ਕਮਲਜੀਤ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਭਗਵਾਨ ਵਾਲਮੀਕਿ ਮੁਹੱਲੇ ਦੀਆਂ ਗਲੀਆਂ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ
ਜਲੰਧਰ (ਜੇ ਪੀ ਬੀ ਨਿਊਜ਼ 24 ) : ਵਾਰਡ ਨੰਬਰ 45 ਜੋ ਕਿ ਵਿਕਾਸ ਪੱਖੋਂ ਹਮੇਸ਼ਾ ਸੁਰਖੀਆਂ ਵਿੱਚ ਰਹਿੰਦਾ ਹੈ ਵਿਕਾਸ ਕਾਰਜ ਨਿਰੰਤਰ ਜਾਰੀ ਰੱਖਦਿਆਂ ਅੱਜ ਸਰਦਾਰ ਕਮਲਜੀਤ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਭਗਵਾਨ ਵਾਲਮੀਕਿ ਮੁਹੱਲਾ ਦੀਆਂ ਗਲੀਆਂ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਇਸ ਤੋਂ ਪਹਿਲਾਂ ਇਨ੍ਹਾਂ ਗਲੀਆਂ ਵਿੱਚ ਸੀਵਰੇਜ ਦੀ ਨਵੀ ਲਾਈਨ ਪੁਆ ਕੇ ਮੁਕੰਮਲ ਤੌਰ ਤੇ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਨਿਜਾਤ ਦਿੱਤੀ ਸਰਦਾਰ ਕਮਲਜੀਤ ਭਾਟੀਆ ਨੇ ਕਿਹਾ ਕਿ ਇਹ ਸ਼ੁਰੂ ਹੋਇਆ ਕੰਮ ਭਗਵਾਨ ਬਾਲਮੀਕਿ ਪ੍ਰਕਾਸ਼ ਪ੍ਰਗਟ ਦਿਵਸ ਨੂੰ ਮੁੱਖ ਰੱਖਦਿਆਂ ਸ਼ੁਰੂ ਕਰਵਾਇਆ ਹੈ ਅਤੇ ਕੋਸ਼ਿਸ਼ ਕੀਤੀ ਜਾਵੇਗੀ ਪ੍ਰਕਾਸ਼ ਪੁਰਬ ਤੱਕ ਕੰਮ ਮੁਕੰਮਲ ਕਰਵਾ ਦਿੱਤਾ ਜਾਵੇ
ਇਸ ਮੌਕੇ ਤੇ ਸਰਦਾਰ ਕਮਲਜੀਤ ਭਾਟੀਆ ਦੇ ਨਾਲ ਸ੍ਰੀ ਦੀਪਕ ਜੋੜਾ ਸ੍ਰੀ ਸੁਰਿੰਦਰ ਕੁਮਾਰ ਸ਼੍ਰੀ ਸੋਨੂੰ ਕਲਿਆਣ ਸ੍ਰੀ ਬੰਟੀ ਥਾਪਰ ਸ੍ਰੀ ਰਜੇਸ਼ ਕਲਿਆਣ ਬਿੱਲਾ ਹੰਸ ਅਤੇ ਮੁਹੱਲੇ ਦੇ ਲੋਕ ਸ਼ਾਮਲ ਸਨ ਇਸ ਮੌਕੇ ਤੇ ਸਰਦਾਰ ਭਾਟੀਆ ਦਾ ਮੁਹੱਲਾ ਨਿਵਾਸੀਆਂ ਵੱਲੋਂ ਧੰਨਵਾਦ ਕੀਤਾ ਗਿਆ