ਥਾਣਾ ਭਾਰਗੋ ਕੈਂਪ ਦੀ ਪੁਲਿਸ ਵਲੋਂ 3 ਮੋਟਰਸਾਈਕਲ ਚੋਰ ਕਾਬੂ, 6 ਚੋਰੀ ਸ਼ੁਦਾ ਮੋਟਰਸਾਈਕਲ ਬ੍ਰਾਮਦ
ਜਲੰਧਰ : ਸ. ਗੁਰਸ਼ਰਨ ਸਿੰਘ ਸੰਧੂ IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਪਰ ਕਮਿਸ਼ਨਰੇਟ ਜਲੰਧਰ ਦੇ ਏਰੀਆ ਵਿੱਚ ਨਸ਼ਾ ਤਸਕਰਾਂ / ਚੋਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਅਦਿਤਿਆ IPS ADCP -2 ਸਿਟੀ ਅਤੇ ਸ਼੍ਰੀ ਗਗਨਦੀਪ ਸਿੰਘ ਘੁੰਮਣ PPS ACP ਵੈਸਟ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ , INSP ਰਵਿੰਦਰ ਕੁਮਾਰ ਮੁੱਖ ਅਫਸਰ ਥਾਣਾ ਭਾਰਗੋ ਕੈਂਪ ਤੇ ASI ਅਸ਼ੋਕ ਕੁਮਾਰ ਵੱਲੋਂ ਸਮੇਤ ਸਾਥੀ ਕਰਮਚਾਰੀਆਂ ਦੋਰਾਨੇ ਇਲਾਕਾ ਗਸ਼ਤ ਅਤੇ ਚੈਕਿੰਗ ਸ਼ੱਕੀ ਤੇ ਭੈੜੇ ਪੁਰਸ਼ਾਂ ਸਬੰਧੀ ਨਜਦੀਕ ਨਾਖਾਂ ਵਾਲਾ ਬਾਗ ਉਦੈ ਨਗਰ ਜਲੰਧਰ ਚੈਕਿੰਗ ਦੌਰਾਨ ਮਨੀ ਪੁੱਤਰ ਰਮੇਸ਼ ਲਾਲ ਵਾਸੀ ਮਕਾਨ ਨੰਬਰ 3535 ਗਲੀ ਨੰਬਰ 6 ਨੇੜੇ ਰਕੇਸ਼ ਟੈਟ ਹਾਊਸ ਜਲੰਧਰ , ਰੋਨੀਸ਼ S / O ਸੰਜੇ ਵਾਸੀ ਮਕਾਨ ਨੰਬਰ 188 ਚੋਪੜਾ ਕਲੋਨੀ ਭਾਰਗੋ ਕੈਂਪ ਜਲੰਧਰ ਨੂੰ ਚੋਰੀ ਸ਼ੁਦਾ ਮੋਟਰ ਸਾਇਕਲ ਨੰਬਰੀ PB -08 – DZ – 3187 ਮਾਰਕਾ ਸਪਲੈਂਡਰ + ਰੰਗ ਕਾਲਾ ਗਰੇਅ ਸਮੇਤ ਕਾਬੂ ਕਰਕੇ ਮੁਕੱਦਮਾ ਨੰਬਰ 155 ਮਿਤੀ 01-10-2022 ਅ / ਧ 379,411 IPC ਥਾਣਾ ਭਾਰਗੋ ਕੈਂਪ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਅਤੇ ਉਪਰੋਕਤ ਦੋਸ਼ੀਆਨ ਵੱਲੋਂ ਕੀਤੇ ਇਕਸ਼ਾਫ ਮੁਤਾਬਿਕ ਦੋਸ਼ੀ ਅਕਾਸ ਸਭਰਵਾਲ ਉਰਫ ਬਾਵਾ ਪੁੱਤਰ ਲੇਟ ਰੋਸਨ ਲਾਲ ਵਾਸੀ ਮਕਾਨ ਨੰਬਰ 3615/5 ਤੇਜ ਮੋਹਨ ਨਗਰ ਜਲੰਧਰ ਨੂੰ ਮੁਕੱਦਮਾ ਹਜਾ ਵਿਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਅਤੇ ਦੋਸ਼ੀ ਵੱਲੋ ਵੱਖ -ਵੱਖ ਥਾਵਾਂ ਤੋਂ ਚੋਰੀ ਕੀਤੇ ਗਏ ਵੱਖ – ਵੱਖ ਮਾਰਕਾ ਦੇ 6 ਮੋਟਰਸਾਈਕਲ ਬ੍ਰਾਮਦ ਕੀਤੇ ਗਏ