JPB NEWS 24

Headlines
Olympian mahendra singh munshi is the story of a far-reaching sports star

ਉਲੰਪੀਅਨ ਮਹਿੰਦਰ ਸਿੰਘ ਮੁਣਸ਼ੀ ਇੱਕ ਦੂਰਗਾਮੀ ਖੇਡ ਸਿਤਾਰੇ ਦੀ ਕਹਾਣੀ

ਜਤਿਨ ਬੱਬਰ – ਇਤਿਹਾਸ ਇਸ ਗੱਲ ਦਾ ਗਵਾਹ ਹੈ वि ਹਮੇਸ਼ਾ ਉਹ ਕੌਮਾਂ ਹੀ ਰਾਜ ਕਰਦੀਆਂ ਹਨ, ਜੋ ਆਪਣੇ ਪੂਰਵਜਾਂ ਵਲੋਂ ਕੀਤੇ ਕਾਰਨਾਮਿਆਂ, ਪਾਏ ਪੂਰਨਿਆਂ, ਪ੍ਰਾਪਤੀਆਂ ਤੇ ਪਿਛੋਕੜ ਨੂੰ ਯਾਦ ਰੱਖਦੀਆਂ ਤੇ ਪਹਿਰਾ ਦਿੰਦੀਆਂ ਹਨ। ਉਹ ਚਾਹੇ ਜੰਗੀ, ਰਾਜਨੀਤਿਕ, ਸਮਾਜਿਕ, ਵਿਦਿਅਕ ਜਾਂ ਖੇਡਾਂ ਦੇ ਖੇਤਰ ਵਿੱਚ ਹੀ ਕਿਉਂ ਨਾ ਹੋਣ।

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਮੇਰੀ ਮੁਰਾਦ 1975 ਵਿੱਚ ਭਾਰਤ ਨੂੰ ਇਕਲਤਾ ਸੰਸਾਰ ਕੱਪ ਜੇਤੂ ਬਨਾਉਣ ਵਾਲੇ ਖੇਡ ਜਗਤ ਦੇ ਅਰਸ਼ੋਂ ਬੇ-ਵਕਤ ਟੁੱਟੇ ਸਿਤਾਰੇ ਉਲੰਪੀਅਨ ਮਹਿੰਦਰ ਸਿੰਘ ਮੁਣਸ਼ੀ ਤੋਂ ਹੈ, ਜਿਸ ਨੂੰ ਖੇਡ ਜਗਤ ਦੇ ਅਰਸ਼ੋਂ ਟੁੱਟਿਆਂ ਭਾਵੇਂ ਕਰੀਬ ਤਿੰਨ ਦਹਾਕੇ ਹੋ ਗਏ ਹਨ। ਪ੍ਰੰਤੂ ਵੱਖ-ਵੱਖ ਸਮੇਂ ਦੀਆਂ ਸਰਕਾਰਾਂ/ ਹਾਕਮਾਂ/ ਅਧਿਕਾਰੀਆਂ ਦੁਆਰਾ ਪਰਿਵਾਰਕ ਮੈਬਰਾਂ ਨਾਲ ਕੀਤੇ ਦਿਲ ਟਿਕਾਊ ਵਾਅਦੇ, ਅੱਜ ਦੀ ਤਾਰੀਖ ਤੱਕ ਵਫਾ ਨਾ ਹੋਣਾ, ਭਾਰਤ ਨੂੰ ‘ਸੰਸਾਰ ਕੱਪ’ ਜੇਤੂ ਬਨਾਉਣ ਵਿੱਚ ਅਹਿਮ ਰੋਲ ਅਦਾ ਕਰਨ ਵਾਲੇ ਉਸ ਸਿਤਾਰੇ ਨੂੰ ਅਣਗੌਲਿਆ ਕਰਦਾ ਹੀ ਨਜ਼ਰ ਆਉਂਦਾ ਹੈ।

ਦੁਆਬੇ ਖੇਤਰ ਦੇ ਸ਼ਹਿਰ ਜਲੰਧਰ ਦੀ ਤਹਿਸੀਲ ਬਾਹਕੋਟ ਦੇ ਲਾਗਲੇ ਪਿੰਡ ਨੰਗਲ ਅੰਬੀਆਂ’ ਨੂੰ ਦੁਨੀਆਂ ਦੇ ਨਕਸ਼ੇ ਉੱਪਰ ਉਕਾਰਨ ਵਾਲੇ ਉਲੰਪੀਅਨ ਮਹਿੰਦਰ ਸਿੰਘ ਮੁਣਸ਼ੀ ਨੇ 3 ਅਪ੍ਰੈਲ 1953 ਨੂੰ ਮਾਤਾ ਰੱਕੀ ਦੀ ਕੁੱਖੋਂ ਪਿਤਾ ਮੁਣਸ਼ੀ ਰਾਮ ਦੇ ਘਰ ਜਨਮ ਲਿਆ, ਲੇਕਿਨ ਉਸ ਅੰਦਰ ਛੁਪਿਆ ਖਿਡਾਰੀ ਜਲੰਧਰ ਦੀ ਨਾਮਵਰ ਸੰਸਥਾ ਦੁਆਰਾ

ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ਅੰਦਰ ਪੁੰਗਰਿਆ। ਜਿੱਥੇ ਉਸ ਦੇ ਪਿਤਾ ਜੀ ਸੇਵਾਦਾਰ ਵਜੋਂ ਸੇਵਾ ਨਿਭਾਉਂਦੇ ਸਨ। ਆਪਣੇ ਪਿਤਾ ਜੀ ਦੇ ਕੰਮ ਵਿੱਚ ਹੱਥ ਵਟਾਉਣ ਮਗਰੋਂ ਕੰਧ ਜਾਂ ਬੋਰਡ ਉੱਪਰ ਚੱਕਰ ਬਣਾ ਕੇ ਉਸ ਵਿੱਚ ਗੇਂਦ ਮਾਰਨ ਦੀ ਮੁਹਾਰਤ ਹਾਸਲ ਕਰਦਿਆਂ, ਪਨੈਲਟੀ ਸਟਰੋਕ ਕਲਾ ਵਿੱਚ ਨਿਪੁੰਨਤਾ ਹਾਸਿਲ ਕੀਤੀ।

ਉਸ ਦੀ ਖੇਡ ਪ੍ਰਤੀ ਲਗਨ ਨੂੰ ਦੇਖਦਿਆਂ ਅਕਸਰ ਘਰਦਿਆਂ ਵੱਲੋਂ ਖੇਡਣ ਤੋਂ ਵਰਜਦਿਆਂ ਕਿਹਾ ਜਾਂਦਾ ਸੀ ਕਿ ਇਹ ਖੇਡਾਂ ਆਪਾਂ ਗਰੀਬਾਂ ਲਈ, ਪ੍ਰੰਤੂ ਉਨ੍ਹਾਂ ਨੂੰ ਉਸ ਸਮੇਂ ਇਹ ਨਹੀ ਸੀ ਪਤਾ ਕਿ ਦ੍ਰਿੜ ਨਿਸ਼ਚੇ ਵਾਲਾ ਹੱਢੀ ਨਿੱਕਾ ਜਿਹਾ ਮੁੰਡਾ ਆਪਣੀ ਮਿਹਨਤ, ਹਿੰਮਤ ਤੇ ਸਵੈ-ਵਿਸ਼ਵਾਸ ਸਦਕਾ ਆਪਣਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਾ ਖੇਡ ਜਗਤ ਦੇ ਅਰਸ਼ ਉੱਪਰ ਸਿਤਾਰਾ ਬਣ ਕੇ ਚਮਕੇਗਾ।

ਸੁਡੋਲ-ਮਸਲਦਾਰ ਸਰੀਰ ਵਾਲਾ ਮਹਿੰਦਰ ਸਿੰਘ ਮੁਣਸ਼ੀ ਵਧੀਆ ਬਾਲ ਕੰਟਰੋਲ, ਪਾਸ ਦੇਣ ਲੈਣ ਦੀ ਕਲਾ, ਵਿਰੋਧੀ ਖਿਡਾਰੀ ਨੂੰ ਮਾਰਕ ਕਰਨ, ਸਹੀ ਸਮੇਂ ਸਹੀ ਨਿਰਣਾ ਲੈਣ ਅਤੇ ਹਰ ਸਾਈਡ ਉੱਪਰ ਵਧੀਆ ਖੇਡ ਪ੍ਰਦਰਸ਼ਨ ਕਰਨ ਕਾਰਨ ਹੀ ਸਕੂਲ ਵਿੱਚ ਖੇਡਿਆ। 1969 ਵਿੱਚ 16 ਸਾਲ ਦੀ ਨਿੱਕੀ ਉਮਰ ਸੂਬੇ ਦੀ ਟੀਮ ਲਈ ਚੁਣਿਆਂ ਗਿਆ, ਜਿਸ ਮਗਰੋਂ ਘਰੇਲੂ ਹਾਲਾਤ ਨੂੰ ਮੱਦੇਨਜ਼ਰ ਰੱਖਦਿਆਂ ਲੋੜਾਂ ਨੂੰ ਪੂਰਾ ਕਰਨ ਲਈ ਭਾਰਤੀ ਫੌਜ ਵਿਚ ਕਲਕੱਤੇ ਜਾ ਕੇ ਨੌਕਰੀ ਕਰਨੀ ਸ਼ੁਰੂ ਕੀਤੀ ਤੇ ਖੇਡਾਂ ਵਿੱਚ ਭਾਗ ਲੈਂਦਿਆਂ ਦੇਸ਼ ਦੇ ਕਈ ਨਾਮਵਰ

ਖੇਡ ਮੁਕਾਬਲਿਆਂ ਵਿੱਚ ਵਧੀਆ ਖੇਡ ਪ੍ਰਦਰਸ਼ਨ ਕੀਤਾ। ਉਸ ਦੀ ਖੇਡ ਕਲਾ ਤੋਂ ਪ੍ਰਭਾਵਿਤ ਹੁੰਦਿਆਂ, ਉਸ ਸਮੇਂ ਹਾਕੀ ਖੇਡ ਅੰਦਰ ‘ਬਾਬਾ ਬੋਹੜ ਵਜੋਂ ਜਾਣੇ ਜਾਂਦੇ ਅੰਤਰਰਾਸ਼ਟਰੀ ਗੋਲਕੀਪਰ ਸਵਰਗੀ ਰਾਜ ਕੁਮਾਰ ਜੀ (ਬਾਉ ਜੀ) ਨੇ ਮਹਿੰਦਰ ਸਿੰਘ ਨੂੰ 1970 ਵਿੱਚ ਪੰਜਾਬ ਪੁਲਿਸ ‘ਚ ਸਿਪਾਹੀ ਵਜੋਂ ਭਰਤੀ ਕਰਵਾਇਆ। ਪੰਜਾਬ ਪੁਲਿਸ ਹਾਕੀ ਟੀਮ ਵਲੋਂ ਸੈਂਟਰ ਹਾਫ ਵਜੋਂ ਖੇਡਦਿਆਂ ਵਧੀਆ ਖੇਡ ਪ੍ਰਦਰਸ਼ਨ ਕਰਦਿਆਂ ਮਧੂਬਨ, ਬੰਗਲੋਰ, ਜੈਪੁਰ, ਜਲੰਧਰ ਅਤੇ ਸ਼੍ਰੀਲੰਕਾ ‘ਚ ਹੋਏ ਖੇਡ ਮੁਕਾਬਲਿਆਂ ਵਿੱਚ ਜਿੱਤਾਂ ਦਿਵਾਈਆਂ ਅਤੇ ਵਧੀਆ ਬਾਲ ਪਾਸ, ਕੰਟੋਰਲ ਤਕਨੀਕ ਤੇ ਜਜ਼ਬੇ ਦਾ ਨਮੂਨਾ ਪੇਸ਼ ਕਰਦਿਆਂ ਆਪਣਾ ਲੋਹਾ ਮਨਵਾਇਆ। ਉਸ ਦੀ ਇਸ ਬਾਖੂਬੀਅਤ ਸਦਕਾ ਹੀ ਮਹਿਕਮੇ ਵੱਲੋਂ ਸਿਪਾਹੀ ਤੋਂ ਸਬ-ਇੰਸਪੈਕਟਰ ਵਜੋਂ ਤਰੱਕੀ ਦੇ ਕੇ ਨਿਵਾਜਿਆ ਗਿਆ।

https://youtu.be/V5gkEZ6IBcg

ਗਰੀਬ ਪਰਿਵਾਰ ਨਾਲ ਸਬੰਧਿਤ ਹੋਣ ਦੇ ਬਾਵਜੂਦ, ਪੰਜਾਬ ਹਾਕੀ ਟੀਮ ਦੇ ਮੈਂਬਰ ਵਜੋਂ ਵਧੀਆ ਖੇਡ ਖੇਡਦਿਆਂ ਆਪਣੀ ਕਲਾ ਦਾ ਲੋਹਾ ਮਨਾਉਣ ਵਾਲੇ ਮਹਿੰਦਰ ਮੁਨਸ਼ੀ ਦੀ 17 ਸਾਲ ਵਿੱਚ ਹੀ 1970 ਦੀਆਂ ਬੈਂਕਾਕ ਏਸ਼ੀਅਨ ਖੇਡਾਂ ਲਈ ਭਾਰਤੀ ਹਾਕੀ ਟੀਮ ਲਈ ਚੋਣ ਹੋਈ। ਜਿੱਥੇ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ। ਮੈਚਾਂ ਮੌਕੇ ਕੁਮੈਂਟੇਟਰ ਵਜੋਂ ਨਿੱਕੀ ਉਮਰ ਦਾ ਖਿਡਾਰੀ ਹੋਣ ਕਾਰਨ ‘ਬੇਬੀ ਮਹਿੰਦਰ’ ਵਜੋਂ ਮੁਖਾਤਿਬ ਹੋਣ ਵਾਲੇ ਮਹਿੰਦਰ ਨੇ ਮੁੜ ਕਦੇ ਪਿਛਾਂਹ ਮੁੜ ਕੇ ਨਹੀਂ ਦੇਖਿਆ। ਆਪਣੀ ਖੇਡ ਸਦਕਾ ਜਿੱਥੇ ਮਹਿੰਦਰ ਕਈ ਖੇਡ ਪ੍ਰੇਮੀਆਂ ਦੇ ਦਿਲਾਂ ਦੀ ਧੜਕਣ ਬਣਿਆ, ਉਥੇ ਉਹ ਆਪਣੀ ਕਮੀ ਨੂੰ ਛੁਪਾਉਣ ਦੀ ਮਲਾ, ਮਿਲਵਰਤਣ, ਖੁਸ਼ੀਆਂ ਵੰਡਣ ਤੇ ਬੁਲੰਦੀਆਂ ਨੂੰ ਛੂਹਣ ਲਈ ਤਤਪਰ ਰਹਿਣ ਕਾਰਨ ਸਾਥੀ ਖਿਡਾਰੀਆਂ ਅੰਦਰ ਵੀ ਹਰਮਨ ਪਿਆਰਾ ਸੀ।

ਉਕਤ ਵਿਚਾਰ ਸਾਂਝੇ ਕਰਦਿਆਂ ਤਿੰਨ ਉਲੰਪਿਕ ਪਿੰਡਾਂ ਲਈ ਭਾਰਤੀ ਹਾਕੀ ਟੀਮ ਦੀ ਪ੍ਰਤੀਨਿਧਤਾ ਰਨ ਵਾਲੇ ਉਲੰਪੀਅਨ ਵਰਿੰਦਰ ਸਿੰਘ (ਰੇਲਵੇ ਨੇ ਦਸਿਆ ਸੀ ਕਿ 1974 ਵਿੱਚ ਸਟਾਰ ਟੀਮ ਵਿਰੁੱਧ ਖੇਡੇ ਦੇ ਮੈਚਾਂ ਦੌਰਾਨ ਵਧੀਆ ਪ੍ਰਦਰਸ਼ਨ ਸਦਕਾ 5 ਸੰਸਾਰ ਕੱਪ ਖੇਡਣ ਲਈ ਹਾਕੀ ਟੀਮ ਦੀ ਣ ਲਈ ਚੰਡੀਗੜ੍ਹ ਵਿਖੇ ਲੱਗੇ ਕੈਂਪ ਲਈ ਹਿੰਦਰ ਸਿੰਘ ਨੂੰ ਲਿਆ ਗਿਆ। ਇਸ ਕੈਂਪ ਮੌਕੇ ਹੀ ਦੀ ਮਹਿੰਦਰ ਮੁਣਸ਼ੀ ਨਾਲ ਕਾਫੀ ਨੇੜਤਾ ਹੋਈ, ਜੋ ਕਿ ਬਹੁਤ ਹੀ ਵਧੀਆ ਇਨਸਾਨ ਸੀ। ਉਨ੍ਹਾਂ ਗੱਲਬਾਤ ਕਰਦੇ ਦਸਿਆ ਸੀ ਕਿ 1975 ਦੇ ਸੰਸਾਰ ਕੱਪ ਮੌਕੇ ਮਹਿੰਦਰ ਸੁਣਤੀ ਵੱਲੋਂ ਵਧੀਆ ਕਾਲ ਕੰਟਰੋਲ, ਕਾਲ-ਪਾਸ, ਕਵਰੇਜ ਦੀ ਕਲਾ ਜਿੱਥੇ ਟੀਮ ਦੇ ਵਧੀਆ ਪ੍ਰਦਰਸ਼ਨ ਨਈ ਲਾਹੇਵੰਦ ਸਾਬਿਤ ਹੋਈ। ਉਥੇ ਉਸ ਅੰਦਰ ਹਰ ਪਨੈਲਟੀ ਸਟਰੋਕ ਨੂੰ ਗੋਲ ਵਿੱਚ ਤਬਦੀਲ ਕਰਨ ਦੀ ਮੁਹਾਰਤ ਨੇ ਵੱਖ-ਵੱਖ ਮੌਕੇ ਮੈਚ ਨੂੰ ਨਿਰਣਾਇਕ ਬਣਾਇਆ ਤੇ ਭਾਰਤ ਨੂੰ ਸੰਸਾਰ ਕੱਪ ਜੇਤੂ ਬਣਨ ਦਾ ਮਾਣ ਦਿਵਾਇਆ ਜੋ ਅੱਜ ਦੇ ਦਿਨ ਵੀ ਹਿਮਾਲਿਆ ਦੀ ਸਿਖਰਲੀ ਚੋਟੀ ਵਾਂਗ ਬਰਕਰਾਰ ਹੈ।

ਪੰਜਾਬ ਦੀਆਂ ਮਾਚੇਅਲ ਉਲੰਪਿਕ ਖੇਡਾਂ ਮੋਕੇ ਆਪਦੀ ਖੇਡ ਕਲਾ ਦੇ ਸਿਖਰਾਂ ਨੂੰ ਛੂਹਦਿਆਂ ਮਹਿੰਦਰ ਮੁਣਸ਼ੀ ਵਿਰੋਧੀਆਂ ਦੇ ਖਰਾਬ ਪ੍ਰਦਰਸ਼ਨ ਕਾਰਨ ਭਾਰਤ ਨੂੰ ਹਾਸਲ ਹੋਈ ਹਰ ਪਨੈਲਟੀ ਨੂੰ ਗੋਲ ਵਿਚ ਤਬਦੀਲ ਕਰਨ ਕਾਰਨ ਬੈਸਟ ਸਕੋਰਰ ਵਜੋਂ ਵੀ ਪਹਿਚਾਣ ਬਣਾਈ। ਉਸ ਦੁਆਰਾ ਲਗਾਈ ਵਾਲੀ ਹਰ ਪੈਨਲਟੀ ਸਟਰੋਕ ਉਪਰ ਗੋਲ ਕਰਨ ਦੀ ਮੁਹਾਰਤ ਸੱਦਕਾ ਉਸ ਨੂੰ ” ਸ਼ਔਰ – ਸੌ਼ਟ” ਦੇ ਨਾਂ ਨਾਲ ਵੀ ਮੁਖਾਤਿਬ ਕੀਤਾ ਜਾਣ ਲੱਗਾ, ਕਿਉਂਕਿ ਉਸ ਵੱਲੋਂ ਲਗਾਈ ਪਨੈਲਟੀ ਸਟਰੋਕ ਕਦੇ ਅਜਾਈ ਨਹੀ ਸੀ ਗਈ।

ਆਪਣੀ ਕਾਬਲੀਅਤ ਸਦਕਾ ਨਿੱਕੀ ਉਮਰੇ ਹੀ ਖੇਡ ਜਗਤ ਦੇ ਅਰਥ ਉਪਰ ਟਿਮਟਿਮਾਉਣ ਵਾਲੇ ਸਿਤਾਰੇ-ਜੁਝਾਰੂ ਹਾਕੀ ਖਿਡਾਰੀ ਨੂੰ 19 ਸਤੰਬਰ, 1977 ਵਾਲੇ ਪੀਲੀਆ ਰੂਪੀ ਮੌਤ ਲਾੜੀ ਨੇ ਆਣ- ਵਿਆਹਿਆ ਤੇ ਸਾਡੇ ਹਰਮਨ ਪਿਆਰੇ ਵੀਰ ਨੂੰ ਸਦਾ ਲਈ ਅੱਖੋਂ-ਓਹਨੇ ਲੈ ਗਈ।

ਖੇਡ ਜਗਤ ਦੇ ਅਸਮਾਨੋ ਬੇ-ਵਕਤੇ ਟੁੱਟੇ ਸਿਤਾਰੇ ਮਹਿੰਦਰ ਮੁਣਸ਼ੀ ਦੇ ਨਿੱਕੇ ਵੀਰ ਸੱਤਪਾਲ ਸਿੰਘ ਮੁਣਸ਼ੀ ਨੇ ਦਿਲ ਕੌੜਾ ਦਸਿਆ ਕਿ ਵੱਖ- ਵੱਖ ਸਮੇਂ ਦੀਆਂ ਸਰਕਾਰਾਂ ਖੇਡਾਂ
ਨੂੰ ਉੱਚਾ ਚੁੱਕਣ ਲਈ ਹਰ ਪ੍ਰਕਾਰ ਦੀ ਲੋੜੀਂਦੀ ਮਦਦ ਕਰਨ ਤੇ ਸਹੂਲਤਾਂ ਦੇਣ ਬਾਰੇ ਆਏ ਦਿਨ ਅਖਬਾਰੀ ਬਿਆਨ ਦੇਣ ਨਹੀ ਥੱਕਦੀਆਂ, ਪ੍ਰੰਤੂ ਦੂਸਰੇ ਪਾਸੇ ਆਉਦੀ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ ਬਣਨ ਵਾਲੇ ਦੇਸ਼, ਸੂਬੇ, ਜ਼ਿਲ੍ਹੇ, ਮਹਿਕਮੇ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਾਉਣ ਵਾਲੇ ਜੁਝਾਰੂ ਖਿਡਾਰੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਬਾਂਹ ਨਹੀ ਫੜਦੀਆਂ।

ਭਾਰਤ ਨੂੰ ਇਕਲੋਤਾ ‘ਸੰਸਾਰ ਕੱਪ ਜੇਤੂ ਬਣਨ ਵਿੱਚ ਅਹਿਮ ਰੋਲ ਅਦਾ ਕਰਨ ਵਾਲੇ, ਉਲੰਪਿਕ ਖੇਡ ਵਿੱਚ ‘ਬੈਸਟ ਸਕੇਰਰ’ ਤੇ ‘ਸ਼ੇਅਰ-ਸ਼ਾਟ ਵਜੋਂ ਜਾਣੇ ਜਾਂਦੇ ਉਲੰਪੀਅਨ ਮਹਿੰਦਰ ਮੁਣਸ਼ੀ ਨੂੰ ਤੁਰ ਜਾਣ ਮਗਰੋਂ ਵੀ ਕਿਸੇ ਸਰਕਾਰ ਵੱਲੋਂ ਬਣਦਾ ਸਨਮਾਨ ਨਹੀਂ ਦਿੱਤਾ ਗਿਆ। ਆਪਣੇ ਆਖਰੀ ਸਾਹਾਂ ਤੱਕ ਪੰਜਾਬ ਪੁਲਿਸ ਮਹਿਕਮੇ ਲਈ ਖੇਡਿਆ ਪ੍ਰੰਤੂ ਉਸ ਵੱਲੋਂ ਵੀ ਅੱਜ ਤਕ ਕੋਈ ਬਣਦਾ ਸਨਮਾਨ – ਸਤਿਕਾਰ ਨਹੀ ਦਿੱਤਾ ਗਿਆ। ਜਦ ਕਿ 1975 ਸੰਸਾਰ ਕੱਪ ਜੇਤੂ ਬਣਨ ਵਾਲੀ ਟੀਮ ਨੂੰ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਸਨਮਾਨਿਤ ਗਿਆ ਸੀ। ਉਸ ਟੀਮ ਦੇ ਬਾਕੀ ਮੈਂਬਰਾਂ ਨੂੰ ਗਾਹੇ-ਬਗਾਹੇ ਸਮੇਂ ਦੀਆਂ ਸਰਕਾਰਾਂ ਵੱਲੋਂ ਸਨਮਾਇਆ ਗਿਆ ਪ੍ਰੰਤੂ ਗਰੀਬ ਪਰਿਵਾਰ ਦੇ ਮਹਿੰਦਰ ਦੀ ਕਿਸੇ ਸਾਰ ਨਹੀਂ ਲਈ। 1975 ਦਾ ਤੀਸਰਾ ਵਰਲਡ ਕੱਪ ਜੇਤੂ ਬਣ ਵਾਪਸ ਪੁੱਜੀ ਭਾਰਤੀ ਹਾਕੀ ਟੀਮ ਦੇ ਸਵਾਗਤ ਕਰਨ ਮੌਕੇ ਯਾਦਗਾਰੀ ਤਸਵੀਰ ਵਿੱਚ ਮੈਨੇਜਰ ਬਲਵੀਰ ਸਿੰਘ ਸੀ, ਕੋਚ ਗੁਰਚਰਨ ਸਿੰਘ ਬੋਧੀ, ਕਪਤਾਨ ਅਜੀਤ ਪਾਲ ਸਿੰਘ, ਵਰਿੰਦਰ ਸਿੰਘ, ਉਂਕਾਰ ਸਿੰਘ, ਮਹਿੰਦਰ ਮੁਣਸ਼ੀ ਪ੍ਰਧਾਨ ਮੰਤਰੀ ਨਾਲ ਦਿਖਾਈ ਦਿੰਦੇ ਹੋਏ ਹਥਲੇ ਲੇਖ ਵਿੱਚ ਦੇਖੇ ਜਾ ਸਕਦੇ ਹਨ।