ਸਾਗਰ ਬੈਂਸ, 18 ਸਤੰਬਰ 2024, ਪਠਾਨਕੋਟ – ਭੀਮ ਆਰਮੀ,ਆਜ਼ਾਦ ਸਮਾਜ ਪਾਰਟੀ ਕਾਂਸ਼ੀਰਾਮ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਜ਼ਾਦ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਬਲਾਕ ਸੁਨਾਮ ਦੇ ਪਿੰਡ ਬਿਸ਼ਨਪੁਰਾ ਵਿਖੇ ਕੰਮ ਕਰਦੇ ਮਨਰੇਗਾ ਮਜ਼ਦੂਰਾਂ ਉੱਪਰ ਟਰੱਕ ਚੜ੍ਹਨ ਕਾਰਨ ਚਾਰ ਮਨਰੇਗਾ ਮਜ਼ਦੂਰਾਂ ਦੀ ਹੋਈ ਦਰਦਨਾਕ ਮੌਤਾਂ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਅਤੇ ਦੋਸ਼ੀ ਟਰੱਕ ਡਰਾਈਵਰ ਤੇ ਬਲਾਕ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਲਈ ਮਿਤੀ 18 ਸਤੰਬਰ ਨੂੰ ਪੰਜਾਬ ਅੰਦਰ ਡਿਪਟੀ ਕਮਿਸ਼ਨਰਾਂ ਰਾਹੀਂ ਮੰਗ ਪੱਤਰ ਮੁੱਖ ਮੰਤਰੀ ਮਾਨ ਨੂੰ ਭੇਜਿਆ ਗਿਆ ਅਤੇ ਜ਼ਿਲਾ ਪਠਾਨਕੋਟ ਦੀ ਟੀਮ ਵੱਲੋ ਵੀ ਅੱਜ ਡਿਪਟੀ ਕਮਿਸ਼ਨਰ ਜ਼ਿਲਾ ਪਠਾਨਕੋਟ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਸਾਗਰ ਬੈਂਸ, ਪ੍ਰੀਤ ਕੁਮਾਰ, ਰਵਿੰਦਰ ਕਾਂਸ਼ੀ, ਅਕਸ਼ੈ ਕੁਮਾਰ, ਜੁਗਲ ਕਿਸ਼ੋਰ ਆਦਿ ਮਾਜੂਦ ਰਹੇ।
ਜਿਸ ਵਿਚ ਮੰਗ ਕੀਤੀ ਗਈ ਕਿ ਮ੍ਰਿਤਕ ਮਨਰੇਗਾ ਮਜ਼ਦੂਰਾਂ ਪਰਿਵਾਰਾਂ ਨੂੰ 10-10 ਲੱਖ ਮੁਆਵਜ਼ਾ ਤੇ ਇੱਕ, ਇੱਕ ਪਰਿਵਾਰਿਕ ਮੈਂਬਰਾਂ ਨੂੰ ਸਰਕਾਰੀ ਨੌਕਰੀ, ਸੜਕਾਂ ਰਾਸਤਿਆ ਉਪਰ ਕੰਮ ਕਰਦੇ ਮਨਰੇਗਾ ਮਜ਼ਦੂਰਾਂ ਦੀ ਸੁਰੱਖਿਆ ਦੀ ਗਾਰੰਟੀ ਤੇ ਦੋਸ਼ੀ ਟਰੱਕ ਡਰਾਈਵਰ ਨੂੰ ਜੇਲ੍ਹ ਭੇਜਿਆ ਜਾਵੇ।
ਭੀਮ ਆਰਮੀ ਦੇ ਰਾਸ਼ਟਰੀ ਜਨਰਲ ਸਕੱਤਰ ਤੇ ਆਜ਼ਾਦ ਸਮਾਜ ਪਾਰਟੀ ਕਾਂਸ਼ੀਰਾਮ ਦੇ ਪੰਜਾਬ ਇੰਚਾਰਜ ਹਿਤੇਸ਼ ਮਾਹੀ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੇ ਬਲਾਕ ਸੁਨਾਮ ਦੇ ਪਿੰਡ ਬਿਸ਼ਨਪੁਰਾ ਦੇ ਸੜਕ ਤੇ ਕੰਮ ਕਰਦੇ ਚਾਰ ਮਨਰੇਗਾ ਮਜ਼ਦੂਰਾਂ ਦੀ ਮੌਤ ਲਈ ਮਾਨ ਸਰਕਾਰ ਤੇ ਬਲਾਕ ਅਧਿਕਾਰੀ ਮੁੱਖ ਜੁਮੇਵਾਰ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਮਨਰੇਗਾ ਕਾਨੂੰਨ ਨੂੰ ਟੇਡੇ ਢੰਗ ਨਾਲ ਖ਼ਤਮ ਕਰਨ ਵੱਲੋਂ ਵੱਧ ਰਹੀ ਹੈ ਜਿਸ ਦੇ ਤਹਿਤ ਮਨਰੇਗਾ ਮਜ਼ਦੂਰਾਂ ਉੱਪਰ ਤਰ੍ਹਾਂ ਤਰ੍ਹਾਂ ਦੀਆਂ ਸ਼ਰਤਾਂ ਲਾਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਜੇਕਰ ਮ੍ਰਿਤਕ ਮਨਰੇਗਾ ਮਜ਼ਦੂਰਾਂ ਨੂੰ ਇਨਸਾਫ਼ ਨਾ ਮਿਿਲਆ ਤਾਂ ਭੀਮ ਆਰਮੀ ਆਜ਼ਾਦ ਸਮਾਜ ਪਾਰਟੀ ਪੂਰੇ ਪੰਜਾਬ ਅੰਦਰ ਮਨਰੇਗਾ ਮਜ਼ਦੂਰਾਂ ਨੂੰ ਲਾਮਬੰਦ ਕਰਕੇ ਮਾਨ ਸਰਕਾਰ ਦਾ ਘੇਰਾਵ ਕੀਤਾ ਜਾਵੇਗਾ।