ਪਠਾਨਕੋਟ ਡਲਹੋਜੀ ਰੋਡ ਤੇ ਦੁਨੇਰਾ ਦੇ ਨਜਦੀਕ ਪਹਾੜ ਦਾ ਮਲਵਾ ਡਿੱਗਣ ਕਾਰਨ ਰੋਡ ਹੈਵੀ ਵਾਹਨਾ ਲਈ 15 ਅਗਸਤ ਸਾਮ 6 ਵਜੇ ਤੱਕ ਪੂਰੀ ਤਰ੍ਹਾਂ ਬੰਦ
ਪਠਾਨਕੋਟ, 13 ਅਗਸਤ 2023:— ਪਠਾਨਕੋਟ ਤੋਂ ਡਲਹੋਜੀ ਰੋਡ ਜੋ ਦੁਨੇਰਾ ਤੋਂ ਹੋ ਕੇ ਜਾਂਦਾ ਹੈ ਤੇ ਪਹਾੜ ਦਾ ਮਲਵਾ ਡਿੱਗਣ ਕਾਰਨ ਰੋਡ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਹੈ, ਭਾਵੈ ਕਿ ਲਾਈਟ ਵਾਹਨ ਇਸ ਮਾਰਗ ਤੋਂ ਜਾਣ ਲਈ ਰਸਤਾ ਬਣਾ ਦਿੱਤਾ ਗਿਆ ਹੈ ਪਰ 14 ਅਗਸਤ ਦੀ ਸਾਮ ਤੋਂ 15 ਅਗਸਤ ਸਵੇਰ ਤੱਕ ਪੂਰੀ ਤਰ੍ਹਾਂ ਨਾਲ ਰਸਤਾ ਬੰਦ ਰਹੇਗਾ ਅਤੇ ਹੈਵੀ ਵਾਹਨ ਅੱਜ ਸਾਮ ਤੋਂ 15 ਅਗਸਤ ਦੀ ਸਾਮ ਤੱਕ ਇਸ ਰਸਤੇ ਤੋਂ ਜਾਣ ਲਈ ਪੂਰੀ ਤਰ੍ਹਾਂ ਰਸਤਾ ਬੰਦ ਕੀਤਾ ਗਿਆ ਹੈ। ਇਹ ਪ੍ਰਗਟਾਵਾ ਸ. ਤੇਜਦੀਪ ਸਿੰਘ ਸੈਣੀ ਐਸ.ਡੀ.ਐਮ. ਧਾਰ ਨੇ ਕੀਤਾ। ਉਨ੍ਹਾਂ ਦੱਸਿਆ ਕਿ ਪਿਛਲੀ ਸਾਮ ਤੋਂ ਧਾਰ ਖੇਤਰ ਅੰਦਰ ਲਗਾਤਾਰ ਹੋ ਰਹੀ ਬਾਰਿਸ ਦੇ ਚਲਦਿਆਂ ਪਠਾਨਕੋਟ ਤੋਂ ਡਲਹੋਜੀ ਜਾਣ ਵਾਲੇ ਮਾਰਗ ਤੇ ਦੁਨੇਰਾ ਅਤੇ ਕਟੋਰੀ ਬੰਗਲਾ ਦੇ ਵਿੱਚ ਯੂ ਟਰਨ ਤੇ ਪਹਾੜ ਦਾ ਮਲਵਾ ਡਿੱਗਣ ਕਾਰਨ ਰਸਤਾ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੋ ਹੈਵੀ ਵਾਹਨ ਡਲਹੋਜੀ ਜਾਣਾ ਚਾਹੁੰਦੇ ਹਨ ਉਨ੍ਹਾਂ ਦੇ ਲਈ ਨੂਰਪੁਰ ਤੋਂ ਛੋਟੀ ਧਾਰ ਤੋਂ ਹੁੰਦੇ ਹੋਏ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਾਨਯੋਗ ਡਿਪਟ ਕਮਿਸਨਰ ਪਠਾਨਕੋਟ ਸ. ਹਰਬੀਰ ਸਿੰਘ ਜੀ ਦੇ ਦਿਸਾ ਨਿਰਦੇਸਾਂ ਅਨੁਸਾਰ ਰਾਹਤ ਕਾਰਜ ਜਾਰੀ ਹਨ ਅਤੇ ਜਲਦੀ ਹੀ ਇਸ ਰੋਡ ਦਾ ਮਲਵਾ ਹਟਾ ਕੇ ਲੋਕਾਂ ਲਈ ਆਵਾਜਾਈ ਖੋਲੀ ਜਾਵੈਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪ੍ਰਸਾਸਨ ਵੱਲੋਂ ਜਿਨ੍ਹਾ ਰਸਤਿਆਂ ਦੀ ਚੋਣ ਕੀਤੀ ਗਈ ਹੈ ਉਨ੍ਹਾਂ ਰਸਤਿਆਂ ਤੇ ਹੀ ਜਾਇਆ ਜਾਵੈ।