JPB NEWS 24

Headlines

ਪੁਲਿਸ ਨੇ ਭਾਰੀ ਗਿਣਤੀ ਵਿੱਚ ਚਾਇਨਾ ਡੋਰ ਸਣੇ 1 ਦੁਕਾਨਦਾਰ ਕੀਤਾ ਗ੍ਰਿਫਤਾਰ

ਪੁਲਿਸ ਨੇ ਭਾਰੀ ਗਿਣਤੀ ਵਿੱਚ ਚਾਇਨਾ ਡੋਰ ਸਣੇ 1 ਦੁਕਾਨਦਾਰ ਕੀਤਾ ਗ੍ਰਿਫਤਾਰ

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਜਲੰਧਰ : ਮੋਨੋਕਾਇਟ ਡੋਰ ਅਤੇ ਚਾਇਨਾ ਡੋਰ, ਪੂਰੇ ਪੰਜਾਬ ਵਿੱਚ ਵੇਚਣ ਅਤੇ ਖਰੀਦਣ ਤੇ ਮਨਾਹੀ ਹੈ। ਜਿਸ ਸਬੰਧੀ ਮਾਨਯੋਗ ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਵੱਲ ਵੀ ਪਤੰਗ ਉਡਾਉਣ ਲਈ ਵਰਤੀ ਜਾਣ ਵਾਲੀ ਚਾਇਨਾ ਡੋਰ (ਨਾਇਲੋਨ, ਪਲਾਸਟਿਕ ਜਾਂ ਸਥੇਟਿਕ ਮਟੀਰੀਅਲ ਨਾਲ ਬਣੀ ਡੋਰ, ਜੋ ਪੰਜਾਬ ਸਰਕਾਰ ਦੇ ਮਾਪਦੰਡਾ ਅਨੁਸਾਰ ਅਨੁਕੂਲ ਨਾ ਹੋਵੇ) ਦਾ ਨਿਰਮਾਣ ਕਰਨ, ਵੇਚਣ, ਸਟੋਰ ਕਰਨ, ਖਰੀਦ ਕਰਨ, ਸਪਲਾਈ ਕਰਨ ਪਰ ਪੂਰਨ ਤੋਰ ਤੇ ਬੈਨ ਲਗਾਇਆ ਗਿਆ ਹੈ।
ਜੋ ਇਹਨਾਂ ਹੁਕਮਾਂ ਦੀ ਪਾਲਣਾ ਕਰਵਾਉਣ ਦੇ ਸਬੰਧ ਵਿੱਚ ਮਿਤੀ 11-01-2023 ਨੂੰ ਥਾਣਾ ਰਾਮਾਮੰਡੀ ਜਲੰਧਰ ਦੇ SI ਸੁਖਵੰਤ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਉਪਕਾਰ ਨਗਰ ਜਲੰਧਰ ਮੌਜੂਦ ਸੀ ਕਿ ਇਤਲਾਹ ਮਿਲੀ ਕਿ ਅਸ਼ੋਕ ਕੁਮਾਰ ਗੁਪਤਾ ਪੁੱਤਰ ਧਰਮਪਾਲ ਵਾਸੀ NA- 303, ਗੁਰਦੁਆਰੇ ਵਾਲੀ ਗਲੀ ਕਿਸ਼ਨਪੁਰਾ ਜਲੰਧਰ, ਜੋ ਆਪਣੀ ਦੁਕਾਨ, ਮੰਦਰ ਵਾਲੀ ਗਲੀ ਕਿਸ਼ਨਪੁਰਾ ਜਲੰਧਰ ਵਿੱਚ ਚਾਈਨਾ ਡੋਰ ਵੇਚ ਰਿਹਾ ਹੈ।

ਜਿਸਤੇ ਤੁਰੰਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਅਜਾਇਬ ਸਿੰਘ ਔਜਲਾ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ ਨਿਗਰਾਨੀ ਹੇਠ SI ਸੁਖਵੰਤ ਸਿੰਘ ਵੱਲੋ ਸਮੇਤ ਸਾਥੀ ਕਰਮਚਾਰੀਆਂ ਦੇ ਮੰਦਰ ਵਾਲੀ ਗਲੀ ਕਿਸ਼ਨਪੁਰਾ ਵਿੱਚ ਬਣੀ ਇੱਕ ਦੁਕਾਨ ਤੇ ਰੋਡ ਕਰਕੇ ਮੌਕਾ ਤੋਂ ਉਕਤ ਅਸ਼ੋਕ ਕੁਮਾਰ ਗੁਪਤਾ ਪਾਸੋਂ 281 ਚਾਇਨਾ ਡੋਰ ਦੇ ਗੱਟੂ ਬ੍ਰਾਮਦ ਕੀਤੇ ਗਏ। ਦੋਸ਼ੀ ਅਸ਼ੋਕ ਕੁਮਾਰ ਦੇ ਖਿਲਾਫ ਮੁਕੱਦਮਾ ਨੰਬਰ 14 ਮਿਤੀ 11-01-2023 ਅ/ਧ 188 IPC ਤਹਿਤ ਥਾਣਾ ਰਾਮਾਮੰਡੀ ਜਲੰਧਰ ਵਿਖੇ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ।