ਗੁਰੂ ਰਵਿਦਾਸ ਜੀ ਮਹਾਰਾਜ ਦੇ ਗੁਰਪੁਰਬ ਦੇ ਸੰਬੰਧ ਪਿੰਡ ਜੈਤੇਵਾਲੀ ਤੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਗੁਰੂ ਰਵਿਦਾਸ ਜੀ ਮਹਾਰਾਜ ਦੇ ਗੁਰਪੁਰਬ ਦੇ ਸੰਬੰਧ ਪਿੰਡ ਜੈਤੇਵਾਲੀ ਤੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ ਜਲੰਧਰ ( ਲਵਦੀਪ ਬੈਂਸ ) :- ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 646ਵੇੰ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਗੁਰੂਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਜੈਤੇਵਾਲੀ ਤੋਂ ਨਗਰ ਕੀਰਤਨ ਸਜਾਇਆ ਗਿਆ । ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਕੱਢੇ ਗਏ ਇਸ ਨਗਰ ਕੀਰਤਨ ਦਾ ਗੁਰਦੁਆਰਾ ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਬਾਬਾ ਜੀਵਨ ਦਾਸ ਜੀ, ਕੁਟੀਆ ਸੰਤ ਫੂਲ ਨਾਥ ਜੀ ਮਹਾਰਾਜ, ਦਰਬਾਰ ਕੁੱਲੀ ਵਾਲੇ ਮਸਤ ਕਲੰਦਰ ਅਤੇ ਨਗਰ ਵਿੱਚ ਵੱਖ-ਵੱਖ ਥਾਈਂ ਗੁਰਮੁਖ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰਦੇ ਹੋਏ ਸੰਗਤਾਂ ਲਈ ਭਾਂਤ-ਭਾਂਤ ਦੇ ਲੰਗਰ ਲਗਾ ਕੇ ਭਰਵਾਂ ਸੁਆਗਤ ਕੀਤਾ । ਇਸ ਦੌਰਾਨ ਗੱਲਬਾਤ ਕਰਦਿਆਂ ਗੁਰੂਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵਿੰਦਰ ਕੁਮਾਰ ਨੇ ਜਗਤਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਵਸ ਦੀਆਂ ਦੁਨੀਆ ਭਰ ਵਿੱਚ ਵੱਸਦੀਆਂ ਸਮੂਹ ਗੁਰ ਸਿੱਖ ਸੰਗਤਾਂ ਨੂੰ ਵਧਾਈਆਂ ਦਿੱਤੀਆਂ । ਉਨ੍ਹਾਂ ਕਿਹਾ ਕਿ ਗੁਰੂ ਪਾਤਸ਼ਾਹ ਜੀ ਦੇ ਜਨਮ ਦਿਵਸ ਦੇ ਸੰਬੰਧ ਵਿੱਚ ਹਰ ਸਾਲ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਸੇ ਤਰ੍ਹਾਂ ਧੂਮਧਾਮ ਨਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ ।ਇਸ ਦੌਰਾਨ ਗੱਲਬਾਤ ਕਰਦਿਆ ਦਰਬਾਰ ਕੁੱਲੀ ਵਾਲੇ ਮਸਤ ਕਲੰਦਰ ਤੋਂ ਗੱਦੀਨਸ਼ੀਨ ਸਰਕਾਰ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਨੇ ਸਮੂਹ ਨਗਰ ਨਿਵਾਸੀਆਂ ਨੂੰ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸਾਏ ਗਏ ਸੱਚ ਦੇ ਮਾਰਗ ‘ਤੇ ਚੱਲਣ ਲਈ ਪ੍ਰੇਰਿਤ ਕੀਤਾ । ਗੱਲਬਾਤ ਕਰਦਿਆ ਸਰਪੰਚ ਰਛਪਾਲ ਸਿੰਘ ਫੌਜੀ ਨੇ ਨਗਰ ਕੀਰਤਨ ਦੌਰਾਨ ਸੰਗਤ ਲਈ ਲੰਗਰ ਲਗਾਉਣ ਵਾਲੇ ਅਤੇ ਸੇਵਾ ਕਰਨ ਵਾਲੇ ਸਾਰੇ ਨੌਜਵਾਨਾਂ ਦਾ ਧੰਨਵਾਦ ਵੀ ਕੀਤਾ । ਇਸ ਮੌਕੇ ਸੁਰਿੰਦਰ ਸਿੰਘ, ਹਰਭਜਨ ਸਿੰਘ, ਗ੍ਰੰਥੀ ਮੰਗਤ ਰਾਮ ਮਹਿਮੀ, ਬਲਵੰਤ ਰਾਏ ਬੰਤ, ਪਰਮਜੀਤ ਪਵਾਰ, ਪੰਚ ਸਤਪਾਲ ਸਿੰਘ ਔਜਲਾ, ਪੰਚ ਅਮਰਜੀਤ ਰਾਮ, ਪੰਚ ਵਿਨੋਦ ਕੁਮਾਰ, ਪੰਚ ਧਰਮਵੀਰ ਜੌਨੀ, ਪੰਚ ਬੀਰੋ, ਪੰਚ ਊਸ਼ਾ ਰਾਣੀ, ਜਤਿੰਦਰਪਾਲ ਪਵਾਰ ਅਤੇ ਗੁਰਮੀਤ ਚੰਦ ਮਹਿਮੀ ਸਮੇਤ ਵੱਡੀ ਗਿਣਤੀ ‘ਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਦਿਆਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ ।

ਗੁਰੂ ਰਵਿਦਾਸ ਜੀ ਮਹਾਰਾਜ ਦੇ ਗੁਰਪੁਰਬ ਦੇ ਸੰਬੰਧ ਪਿੰਡ ਜੈਤੇਵਾਲੀ ਤੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ Read More »