
ਥਾਣਾ ਲਾਬੜਾ ਦੀ ਪੁਲਿਸ ਵੱਲੋ ਲੋੜੀਂਦਾ ਭਗੌੜੇ ਦੋਸ਼ੀ ਨੂੰ ਕਿੱਤਾ ਗ੍ਰਿਫਤਾਰ
ਜਲੰਧਰ ਦਿਹਾਤੀ ਲਾਬੜਾ (ਜੇ ਪੀ ਬੀ ਨਿਊਜ਼ 24 ) : ਥਾਣਾ ਲਾਂਬੜਾ ਦੀ ਪੁਲਿਸ ਪਾਰਟੀ ਵੱਲੋ ਮੁਕੱਦਮਾ ਨੰ 197 ਮਿਤੀ 23.12.17 ਅ / ਧ -22 ਐਨ.ਡੀ.ਪੀ.ਐਸ ਐਕਟ ਥਾਣਾ ਲਾਂਬੜਾ ਵਿੱਚ ਲੋੜੀਂਦਾ ਭਗੌੜੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ । ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁੱਖਪਾਲ ਸਿੰਘ ਰੰਧਾਵਾ , ਪੀ.ਪੀ.ਐਸ , ਉਪ ਪੁਲਿਸ ਕਪਤਾਨ , ਸਬ ਡਵੀਜ਼ਨ ਕਰਤਾਰਪੁਰ ਜਲੰਧਰ ਦਿਹਾਤੀ ਜੀ . ਦੱਸਿਆ ਕਿ ਸੀਨੀਅਰ ਅਫਸਰਾਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਥਾਣਾ ਲਾਂਬੜਾ ਤੋਂ ਐਨ.ਡੀ.ਪੀ.ਐਸ ਐਕਟ ਦੇ ਮੁਕੱਦਮਿਆ ਵਿੱਚ ਬਣੇ ਪੀ.ਓਜ ਨੂੰ ਗ੍ਰਿਫਤਾਰ ਕਰਨ ਲਈ ਐਸ.ਆਈ ਜੀਤ ਸਿੰਘ ਦੀ ਸਮੇਤ ਪੁਲਿਸ ਪਾਰਟੀ ਟੀਮ ਤਿਆਰ ਕੀਤੀ ਗਈ ਸੀ ਜਿਹਨਾਂ ਵੱਲੋਂ ਮੁਕੱਦਮੇ ਵਿੱਚ ਲੋੜੀਂਦਾ ਪੀ.ਓ ਸੁਨੀਲ ਉਰਫ ਸ਼ੀਲਾ ਪੁੱਤਰ ਸੋਹਣ ਲਾਲ ਵਾਸੀ ਪਿੰਡ ਲਾਂਬੜੀ ਜਿਲਾ ਜਲੰਧਰ ਗ੍ਰਿਫਤਾਰ ਕੀਤਾ ਗਿਆ ।