JPB NEWS 24

Headlines
An important meeting was held in the youth services department

ਯੁਵਕ ਸੇਵਾਵਾਂ ਵਿਭਾਗ ‘ਚ ਅਹਿਮ ਮੀਟਿੰਗ ਆਯੋਜਿਤ

ਜਲੰਧਰ 14ਨਵੰਬਰ ( ਜਤਿਨ ਬੱਬਰ ) ਸਥਾਨਕ ਬਰਲਟਨ ਪਾਰਕ ਵਿਖੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਦੇ ਸਾਹਮਣੇ ਸਥਿਤ ਦਫਤਰ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ , ਜਲੰਧਰ ਵਿਖੇ ਅਹਿਮ ਮੀਟਿੰਗ ਹੋਈ। ਵਿਭਾਗੀ ਡਿਪਟੀ ਡਾਇਰੈਕਟਰ ਜਸਪਾਲ ਸਿੰਘ ਦੀ ਯੋਗ ਅਗਵਾਈ ਵਿਚ ਆਯੋਜਿਤ ਉਕਤ ਮੀਟਿੰਗ ਵਿਚ ਸ਼ਹਿਰ ਦੀਆਂ ਨਾਮਵਰ ਸੰਸਥਾਵਾਂ/ਕਲੱਬਾਂ ਦੇ ਸਮੂਹ ਪ੍ਰਿੰਸੀਪਲ/ਪ੍ਰਧਾਨ

 

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

(ਰੈਡ ਰੀਬਨ ਕਲੱਬ, ਕੋਮੀ ਸੇਵਾ ਯੋਜਨਾਂ ਅਤੇ ਯੁਵਕ ਸੇਵਾਵਾਂ ਕਲੱਬ) ਵਲੋਂ ਗਰਮ ਜੋਸ਼ੀ ਨਾਲ ਸ਼ਿਰਕਤ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਭਾਗ ਦੇ ਡਿਪਟੀ ਡਾਇਰੈਕਟਰ ਜਸਪਾਲ ਸਿੰਘ ਵਲੋਂ ਆਉਂਦੇ ਸਮੇਂ ਵਿਚ ਵਿਭਾਗੀ ਪ੍ਰੋਗਰਾਮਾਂ ਬਾਰੇ ਚਾਨਣਾਂ ਪਾਉਂਦਿਆਂ ਆਏ ਸਮੂਹ ਰੈਡ ਰੀਬਨ ਕੱਲਬ (ਕਾਲਜ ਪੱਧਰ) ਦੇ ਪ੍ਰੋਗਰਾਮ ਅਫਸਰ, ਕੌਮੀ ਸੇਵਾ ਯੋਜਨਾਂ (ਸਕੂਲ ਪੱਧਰ) ਦੇ ਪ੍ਰੋਗਰਾਮ ਅਫਸਰ ਅਤੇ ਸਮੂਹ ਯੁਵਕ ਸੇਵਾਵਾਂ ਦੇ ਪ੍ਰਧਾਨ ਤੇ ਨੁਮਾਇੰਦਗੀ ਸੱਜਣਾਂ ਨਾਲ ਮੀਟਿੰਗ ਦੇ ਅਜੇੰਡੇ ਕੌਮੀ ਸੇਵਾ ਯੋਜਨਾਂ ਗ੍ਰਾਂਟ(ਰੇਗੁਲਰ ਅਤੇ ਸਪੇਸ਼ਲ),ਜ਼ਿਲ੍ਹਾ ਪੱਧਰੀ ਯੁਵਕ ਮੇਲਾ ਦੇ ਸੰਬਧ ਵਿੱਚ, ਰੈਡ ਰੀਬਨ ਕੱਲਬਾਂ ਦੇ ਸੰਬਧ ਵਿੱਚ,ਯੁਵਕ ਸੇਵਾਵਾਂ ਕਲੱਬਾਂ ਨੂੰ ਵੰਡੀ ਜਾਣ ਵਾਲੀ ਗ੍ਰਾਂਟ ਦੇ ਸਬੰਧ ਵਿੱਚ ਅਨੁਸਾਰ ਵਿਚਾਰ ਸਾਂਝੇ ਕੀਤੇ ਗਏ ।
ਉਨ੍ਹਾਂ ਵਲੋਂ ਆਉਣ ਵਾਲੇ ਦਿਨਾਂ ਵਿਚ ਯੂਥ ਫੈਸਟੀਵਲ ਦੇ ਸੱਫਲ ਅਯੋਜਨ ਲਈ ਵੀ ਵਿਉਂਤਬੰਦੀ ਕਰ ਲਈ ਆਏ ਪਤਵੰਤਿਆਂ ਨਾਲ ਵਿਚਾਰ ਸਾਂਝੇ ਕੀਤੇ ਗਏ।