ਜਤਿਨ ਬੱਬਰ – ਜਲੰਧਰ ਦੀ ਮਹਿਲਾ ਪੱਤਰਕਾਰ ਅਮਿਤਾ ਸ਼ਰਮਾ ਦਾ ਅੱਜ ਸ਼ਾਮ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੀ ਸੀ।
ਅਮਿਤਾ ਸ਼ਰਮਾ ਆਪਣੇ ਪਿੱਛੇ ਆਪਣੇ ਪਤੀ ਅਤੇ ਦੋ ਬੱਚਿਆਂ ਨੂੰ ਛੱਡ ਗਏ ਹਨ। ਅਮਿਤਾ ਸ਼ਰਮਾ ਦੀ ਮੌਤ ਦੀ ਖਬਰ ਤੋਂ ਬਾਅਦ ਮੀਡੀਆ ਜਗਤ ਵਿੱਚ ਸ਼ੋਕ ਦੀ ਲਹਿਰ ਹੈ।
ਇਸ ਮੌਕੇ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਅਮਨ ਬੱਗਾ, ਜਨਰਲ ਸਕੱਤਰ ਅਜੀਤ ਸਿੰਘ ਬੁਲੰਦ ਤੇ ਚੇਅਰਮੈਨ ਗੁਰਪ੍ਰੀਤ ਸਿੰਘ ਸੰਧੂ, ਪੈਟਰਨ ਪ੍ਰਦੀਪ ਵਰਮਾ ਅਤੇ ਹੋਰਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੀਡੀਆ ਜਗਤ ਵਿੱਚ ਮਹਿਲਾ ਪੱਤਰਕਾਰ ਤੇ ਤੌਰ ‘ਤੇ ਅਮਿਤਾ ਸ਼ਰਮਾ ਨੇ ਨਿਵੇਕਲੀ ਪਛਾਣ ਬਣਾਈ ਸੀ।
ਉਹਨਾਂ ਦੀ ਮੌਤ ਨਾਲ ਜਲੰਧਰ ਮੀਡੀਆ ਜਗਤ ਨੂੰ ਭਾਰੀ ਘਾਟਾ ਪਿਆ ਹੈ। ਉਹਨਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਡਿਜੀਟਲ ਮੀਡੀਆ ਐਸੋਸੀਏਸ਼ਨ ਪਰਿਵਾਰ ਦੇ ਨਾਲ ਖੜੀ ਹੈ