ਕੌਂਸਲਰ ਜਸਪਾਲ ਕੌਰ ਭਾਟੀਆ ਅਤੇ ਕਮਲਜੀਤ ਸਿੰਘ ਭਾਟੀਆ ਸਾਬਕਾ ਡਿਪਟੀ ਮੇਅਰ ਵੱਲੋਂ ਸੁਵਿਧਾ ਕੈਂਪ ਦਾ ਆਯੋਜਨ ਕੀਤਾ ਗਿਆ
ਜਲੰਧਰ (ਜੇ ਪੀ ਬੀ ਨਿਊਜ਼ 24 ) : ਅੱਜ ਕੌਂਸਲਰ ਜਸਪਾਲ ਕੌਰ ਭਾਟੀਆ ਵੱਲੋਂ ਆਪਣੀ ਪੂਰੀ ਟੀਮ ਦੇ ਨਾਲ ਸੁਵਿਧਾ ਕੈਂਪ ਲਗਾਇਆ ਅਤੇ ਲੋੜਵੰਦਾਂ ਨੂੰ ਜਿੱਥੇ ਸਰਕਾਰੀ ਸਕੀਮਾਂ ਤੋਂ ਜਾਣੂ ਕਰਵਾਇਆ ਉਥੇ ਵੱਖ-ਵੱਖ ਹਿਸਿਆਂ ਵਿੱਚ ਫਾਰਮ ਵੀ ਭਰੇ ਇਸ ਮੌਕੇ ਪੀ ਜਸਪਾਲ ਕੌਰ ਭਾਟੀਆ ਵੱਲੋਂ ਪਾਸ ਕਰਵਾਏ ਗਏ 85 ਪੈਨਸ਼ਨ ਕੇਸਾਂ ਦੀਆਂ ਚਿਠੀਆਂ ਲਾਭਪਾਤਰੀਆਂ ਨੂੰ ਦਿੱਤੀਆਂ ਜਿਨ੍ਹਾਂ ਵਿੱਚ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਅਤੇ ਅਪਾਹਜ ਪੈਨਸ਼ਨਾਂ ਦੇ ਕੇਸ ਸ਼ਾਮਲ ਸਨ l ਇਸ ਮੌਕੇ ਤੇ ਬੋਲਦਿਆਂ ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਡਿਪਟੀ ਮੇਅਰ ਨੇ ਕਿਹਾ ਅਸੀਂ ਆਪਣੇ ਲੱਕ ਦੇ ਵਿਕਾਸ ਦੇ ਨਾਲ ਨਾਲ ਸਮਾਜ ਭਲਾਈ ਦੇ ਕੰਮਾਂ ਨੂੰ ਹਮੇਸ਼ਾ ਤਰਜ਼ੀਹ ਦਿੱਤੀ ਹੈ ਲਾ ਸੇਵਾ ਨਰਾਇਣ ਸੇਵਾ ਸਾਡੇ ਜੀਵਨ ਦਾ ਮਕਸਦ ਹੈ l
ਸਰਕਾਰ ਵੱਲੋਂ ਚੱਲ ਰਹੀਆ ਹਰ ਤਰ੍ਹਾਂ ਦੀਆਂ ਸਕੀਮਾਂ ਅਸੀਂ ਹਮੇਸ਼ਾਂ ਲੋਕਾਂ ਤਕ ਪਹੁੰਚਾਣ ਨੂੰ ਪਹਿਲ ਦੇਂਦੇ ਹਾਂ ਇਸ ਮਕਸਦ ਲਈ ਹਰ ਮੰਗਲਵਾਰ ਆਪਣੇ ਗ੍ਰਹਿ ਵਿਖੇ ਸ਼ਾਮ 4 ਵਜੇ ਤੋਂ 6 ਵਜੇ ਤੱਕ ਲੋਕ ਦਰਬਾਰ ਲਗਾ ਕੇ ਜਿੱਥੇ ਇਲਾਕੇ ਦੀਆਂ ਸਮੱਸਿਆਵਾਂ ਸੁਣਦੇ ਹਾਂ ਤੇ ਹੱਲ ਕਰਦੇ ਹਾਂ ਉਥੇ ਅਜਿਹੇ ਲਾਭਪਾਤਰੀ ਵਾਸਤੇ ਫਾਰਮ ਭਰੇ ਜਾਂਦੇ ਹਨ
ਅੱਜ ਦੇ ਇਸ ਚਿੱਠੀਆ ਵੰਡ ਦੇ ਸਮਾਗਮ ਵਿੱਚ ਸਰਦਾਰ ਕੰਵਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ, ਬੀਬੀ ਜਸਪਾਲ ਕੌਰ ਕੌਂਸਲਰ, ਸਰਦਾਰ ਅੰਮ੍ਰਿਤਪਾਲ ਸਿੰਘ ਭਾਟੀਆ, ਅਸ਼ਵਨੀ ਕੁਮਾਰ ਅਰੋੜਾ, ਸ੍ਰੀ ਗੋਪਾਲ ਸ਼ਰਮਾ, ਨੀਲਮ ਚੌਹਾਨ, ਸ੍ਰੀ ਯੋਗੇਸ਼ ਮੱਕੜ, ਰਣਦੀਪ ਸਿੰਘ ਰਾਣਾ, ਸਰਦਾਰ ਪਿਆਰਾ ਸਿੰਘ, ਸ੍ਰੀ ਮਤੀ ਰਾਜ ਉੱਪਲ, ਸ਼੍ਰੀਮਤੀ ਸ਼ਮਾ ਸਹਿਗਲ, ਬਲਜਿੰਦਰ ਕੌਰ ਭਾਟੀਆ, ਮਨਜਿੰਦਰ ਕੌਰ ਭਾਟੀਆ, ਇੰਦਰਜੀਤ ਕੌਰ, ਡੇਜ਼ੀ ਅਰੋੜਾ, ਸ਼੍ਰੀਮਤੀ ਸੋਨੀਆ ਅਰੋੜਾ, ਸ੍ਰੀ ਮਤੀ ਰੀਤਾ ਗਾਂਧੀ, ਸ੍ਰੀਮਤੀ ਕਿਰਨ ਸ਼ਰਮਾ ਤੋਂ ਇਲਾਵਾ ਇਲਾਕੇ ਦੇ ਲੋਕ ਭਾਰੀ ਗਿਣਤੀ ਵਿੱਚ ਸ਼ਾਮਲ ਹੋਏ