JPB NEWS 24

Headlines

June 22, 2023

ਸਮਾਜ ਸੇਵੀ ਇੰਜ: ਨਰਿੰਦਰ ਬੰਗਾ ਦੀ ਬੇਟੀ ਦਿਵਿਆ ਬੰਗਾ ਕੈਨੇਡਾ ਚੋ ਸੋਸ਼ਲ ਸਰਵਿਸ ਵਰਕਰ ਵਿਸ਼ੇ ਤੇ ਹੋਈ ਕਾਲਜ ਗਰੈਜੂਏਟ

ਸਮਾਜ ਸੇਵੀ ਇੰਜ: ਨਰਿੰਦਰ ਬੰਗਾ ਦੀ ਬੇਟੀ ਦਿਵਿਆ ਬੰਗਾ ਕੈਨੇਡਾ ਚੋ ਸੋਸ਼ਲ ਸਰਵਿਸ ਵਰਕਰ ਵਿਸ਼ੇ ਤੇ ਹੋਈ ਕਾਲਜ ਗਰੈਜੂਏਟ ਪੰਜਾਬੀ ਕਮਿਊਨਿਟੀ ਹੈਲਥ ਸਰਵਸਿਜ਼ ਵਲੋਂ ਵੀ ਵਲੰਟੀਅਰ ਸੇਵਾਵਾਂ ਨਾਲ ਸਨਮਾਨਿਤ ਬੰਗਾ ( ਜਯੋਤੀ ਬੱਬਰ ):- ਉੱਘੇ ਸਮਾਜ ਸੇਵੀ ਇੰਜ: ਨਰਿੰਦਰ ਬੰਗਾ ਦੂਰਦਰਸ਼ਨ ਜਲੰਧਰ ਤੇ ਉਹਨਾਂ ਦੀ ਪਤਨੀ ਅਧਿਆਪਕਾ ਸ਼੍ਰੀਮਤੀ ਕਮਲਜੀਤ ਬੰਗਾ ਜੋ ਲੰਬੇ ਅਰਸੇ ਤੋਂ ਨਿਸ਼ਕਾਮ ਸੇਵਾਵਾਂ ਇੱਕ ਨਿਪੁੰਨ ਵਲੰਟੀਅਰ ਵਜੋਂ ਦਿੰਦੇ ਆ ਰਹੇ ਹਨ ਹੁਣ ਉਹਨਾਂ ਦੇ ਨਕਸ਼ੇ ਕਦਮਾਂ ਤੇ ਚਲਦਿਆਂ ਕਨੇਡਾ ਵਸਦੀ ਧੀ ਦਿਵਿਆ ਬੰਗਾ ਨੂੰ ਕਨੇਡਾ ਦੇ ਖੂਬਸੂਰਤ ਸ਼ਹਿਰ ਬਰੈਂਪਟਨ ਵਿਖੇ ਕਾਲਜ ਸੇਂਟ ਕਲੇਅਰ ਚੋ ਸਲਾਨਾ ਡਿਗਰੀ ਵੰਡ ਕਨਵੋਕੈਸ਼ਨ ਵਿੱਚ ਡਿਗਰੀ ਪ੍ਰਦਾਨ ਕੀਤੀ ਗਈ l ਉਥੇ ਹੀ ਪੰਜਾਬੀ ਕਮਿਊਨਿਟੀ ਹੈਲਥ ਸਰਵਸਿਜ਼ ਬਰੈਂਪਟਨ “NGO” ਵਿੱਚ ਦਿਵਿਆ ਬੰਗਾ ਨੂੰ ਸਮਾਜ ਸੇਵਾ ਦੇ ਖੇਤਰ ਚੋ ਵਾਧੂ ਵਲੰਟੀਅਰ ਸੇਵਾਵਾਂ ਨੂੰ ਮੁੱਖ ਰੱਖਦਿਆਂ “V – OSCAR AWARD 2023 CEREMONY” ਚੋ “ਵਲੰਟੀਅਰ ਐਮ ਬੀ ਸੀ NGO” ਦੀ ਜਿਊਰੀ ਵਲੋਂ ਨਿਊ ਕਮਰ ਜਿਮ ਵਲੰਟੀਅਰ ਐਵਾਰਡ 2023 ਨਾਲ ਸਨਮਾਨਿਤ ਕੀਤਾ ਗਿਆ l ਜਿਕਰਯੋਗ ਹੈ ਕਿ ਇੰਜ : ਬੰਗਾ ਦੇ ਬੇਟੇ ਜਗਦੀਸ਼ ਬੰਗਾ ਨੇ ਵੀ ਸੋਸ਼ਲ ਵਰਕ ਤੇ ਹੀ ਮਾਸਟਰ ਕੀਤੀ ਹੋਈ ਹੈ ਜੋ ਕਿ UK ਦੇ ਬਿਰਮਿੰਗਮ ਚੋ ਸੇਵਾਵਾਂ ਨਿਭਾਅ ਰਿਹਾ ਹੈ l ਸਮਾਗਮ ਚੋ ਬੋਲਦਿਆਂ ਦਿਵਿਆ ਬੰਗਾ ਨੇ ਸਰਵ ਸ਼੍ਰੀ ਬਲਦੇਵ ਮੁੱਤਾ (CEO), ਸੁਖਪ੍ਰੀਤ ਟਿਵਾਣਾ,ਗੁਨੀਤ ਕੌਰ ਬਜਾਜ,ਸੁਖਜੀਤ ਸਿੰਘ ਆਹਲੂਵਾਲੀਆ ਵਲੰਟੀਅਰ ਅੰਬੈਸਡਰ ,ਅਮਿਤ ਜੈਨ, ਪ੍ਰਦੀਪ ਬੰਗਾ, ਮਨਪ੍ਰੀਤ ਕੌਰ ਬੰਗਾ ਤੇ ਮਾਤਾ ਪਿਤਾ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ l ਕਨੇਡਾ ਤੋਂ ਖੁਸ਼ੀ ਸਾਂਝੀ ਕਰਦਿਆਂ ਇੰਜ: ਬੰਗਾ ਤੇ ਉਹਨਾਂ ਦੀ ਪਤਨੀ ਕਮਲਜੀਤ ਬੰਗਾ ਨੇ ਕਿਹਾ ਕਿ ਗੁਰੂ ਮਹਾਰਾਜ ਜੀ ਦੀ ਅਪਾਰ ਕ੍ਰਿਪਾ ਸਦਕਾ ਹੀ ਸਾਡੇ ਬੱਚੇ ਤੇ ਬੰਗਾ ਪਰਿਵਾਰ ਸਮਾਜ ਸੇਵਾ ਦੇ ਖੇਤਰ ਚੋ ਸ਼ਾਨਦਾਰ ਸੇਵਾਵਾਂ ਦੇਣ ਲਾਇਕ ਹੋਇਆ ਹੈ l ਸਾਨੂੰ ਆਪਣੇ ਬੱਚਿਆਂ ਨੂੰ ਮਾਨਵੀ ਕਦਰਾਂ ਕੀਮਤਾਂ ਵਾਲੇ ਸੰਸਕਾਰ ਦੇਣੇ ਇਸ ਗਲੋਬਲ ਦੁਨੀਆਂ ਵਿੱਚ ਸਮੇਂ ਦੀ ਵਡੇਰੀ ਮੰਗ ਹੈ l

ਸਮਾਜ ਸੇਵੀ ਇੰਜ: ਨਰਿੰਦਰ ਬੰਗਾ ਦੀ ਬੇਟੀ ਦਿਵਿਆ ਬੰਗਾ ਕੈਨੇਡਾ ਚੋ ਸੋਸ਼ਲ ਸਰਵਿਸ ਵਰਕਰ ਵਿਸ਼ੇ ਤੇ ਹੋਈ ਕਾਲਜ ਗਰੈਜੂਏਟ Read More »

ਮਾਲਾਬਾਰ ਗੋਲਡ, ਅਤੇ ਧਾਰਮਿਕ, ਸਮਾਜਿਕ, ਰਾਜਨੀਤਕ ਸੰਸਥਾਵਾ ਵਲੋਂ ਆਖਰੀ ਉਮੀਦ NGO ਦੀਆਂ ਸੇਵਾਵਾਂ ਨੂੰ ਕੀਤਾ ਗਿਆ ਸਲੂਟ

ਮਾਲਾਬਾਰ ਗੋਲਡ, ਅਤੇ ਧਾਰਮਿਕ, ਸਮਾਜਿਕ, ਰਾਜਨੀਤਕ ਸੰਸਥਾਵਾ ਵਲੋਂ ਆਖਰੀ ਉਮੀਦ NGO ਦੀਆਂ ਸੇਵਾਵਾਂ ਨੂੰ ਕੀਤਾ ਗਿਆ ਸਲੂਟ.. ਮਾਲਾਬਾਰ ਗੋਲਡ ਮਾਡਲ ਟਾਊਨ ਜਲੰਧਰ ਵਿਖੇ ਰਸ਼ਮੀ ਨਿਮਤਰਿਤ ਈਵੈਂਟ ਕਰਵਾਇਆ ਗਿਆ. ਜਿਸ ਵਿੱਚ ਫਾਦਰ ਡੇ ਦੇ ਮੌਕੇ ਤੇ My Dady my super hero ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ. ਜਿਸ ਵਿਚ ਸ਼ਹਿਰ ਦੀਆਂ ਮਹਾਨ ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਵਲੋਂ ਹਾਜ਼ਰੀ ਭਰੀ ਗਈ. ਜਿਹਨਾਂ ਨੇ ਅਪਣੀ ਜਾਨ, ਪਰਿਵਾਰ ਦੀ ਪ੍ਰਵਾਹ ਨਾ ਕਰਦੇ ਹੋਏ ਸਮਾਜ ਲਈ ਬਾਖੂਬੀ ਸੇਵਾ ਨਿਭਾਈ ਅਤੇ ਅੱਜ ਤੱਕ ਨਿਰੰਤਰ ਨਿਭਾ ਰਹੇ ਹਨ. ਉਹਨਾਂ ਨੂੰ ਸਨਮਾਨ ਦੇ ਕੇ ਨਿਵਾਜਿਆ ਗਿਆ. ਜਿਸ ਵਿੱਚ ਆਖਰੀ ਉਮੀਦ NGO ਦੀ ਸਮੁੱਚੀ ਟੀਮ ਵੱਲੋਂ ਲੋਕਾਂ ਨੂੰ ਸੇਵਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣੂ ਕਰਵਾਇਆ ਗਿਆ. NGO ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਵਲੋ ਮਨੁੱਖਤਾ ਦੀ ਸੇਵਾ ਨੂੰ ਅੱਗੇ ਵਧਾਉਣ ਲਈ ਸਮਾਜ ਨੂੰ ਇਕਜੁੱਟ ਹੋ ਕੇ ਚੱਲਣ ਦੀ ਅਪੀਲ ਵੀ ਕੀਤੀ ਗਈ.

ਮਾਲਾਬਾਰ ਗੋਲਡ, ਅਤੇ ਧਾਰਮਿਕ, ਸਮਾਜਿਕ, ਰਾਜਨੀਤਕ ਸੰਸਥਾਵਾ ਵਲੋਂ ਆਖਰੀ ਉਮੀਦ NGO ਦੀਆਂ ਸੇਵਾਵਾਂ ਨੂੰ ਕੀਤਾ ਗਿਆ ਸਲੂਟ Read More »

ਗੋਂਸਲੇਅਜਮ ਮੀਰਾ ਗਿਆਰਵੀਂ ਵਾਲੀ ਸਰਕਾਰ ਸੋਨੂੰ ਸਾਈਂ ਦਾ 9ਵਾਂ ਸਾਲਾਨਾ ਮੇਲਾ ਸੰਪੂਰਨ

ਗੋਂਸਲੇਅਜਮ ਮੀਰਾ ਗਿਆਰਵੀਂ ਵਾਲੀ ਸਰਕਾਰ ਸੋਨੂੰ ਸਾਈਂ ਦਾ 9ਵਾਂ ਸਾਲਾਨਾ ਮੇਲਾ ਸੰਪੂਰਨ ਜਲੰਧਰ, ਰੋਹਿਤ ਭਾਟੀਆ, – ਗੋਂਸਲੇਅਜਮ ਮੀਰਾ ਗਿਆਰਵੀਂ ਵਾਲੀ ਸਰਕਾਰ ਦਾ 9ਵਾਂ ਸਾਲਾਨਾ ਮੇਲਾ ਹਰ ਸਾਲ ਵਾਂਗ ਇਸ ਸਾਲ ਵੀ 19 ਜੂਨ ਦਿਨ ਸੋਮਵਾਰ ਸਵੇਰੇ 11 ਵਜੇ ਚਿਰਾਗ਼ ਅਤੇ ਝੰਡੇ ਦੀ ਰਸਮ ਤੋਂ ਆਰੰਭ ਹੋਇਆ 20 ਜੂਨ ਦਿਨ ਮੰਗਲਵਾਰ ਸ਼ਾਮ 5 ਵਜੇ ਦਾਤਾ ਸਾਹਿਬ ਦੀ ਮਹਿੰਦੀ ਦੀ ਰਸਮ ਅਤੇ 6 ਵਜੇ ਮਾਹੀ ਨਕਾਲ ਐਂਡ ਪਾਰਟੀ ਫਗਵਾੜੇ ਵਾਲੇ ਵੱਲੋਂ ਨਕਲਾਂ ਪੇਸ਼ ਕੀਤੀਆਂ ਗਈਆਂ 21 ਜੂਨ ਦਿਨ ਬੁੱਧਵਾਰ ਨੂੰ ਸ਼ਾਮ 7 ਵਜੇ ਸੂਫ਼ੀ ਕਲਾਕਾਰ ਜਗਦੇਵ ਸ਼ਹਿਜ਼ਾਦਾ ਨੇ ਦਾਤਾ ਮੈ ਕਮਲੀ ਤੇਰੀ ਕੋਈ ਨਾ ਸੁਣੇ ਫਰਿਆਦ ਮੇਰੀ ਕਲਾਮ ਗਾ ਕੇ ਮੇਲੇ ਦੀ ਸ਼ੁਰੂਵਾਤ ਕੀਤੀ। ਬਲਵੀਰ ਮਤੇਪੁਰੀਆ ਨੇ ਅੱਲ੍ਹਾ ਹੂ ਤੂੰਬਾ ਕਹਿੰਦਾ ਗਾ ਕੇ ਆਏ ਹੋਏ ਸਰੋਤਿਆਂ ਨੂੰ ਮੋਹਿਆ। ਜੱਸ ਧਾਲੀਵਾਲ ਨੇ ਬਜ਼ੁਰਗਾਂ ਬੋੜ ਵੇ ਤੇਰੀਆਂ ਪਲ ਪਲ ਲੋੜਾਂ ਕਲਾਮ ਜਦ ਗਾਇਆ ਤਾਂ ਸਰੋਤਿਆਂ ਦੇ ਰੌਂਗਟੇ ਖੜ੍ਹੇ ਹੋਗਏ। ਜੱਸਾ ਫਤਹਿਪੁਰੀ ਨੇ ਅਪਣਾ ਵਧੇਰੇ ਉਸਤਦ ਖੱਟਣ ਵਾਲਾ ਸੂਫ਼ੀ ਗੀਤ ਸਲਵਾਰਾਂ ਗਾ ਕੇ ਸੰਗਤਾਂ ਨੂੰ ਕੀਲਿਆ। ਜਿਸਦਾ ਸਾਰਾ ਕਾਰਜ ਪ੍ਰੀਤਮ ਸਵੀਟ ਸ਼ੋਪ ਵਾਲੀ ਗਲੀ 7, ਸਾਮ੍ਹਣੇ ਕ੍ਰਿਸ਼ਨਾ ਸਵੀਟ ਸ਼ੌਪ, ਰਾਮਾਂਮੰਡੀ , ਜਲੰਧਰ ਦਰਵਾਰ ਵਿਖੇ ਗਿਆਰਵੀਂ ਵਾਲੀ ਸਰਕਾਰ ਮੀਰਾ ਗੋਂਸਪਾਕ ਦਰਵਾਰ ਪ੍ਰਬੰਧਕ ਕਮੇਟੀ ਦੀ ਦੇਖਰੇਖ ਹੇਠ ਕੀਤਾ ਗਿਆ । ਇਸ ਮੌਕੇ ਐਮ ਐਲ ਏ ਰਮਨ ਅਰੋੜਾ ਮੁੱਖ ਮਹਿਮਾਨ ਤੌਰ ਤੇ ਪੁੱਜੇ ਜਿਨ੍ਹਾਂ ਨੂੰ ਦਰਵਾਰ ਵਲੋਂ ਉਚੇਚੇ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਸਮਾਜ ਸੇਵਕ ਵਿਕੀ ਤੁਲਸੀ ਨੇ ਮੇਲੇ ਦੀ ਸਿਫਤ ਕਰਦੇ ਕਿਹਾ ਕਿ ਸੋਨੂੰ ਸਾਈਂ ਜੀ ਰੂਹਾਨੀਅਤ ਦੇ ਪ੍ਰਤੀਕ ਹਨ ਜਿਨ੍ਹਾਂ ਉਤੇ ਸੱਚਮੁੱਚ ਮੀਰਾ ਗੋਸਪਾਕ ਦਾ ਰਹਿਮਤ ਤੇ ਕਿਰਪਾ ਭਰਿਆ ਹੱਥ ਰੱਖਿਆ ਹੋਇਆ ਹੈ ਜੌ ਆਪਣੀਆ ਰਹਿਮਤਾਂ ਤੇ ਬਖਸ਼ਿਸ਼ਾਂ ਨਾਲ ਸੰਗਤਾਂ ਨੂੰ ਤਾਰ ਰਹੇ ਹਨ ਦਰਵਾਰ ਮੁੱਖ ਸੇਵਾਦਾਰ ਤੇ ਗੱਧੀਨਸ਼ੀਨ ਸ਼੍ਰੀ ਸੋਨੂੰ ਸਾਈਂ ਜੀ ਨੇ ਦੱਸਿਆ ਕੇ ਹਰ ਸਾਲ ਮੀਰਾ ਗੌਸਪਾਕ ਦੇ ਵਾਲੇ ਵਿਆਹ ਦੇ ਦਿਨ ਸਾਲਾਨਾ ਮੇਲਾ ਕਰਵਾਇਆ ਜਾਂਦਾ ਹੈ ਜੌ ਕਿ ਇਸ ਵਾਰ ਵੀ 3 ਦਿਨ ਤੱਕ ਸਰਕਾਰਾਂ ਦਾ ਮੇਲਾ ਕਰਵਾਇਆ ਗਿਆ। ਮੇਲੇ ਵਿੱਚ ਆਈਆਂ ਹੋਈਆਂ ਸੰਗਤਾਂ ਲਈ 3 ਦਿਨਾਂ ਤੱਕ ਲਗਾਤਾਰ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਸਭ ਸਾਧ ਸੰਗਤਾਂ ਨੇ ਮੇਲੇ ਵਿਚ ਪੁੱਜ ਕੇ ਮੇਲੇ ਨੂੰ ਚਾਰ ਚਾਰ ਲਾਏ। ਇਸ ਮੌਕੇ ਐਮ ਐਲ ਏ ਰਮਨ ਅਰੋੜਾ, ਵਿੱਕੀ ਤੁਲਸੀ, ਪ੍ਰਬਜਿਤ, ਗੁਰਦੀਪ, MLA ਰਾਜਿੰਦਰ ਬੇਰੀ, ਤੇ ਅਨੇਕਾਂ ਪਤਵੰਤੇ ਸੱਜਣਾ ਨੇ ਹਾਜ਼ਰੀ ਭਰੀ।

ਗੋਂਸਲੇਅਜਮ ਮੀਰਾ ਗਿਆਰਵੀਂ ਵਾਲੀ ਸਰਕਾਰ ਸੋਨੂੰ ਸਾਈਂ ਦਾ 9ਵਾਂ ਸਾਲਾਨਾ ਮੇਲਾ ਸੰਪੂਰਨ Read More »