JPB NEWS 24

Headlines

ਇਸਤਰੀ ਜਾਗ੍ਰਿਤੀ ਮੰਚ ਵਲੋਂ ਸਦਰ ਥਾਣਾ ਜਮਸ਼ੇਰ ਅੱਗੇ ਧਰਨਾ ਪ੍ਰਦਰਸ਼ਨ

ਜਲੰਧਰ ਛਾਉਣੀ-ਇਸਤਰੀ ਜਾਗ੍ਰਿਤੀ ਮੰਚ ਵਲੋਂ ਸਦਰ ਥਾਣਾ ਜਮਸ਼ੇਰ ਅੱਗੇ ਧਰਨਾ ਪ੍ਰਦਰਸ਼ਨ
ਜਲੰਧਰ ਛਾਉਣੀ (ਜੇਪੀਬੀ ਨਿਊਜ਼ 24 )ਇਸਤਰੀ ਜਾਗ੍ਰਿਤੀ ਮੰਚ ਵਲੋਂ ਮੀਂਹ ਦੀ ਕਿਣਮਿਣ ਅਤੇ ਪੁਲਿਸ ਅਧਿਕਾਰੀਆਂ ਦੀਆਂ ਧਮਕੀਆਂ ਦੇ ਬਾਵਜੂਦ ਥਾਣਾ ਸਦਰ ਜਮਸ਼ੇਰ ਦਾ 3 ਘੰਟੇ ਤੋਂ ਵੱਧ ਸਮਾਂ ਘਿਰਾਓ ਕਰਕੇ ਪ੍ਰਦਰਸ਼ਨ ਕੀਤਾ ਗਿਆ। ਧਰਨਾਕਾਰੀਆਂ ਵਿੱਚ ਆ ਕੇ ਆਗੂਆਂ ਨਾਲ ਏਸੀਪੀ ਜਲੰਧਰ ਕੈਂਟ ਬਬਨਦੀਪ ਸਿੰਘ ਨੇ ਗੱਲਬਾਤ ਕਰਕੇ ਇਨਸਾਫ਼ ਦਾ ਭਰੋਸਾ ਦਿੱਤਾ ਤਾਂ ਜਾ ਕੇ ਘੇਰਾਓ ਖ਼ਤਮ ਕੀਤਾ ਗਿਆ।ਇਸ ਮੌਕੇ ਮੰਚ ਦੀ ਜ਼ਿਲ੍ਹਾ ਪ੍ਰਧਾਨ ਅਨੀਤਾ ਸੰਧੂ ਅਤੇ ਜ਼ਿਲ੍ਹਾ ਸਕੱਤਰ ਜਸਵੀਰ ਕੌਰ ਜੱਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਵਾਅਦੇ ਅਨੁਸਾਰ ਇਨਸਾਫ਼ ਨਾ ਮਿਲਿਆ ਤਾਂ ਜਥੇਬੰਦੀ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜ਼ਬੂਰ ਹੋਵੇਗੀ। ਉਨ੍ਹਾਂ ਕਿਹਾ ਕਿ ਕਹਿਣ ਦੇ ਬਾਵਜੂਦ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਰਾਜ ਵਿੱਚ ਵੀ ਔਰਤਾਂ ਉੱਪਰ ਜ਼ਬਰ ਜ਼ੁਲਮ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਉਨ੍ਹਾਂ ਦੱਸਿਆ ਕਿ ਪਿੰਡ ਸਮਰਾਏ ਦੀ ਨੌਜਵਾਨ ਫੁੱਟਬਾਲ ਕੋਚ 26 ਸਾਲਾ ਹਰਦੀਪ ਕੌਰ ਪੁੱਤਰੀ ਜੋਗਿੰਦਰ ਸਿੰਘ ਵਲੋਂ ਜੰਡਿਆਲਾ ਮੰਜਕੀ ਦੇ ਵਸਨੀਕ ਅਰੁਨਦੀਪ ਸਿੰਘ ਉਰਫ਼ ਘੁੱਗੇ ਆਦਿ ਤੋਂ ਦੁਖੀ ਹੋ ਕੇ 27-28 ਸਤੰਬਰ 2022 ਦੀ ਦਰਮਿਆਨੀ ਰਾਤ ਨੂੰ ਖੁਦਕਸ਼ੀ ਕਰ ਲਈ ਗਈ।ਥਾਣਾ ਸਦਰ ਜਮਸ਼ੇਰ ਵਿਖੇ ਕਸੂਰਵਾਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ।ਇਸ ਮਾਮਲੇ ਵਿੱਚ ਅਰੁਨਦੀਪ ਸਿੰਘ ਉਰਫ਼ ਘੁੱਗੇ ਵਲੋਂ ਹਾਈਕੋਰਟ ਵਿੱਚ ਬਾਹਰੋਂ ਬਾਹਰ ਜ਼ਮਾਨਤ ਅਰਜ਼ੀ ਲਗਾਈ ਗਈ ਤਾਂ ਪੁਲਿਸ ਵਲੋਂ ਸਫ਼ਾ ਮਿਸਲ ਉੱਪਰ ਸਹੀ ਢੰਗ ਨਾਲ ਅਰੁਨਦੀਪ ਸਿੰਘ ਉਰਫ਼ ਘੁੱਗੇ ਦਾ ਨਾਂਅ ਨਾ ਲਿਆਉਣ ਕਾਰਨ ਅਦਾਲਤ ਨੇ ਜ਼ਮਾਨਤ ਦਾ ਹੁਕਮ ਦੇ ਦਿੱਤਾ ਗਿਆ।

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਇਸ ਕੇਸ ਵਿੱਚ ਨਾਮਜ਼ਦ ਵਿਅਕਤੀਆਂ ਨੂੰ ਬਚਾਉਣ ਲਈ ਪੁਲਿਸ ਦੀ ਮਿਲੀਭੁਗਤ ਸਾਬਿਤ ਕਰਦਾ ਹੈ।ਉਨ੍ਹਾਂ ਪ੍ਰਾਪਤ ਜਾਣਕਾਰੀ ਅਨੁਸਾਰ ਦੱਸਿਆ ਕਿ ਹਰਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਏ ਵਿਖੇ 4 ਸਾਲ ਤੋਂ ਫੁੱਟਬਾਲ ਕੋਚ ਨੌਕਰੀ ਕਰਦੀ ਸੀ। ਜੰਡਿਆਲਾ ਮੰਜਕੀ ਨਿਵਾਸੀ ਅਰੁਨਦੀਪ ਸਿੰਘ ਉਰਫ਼ ਘੁੱਗੇ ਵੀ ਫੁੱਟਬਾਲ ਕੋਚ ਵਜੋਂ ਨੌਕਰੀ ਕਰਦਾ ਸੀ। ਇਹਨਾਂ ਦੀ ਆਪਸੀ ਕਾਫ਼ੀ ਨੇੜਤਾ ਸੀ ਅਤੇ ਇਹ ਆਪਸ ਵਿੱਚ ਵਿਆਹ ਕਰਾਉਣ ਦਾ ਤੈਅ ਕਰੀ ਬੈਠੇ ਸਨ। ਬਾਅਦ ਵਿੱਚ ਅਰੁਨਦੀਪ ਸਿੰਘ ਉਰਫ਼ ਘੁੱਗੇ ਹਰਦੀਪ ਕੌਰ ਦਾ ਫ਼ੋਨ ਚੁੱਕਣੋਂ ਹੱਟ ਗਿਆ ਅਤੇ ਫੁੱਟਬਾਲ ਕੋਚ ਗੋਪੀ ਅਤੇ ਸੁੱਖ ਜੌਹਲ ਵਾਸੀ ਜੰਡਿਆਲਾ ਮੰਜਕੀ ਨੂੰ ਵੀ ਇਸ ਰਿਸ਼ਤੇ ਦੀ ਜਾਣਕਾਰੀ ਸੀ। ਮਾਨਸਿਕ ਪ੍ਰੇਸ਼ਾਨ ਲੜਕੀ ਨੇ ਫੁੱਟਬਾਲ ਕੋਚ ਸੁੱਖ ਜੌਹਲ ਅਤੇ ਗੋਪੀ ਨੂੰ ਵੀ ਫ਼ੋਨ ਅਤੇ ਫ਼ੋਨ ਉੱਪਰ ਮੈਸਜ਼ ਕਰਕੇ ਅਰੁਨਦੀਪ ਸਿੰਘ ਉਰਫ਼ ਘੁੱਗੇ ਨਾਲ ਗੱਲ ਕਰਵਾਉਣ ਅਤੇ ਸਮਝਾਉਣ ਬਾਰੇ ਕਿਹਾ ਅਤੇ ਗੱਲ ਨਾ ਕਰਨ ਦੀ ਸੂਰਤ ਵਿੱਚ ਖੁਦਕਸ਼ੀ ਕਰਨ ਬਾਰੇ ਕਿਹਾ ਤਾਂ ਉਹਨਾਂ ਨੇ ਵੀ ਲੜਕੀ ਨੂੰ ਖੁਦਕਸ਼ੀ ਕਰਨ ਤੋਂ ਰੋਕਣ ਲਈ ਕੋਈ ਕਦਮ ਨਾ ਉਠਾਇਆ।ਜਿਸ ਕਾਰਨ ਲੜਕੀ ਵਲੋਂ ਖੁਦਕਸ਼ੀ ਕਰ ਲਈ ਗਈ। ਸਦਰ ਪੁਲਿਸ ਵਲੋਂ ਨਾਮਜ਼ਦ ਵਿਅਕਤੀਆਂ ਨੂੰ ਗਿਰਫ਼ਤਾਰ ਕਰਨ ਲਈ ਕੋਈ ਵੀ ਯਤਨ ਨਹੀਂ ਕੀਤਾ ਜਾ ਰਿਹਾ ਸਗੋਂ ਮਿਲੀਭੁਗਤ ਤਹਿਤ ਬਚਾਉਣ ਲਈ ਕੇਸ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਜਾਣਬੁੱਝ ਕੇ ਹੋਰ ਕਸੂਰਵਾਰਾਂ ਨੂੰ ਨਾਮਜ਼ਦ ਨਹੀਂ ਕੀਤਾ ਗਿਆ।ਜਿਸ ਕਾਰਨ ਜਥੇਬੰਦੀ ਨੂੰ ਮਜ਼ਬੂਰਨ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ।ਜਥੇਬੰਦੀ ਵਲੋ ਇੱਕ ਮਤਾ ਪਾਸ ਕਰਕੇ ਲਤੀਫ਼ਪੁਰਾ ਇਲਾਕੇ ਦੇ ਲੋਕਾਂ ਨੂੰ ਮੁੜ ਉਸ ਜਗ੍ਹਾ ਵਸਾਉਣ, ਉਹਨਾਂ ਦੇ ਹੋਏ ਨੁਕਸਾਨ ਦਾ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ ਅਤੇ ਗਾਲੀ ਗਲੋਚ ਕਰਨ ਵਾਲੇ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ।ਦੂਜੇ ਮਤੇ ਰਾਹੀਂ ਦਿੱਲੀ ਜੰਤਰ-ਮੰਤਰ ਵਿਖੇ ਜਿਣਸੀ ਸ਼ੋਸ਼ਣ ਖਿਲਾਫ਼ ਚੱਲ ਰਹੇ ਔਰਤ ਪਹਿਲਵਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆ ਦੋਸ਼ੀਆਂ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਦੀ ਮੰਗ ਕੀਤੀ।ਧਰਨੇ ਵਿੱਚ ਡੈਮੋਕ੍ਰੇਟਿਕ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਵਰਕਰ ਯੂਨੀਅਨ ਦੀਆਂ ਸਾਥਣਾਂ ਨੇ ਵੀ ਸ਼ਮੂਲੀਅਤ ਕੀਤੀ।ਇਸ ਮੌਕੇ ਇਸਤਰੀ ਜਾਗ੍ਰਿਤੀ ਮੰਚ ਦੀ ਆਗੂ ਬੀਬੀ ਨਿਰਮਲਜੀਤ ਕੌਰ, ਸਰਪੰਚ ਕੁਲਵੰਤ ਕੌਰ ਪੱਬਵਾਂ,ਬਲਵਿੰਦਰ ਕੌਰ ਘੁੱਗ, ਦਲਜੀਤ ਕੌਰ ਪਾੜਾ, ਪੰਜਾਬ ਸਟੂਡੈਂਟਸ ਯੂਨੀਅਨ ਦੀ ਆਗੂ ਰਮਨਜੀਤ ਕੌਰ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ, ਬਲਿਹਾਰ ਕੌਰ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਬਲਵਿੰਦਰ ਕੌਰ ਦਿਆਲਪੁਰ ਤੋਂ ਇਲਾਵਾ ਚੰਨਣ ਸਿੰਘ ਬੁੱਟਰ, ਮਨਜੀਤ ਕੌਰ ਉੱਧੋਵਾਲ ਅਤੇ ਮ੍ਰਿਤਕ ਫੁੱਟਬਾਲ ਕੋਚ ਹਰਦੀਪ ਕੌਰ ਦੀ ਮਾਤਾ ਕਮਲਦੀਪ ਕੌਰ ਆਦਿ ਨੇ ਸੰਬੋਧਨ ਕੀਤਾ।