆ ਗਿਆ ਜਿੱਥੇ ਐਸ ਐਚ ਉ ਉਕਾਰ ਸਿੰਘ ਬਰਾੜ ਅਤੇ ਤਹਿਸੀਲਦਾਰ ਅਤੇ ਸੁਰਿੰਦਰ ਖੁਰਾਣਾ ਨੇ ਸਾਡੇ ਨਾਲ ਚੰਗਾ ਧੱਕਾਮੁੱਕੀ ਅਤੇ ਕੁੱਟਮਾਰ ਕੀਤੀ । ਜਿਸਤੇ ਕਿ ਮੇਰਾ ਪੇਟ ਵਿਚ ਬੱਚਾ ਸੀ ਉਹ ਵੀ ਮੇਰਾ ਖਰਾਬ ਹੋ ਗਿਆ ਅਤੇ ਉਸਦੀ ਮੌਤ ਹੋ ਗਈ ਜਿਸਤੇ ਮੈਂ ਬਹੁਤ ਬਿਮਾਰ ਰਹੀ । ਜੋ ਸਾਡੇ ਤੇ ਇਲਜਾਮ ਲਗਾਏ ਗਏ ਇਹ ਬਿਲਕੁਲ ਝੂਠੇ ਹਨ ਕਿਉਂਕਿ ਮੇਰਾ ਪੇਕਾ ਪਰਿਵਾਰ ਤਾਂ ਉੱਥੇ ਬਣੇ ਸਾਡੇ ਮਕਾਨਾਂ ਵਿੱਚ ਰਹਿ ਹੀ ਰਿਹਾ ਸੀ ਜਿਸਦੇ ਸਾਰੇ ਸਬੂਤ ਸਾਡੇ ਕੋਲ ਹਨ । ਸਾਡੀ 32 ਦਿਨਾਂ ਬਾਅਦ ਜਮਾਨਤਾਂ ਹੋਈਆਂ । ਇਸ ਸਮੇਂ ਮੇਰੇ ਦੋਵੇਂ ਬੱਚੇ ਜੇਲ੍ਹ ਵਿੱਚ ਰਹੇ ਅਤੇ ਮੇਰੀ ਗੁਆਢਣ ਕੁਲਦੀਪ ਕੌਰ ਵੀ ਜੇਲ੍ਹ ਵਿੱਚ ਰਹੀ ਜਿਸਦਾ ਕੋਈ ਕਸੂਰ ਨਹੀ ਸੀ । ਇਸ ਪ੍ਰਾਪਰਟੀ ਦਾ ਜੇਕਰ ਕੋਈ ਰੋਲਾ ਸੀ ਤਾਂ ਮੇਰੇ ਪੇਕੇ ਪਰਿਵਾਰ ਨਾਲ ਸੀ । ਮੇਰਾ ਉਸ ਵਿੱਚ ਕੋਈ ਲੈਣ ਦੇਣ ਨਹੀ ਸੀ ਅਤੇ ਨਾ ਹੀ ਮੇਰੇ ਪਤੀ ਦਾ ਕੋਈ ਲੈਣ ਦੇਣ ਸੀ । ਜੋ ਸਾਨੂੰ ਮਾਨਸਿਕ ਅਤੇ ਸਰੀਰਿਕ ਤੌਰ ਤੇ ਸਾਨੂੰ ਪਰੇਸ਼ਾਨ ਕੀਤਾ ਗਿਆ । ਕਿਰਪਾ ਕਰਕੇ ਪੀ ਯੂ ਦੇ ਮਾਲਕ ਰਕੇਸ਼ ਮਿੱਤਲ ਤੇ ਅਸ਼ੋਕ ਮਿੱਤਲ ਤੇ ਇਨਾਂ ਦਾ ਕਰਿੰਦਾ ਸੁਰਿੰਦਰ ਖੁਰਾਣਾ, ਐਸ ਐਚ ਉ ਉਕਾਰ ਸਿੰਘ ਬਰਾੜ ਅਤੇ ਮੌਕੇ ਦਾ ਤਹਿਸੀਲਦਾਰ ਦੇ ਖਿਲਾਫ ਮੇਰੇ ਬੱਚੇ ਦੀ ਮੌਤ ਦੇ ਜਿੰਮੇਵਾਰ ਹੋਣ ਕਰਕੇ 302 ਦਾ ਪਰਚਾ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ । 98160 3200r 99 143 12 351

ਐਲ ਪੀ ਯੂ ਦੇ ਮਾਲਕ ਰਕੇਸ਼ ਮਿੱਤਲ ਤੇ ਅਸ਼ੋਕ ਮਿੱਤਲ ਤੇ ਇਨਾਂ ਦਾ ਕਹਿੰਦਾ ਸੁਰਿੰਦਰ ਖੁਰਾਣਾ, ਐਸ ਐਚ ਓ ਓਕਾਰ ਸਿੰਘ ਬਰਾੜ ਅਤੇ ਮੋਕੇ ਦਾ ਤਹਿਸੀਲਦਾਰ ਵੱਲੋਂ ਦੁਨੀਆ ਤੇ ਆਉਣ ਤੋਂ ਪਹਿਲਾਂ ਮੇਰੇ ਬੱਚੇ ਦਾ ਕੀਤਾ ਕਤਲ Read More »