ਜਲੰਧਰ 9 ਨਵੰਬਰ( ਜਤਿਨ ਬੱਬਰ ) ਪੀਸੀਐਸ ਐਸ. ਏ.ਐਸ ਨਗਰ (ਮੋਹਾਲੀ) ਟੀਮ 67ਵੀਆਂ ਅੰਤਰ – ਜਿੱਲ੍ਹਾ ਹਾਕੀ ਟੂਰਨਾਮੈਂਟ ਨੂੰ ਜਿਤ ਸੂਬਾ ਚੈਂਪੀਅਨ ਬਣੀ ।
ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਚੱਲ ਰਹੇ ਟੂਰਨਾਮੈਂਟ ਦੇ ਆਖਰੀ ਦਿਨ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਖਿਡਾਰਣਾਂ ਨੂੰ ਅਸ਼ੀਰਵਾਦ ਦੇਣ ਹਾਕੀ ਖੇਡ ਦੇ ਸਿਰਮੌਰ ਅਰਜੁਨਾ ਅਵਾਰਡੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ (ਸਾਬਕਾ ਆਈ.ਜੀ.) ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।
Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं
ਖੇਡ ਕਨਵੀਨਰ ਪ੍ਰਿੰਸੀਪਲ ਅਰਵਿੰਦਰ ਕੌਰ ਵਲੋਂ ਮੁੱਖ ਪ੍ਰਬੰਧਕ ਡੀ ਐਮ ਸਪੋਰਟਸ ਇੱਕਬਾਲ ਸਿੰਘ ਰੰਧਾਵਾ ਹੈਡਮਾਸਟਰ ਰਾਕੇਸ਼ ਭੱਟੀ ਜੀ ਨਾਲ ਮਿਲ ਫੁੱਲਾਂ ਦਾ ਗੁੱਲਦਸਤਾ ਭੇਂਟ ਕਰਦਿਆਂ ਸ਼ਿਰਕਤ ਕਰਨ ਆਏ ਮੁੱਖ ਮਹਿਮਾਨ ਓਲੰਪੀਅਨ ਸੋਢੀ ਜੀ ਦਾ ਰਸਮੀ ਜੀ ਆਇਆਂ ਆਖਦਿਆਂ , ਦੁਸ਼ਾਲਾ ਤੇ ਯੲਦਗਾਰੀ ਚਿੰਨ੍ਹ ਭੇਂਟ ਕਰ ਸਨਮਾਨ ਵੀ ਕੀਤਾ ਗਿਆ । ਇਸ ਮੌਕੇ ਉਨ੍ਹਾਂ ਨਾਲ ਅੰਤਰਰਾਸ਼ਟਰੀ ਅੰਪਾਇਰ ਗੁਰਿੰਦਰ ਸਿੰਘ ਸੰਘਾ, ਸਰਬਜੀਤ ਕੌਰ, ਪਰਮਿੰਦਰ ਕੌਰ , ਪ੍ਰਭਜੋਤ ਕੌਰ, ਅਮਰਿੰਦਰ ਜੀਤ ਸਿੰਘ ਸਿੱਧੂ ,ਵਿਕਾਸ ਚੱਡਾ , ਦਵਿੰਦਰ ਪਾਲ ਸਿੰਘ ਅਤੇ ਹੋਰ ਕੋਚ ਸਾਹਿਬਾਨ ਵੀ ਮੌਜੂਦ ਸਨ।
ਉੱਕਤ ਜਾਣਕਾਰੀ ਟੂਰਨਾਮੈਂਟ ਪ੍ਰਬੰਧਕੀ ਸਕੱਤਰ ਕਮ ਡੀ.ਐਮ ਸਪੋਰਟਸ ਇਕਬਾਲ ਸਿੰਘ ਰੰਧਾਵਾ ਨੇ ਦਸਿਆ ਕਿ ਸਿਖਿਆ ਵਿਭਾਗ ਵਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ ਸਮੂਹ ਟੂਰਨਾਮੈਂਟ ਨੂੰ ਸੱਫਲਤਾ ਪੂਰਵਕ ਨੇਪਰੇ ਚਾੜ੍ਹਨ ਦੀ ਅਹਿਮ ਜੂਮੇਵਾਰੀ ਖੇਡ ਕਨਵੀਨਰ ਪ੍ਰਿੰਸੀਪਲ ਅਰਵਿੰਦਰ ਕੌਰ , ਰਜਿਸਟ੍ਰੇਸ਼ਨ ਕਮੇਟੀ ਚੇਅਰਮੈਨ ਮੁੱਖ ਅਧਿਆਪਕ ਰਕੇਸ਼ ਭੱਟੀ, ਟੈਕਨੀਕਲ ਕਨਵੀਨਰ ਹਰਿੰਦਰ ਸਿੰਘ ਸੰਘਾ, ਮਨਪ੍ਰੀਤ ਸਿੰਘ ਚੋਹਕਾਂ, ਹਰਮੇਸ਼ ਲਾਲ, ਜੇ.ਪੀ ਸਿੰਘ,ਹੀਰਾ ਲਾਲ ,ਰਾਜਵਿੰਦਰ ਕੌਰ, ਹਰਪ੍ਰੀਤ ਕੌਰ ਬਾਜਵਾ, ਸਵਰਨਜੀਤ ਕੌਰ , ਰਾਜਵਿੰਦਰ ਕੌਰ, ਲਸਕਰੀ ਰਾਮ , ਜਤਿੰਦਰ ਪਾਲ ਸਿੰਘ , ਅੰਜੂ ਬਾਲਾ, ਸਰਬਜੀਤ ਕੌਰ, ਪਰਮਿੰਦਰ ਕੌਰ, ਪਰਮਜੀਤ ਕੌਰ, ਕੁਲਵਿੰਦਰ ਕੌਰ, ਗੁਰਵਿੰਦਰ ਕੌਰ, ਵਿਕਾਸ ਚੱਡਾ , ਬਲਵਿੰਦਰ ਸਿੰਘ ਲਾਲੀ ਤੇ ਹੋਰ ਖੇਡ ਮਾਹਿਰਾਂ ਵਜੋਂ ਜੁਮੇਵਾਰੀ ਨਿਭਾਉਂਦੇ ਸਫਲਤਾ ਪੂਰਵਕ ਅੱਜ ਦੇ ਨਿਰਧਾਰਿਤ ਮੈਚ ਕਰਵਾਏ ਗਏ।
VIDEO
ਸਮੂਹ ਖੇਡ ਮੁਕਾਬਲੇ ਦੋਰਾਨ ਸਿਖਿਆ ਵਿਭਾਗ ਵਲੋਂ ਚੋਣਕਾਰ ਕਮ ਅਬਜਰਬਰ ਮਲਵਿੰਦਰ ਸਿੰਘ ਮੱਲ੍ਹੀ , ਸ਼ਮਿੰਦਰ ਸਿੰਘ, ਦਵਿੰਦਰ ਸਿੰਘ ਹਰ ਮੈਚ ਦੋਰਾਨ ਖੇਡ ਪ੍ਰਦਰਸ਼ਨ ਨੂੰ ਭਾਂਪਣ ਦੀ ਵਿਸ਼ੇਸ਼ ਜੁਮੇਵਾਰੀ ਨਿਭਾਈਂ ਗਈ ।
ਉੱਕਤ ਜਾਣਕਾਰੀ ਪ੍ਰੈਸ ਨੂੰ ਮੁੱਖ ਪ੍ਰਬੰਧਕ ਡੀ ਐਮ ਸਪੋਰਟਸ ਰੰਧਾਵਾ ਸਾਹਿਬ ਵਲੋਂ ਮੀਡੀਆ ਕੋਆਰਡੀਨੇਟਰ ਅਮਰਿੰਦਰ ਜੀਤ ਸਿੰਘ ਸਿੱਧੂ ਨਾਲ ਮਿਲ ਰਲੀਜ ਕਰਦਿਆਂ ਦੱਸਿਆ ਗਿਆ ਕਿ ਪਹਿਲਾਂ ਸਵੇਰੇ ਖੇਡੇ ਸੈਮੀਫਾਈਨਲ ਪੀਸੀਐਸ, ਬਠਿੰਡਾ ਨੇ ਪਟਿਆਲਾ ਟੀਮ ਨੂੰ 3-0 ਦੇ ਫਰਕ ਨਾਲ ਹਰਾ ਫਾਈਨਲ ਵਿਚ ਪ੍ਰਵੇਸ਼ ਕਰਨ ਵਿਚ ਸਫਲ ਹੋਈ। ਜਦਕਿ ਦੁਸਰੇ ਸੈਮੀਫਾਈਨਲ ਮੁਕਾਬਲੇ ਵਿਚ ਪੀਸੀਐਸ ਐਸ ਏ ਐਸ ਨਗਰ ਨੇ ਪੀ ਆਈ ਐਸ ਬਾਦਲ ਟੀਮ ਨੂੰ 4-0 ਦੇ ਫਰਕ ਨਾਲ ਹਰਾ ਫਾਈਨਲ ਖੇਡਣ ਵਿਚ ਕਾਮਯਾਬੀ ਪਾਈ ।
ਅੱਜ ਦਾ ਖਿਤਾਬੀ ਫਾਈਨਲ ਮੁਕਾਬਲਾ ਪੀਸੀਐਸ ਐਸ. ਏ. ਐਸ . ਨਗਰ(ਮੋਹਾਲੀ) ਤੇ ਪੀਸੀਐਸ ਬਠਿੰਡਾ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਜੋ ਕਿ ਨਿਰਧਾਰਿਤ ਸਮੇਂ ਦੋ ਕੁਆਰਟਰਾਂ ਤਕ ਗੋਲ ਲੈਸ ਡਰਾਅ ਰਿਹਾ ਦੋਵੇ ਟੀਮਾਂ ਵਲੋਂ ਇਕ ਦੁਸਰੇ ਵਿਰੁੱਧ ਕਾਫੀ ਹਮਲੇ ਕੀਤੇ ਗਏ ਪ੍ਰੰਤੂ ਨਿਸਫਲ ਰਹਿਣ ਕਾਰ 0-0ਦੀ ਬਰਾਬਰੀ ਰਹੀ। ਤੀਸਰੇ ਕੁਆਰਟਰ ਵਿਚ ਮੋਹਾਲੀ ਟੀਮ ਵਲੋਂ ਵਧੀਆ ਖੇਡ ਪ੍ਰਦਰਸ਼ਨ ਕਰ ਫੀਲਡ ਗੋਲ ਕਰ 1-0ਦੀ ਲੀਡ ਲਈ ਗਈ। ਜਿਸ ਨੂੰ ਖੇਡ ਦੇ ਆਖਰੀ ਚੋਥੇ ਕਵਾਟਰ ਵਿਚ ਬਠਿੰਡਾ ਟੀਮ ਫੀਲਰਡ ਗੋਲ ਕਰ ਸਕੋਰ 1-1ਨਾਲ ਬਰਾਬਰੀ ਤੇ ਲਿਆਉਣ ਵਿਚ ਸੱਫਲ ਰਹੀ। ਮੈਚ ਦੇ ਆਖਰੀ ਪੱਲਾਂ ਵਿਚ ਮੋਹਾਲੀ ਟੀਮ ਵਲੋਂ ਹਮਲਿਆਂ ਦੀ ਗਤੀ ਵਿਚ ਤੇਜੀ ਲਿਆਉਣ ਤੇ ਮਿਲੇ ਪੈਨਲਟੀ। ਕਾਰਨਰ ਨੂੰ ਗੋਲ ਵਿਚ ਤਬਦੀਲ ਕਰ 2-1 ਦੇ ਫਰਕ ਨਾਲ ਬੜਤ ਲੈਣ ਵਿਚ ਸੱਫਲ ਹੋਈ। ਜੋ ਮੈਚ ਦੇ ਖਤਮ ਹੋਣ ਤਕ ਬਣੀ ਰਹਿਭ ਕਾਰਨ ਮੋਹਾਲੀ ਟੀਮ ਬਠਿੰਡਾ ਟੀਮ ਨੂੰ 2-1 ਫਰਕ ਨਾਲ ਹਰਾ ਸੂਬਾ ਚੈਂਪੀਅਨ ਬਣਨ ਵਿਚ ਸੱਫਲ ਹੋਈ।
ਇਨਾਮਾਂ ਦੀ ਵੰਡ ਕਰਨ ਮਗਰੋਂ ਖਿਡਾਰਣਾਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਓਲੰਪੀਅਨ ਸੋਢੀ ਵਲੋਂ ਮੈਚ ਤੇ ਜੀਵਨ ਦਾ ਹਰ ਪੱਲ ਇਕ ਨਵਾਂ ਤਜਰਬਾ ਦਿੰਦੇ ਹੋਏ ਸੱਫਲਤਾ ਦੀਆਂ ਬੁਲੰਦੀਆਂ ਨੂੰ ਛੂਹਣ ਵਾਲਾ ਨੁਕਤਾ ਸਿਖਾ ਜਾਂਦਾ ਹੈ , ਜਿਸ ਬਦੋਲਤ ਹੀ ਖਿਡਾਰੀ ਵੱਖਰੀ ਪਹਿਚਾਣ ਬਨਾਉਣ ਦੇ ਕਾਬਲ ਹੁੰਦਾ ਹੈ। ਉਨ੍ਹਾਂ ਵਲੋਂ ਟੂਰਨਾਮੈਂਟ ਦੇ ਸੱਫਲ ਅਯੋਜਨ ਲਈ ਵੀ ਪ੍ਰਬੰਧਕੀ ਕਮੇਟੀ, ਜਿੱਲ੍ਹਾ ਸਿਖਿਆ ਅਫਸਰ, ਉਪ ਜ਼ਿਲ੍ਹਾ ਸਿੱਖਿਆ ਅਫਸਰ ਜੋਸ਼ੀ ਜੀ ਤੇ ਡੀ.ਐਮ ਸਪੋਰਟਸ ਨੂੰ ਵਧਾਈ ਦੇ ਪਾਤਰ ਦਸਿਆ ਜਿਨ੍ਹਾਂ ਦੀ ਯੋਗ ਅਗਵਾਈ ਵਿਚ ਸੂਬੇ ਭਰ ਦੀਆਂ ਟੀਮਾਂ ਵਿਚਾਲੇ ਸਮੂਹ ਖੇਡ ਮੁਕਾਬਲਾ ਅੱਜ ਯਾਦਗਾਰੀ ਹੋ ਨਿੱਬੜਿਆ ਹੈ।