ਲਾਲੀ ਇੰਫ਼ੋਸਿਸ ਨੇ ਫ਼ਿਕਰ ਏ ਹੋਂਦ ਨਾਲ ਮਿਲਕੇ ਗੱਡੀਆਂ ਤੇ ਲਗਾਏ ਰਿਫਲੇਕਟਰ
ਜਲੰਧਰ, ਜਤਿਨ ਬੱਬਰ – ਲਾਲੀ ਇੰਫ਼ੋਸਿਸ ਜੋ ਪਿਛਲੇ 27 ਸਾਲਾਂ ਤੋਂ ਸਿੱਖਿਆ ਦੇ ਖੇਤਰ ਵਿੱਚ ਆਪਣੀ ਸੇਵਾ ਨਿਭਾਅ ਰਿਹਾ ਹੈ ਤੇ ਐਨਜੀਓ ਫ਼ਿਕਰ ਏ ਹੋਂਦ ਨਾਮ ਦੀ ਸੰਸਥਾ ਜੋ ਕੇ 2007 ਤੋਂ ਸਮੇਂ ਸਮੇਂ ਤੇ ਸਮਾਜਿਕ ਭਲਾਈ ਦੇ ਕੰਮ ਕਰਦੀ ਆ ਰਹੀ ਹੈ। ਦੋਨਾਂ ਨੇ ਮਿਲਕੇ ਇਕ ਕੈਂਪੇਨ ਔਰਗਨਾਈਜ਼ ਕੀਤਾ। ਜਿਸ ਵਿੱਚ ਬਿਨਾਂ ਰਿਫ਼ਲੈਕਟਰ ਦੇ ਸੜਕਾਂ ਤੇ ਚੱਲ ਰਹੀਆਂ ਗੱਡੀਆਂ ਜੋ ਇਸ ਸੰਘਣੀ ਧੁੰਦ ਵਿਚ ਐਕਸੀਡੈਂਟ ਦਾ ਕਾਰਨ ਬਣਦੀਆਂ ਹਨ। ਉਹਨਾਂ ਨੂੰ ਰੋਕ ਕੇ ਰਿਫਲੈਕਟਰ ਲਗਾਏ ਗਏ ਤਾਂ ਜੋ ਦੁਰਘਟਨਾਵਾਂ ਦੀ ਸੰਖਿਆ ਨੂੰ ਘਟਇਆ ਜਾ ਸਕੇ। ਇਸ ਮੌਕੇ ਤੇ ਲਾਲੀ ਇੰਫ਼ੋਸਿਸ ਦੇ ਐਮ ਡੀ ਅਤੇ ਐਨਜੀਓ ਫ਼ਿਕਰ ਏ ਹੋਂਦ ਦੇ ਚੇਅਰਮੈਨ ਸੁਖਵਿੰਦਰ ਸਿੰਘ ਲਾਲੀ ਨੇ ਕਿਹਾ ਕਿ ਗੱਡੀਆਂ ਦੇ ਪਿੱਛੇ ਰਿਫਲੈਕਟਰ ਲਗਾਉਣ ਨਾਲ ਬਹੁਤ ਸਾਰੀਆਂ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ| ਇਸ ਲਈ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ| ਜੇ ਸੰਭਵ ਹੋਵੇ ਤਾਂ ਸਾਨੂੰ ਆਪਣੀਆਂ ਗੱਡੀਆਂ ਵਿੱਚ ਰਿਫਲੈਕਟਰ ਰੱਖਣੇ ਚਾਹੀਦੇ ਹਨ ਤਾਂ ਜੋ ਰਸਤੇ ਵਿਚ ਜਾਂਦੇ ਸਮੇਂ ਬਿਨਾਂ ਰਿਫ਼ਲੈਕਟਰ ਤੋਂ ਜਾ ਰਹੀ ਗੱਡੀ ਨੂੰ ਰੋਕ ਕੇ ਉਸ ਉੱਤੇ ਚਿਪਕਾਏ ਜਾ ਸਕਣ| ਇਹ ਸਰਕਾਰਾਂ ਅਤੇ ਟ੍ਰੈਫਿਕ ਪੁਲਿਸ ਦਾ ਕੰਮ ਹੈ ਗੱਡੀਆਂ ਦਾ ਪੋਲੂਸ਼ਨ ਚੈੱਕ ਕਰਨਾ ਜਾਂ ਉਨ੍ਹਾਂ ਦੇ ਰਿਫਲੈਕਟਰ ਚੈੱਕ ਕਰਨਾ ਜੇ ਉਹ ਆਪਣਾ ਕੰਮ ਕਰ ਲੈਣ ਤਾ ਸਾਨੂ ਸੜਕਾਂ ਤੇ ਆ ਕੇ ਸਰਕਾਰ ਅਤੇ ਪੰਜਾਬ ਪੁਲਿਸ ਦੇ ਕੰਮ ਨਾ ਕਰਨੇ ਪੈਣ| ਇਹ ਇੱਕ ਛੋਟਾ ਜਿਹਾ ਕਦਮ ਕਿਸੇ ਦੀ ਜਾਨ ਬਚਾ ਸਕਦਾ ਹੈ|ਫ਼ਿਕਰ ਏ ਹੋਂਦ ਵਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਸ਼ਹਿਰਵਾਸੀ ਬੀ .ਐਮ. ਸੀ ਚੌਂਕ ਦਫਤਰ ਚੌਂ ਰਿਫਲੈਕਟਰ ਲੈ ਜਾ ਸਕਦੇ ਹਨ, ਅਤੇ ਜੇਕਰ ਉਹਨਾਂ ਨੂੰ ਕੋਈ ਬਿਨਾ ਰਿਫਲੈਕਟਰ ਤੋਂ ਗੱਡੀ ਨਜ਼ਰ ਆਏ ਹੈ ਤਾਂ ਜੋ ਉਹ ਗੱਡੀਆਂ ਤੇ ਰਿਫਲੈਕਟਰ ਲਾ ਕੇ ਕੀਮਤੀ ਜਾਨਾਂ ਬਚਾ ਸਕਣ| ਇਸ ਮੌਕੇ ਤੇ ਲਾਲੀ ਇੰਫ਼ੋਸਿਸ ਦੀ ਟੀਮ (ਮਨੋਜ ਕੁਮਾਰ, ਗੁਰਜੀਤ ਕੌਰ, ਪ੍ਰਿਯੰਕਾ ਅਤੇ ਦੀਕਸ਼ਾ, )ਵਿਦਿਆਰਥੀ ਹਨੀ ਪਠਾਨੀਆ, ਪਰਮਜੀਤ ਕੌਰ, ਰਿੱਧੀ ਭਾਰਦਵਾਜ, ਤਰੁਣ ਕੁਮਾਰ ਅਤੇ ਭਾਵੇਸ਼ ਮਲਹੋਤਰਾ ਅਤੇ ਫ਼ਿਕਰ ਏ ਹੋਂਦ ਮੈਂਬਰ ਮੌਜੂਦ ਸਨ I
ਲਾਲੀ ਇੰਫ਼ੋਸਿਸ ਨੇ ਫ਼ਿਕਰ ਏ ਹੋਂਦ ਨਾਲ ਮਿਲਕੇ ਗੱਡੀਆਂ ਤੇ ਲਗਾਏ ਰਿਫਲੇਕਟਰ Read More »