ਜਤਿਨ ਬੱਬਰ, 28 ਨਵੰਬਰ 2024: ਫਿਕਰ ਏ ਹੋਂਦ ਨਾਮ ਦੀ ਸੰਸਥਾ ਜੋ ਕੇ ਪਿਛਲੇ ਲੰਮੇ ਸਮੇਂ ਤੋਂ ਸਮਾਜ ਸੇਵਾ ਕਰਦੀ ਆ ਰਹੀ ਹੈ, ਨੇ ਸਮਾਜ ਸੇਵਾ ਵਿੱਚ ਇੱਕ ਹੋਰ ਕਦਮ ਚੁੱਕਦਿਆਂ ਸਰਕਾਰੀ ਸਕੂਲ ਦੀ ਬੱਚੀ ਰੇਖਾ ਨੂੰ ਸਾਈਕਲ ਸੌਂਪ ਕੇ ਉਸਦੀ ਜੀਵਨ ਯਾਤਰਾ ਅਸਾਨ ਬਣਾਈ। ਰੇਖਾ, ਜੋ ਕਿ ਹਰ ਰੋਜ਼ 6 ਕਿਲੋਮੀਟਰ ਪੈਦਲ ਚਲ ਕੇ ਸਕੂਲ ਪਹੁੰਚਦੀ ਸੀ, ਹੁਣ ਇਸ ਸਾਈਕਲ ਦੀ ਮਦਦ ਨਾਲ ਆਪਣਾ ਸਮਾਂ ਅਤੇ ਥਕਾਵਟ ਬਚਾ ਸਕੇਗੀ।
ਫਿਕਰ-ਏ-ਹੋੰਦ, ਜੋ ਕਿ ਹਮੇਸ਼ਾ ਸਮਾਜ ਦੇ ਜਰੂਰੀ ਲੋੜਾਂ ਵਾਲਿਆਂ ਬਾਰੇ ਸੋਚਦੀ ਹੈ। ਇਸ ਸੰਸਥਾ ਦੇ ਉਦੇਸ਼ ਵਿੱਚ ਮਾਨਵਤਾ ਦੀ ਸੇਵਾ ਅਤੇ ਲੋਕਾਂ ਦੀ ਜ਼ਿੰਦਗੀ ਵਿੱਚ ਬਿਹਤਰੀ ਲਿਆਉਣਾ ਸ਼ਾਮਲ ਹੈ।
ਇਸ ਮੌਕੇ ‘ਤੇ ਫਿਕਰ ਏ ਹੋਂਦ ਦੇ ਚੇਅਰਮੈਨ ਅਤੇ ਲਾਲੀ ਇੰਫੋਸਿਸ ਦੇ ਐਮ. ਡੀ. ਸ ਸੁਖਵਿੰਦਰ ਸਿੰਘ ਲਾਲੀ ਨੇ ਕਿਹਾ , “ਸਮਾਜ ਦੀ ਸੇਵਾ ਕਰਨਾ ਸਾਡੇ ਲਈ ਸਿਰਫ਼ ਇੱਕ ਜ਼ਿੰਮੇਵਾਰੀ ਨਹੀਂ, ਸਗੋਂ ਸਾਡੇ ਦਿਲ ਦੀ ਇੱਛਾ ਵੀ ਹੈ। ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਜਿਨ੍ਹਾਂ ਨੂੰ ਸਹਾਇਤਾ ਦੀ ਸਭ ਤੋਂ ਜ਼ਿਆਦਾ ਲੋੜ ਹੈ, ਉਨ੍ਹਾਂ ਤੱਕ ਅਸੀਂ ਆਪਣੀ ਮਦਦ ਪਹੁੰਚਾ ਸਕੀਏ।”
ਫਿਕਰ-ਏ-ਹੋੰਦ ਵੱਲੋਂ ਕੀਤੀ ਗਈ ਇਸ ਪ੍ਰਯਾਸ ਦੀ ਸਥਾਨਕ ਲੋੜਾਂ ਦੇ ਲੋਕਾਂ ਵੱਲੋਂ ਵਡੇਰੇ ਸਰਾਹਨਾ ਕੀਤੀ ਜਾ ਰਹੀ ਹੈ। ਇਹ ਸੰਸਥਾ ਅੱਗੇ ਵੀ ਇਸ ਤਰ੍ਹਾਂ ਦੇ ਸਮਾਜਿਕ ਕੰਮ ਜਾਰੀ ਰੱਖਣ ਲਈ ਪ੍ਰਤਿਬੱਧ ਹੈ।