ਜਲੰਧਰ (ਨਰਿੰਦਰ ਬੰਗਾ) : ਅੱਜ ਸਰਕਾਰੀ ਕੰਨਿਆਂ ਸੀ.ਸੈ. ਸਕੂਲ ਆਦਰਸ਼ ਨਗਰ ਵਿਖੇ ਪ੍ਰਿੰਸੀਪਲ ਖੁਸ਼ਦੀਪ ਕੌਰ ਦੀ ਯੋਗ ਅਗਵਾਈ ਵਿਚ ਸਮਾਗਮ ਕਰਵਾਇਆ ਗਿਆ l ਸਮਾਗਮ ਦਾ ਆਗਾਜ਼ ਸਕੂਲੀ ਵਿਦਿਆਰਥਣਾਂ ਵਲੋਂ ਇੱਕ ਧਾਰਮਿਕ ਗੀਤ ਨਾਲ ਕੀਤਾ ਗਿਆ l ਪ੍ਰਿੰਸੀਪਲ ਖੁਸ਼ਦੀਪ ਕੌਰ ,ਮੈਡਮ ਕਮਲਜੀਤ ਬੰਗਾ ਤੇ ਹੋਰ ਸਟਾਫ਼ ਵਲੋਂ ਮੁੱਖ ਮਹਿਮਾਨ ਸ਼੍ਰੀਮਤੀ ਸ਼ਕੁੰਤਲਾ ਦੇਵੀ ,ਜੀਤ ਬਾਬਾ ਬੈਲਜੀਅਮ, ਅਭਿਸ਼ੇਕ ਜੋਸ਼,ਮੇਨਿਕਾ ਮਹਿੰਮੀ, ਬਲਿਹਾਰ ਮਹਿੰਮੀ, ਸੰਜਨਾ ਮਹਿੰਮੀ ਤੇ ਨਰਿੰਦਰ ਬੰਗਾ ਨੂੰ ਬੁੱਕੇ ਪ੍ਰਦਾਨ ਕੀਤੇ ਗਏ l
ਇੰਜ : ਨਰਿੰਦਰ ਬੰਗਾ ਦੂਰਦਰਸ਼ਨ ਜਲੰਧਰ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਜੀਤ ਬਾਬਾ ਬੈਲਜੀਅਮ ਹਰ ਸਾਲ ਦੀ ਤਰ੍ਹਾਂ ਇਸ ਸਕੂਲ ਚੋ ਆ ਕੇ ਸਕੂਲ ਦੀਆਂ ਲੋੜਾਂ ਮੁਤਾਬਕ ਸੇਵਾ ਕਰਨਾ ਆਪਣਾ ਸੁਭਾਗ ਸਮਝਦੇ ਨੇ ਤੇ ਅੱਜ ਦੀ ਸੇਵਾ ਆਪਣੇ ਮਾਤਾ ਜੀ ਦੇ ਕਰ ਕਮਲਾਂ ਤੋਂ ਕਰਵਾ ਰਹੇ ਨੇ l ਜੀਤ ਬਾਬਾ ਹਮੇਸ਼ਾਂ ਹੀ ਲੋੜਵੰਦਾਂ, ਜ਼ਰੂਰਤਮੰਦਾਂ ਤੇ ਪੰਜਾਬ ਦੇ ਵੱਖ ਵੱਖ ਸਕੂਲਾਂ,ਬਿਰਧ ਅਸ਼ਰਮਾਂ ਤੇ ਹਸਪਤਾਲਾਂ ਵਿਚ ਜਾ ਕੇ ਲੋੜਾਂ ਮੁਤਾਬਕ ਆਪਣੀ ਨੇਕ ਕਮਾਈ ਚੋ ਦਾਨ ਕਰਕੇ ਓਸ ਰੱਬ ਸੱਚੇ ਦਾ ਤਹਿ ਦਿਲੋਂ ਧੰਨਵਾਦ ਤੇ ਸ਼ੁਕਰਾਨਾ ਕਰਦੇ ਨੇ l ਓਹ ਸਮਾਜ ਤੇ ਧਾਰਮਿਕ ਸੇਵਾ ਦੇ ਨਾਲ ਨਾਲ ਖੇਡਾਂ ਨੂੰ ਪ੍ਰਮੋਟ ਕਰਨ ਲਈ ਪੰਜਾਬ, ਬੈਲਜੀਅਮ ਤੇ ਹੋਰ ਦੇਸ਼ਾਂ ਵਿਚ ਆਪਣਾ ਵਡਮੁੱਲਾ ਯੋਗਦਾਨ ਦੇ ਰਹੇ ਨੇ l ਮਾਤਾ ਪਿਤਾ ਦੇ ਇਸ ਨੇਕ,ਦਿਆਲੂ ਤੇ ਹੋਣਹਾਰ ਸਪੁੱਤਰ ਦੀ ਉਮਰ ਲੋਕ ਗੀਤ ਜਿੱਡੀ ਹੋਵੇ ਤੇ ਜੀਤ ਬਾਬਾ ਅੱਗੇ ਨਾਲੋਂ ਵੀ ਵੱਧ ਚੜ੍ਹ ਕੇ ਨਿਸ਼ਕਾਮ ਭਾਵ ਨਾਲ ਨਿੱਜ ਤੋਂ ਉੱਚਿਆਂ ਉੱਠ ਕੇ ਸੇਵਾ ਕਰੇ l
ਮੈਡਮ ਕਮਲਜੀਤ ਬੰਗਾ, ਦੀਪਕ ਕੁਮਾਰ ਤੇ ਭੁਪਿੰਦਰ ਖਾਲਸਾ ਤੋਂ ਇਲਾਵਾ ਹੋਰਨਾਂ ਨੇ ਵੀ ਜੀਤ ਬਾਬਾ ਦੇ ਪਰਉਪਕਾਰੀ ਕੰਮਾਂ ਦੀ ਰੱਜ ਕੇ ਤਾਰੀਫ ਕੀਤੀ l ਜੀਤ ਬਾਬਾ ਬੈਲਜੀਅਮ ਨੇ ਆਪਣੇ ਸੰਬੋਧਨ ਵਿੱਚ ਵੱਧ ਤੋਂ ਵੱਧ ਸੇਵਾ ਕਰਨ ਦੀ ਵਚਨ ਵੱਧਤਾ ਦੁਹਰਾਈ l ਉਹਨਾਂ ਸਭਨਾਂ ਨੂੰ ਸੰਸਾਰ ਦੀ ਸੇਵਾ ਕਰਨ ਲਈ ਅੱਗੇ ਆਉਣ ਲਈ ਅਪੀਲ ਵੀ ਕੀਤੀ l ਓਹਨਾਂ ਕਿਹਾ ਕੇ ਨਿਸ਼ਕਾਮ ਸੇਵਾ ਕਰਕੇ ਰੂਹਾਨੀ ਸਕੂਨ ਮਿਲਦਾ ਹੈ l
ਮੁੱਖ ਮਹਿਮਾਨ ਤੇ ਹੋਰਨਾਂ ਵਲੋਂ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ l ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਸ਼ਰਨਦੀਪ ਕੌਰ, ਮੈਡਮ ਮਨਦੀਪ ਕੌਰ,ਮੈਡਮ ਮਨਜੀਤ ਕੌਰ,ਸਾਵਰ ਮਹਿੰਮੀ, ਸੰਨੀ ਸੰਤੋਖਪੁਰੀਆ, ਤੇ ਸਮੂਹ ਸਕੂਲ ਸਟਾਫ਼ ਹਾਜ਼ਿਰ ਸੀ l ਅੰਤ ਵਿੱਚ ਪ੍ਰਿੰਸੀਪਲ ਖੁਸ਼ਦੀਪ ਕੌਰ ਨੇ ਸਕੂਲ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਉਂਦਿਆਂ ਸਭਨਾਂ ਦਾ ਧੰਨਵਾਦ ਕਰ ਜੀਤ ਬਾਬਾ ਬੈਲਜੀਅਮ ਨੂੰ ਅੱਗੋਂ ਤੋਂ ਵੀ ਸਕੂਲ ਦੀ ਨਿਰੰਤਰ ਸੇਵਾ ਕਰਨ ਲਈ ਅਪੀਲ ਕੀਤੀ l ਸਟੇਜ ਦਾ ਸੰਚਾਲਨ ਦੀਪਕ ਕੁਮਾਰ ਜੀ ਨੇ ਬਾਖ਼ੂਬੀ ਨਿਭਾਇਆ l