ਪੁਲਿਸ ਕਮਿਸ਼ਨਰ ਜਲੰਧਰ ਗੁਰਸ਼ਰਨ ਸਿੰਘ ਸੰਧੂ ਨੇ ਥਾਨਾਂ ਮੁੱਖੀਆਂ ਨਾਲ ਕੀਤੀ ਵਿਸ਼ੇਸ਼ ਬੈਠਕ
ਜਲੰਧਰ (ਜੋਤੀ ਬੱਬਰ): ਅੱਜ ਮਿਤੀ 28-10- 2022 ਨੂੰ ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਸ੍ਰੀ ਗੁਰਸ਼ਰਨ ਸਿੰਘ ਸੰਧੂ ਆਈ ਪੀ ਐਸ, ਜੀ ਵੱਲੋਂ ਕਮਿਸ਼ਨਰਰੇਟ ਦੇ ਪੁਲਿਸ ਅਫਸਰਾਂਨ ਅਤੇ ਸਾਰੇ ਥਾਣਾ ਜਾਤ ਦੇ ਮੁੱਖੀਆਂ ਦੇ ਨਾਲ ਵਿਸ਼ੇਸ਼ ਮੀਟਿੰਗ ਕੀਤੀ।ਮਾਣਯੋਗ ਕਮਿਸ਼ਨਰ ਸਾਹਿਬ ਨੇ ਸਾਰੇ ਥਾਣਿਆਂ ਦੇ ਅਧੀਨ ਆਉਂਦੇ ਭਗੌੜਿਆਂ ਦੀਆਂ ਲਿਸਟਾਂ ਚੈੱਕ ਕੀਤੀਆਂ ਅਤੇ ਇਨ੍ਹਾਂ ਭਗੌੜਿਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਮਾਣਯੋਗ ਕੋਰਟਸ ਦੇ ਆਦੇਸ਼ਾਂ ਦੀ ਪਾਲਣਾ ਕੀਤੀ ਜਾਵੇ ਲਈ ਆਦੇਸ਼ ਦਿੱਤੇ ਗਏ। ਕਿਸੇ ਵੀ ਤਰ੍ਹਾਂ ਦੀ ਕੋਈ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਆਮ ਲੋਕਾਂ ਨੂੰ ਥਾਣਿਆਂ ਵਿੱਚ ਇਨਸਾਫ ਦੇਣ ਲਈ ਸਮਾਂ ਰਹਿੰਦੇ ਸੁਣਵਾਈ ਕੀਤੀ ਜਾਵੇ ਅਤੇ ਲੋਕਾਂ ਨੂੰ ਅਛੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਜ਼ੋਰ ਦਿੱਤਾ ਗਿਆ। ਕਰਪਸ਼ਨ ਸਬੰਧੀ ਜ਼ੀਰੋ ਟੌਲਰੈਂਸ ਨੂੰ ਸੌ ਪ੍ਰਤੀਸ਼ਤ ਲਾਗੂ ਕਰਨ ਲਈ ਕਿਹਾ ਗਿਆ। ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਨਾਕਿਆਂ ਅਤੇ ਗਸ਼ਤ ਪਾਰਟੀਆਂ ਦੀ ਗਿਣਤੀ ਵਧ ਕੀਤੀ ਜਾਵੇ।