JPB NEWS 24

Headlines

ਕਾਕਾ ਚੰਨਪ੍ਰੀਤ ਚੰਨੀ ਦੀ ਮਿੱਠੀ ਯਾਦ ਵਿੱਚ 11ਵੀ ਬਰਸੀ ਦੇ ਮੌਕੇ ਤੇ ਮੈਗਾ ਮੈਡੀਕਲ ਕੈਂਪ 18 ਸਤੰਬਰ ਦਿਨ ਐਤਵਾਰ ਨੂੰ

ਕਾਕਾ ਚੰਨਪ੍ਰੀਤ ਚੰਨੀ ਦੀ ਮਿੱਠੀ ਯਾਦ ਵਿੱਚ 11ਵੀ ਬਰਸੀ ਦੇ ਮੌਕੇ ਤੇ ਮੈਗਾ ਮੈਡੀਕਲ ਕੈਂਪ 18 ਸਤੰਬਰ ਦਿਨ ਐਤਵਾਰ ਨੂੰ ਚੰਨਪ੍ਰੀਤ ਮੈਮੋਰੀਅਲ ਹਸਪਤਾਲ ਵਿਖੇ ਲਗਾਇਆ ਜਾਵੇਗਾ, ਪ੍ਰਬੰਧਾਂ ਸਬੰਧੀ ਹੋਈ ਮੀਟਿੰਗ

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਜਲੰਧਰ (ਜੇ ਪੀ ਬੀ ਨਿਊਜ਼ 24): ਸਰਦਾਰ ਕੰਵਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਅਤੇ ਜਸਪਾਲ ਕੌਰ ਭਾਟੀਆ ਕੌਂਸਲਰ ਦੇ ਇਕਲੌਤੇ ਪੁੱਤਰ ਕਾਕਾ ਚੰਨਪ੍ਰੀਤ ਸ਼ਿਵ ਦੀ ਯਾਦ ਵਿਚ ਉਸ ਦੀ ਗਿਆਰਵੀ ਬਰਸੀ ਦੇ ਮੌਕੇ ਤੇ ਮੈਡੀਕਲ ਕੈਂਪ ਮਿਤੀ 18 ਸਤੰਬਰ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ ਇਸ ਦੀ ਤਿਆਰੀ ਸਬੰਧੀ ਅੱਜ ਇਕ ਮੀਟਿੰਗ ਗੁਰਦੁਆਰਾ ਸਿੰਘ ਸਭਾ ਬਸਤੀ ਗੁਜ਼ਾਂ ਵਿਖੇ ਸਰਦਾਰ ਕੰਵਲਜੀਤ ਸਿੰਘ ਭਾਟੀਆ ਅਤੇ ਸਰਦਾਰ ਅਮਰਜੀਤ ਸਿੰਘ ਧਮੀਜਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਸਮਾਜਕ ਜਥੇਬੰਦੀਆਂ ਸੇਵਾ ਸੁਸਾਇਟੀਆਂ।।।।।। ਭਾਰਤ ਵਿਕਾਸ ਪਰਿਸ਼ਦ।।।।। ਆਗਾਜ ਏਨਜੀਓ ।।।। ਆਖ਼ਰੀ ਉਮੀਦ ਸੇਵਾ ਸੁਸਾਇਟੀ।।।।। New ਰਸੀਲਾ ਨਗਰ ਵੈੱਲਫੇਅਰ ਸੁਸਾਇਟੀ।।।। ਗਰੀਨ life ਵੈਲਫੇਅਰ ਸੁਸਾਇਟੀ।।।। Friends traders asso ਤੋਂ ਇਲਾਵਾ ਹੋਰ ਸੰਸਥਾਵਾਂ ਨੇ ਹਿੱਸਾ ਲਿਆ ਇਸ ਮੈਡੀਕਲ ਕੈਂਪ ਵਿੱਚ ਅਗਾਜ ਸੰਸਥਾ ਵੱਲੋਂ ਬਲੱਡ ਡੋਨੇਸ਼ਨ ਕੈਂਪ ਥੈਲਾਸੀਮੀਆ ਬੱਚਿਆਂ ਵਾਸਤੇ ਵੀ ਲਗਾਇਆ ਜਾਏਗਾ ਕੈਂਪ ਤੋਂ ਪਹਿਲਾਂ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਕੀਰਤਨ ਸਮਾਗਮ ਵੀ ਕਰਵਾਏ ਜਾਣਗੇ ਗੁਰੂ ਕਾ ਲੰਗਰ ਵੀ ਅਤੁੱਟ ਵਰਤੇਗਾ ਅੱਜ ਦੀ ਇਸ ਮੀਟਿੰਗ ਵਿੱਚ ਸਰਦਾਰ ਪਰਮਜੀਤ ਸਿੰਘ ਵਿੱਟੀ, ਸਰਦਾਰ ਅਮਰਜੀਤ ਸਿੰਘ ਮੰਗਾ, ਸਰਦਾਰ ਇੰਦਰਜੀਤ ਸਿੰਘ ਲੱਕੀ, ਸਰਦਾਰ ਹਰਚਰਨ ਸਿੰਘ ਭਾਟੀਆ, ਅੰਮ੍ਰਿਤ ਪਾਲ ਸਿੰਘ, ਬਲਵਿੰਦਰ ਸਿੰਘ ਗਰੀਨਲੈਂਡ, ਸ੍ਰੀ ਸਤੀਸ਼ ਕੁਮਾਰ, ਸ੍ਰੀ ਅਸ਼ਵਨੀ ਕੁਮਾਰ, ਸ੍ਰੀ ਮਹਿੰਦਰ ਪਾਲ, ਸਰਦਾਰ ਜਸਵੀਰ ਸਿੰਘ, ਹਰਜਿੰਦਰ ਸਿੰਘ, ਜਸਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਸਰਦਾਰ ਜੋਗਿੰਦਰ ਸਿੰਘ ਗਾਂਧੀ, ਸੁਰਿੰਦਰ ਸਿੰਘ ਚੀਮਾ, ਜਤਿੰਦਰ ਬਾਂਸਲ, ਸ੍ਰੀ ਅਸ਼ੋਕ ਸਾਰੰਗਲ, ਸ੍ਰੀ KL ਅਰੋੜਾ, ਸ੍ਰੀ ਚਮਨ ਲਾਲ ਸਾਰੰਗਲ ਅਤੇ ਹੋਰ ਪਤਵੰਤੇ ਸੱਜਣ ਸ਼ਾਮਲ ਹੋਏ

ਇਸ ਮੌਕੇ ਤੇ ਸਰਦਾਰ ਭਾਟੀਆ ਨੇ ਦੱਸਿਆ ਕਿ ਇਸ ਕੈਂਪ ਵਿਚ ਅੱਖਾਂ ਦੇ ਉਪਰੇਸ਼ਨ ਫ੍ਰੀ ਕੀਤੇ ਜਾਣਗੇ ਸਾਰੀਆਂ ਦਵਾਈਆਂ ਫ੍ਰੀ ਦਿਤੀਆਂ ਜਾਣਗੀਆਂ ਕੀਤੇ ਜਾਣ ਵਾਲੇ ਟੈਸਟ ਮੁਫਤ ਕੀਤੇ ਜਾਣਗੇ