ਜਲੰਧਰ ਦੇ ਨਵੇਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸੰਭਾਲਿਆ ਅਹੁਦਾ

ਜਲੰਧਰ ਦੇ ਨਵੇਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸੰਭਾਲਿਆ ਅਹੁਦਾ ਜਲੰਧਰ (ਜਯੋਤੀ ਬੱਬਰ ) ਵਿਸ਼ੇਸ਼ ਸਾਰੰਗਲ (ਆਈ ਏ ਐਸ) ਵੱਲੋਂ ਅੱਜ ਬਤੌਰ ਡਿਪਟੀ ਕਮਿਸ਼ਨਰ ਜਲੰਧਰ ਅਹੁਦਾ ਸੰਭਾਲ ਲਿਆ ਗਿਆ । ਉਨਾਂ ਕਿਹਾ ਕਿ ਜਲੰਧਰ ਜਿਲੇ ਵਿੱਚ ਲੋਕ ਭਲਾਈ ਯੋਜਨਾਵਾਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਅਤੇ ਵਿਕਾਸ ਕੰਮਾਂ ਨੂੰ ਤੇਜ਼ ਕਰਨਾ ਉਨਾਂ ਦੀ ਪਹਿਲ ਕਦਮੀ ਹੋਵੇਗੀ । ਉਨਾਂ ਖੇਡ ਉਦਯੋਗ ਦੀ ਉੱਨਤੀ ਵੱਲ ਵਿਸ਼ੇਸ਼ ਧਿਆਨ ਦੇਣ ਦੀ ਵਚਨਬੱਧਤਾ ਦੁਹਰਾਈ । ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਉਨਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ । ਉਨਾਂ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ । ਇਸ ਮੌਕੇ ਜਿਲੇ ਦੇ ਸਮੂਹ ਉੱਚ ਅਧਿਕਾਰੀ ਤੇ ਸਾਰੰਗਲ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ ।

ਜਲੰਧਰ ਦੇ ਨਵੇਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸੰਭਾਲਿਆ ਅਹੁਦਾ Read More »