ਜਲੰਧਰ ਸ਼ਹਿਰ ਦੀ 120 ਫੁੱਟੀ ਰੋਡ ਉਪਰ ਉਪਸਥਿਤ 13…13 ਹੱਟੀ ਜਿਸ ਵੱਲੋਂ ਮਨੁੱਖਤਾ ਦੀ ਸੇਵਾ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਲੋੜਵੰਦਾਂ ਨੂੰ ਮਾਤਰ ਤੇਰਾ ਰੁਪਏ ਵਿਚ ਕੱਪੜੇ ਰੋਟੀ ਅਤੇ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਵੱਲੋਂ ਅੱਜ ਆਪਣੀ ਅੱਜ 5 ਵੀ ਵਰ੍ਹੇਗੰਢ ਦੇ ਮੌਕੇ ਤੇ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਲੋੜਵੰਦ ਲੋਕਾਂ ਲਈ ਹਰ ਤਰ੍ਹਾਂ ਦੇ ਫਰੀ ਲੈਬੋਟਰੀ ਟੈਸਟ ਫਰੀ ਇਲਾਜ ਅਤੇ ਦਵਾਈਆਂ ਦਿਤੀਆਂ ਗਈਆਂ ਉੱਥੇ ਥੈਲੇਸੀਮੀਆ ਰੋਗ ਦੇ ਬੱਚਿਆਂ ਵਾਸਤੇ ਖੂਨਦਾਨ ਕੈਂਪ ਵੀ ਲਗਾਇਆ ਗਿਆ
ਜਿਸ ਦੀ ਸ਼ੁਰੂਆਤ ਮੁੱਖ ਮਹਿਮਾਨ ਜਲੰਧਰ-ਸ਼ਹਿਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਭਾਟੀਆ ਨੇ ਕੀਤੀ ਇਸ ਮੌਕੇ ਤੇ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਧਰਮਿੰਦਰ ਸਿੰਘ ਰਿੰਕੂ ਗੁਰਦੀਪ ਸਿੰਘ ਕਾਰਵਾਂ ਜਤਿੰਦਰਪਾਲ ਸਿੰਘ ਕਪੂਰ (sunny) ਅਮਰਜੋਤ ਸਿੰਘ ਅਮ੍ਰਿਤਪਾਲ ਸਿੰਘ ਭਾਟੀਆ ਅਸ਼ਵਨੀ ਕੁਮਾਰ ਯੋਗੇਸ਼ ਮੱਕੜ ਪੰਕਜ ਮਿਧਾ ਸਰਦਾਰ ਬੱਬਲੂ ਟਾਈਲਰ ਨੇ ਵਿਸ਼ੇਸ਼ ਸੇਵਾ ਨਿਭਾਈ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਕਮਲਜੀਤ ਸਿੰਘ ਭਾਟੀਆ ਦਾ ਸਨਮਾਨ ਵੀ ਕੀਤਾ ਗਿਆ ਸਰਦਾਰ ਭਾਟੀਆ ਨੇ ਕਿਹਾ ਕਿ 13 13 ਦੀ ਹੱਟੀ ਮਨੁੱਖਤਾ ਦੀ ਸੇਵਾ ਨੂੰ ਤੱਤਪਰ ਹੈ ਅਤੇ ਨਰ ਸੇਵਾ ਨਰਾਇਣ ਸੇਵਾ ਦੇ ਮਕਸਦ ਨਾਲ ਸੇਵਾ ਨਿਭਾਅ ਰਹੀ ਹੈ ਇਸ ਸੰਸਥਾ ਵੱਲੋਂ ਕੇਵਲ ਤੇਰਾਂ ਰੁਪਏ ਵਿੱਚ ਲੋਕਾਂ ਨੂੰ ਰੋਜ਼ਮਰਾ ਚੀਜ਼ਾਂ ਕੱਪੜਾ ਵਸਤਰ ਅਤੇ ਦਵਾਈਆਂ ਮੁਹਈਆ ਕੀਤੀਆਂ ਜਾ ਰਹੀਆਂ ਹਨ ਜੋ ਕਿ ਇੱਕ ਮਹਾਨ ਕਾਰਜ ਹੈ