JPB NEWS 24

Headlines
Jalandhar cantonment: Dr. Bhimrao ambedkar birth anniversary was celebrated with great pomp in jamsher khas

ਜਲੰਧਰ ਛਾਉਣੀ: ਜਮਸ਼ੇਰ ਖਾਸ ਵਿੱਚ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ

ਜਲੰਧਰ ਛਾਉਣੀ 15 ਅਪ੍ਰੈਲ ਜੇਪੀਬੀ ਨਿਊਜ਼24 – ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ ਅੱਜ ਕਸਬਾ ਜਮਸ਼ੇਰ ਖਾਸ ਮਨਾਇਆ ਗਿਆ। ਇਸ ਮੌਕੇ ਜਥੇਬੰਦੀ ਸੂਬਾ ਪ੍ਰਧਾਨ ਦਰਸ਼ਨ ਨਾਹਰ ਨੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜੀਵਨ ਤੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਮੁੱਖ ਸਲੋਗਨ ਪੜ੍ਹੋ ਜੁੜੋ ਤੇ ਸੰਘਰਸ਼ ਕਰੋ ਨੂੰ ਅੱਜ ਗੰਭੀਰਤਾ ਨਾਲ ਲਾਗੂ ਕਰਨ ਦੀ ਲੋੜ ਹੈ । ਮੋਦੀ ਸਰਕਾਰ ਸਵਿੰਧਾਨ ਨੂੰ ਖ਼ਤਮ ਕਰਕੇ ਮਨੂੰ ਸਮ੍ਰਿਤੀ ਲਾਗੂ ਕਰਨ ਲਈ ਕੋਝੇ ਹਥਕੰਡੇ ਵਰਤ ਰਹੀ ਹੈ ਜਿਸ ਵਿਰੁੱਧ ਲੋਕਾਂ ਜਾਗਰੂਕ ਕਰਕੇ ਤਿੱਖੇ ਸੰਘਰਸ਼ ਵਿੱਢਣ ਦੀ ਲੋੜ ਹੈ।ਸੂਬਾ ਪ੍ਰੈੱਸ ਸਕੱਤਰ ਬਲਦੇਵ ਸਿੰਘ ਨੂਰਪੁਰੀ ਨੇ ਕਿਹਾ ਕਿ ਜਦੋਂ ਛੂਤਛਾਤ ਪੂਰੇ ਜ਼ੋਰਾਂ ਤੇ ਸੀ ਤਾਂ ਉਸ ਸਮੇਂ 1927 ਵਿੱਚ ਬਾਬਾ ਸਾਹਿਬ ਨੇ ਆਪਣੇ ਅਧਿਕਾਰਾਂ ਲਈ ਮੁਹਾੜ ਤੋਂ ਸੱਤਿਆਗ੍ਰਹਿ ਸ਼ੁਰੂ ਕੀਤਾ, ਉਹ ਚਾਵਦਰ ਤਲਾਅ ਤੇ ਗਏ ਜਿਥੇ ਉਨ੍ਹਾਂ ਨੇ ਆਪ ਪਾਣੀ ਪੀਤਾ ਅਤੇ ਲੋਕਾਂ ਨੂੰ ਵੀ ਪਿਆਇਆ ਗਿਆ ਸੀ ਅਤੇ ਮਨੂੰ ਸਮ੍ਰਿਤੀ ਦੀਆਂ ਕਾਪੀਆਂ ਸਾੜੀਆਂ ਸਨ। ਅੱਜ ਵੀ ਜਾਤੀਪਾਤੀ ਵਿਤਕਰੇ ਲਗਾਤਾਰ ਵਧ ਰਹੇ ਹਨ ਜਿਨ੍ਹਾਂ ਖ਼ਿਲਾਫ਼ ਅਤੇ ਆਪਣੇ ਹੱਕਾਂ ਲਈ ਸੰਘਰਸ਼ਾਂ ਤੋਂ ਬਿਨਾਂ ਕੋਈ ਰਾਹ ਨਹੀਂ ਹੈ।

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਉਨ੍ਹਾਂ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ। ਉਸ ਤੋਂ ਬਾਅਦ ਰੋਸ ਮਾਰਚ ਕਰਕੇ ਥਾਣਾ ਸਦਰ ਜਲੰਧਰ ਜਮਸ਼ੇਰ ਪਹੁੰਚੇ ਜਿੱਥੇ ਮੁੱਖੀ ਐਸ ਐਚ ਓ ਦੇ ਵਤੀਰੇ ਖਿਲਾਫ਼ ਰੋਸ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਲੰਧਰ ਦੇ ਸਕੱਤਰ ਪਰਮਜੀਤ ਰੰਧਾਵਾ ਨੇ ਕਿਹਾ ਕਿ ਐਸ ਐਚ ਓ ਵਲੋਂ ਮੋਹਤਵਾਰ ਵਿਅਕਤੀਆਂ ਨਾਲ ਥਾਣੇ ਵਿੱਚ ਠੀਕ ਵਰਤਾਓ ਕਰਨਾ ਚਾਹੀਦਾ ਹੈ , ਗੈਰ -ਜ਼ਿੰਮੇਵਾਰਾਨਾ ਭਾਸ਼ਾ ਹਰਗਿਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਇਸ ਮੌਕੇ ਐਸ ਐਚ ਓ ਨੇ ਭਰੋਸਾ ਦਿੱਤਾ ਕਿ ਅੱਗੇ ਤੋਂ ਕੋਈ ਸ਼ਿਕਾਇਤ ਨਹੀਂ ਆਉਣ ਦਿੱਤੀ ਜਾਵੇਗੀ। ਧਰਨੇ ਵਿੱਚ ਆਏ ਸਾਰੇ ਸਾਥੀਆਂ ਅਤੇ ਔਰਤਾਂ ਦਾ ਧੰਨਵਾਦ ਨੂਰਪੁਰੀ ਨੇ ਕੀਤਾ।ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਹਰਬੰਸ ਮੱਟੂ ਸੂਬਾ ਕਮੇਟੀ ਮੈਂਬਰ,ਭਜਨ ਸਿੰਘ ਗਿੱਲ ਜਮਸ਼ੇਰ, ਸੁਨੀਤਾ ਨੂਰਪੁਰੀ, ਮੇਜਰ ਫ਼ਿਲੌਰ, ਅਮ੍ਰਿਤਪਾਲ ਰਾਮਗੜ ਨੰਗਲ ਫ਼ਿਲੌਰ, ਬਲਜੀਤ ਕੌਰ, ਪਰਮਜੀਤ ਬੁੱਬ, ਤਰਸੇਮ ਕਾਦੀਆਂ ਵਾਲ ਰਿਟਾਇਰ ਰੇਲਵੇ ਆਗੂ, ਵਿਜੇ ਕੁਮਾਰ ਫੋਲੜੀਵਾਲ ਹਾਜ਼ਰ ਸਨ। ਇਸ ਮੌਕੇ ਹੋਰ ਵੀ ਕਈ ਆਗੂਆਂ ਨੇ ਸੰਬੋਧਨ ਕੀਤਾ।