JPB NEWS 24

Headlines

April 8, 2023

ਜੈ ਮਾਂ ਛਿੰਨਮਸਤਿਕਾ ਸੇਵਾ ਸੁਸਾਇਟੀ ਵੱਲੋਂ 25 ਬੱਸਾਂ ਦਾ ਕਾਫ਼ਲਾ ਰਵਾਨਾ

ਜੈ ਮਾਂ ਛਿੰਨਮਸਤਿਕਾ ਸੇਵਾ ਸੁਸਾਇਟੀ ਵੱਲੋਂ 25 ਬੱਸਾਂ ਦਾ ਕਾਫ਼ਲਾ ਰਵਾਨਾ ਜਲੰਧਰ (ਵਿੱਕੀ ਸੂਰੀ) : ਜੈ ਮਾਂ ਛਿੰਨਮਸਤਿਕਾ ਸੇਵਾ ਸੁਸਾਇਟੀ ਵਲੋਂ 20ਵਾਂ ਸਾਲਾਨਾ ਜਾਗਰਣ,ਲਾਲਾ ਜਗਤ ਨਾਰਾਇਣ,ਧਰਮਸ਼ਾਲਾ, ਚਿੰਤਪੁਰਨੀ ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ ਇਸ ਦੋਰਾਨ ਹਜਾਰਾ ਦੀ ਗਿਣਤੀ ’ਚ ਸੰਗਤਾ ਨੂੰ ਜਾਗਰਣ ਤੇ ਲਿਜਾਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਅਤੇ ਅੱਜ ਸਵੇਰੇ ਵੈਲਕਮ ਪੰਜਾਬ ਦੇ ਦਫਤਰ ’ਚ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੀਤਾ ਗਿਆ | ਜਿਸ ਵਿਚ ਜਾਣ ਵਾਲੀਆਂ ਸਾਰੀਆਂ ਸੰਗਤਾਂ ਨੇ ਲੰਗਰ ਛਕਿਆ |ਇਸ ਮੌਕੇ ਖ਼ਾਸ ਤੋਰ ਤੇ ਸਾਬਕਾ MLA ਸੁਸ਼ੀਲ ਕੁਮਾਰ ਰਿੰਕੂ ,ਬਾਲੀਵੁੱਡ ਐਕਟਰ ਵਰਿੰਦਰ ਸਿੰਘ ਘੁੰਮਣ,ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ, ਚੀਫ਼ ਐਡੀਟਰ ਅਮਰਪ੍ਰੀਤ ਸਿੰਘ,ਦਵਿੰਦਰ ਕੁਮਾਰ(ਗੋਲਾ ), ਐਡਵੋਕੇਟ ਸੰਦੀਪ ਵਰਮਾ , ਰਾਜਿੰਦਰ ਬੇਰੀ ,ਮਹਿੰਦਰ ਸਿੰਘ ਲਾਲਾ, ਸੰਦੀਪ ਵਰਮਾ , ਕਮਲ ਜੀਤ ਸਿੰਘ ਭਾਟੀਆ , ਨਵਦੀਪ ਭਾਰਦਵਾਜ (ਮੰਦਿਰ ਬਗਲਾਮੁਖੀ) ਰਜੇਸ਼ ਲੂਥਰ ,ਨੀਲ ਕੰਠ ਜੱਜ ,ਮਨੋਜ ਵੜਿੰਗ ਵਲੋਂ ਨਾਰੀਅਲ ਤੋੜ ਕੇ ਬੱਸਾਂ ਦੀ ਰਵਾਨਗੀ ਕੀਤੀ । ਪੰਡਿਤ ਅਸ਼ਵਨੀ ਡੋਗਰਾ ਵੱਲੋਂ ਨਾਵਗ੍ਰਹਿ ਪੂਜਾ ਕੀਤੀ ਗਈ ਅਤੇ ਰੀਤੂ ਸ਼ਰਮਾ ਨੇ ਆਪਣੀ ਭਜਨ ਮੰਡਲੀ ਨਾਲ ਮਾਤਾ ਦੀਆਂ ਭੇਟਾ ਗਾ ਕੇ ਆਈਆ ਸੰਗਤਾਂ ਨੂੰ ਪ੍ਰਮਾਤਮਾ ਦੇ ਨਾਮ ਨਾਲ ਜੋੜਿਆ | ਸਾਬਕਾ MLA ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕੇ ਸ. ਮਨਜੀਤ ਸਿੰਗ ਟੀਟੂ ਇਸ ਇਲਾਕੇ ਦੀ ਸ਼ਾਨ ਹਨ ਇਹਨਾਂ ਨੂੰ ਹਮੇਸ਼ਾਂ ਹੀ ਧਾਰਮਿਕ ਤੇ ਸਮਾਜਿਕ ਕੰਮਾਂ ਵਿਚ ਅੱਗੇ ਦੇਖਿਆ ਗਿਆ ਹੈ |ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹੈ ਕੇ ਇਹ ਕਾਰਜ ਇਸੇ ਤਾਰਾ ਹਮੇਸ਼ਾਂ ਹੀ ਕਰਦੇ ਰਹਿਣ। ਬਾਲੀਵੁੱਡ ਐਕਟਰ ਵਰਿੰਦਰ ਸਿੰਘ ਘੁੰਮਣ ਨੇ ਕਿਹਾ ਕਿ ਅਸੀਂ ਕਿਸੇ ਵੀ ਲੀਡਰ ਨੂੰ ਧਾਰਮਿਕ ਤੇ ਸਮਾਜਿਕ ਕੰਮਾਂ ਵਿਚ ਐਨੀ ਰੂਚੀ ਲੈਂਦੇ ਹੋਏ ਨਹੀਂ ਦੇਖਿਆ ਪਰ ਸ. ਮਨਜੀਤ ਸਿੰਘ ਟੀਟੂ ਵਿੱਚ ਇਹ ਸਾਰੇ ਗੁਣ ਹਨ ਉਹ ਹਮੇਸ਼ਾ ਹੀ ਧਾਰਮਿਕ ਅਤੇ ਸਮਾਜਿਕ ਕੰਮਾਂ ਵਿਚ ਖੜੇ ਮਿਲਦੇ ਹਨ | ਉਨ੍ਹਾਂ ਕਿਹਾ ਕਿ ਹਰ ਸਾਲ ਮਾਤਾ ਰਾਣੀ ਦਾ ਜਾਗਰਣ ਬਹੁਤ ਹੀ ਧੂਮ ਥਾਮ ਨਾਲ ਮਨਾਇਆ ਜਾਂਦਾ ਹੈ ਅਤੇ ਪੰਡਾਲ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਸਜਾਇਆ ਜਾਂਦਾ ਹੈ ਇਸ ਦੋਰਾਨ ਰਸਤੇ ਵਿੱਚ ਥਾਂ ਥਾਂ ਤੇ ਸੰਗਤਾਂ ਲਈ ਲੰਗਰ ਵੀ ਲਗਇਆ ਜਾਂਦਾ ਹੈ ਅਤੇ ਉਹਨਾਂ ਦੀ ਹਰ ਇਕ ਜਰੂਰਤ ਦਾ ਧਿਆਨ ਰੱਖਿਆ ਜਾਂਦਾ ਹੈ | ਇਸ ਮੌਕੇ ਖਾਸ ਤੋਰ ਤੇ ਤਰਲੋਚਨ ਸਿੰਘ ਛਾਬੜਾ ,ਗੁਰਜੀਤ ਸਿੰਘ ਪੋਪਲੀ, ਜੋੜਾ ,ਸੁਖਜਿੰਦਰ ਸਿੰਘ ਅਲੱਗ, ਨਵਜੋਤ ਮਾਲਟਾ , ਨਰਿੰਦਰ ਨੰਦਾ ,ਜੀਵਨ ਜੋਤਿ ਟੰਡਨ ,ਨੀਰਜ ਮੱਕੜ ,ਵਿੱਕੀ ਸੂਰੀ ,ਦਵਿੰਦਰ ਸਿੰਘ ਬੰਟੀ ,ਗੁਰਸ਼ਰਨ ਸਿੰਘ ਸ਼ਨੂ , ਪੱਪੂ ਜੀ ,ਰਮੇਸ਼ ਮੇਸ਼ੀ , ਲਾਲੀ , ਸੋਨੂੰ ਬਾਬਾ ,ਗੋਰੀ ਪਤੰਗਾ ਵਾਲੇ ਅਤੇ ਹੋਰ ਸਾਥੀ ਵੀ ਮੌਜੂਦ ਸਨ।

ਜੈ ਮਾਂ ਛਿੰਨਮਸਤਿਕਾ ਸੇਵਾ ਸੁਸਾਇਟੀ ਵੱਲੋਂ 25 ਬੱਸਾਂ ਦਾ ਕਾਫ਼ਲਾ ਰਵਾਨਾ Read More »

ਭਾਟੀਆ ਦੰਪਤੀ ਵੱਲੋਂ ਅਰੰਭੇ ਜਤਨਾਂ ਨਾਲ ਵੱਖ-ਵੱਖ ਪਾਰਟੀਆਂ ਨੂੰ ਲੱਗੇਗਾ ਕੱਲ ਤਗੜਾ ਝਟਕਾ

ਭਾਟੀਆ ਦੰਪਤੀ ਵੱਲੋਂ ਅਰੰਭੇ ਜਤਨਾਂ ਨਾਲ ਵੱਖ-ਵੱਖ ਪਾਰਟੀਆਂ ਨੂੰ ਲੱਗੇਗਾ ਕੱਲ ਤਗੜਾ ਝਟਕਾ ਇਸਤਰੀ ਅਕਾਲੀ ਦਲ ਦੇ ਲੀਡਰ ਅਤੇ ਯੂਥ ਅਕਾਲੀ ਦਲ ਦੇ ਲੀਡਰ ਅਤੇ ਬਹੁਤ ਸਾਰੇ ਐਨਜੀਓ ਹੋਣਗੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਜੇ ਪੀ ਬੀ ਨਿਊਜ਼ 24 : ਮਣੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਜੋ ਸਿਆਸਤ ਦੇ ਭੀਸ਼ਮ ਪਿਤਾਮਾ ਮੰਨੇ ਜਾਂਦੇ ਹਨ ਅਤੇ ਜਲੰਧਰ ਸ਼ਹਿਰ ਦੀਆਂ ਬਹੁਤ ਸਾਰੀਆਂ ਸਮਾਜਿਕ ਜਥੇਬੰਦੀਆਂ ਨਾਲ ਵੀ ਜੁੜੇ ਹੋਏ ਹਨ ਅਤੇ ਉਹਨਾਂ ਦੀ ਤਗਰੀ ਪਕੜ ਕਰਨ ਜਿੱਥੇ ਪਿਛਲੇ ਦਿਨੀਂ ਸ੍ਰੀ ਪ੍ਰਵੇਸ਼ ਚਮੜੀ ਡਿਪਟੀ ਮੇਅਰ ਸਰਦਾਰ ਮਲਵਿੰਦਰ ਸਿੰਘ ਲੱਕੀ ਕਾਂਗਰਸੀ ਆਗੂ ਗੁਰਪਾਲ ਸਿੰਘ ਤੱਖਰ ਸਾਬਕਾ ਕੌਂਸਲਰ ਸਰਦਾਰ ਸੁਰਜੀਤ ਸਿੰਘ ਜੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਇਸ ਸਬੰਧੀ ਸਰਦਾਰ ਕਮਲਜੀਤ ਸਿੰਘ ਭਾਟੀਆ ਵੱਲੋਂ ਤਕੜੇ ਯਤਨ ਕੀਤੇ ਜਾ ਰਹੇ ਹਨ ਜਿਸ ਦੇ ਨਤੀਜੇ ਵਜੋਂ ਕੱਲ ਮਿਤੀ 9 ਅਪ੍ਰੈਲ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਰੱਖੇ ਗਏ ਸਮਾਗਮ ਵਿੱਚ ਵੱਡੀਆਂ ਜੋਈਨਿੰਗ ਪਾਰਟੀ ਦੇ ਸੀਨੀਅਰ ਆਗੂ ਚੇਅਰਮੈਨ ਮਾਰਕਫੈਡ ਸਰਦਾਰ ਹਰਚੰਦ ਸਿੰਘ ਬਰਸਟ ਸ੍ਰੀਮਤੀ ਰਾਜਵਿੰਦਰ ਕੌਰ ਥਿਆੜਾ ਸ੍ਰੀ ਸੁਸ਼ੀਲ ਰਿੰਕੂ ਲੋਕ ਸਭਾ ਉਮੀਦਵਾਰ ਸ੍ਰੀ ਸ਼ੀਤਲ ਅੰਗੂਰਾਲ ਵਿਧਾਇਕ ਹਲਕਾ ਵੈਸਟ ਸ੍ਰੀ ਰਮਨ ਅਰੋੜਾ ਵਿਧਾਇਕ ਹਲਕਾ ਕੇਂਦਰੀ ਅਤੇ ਹੋਰਨਾਂ ਆਗੂਆਂ ਦੀ ਅਗਵਾਈ ਵਿਚ ਸੈਂਕੜੇ ਪਰਿਵਾਰ ਕੱਲ ਆਮ ਆਦਮੀ ਪਾਰਟੀ ਦਾ ਝਾੜੂ ਫੜ੍ਹਨਗੇ

ਭਾਟੀਆ ਦੰਪਤੀ ਵੱਲੋਂ ਅਰੰਭੇ ਜਤਨਾਂ ਨਾਲ ਵੱਖ-ਵੱਖ ਪਾਰਟੀਆਂ ਨੂੰ ਲੱਗੇਗਾ ਕੱਲ ਤਗੜਾ ਝਟਕਾ Read More »