ਗੋਂਸਲੇਅਜਮ ਮੀਰਾ ਗਿਆਰਵੀਂ ਵਾਲੀ ਸਰਕਾਰ ਸੋਨੂੰ ਸਾਈਂ ਦਾ 9ਵਾਂ ਸਾਲਾਨਾ ਮੇਲਾ ਸੰਪੂਰਨ
ਜਲੰਧਰ, ਰੋਹਿਤ ਭਾਟੀਆ, – ਗੋਂਸਲੇਅਜਮ ਮੀਰਾ ਗਿਆਰਵੀਂ ਵਾਲੀ ਸਰਕਾਰ ਦਾ 9ਵਾਂ ਸਾਲਾਨਾ ਮੇਲਾ ਹਰ ਸਾਲ ਵਾਂਗ ਇਸ ਸਾਲ ਵੀ 19 ਜੂਨ ਦਿਨ ਸੋਮਵਾਰ ਸਵੇਰੇ 11 ਵਜੇ ਚਿਰਾਗ਼ ਅਤੇ ਝੰਡੇ ਦੀ ਰਸਮ ਤੋਂ ਆਰੰਭ ਹੋਇਆ 20 ਜੂਨ ਦਿਨ ਮੰਗਲਵਾਰ ਸ਼ਾਮ 5 ਵਜੇ ਦਾਤਾ ਸਾਹਿਬ ਦੀ ਮਹਿੰਦੀ ਦੀ ਰਸਮ ਅਤੇ 6 ਵਜੇ ਮਾਹੀ ਨਕਾਲ ਐਂਡ ਪਾਰਟੀ ਫਗਵਾੜੇ ਵਾਲੇ ਵੱਲੋਂ ਨਕਲਾਂ ਪੇਸ਼ ਕੀਤੀਆਂ ਗਈਆਂ 21 ਜੂਨ ਦਿਨ ਬੁੱਧਵਾਰ ਨੂੰ ਸ਼ਾਮ 7 ਵਜੇ ਸੂਫ਼ੀ ਕਲਾਕਾਰ ਜਗਦੇਵ ਸ਼ਹਿਜ਼ਾਦਾ ਨੇ ਦਾਤਾ ਮੈ ਕਮਲੀ ਤੇਰੀ ਕੋਈ ਨਾ ਸੁਣੇ ਫਰਿਆਦ ਮੇਰੀ ਕਲਾਮ ਗਾ ਕੇ ਮੇਲੇ ਦੀ ਸ਼ੁਰੂਵਾਤ ਕੀਤੀ। ਬਲਵੀਰ ਮਤੇਪੁਰੀਆ ਨੇ ਅੱਲ੍ਹਾ ਹੂ ਤੂੰਬਾ ਕਹਿੰਦਾ ਗਾ ਕੇ ਆਏ ਹੋਏ ਸਰੋਤਿਆਂ ਨੂੰ ਮੋਹਿਆ। ਜੱਸ ਧਾਲੀਵਾਲ ਨੇ ਬਜ਼ੁਰਗਾਂ ਬੋੜ ਵੇ ਤੇਰੀਆਂ ਪਲ ਪਲ ਲੋੜਾਂ ਕਲਾਮ ਜਦ ਗਾਇਆ ਤਾਂ ਸਰੋਤਿਆਂ ਦੇ ਰੌਂਗਟੇ ਖੜ੍ਹੇ ਹੋਗਏ।
ਜੱਸਾ ਫਤਹਿਪੁਰੀ ਨੇ ਅਪਣਾ ਵਧੇਰੇ ਉਸਤਦ ਖੱਟਣ ਵਾਲਾ ਸੂਫ਼ੀ ਗੀਤ ਸਲਵਾਰਾਂ ਗਾ ਕੇ ਸੰਗਤਾਂ ਨੂੰ ਕੀਲਿਆ। ਜਿਸਦਾ ਸਾਰਾ ਕਾਰਜ ਪ੍ਰੀਤਮ ਸਵੀਟ ਸ਼ੋਪ ਵਾਲੀ ਗਲੀ 7, ਸਾਮ੍ਹਣੇ ਕ੍ਰਿਸ਼ਨਾ ਸਵੀਟ ਸ਼ੌਪ, ਰਾਮਾਂਮੰਡੀ , ਜਲੰਧਰ ਦਰਵਾਰ ਵਿਖੇ ਗਿਆਰਵੀਂ ਵਾਲੀ ਸਰਕਾਰ ਮੀਰਾ ਗੋਂਸਪਾਕ ਦਰਵਾਰ ਪ੍ਰਬੰਧਕ ਕਮੇਟੀ ਦੀ ਦੇਖਰੇਖ ਹੇਠ ਕੀਤਾ ਗਿਆ । ਇਸ ਮੌਕੇ ਐਮ ਐਲ ਏ ਰਮਨ ਅਰੋੜਾ ਮੁੱਖ ਮਹਿਮਾਨ ਤੌਰ ਤੇ ਪੁੱਜੇ ਜਿਨ੍ਹਾਂ ਨੂੰ ਦਰਵਾਰ ਵਲੋਂ ਉਚੇਚੇ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਸਮਾਜ ਸੇਵਕ ਵਿਕੀ ਤੁਲਸੀ ਨੇ ਮੇਲੇ ਦੀ ਸਿਫਤ ਕਰਦੇ ਕਿਹਾ ਕਿ ਸੋਨੂੰ ਸਾਈਂ ਜੀ ਰੂਹਾਨੀਅਤ ਦੇ ਪ੍ਰਤੀਕ ਹਨ ਜਿਨ੍ਹਾਂ ਉਤੇ ਸੱਚਮੁੱਚ ਮੀਰਾ ਗੋਸਪਾਕ ਦਾ ਰਹਿਮਤ ਤੇ ਕਿਰਪਾ ਭਰਿਆ ਹੱਥ ਰੱਖਿਆ ਹੋਇਆ ਹੈ ਜੌ ਆਪਣੀਆ ਰਹਿਮਤਾਂ ਤੇ ਬਖਸ਼ਿਸ਼ਾਂ ਨਾਲ ਸੰਗਤਾਂ ਨੂੰ ਤਾਰ ਰਹੇ ਹਨ ਦਰਵਾਰ ਮੁੱਖ ਸੇਵਾਦਾਰ ਤੇ ਗੱਧੀਨਸ਼ੀਨ ਸ਼੍ਰੀ ਸੋਨੂੰ ਸਾਈਂ ਜੀ ਨੇ ਦੱਸਿਆ ਕੇ ਹਰ ਸਾਲ ਮੀਰਾ ਗੌਸਪਾਕ ਦੇ ਵਾਲੇ ਵਿਆਹ ਦੇ ਦਿਨ ਸਾਲਾਨਾ ਮੇਲਾ ਕਰਵਾਇਆ ਜਾਂਦਾ ਹੈ ਜੌ ਕਿ ਇਸ ਵਾਰ ਵੀ 3 ਦਿਨ ਤੱਕ ਸਰਕਾਰਾਂ ਦਾ ਮੇਲਾ ਕਰਵਾਇਆ ਗਿਆ।
ਮੇਲੇ ਵਿੱਚ ਆਈਆਂ ਹੋਈਆਂ ਸੰਗਤਾਂ ਲਈ 3 ਦਿਨਾਂ ਤੱਕ ਲਗਾਤਾਰ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਸਭ ਸਾਧ ਸੰਗਤਾਂ ਨੇ ਮੇਲੇ ਵਿਚ ਪੁੱਜ ਕੇ ਮੇਲੇ ਨੂੰ ਚਾਰ ਚਾਰ ਲਾਏ। ਇਸ ਮੌਕੇ ਐਮ ਐਲ ਏ ਰਮਨ ਅਰੋੜਾ, ਵਿੱਕੀ ਤੁਲਸੀ, ਪ੍ਰਬਜਿਤ, ਗੁਰਦੀਪ, MLA ਰਾਜਿੰਦਰ ਬੇਰੀ, ਤੇ ਅਨੇਕਾਂ ਪਤਵੰਤੇ ਸੱਜਣਾ ਨੇ ਹਾਜ਼ਰੀ ਭਰੀ।