67 ਵੀਆਂ ਪੰਜਾਬ ਰਾਜ ਅੰਤਰ-ਜ਼ਿੱਲ੍ਹਾ ਸਕੂਲ ਕਰਾਟੇ ਖੇਡ ਚੈਂਪੀਅਨਸ਼ਿਪ ਦਾ ਸੱਫਲ ਅਯੋਜਨ
ਜਲੰਧਰ 9 ਨਵੰਬਰ( ਜਤਿਨ ਬੱਬਰ ) 67 ਵੀਆਂ ਪੰਜਾਬ ਰਾਜ ਅੰਤਰ ਜ਼ਿੱਲ੍ਹਾ ਸਕੂਲ ਕਰਾਟੇ ਖੇਡ ਚੈਂਪੀਅਨਸ਼ਿਪ ਦੋਰਾਨ ਲੜਕਿਆਂ ਦੇ 14/19ਸਾਲ ਵਰਗ ਮੁਕਾਬਲਿਆਂ ਵਿਚ ਲੁਧਿਆਣਾ ਜਿੱਲ੍ਹਾ ਸੂਬਾ ਚੈਂਪੀਅਨ ਬਣਿਆ।17ਸਾਲ ਵਰਗ ਵਿਚ ਪਠਾਨਕੋਟ ਜਿੱਲ੍ਹਾ ਮੋਹਰੀ ਬਣਿਆ। ਜਦਕਿ ਮੇਜ਼ਬਾਨ ਜਲੰਧਰ ਜਿੱਲ੍ਹਾ ਲੜਕਿਆਂ ਦੇ 14/17/19 ਸਾਲ ਵਰਗ ਮੁਕਾਬਲਿਆਂ ਵਿਚ ਉਪ ਜੇਤੂ ਬਣਨ ਵਿਚ ਕਾਮਯਾਬ ਰਿਹਾ। ਪਠਾਨਕੋਟ, ਲੁਧਿਆਣਾ, ਅਮ੍ਰਿਤਸਰ ਟੀਮਾਂ ਇਨਾਂ ਵਰਗਾਂ ਵਿਚ ਤੀਸਰੇ ਸਥਾਨ ਉੱਪਰ ਰਹੀਆਂ। ਸਥਾਨਕ ਬਸੱਤੀ ਗੁੱਜਾਂ ਖੇਤਰ ਵਿਖੇ ਸਥਿਤ ਨਾਮਵਰ ਸੰਸਥਾ ਆਰੀਆਂ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਹਾਲ ਵਿਖੇ ਚੱਲ ਰਹੇ 67 ਵੀਆਂ ਪੰਜਾਬ ਰਾਜ ਅੰਤਰ ਜ਼ਿੱਲ੍ਹਾ ਸਕੂਲ ਕਰਾਟੇ ਖੇਡ ਮੁਕਾਬਲਿਆਂ ਆਖਰੀ ਦਿਨ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਲਈ ਮੁੱਖ ਮਹਿਮਾਨ ਵਜੋਂ ਡੀ.ਐਮ ਸਪੋਰਟਸ ਇਕਬਾਲ ਸਿੰਘ ਰੰਧਾਵਾ ਵਲੋਂ ਸ਼ਿਰਕਤ ਕਰਦਿਆਂ ਜੇਤੂ, ਉਪ -ਜੇਤੂ ਤੀਸਰੇ ਸਥਾਨ ਤੇ ਰਿਣ ਵਾਲੀਆਂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਰੰਧਾਵਾ ਸਾਹਿਬ ਵਲੋਂ ਖੇਡ ਕਨਵੀਨਰ ਹੈਡਮਾਸਟਰ ਮਨੀਸ਼ ਕੁਮਾਰ, ਹੀਰਾ ਲਾਲ, ਸਵਰਨਜੀਤ ਕੌਰ, ਰਾਜਵਿੰਦਰ ਕੌਰ, ਅਮਰਿੰਦਰ ਜੀਤ ਸਿੰਘ ਸਿੱਧੂ ਨਾਲ ਮਿਲ ਟੂਰਨਾਮੈਂਟ ਦੇ ਸੱਫਲ ਅਯੋਜਨ ਲਈ ਅਹਿਮ ਰੋਲ ਨਿਭਾਉਣ ਵਾਲੇ ਰਜਨੀਸ਼ ਕੁਮਾਰ ਨੰਦਾ (ਅਬਜਰਬਰ), ਰਾਕੇਸ਼ ਕੁਮਾਰ,ਰਾਜੇਸ਼ ਸ਼ਰਮਾਂ, ਤੇਜਾ ਕੁਟਵਾਲ,ਵਿਵੇਕ ਸਨੋਤਰਾ, ਨਵਜੋਤ ਥਾਪਰ , ਜਗਮੋਰਨ ਵਿੱਜ,ਅਰਜੁਨ, ਰਾਹੁਲ,ਸਿਮਰਨਜੀਤ ਸਿੰਘ ਤੇ ਹੋਰ ਖੇਡ ਮਾਹਿਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਨ੍ਹਾਂ ਵਲੋਂ ਖਿਡਾਰੀਆਂ ਨੂੰ ਹੋਰ ਬੁਲੰਦੀਆਂ ਨੂੰ ਛੂਹਣ ਲਈ ਪ੍ਰੇਰਿਤ ਕਰਨ ਲਈ ਸੰਬੋਧਨ ਕਰਦੇ ਸਮਾਜ ਨੂੰ ਕੁਰੀਤੀਆਂ ਤੋਂ ਮੁਕਤ ਕਰਨ ਤੇ ਨਰੋਏ ਸਿਹਤ ਲਈ ਖੇਡ ਮੇਲਿਆਂ ਦਾ ਅਯੋਜਨ ਹੋਣਾ ਸਮੇਂ ਦੀ ਲੋੜ ਦਸਿਆ ਵਧੀਆ ਖੇਡ ਪ੍ਰਦਰਸ਼ਨ ਵਾਸਤੇ ਅਸ਼ੀਰਵਾਦ ਦਿੱਤਾ ਗਿਆ। ਉਕੱਤ ਜਾਣਕਾਰੀ ਮੀਡੀਆ ਕੌਆਰਡੀਨੇਟਰ ਅਮਰਿੰਦਰ ਜੀਤ ਸਿੰਘ ਸਿੱਧੂ ਵਲੋਂ ਪ੍ਰੈਸ ਨੂੰ ਰਲੀਜ ਕਰਦਿਆਂ ਦੱਸਿਆ ਗਿਆ ਕਿ ਲੜਕੀਆਂ ਦੇ 14/19 ਸਾਲ ਵਰਗ ਵਿਚ ਮੇਜ਼ਬਾਨ ਜਲੰਧਰ ਜਿੱਲ੍ਹਾ ਚੈਂਪੀਅਨ ਬਣਨ ਵਿਚ ਸੱਫਲ ਹੋਇਆ ਜਦ ਕਿ ਬਠਿੰਡਾ, ਲੁਧਿਆਣਾ , ਤਰਨਤਾਰਨ, ਲੁਧਿਆਣਾ ਜ਼ਿਲ੍ਹੇ ਦੀਆਂ ਟੀਮਾਂ ਦੋਹਾਂ ਵਰਗਾਂ ਵਿਚ ਦੁਸਰੇ ਤੇ ਤੀਸਰੇ ਸਥਾਨ ਤੇ ਰਹਿਣ ਵਿਚ ਕਾਮਯਾਬ ਰਹੀਆਂ। ਜਦਕਿ 17ਸਾਲ ਵਰਗ ਵਿਚ ਲੁਧਿਆਣਾ ਜਿੱਲ੍ਹਾ ਚੈਂਪੀਅਨ ਬਣਿਆ । ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੇ ਲੁਧਿਆਣਾ ਟੀਮਾਂ ਦੁਸਰੇ ਤੇ ਤੀਸਰੇ ਸਥਾਨ ਤੇ ਰਹਿਣ ਵਿਚ ਕਾਮਯਾਬ ਰਹੀਆਂ।
67 ਵੀਆਂ ਪੰਜਾਬ ਰਾਜ ਅੰਤਰ-ਜ਼ਿੱਲ੍ਹਾ ਸਕੂਲ ਕਰਾਟੇ ਖੇਡ ਚੈਂਪੀਅਨਸ਼ਿਪ ਦਾ ਸੱਫਲ ਅਯੋਜਨ Read More »