ਏਸ਼ੀਆ ਕੱਪ: ਭਾਰਤ ਅਤੇ ਪਾਕਿਸਤਾਨ ਵਿੱਚ ਮਹਾਂ ਮੁਕਾਬਲਾ ਅੱਜ
ਦੁਬਈ : ਏਸ਼ੀਆ ਕੱਪ ਦਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਮਹਾਂ ਮੁਕਾਬਲਾ ਅੱਜ ਦੁਬਈ ਵਿਖੇ ਹੋਵੇਗਾ। ਭਾਰਤੀ ਸਮੇਂ ਅਨੁਸਾਰ ਇਹ ਮੁਕਾਬਲਾ ਸ਼ਾਮ 7.30 ਵਜੇ ਸ਼ੁਰੂ ਹੋਵੇਗਾ।
ਦੁਬਈ ਇੰਟਰਨੈਸ਼ਨਲ ਸਟੇਡੀਅਮ ‘ਚ ਐਤਵਾਰ ਨੂੰ ਹੋਣ ਵਾਲੇ ਏਸ਼ੀਆ ਕੱਪ ਮੁਕਾਬਲੇ ‘ਚ ਕ੍ਰਿਕਟ ਦੀ ਦੁਨੀਆ ‘ਚ ‘ਸਭ ਤੋਂ ਵੱਡੀ ਮੁਕਾਬਲੇਬਾਜ਼ੀ’ ਮੁੜ ਸ਼ੁਰੂ ਹੋਵੇਗੀ, ਜਦੋਂ ਭਾਰਤ ਅਤੇ ਪਾਕਿਸਤਾਨ ਗਰੁੱਪ-ਏ ‘ਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਹ ਕੋਹਲੀ ਦਾ 100ਵਾਂ ਟੀ-20 ਮੈਚ ਵੀ ਹੋਵੇਗਾ ਅਤੇ 17 ਜੁਲਾਈ ਨੂੰ ਇੰਗਲੈਂਡ ਦੇ ਖਿਲਾਫ ਤੀਜੇ ਵਨਡੇ ਵਿੱਚ ਖੇਡਣ ਤੋਂ ਬਾਅਦ ਉਸਦਾ ਪਹਿਲਾ ਅੰਤਰਰਾਸ਼ਟਰੀ ਮੈਚ ਹੋਵੇਗਾ।