ਪੰਜਾਬ ਪ੍ਰੈੱਸ ਕਲੱਬ ਦੀ ਚੋਣ ਲਈ ਨਾਮਜ਼ਦਗੀ ਪ੍ਰਕਿਰਿਆ ਹੋਈ ਮੁਕੰਮਲ,ਵੇਖਦੇ ਆ ਕੱਲ ਕੌਣ ਲੈਂਦਾ ਹੈ ਕਾਗਜ ਵਾਪਿਸ
ਪੰਜਾਬ ਪ੍ਰੈੱਸ ਕਲੱਬ ਦੀ ਚੋਣ ਲਈ ਨਾਮਜ਼ਦਗੀ ਪ੍ਰਕਿਰਿਆ ਹੋਈ ਮੁਕੰਮਲ, ਕਾਗਜਾਂ ਦੀ ਵਾਪਸੀ 5 ਨੂੰ ਜਲੰਧਰ ( ਜੇ ਪੀ ਬੀ ਨਿਊਜ 24 ) : ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਚੋਣ ਅਧਿਕਾਰੀਆਂ ਦੀ ਅੱਜ ਕਾਗਜਾਂ ਦੀ ਛਾਣਬੀਣ ਸਬੰਧੀ ਮੀਟਿੰਗ ਹੋਈ। ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਦੋ ਦਿਨ ਸਨ। ਕਾਗਜ਼ਾਂ ਦੀ ਛਾਣਬੀਣ ਦੌਰਾਨ ਜਿਹੜੇ ਕਾਗ਼ਜ਼ ਠੀਕ ਪਾਏ ਗਏ, ਉਨ੍ਹਾਂ ਦੇ ਨਾਲ ਇਥੇ ਦਿੱਤੇ ਜਾ ਰਹੇ ਹਨ। ਕਾਗਜ਼ ਵਾਪਿਸ ਲੈਣ ਦੀ ਮਿਤੀ 5 ਦਸੰਬਰ ਹੈ ਅਤੇ ਚੋਣ ਲੜ ਰਹੇ ਉਮੀਦਵਾਰਾਂ ਲਈ 10 ਦਸੰਬਰ ਨੂੰ ਪੰਜਾਬ ਪ੍ਰੈੱਸ ਕਲੱਬ ਵਿਖੇ ਵੋਟਾਂ ਪਾਈਆਂ ਜਾਣਗੀਆਂ। ਮੈਂਬਰਾਂ ਦੇ ਨਾਂ ਜਿਨ੍ਹਾਂ ਦੇ ਕਾਗਜ਼ ਦਰੁਸਤ ਪਾਏ ਗਏ , ਇਸ ਪ੍ਰਕਾਰ ਹਨ: ਪ੍ਰਧਾਨ 1.ਜਸਪ੍ਰੀਤ ਸਿੰਘ ਸੈਣੀ 2.ਜਤਿੰਦਰ ਕੁਮਾਰ ਸ਼ਰਮਾ 3.ਪਰਮਜੀਤ ਸਿੰਘ ਰੰਗਪੁਰੀ 4.ਸਤਨਾਮ ਸਿੰਘ ਮਾਣਕ ਸੀਨੀਅਰ ਮੀਤ-ਪ੍ਰਧਾਨ 1.ਜਤਿੰਦਰ ਕੁਮਾਰ ਸ਼ਰਮਾ 2.ਪਰਦੀਪ ਸਿੰਘ ਬਸਰਾ 3. ਰਾਜੇਸ਼ ਥਾਪਾ 4.ਸੰਦੀਪ ਸਾਹੀ ਜਨਰਲ ਸਕੱਤਰ 1.ਮਹਾਬੀਰ ਪ੍ਰਸ਼ਾਦ 2.ਮਨੋਜ ਕੁਮਾਰ ਤ੍ਰਿਪਾਠੀ 3.ਨਿਖਿਲ ਸ਼ਰਮਾ ਉਪ ਪ੍ਰਧਾਨ(ਕੁੱਲ 2) 1.ਗੁਰਪ੍ਰੀਤ ਸਿੰਘ ਪਾਪੀ 2.ਮਹਾਬੀਰ ਪ੍ਰਸਾਦ 3.ਮਲਕੀਤ ਸਿੰਘ ਬਰਾੜ 4.ਮਨਦੀਪ ਸ਼ਰਮਾ 5.ਪੰਕਜ ਕੁਮਾਰ ਰਾਏ 6.ਸੰਦੀਪ ਸਾਹੀ ਉਪ-ਪ੍ਰਧਾਨ (ਮਹਿਲਾ) 1.ਪੁਸ਼ਪਿੰਦਰ ਕੌਰ 2.ਤੇਜਿੰਦਰ ਕੌਰ ਥਿੰਦ ਸਕੱਤਰ 1.ਜਤਿੰਦਰ ਸ਼ਰਮਾ 2.ਮੇਹਰ ਮਲਿਕ ਸੰਯੁਕਤ ਸਕੱਤਰ 1.ਗੁਰਪ੍ਰੀਤ ਸਿੰਘ ਪਾਪੀ 2.ਨਰਿੰਦਰ ਗੁਪਤਾ 3.ਰਾਕੇਸ਼ ਕੁਮਾਰ ਸੂਰੀ ਖਜ਼ਾਨਚੀ 1.ਸ਼ਿਵ ਸ਼ਰਮਾ 2.ਸੁਮਿਤ ਮਹਿੰਦਰੂ ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਚੋਣ ਅਧਿਕਾਰੀ ਡਾ.ਕਮਲੇਸ਼ ਦੁੱਗਲ, ਡਾ.ਹਰਜਿੰਦਰ ਸਿੰਘ ਅਟਵਾਲ ਅਤੇ ਕੁਲਦੀਪ ਸਿੰਘ ਬੇਦੀ ਵੱਲੋ ਚੋਣ ਲੜ ਰਹੇ ਉਮੀਦਵਾਰਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ ਤਾਂ ਜੋ ਚੋਣ ਪ੍ਰਕਿਰਿਆ ਸਹੀ ਢੰਗ ਨਾਲ ਨੇਪਰੇ ਚੜ੍ਹ ਸਕੇ।