ਜਤਿਨ ਬੱਬਰ: ਜਗਤ ਗੁਰੂ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੁਰਬ ਮੌਕੇ ਬਸਤੀ ਸ਼ੇਖ ਦੇ ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਬੜੀ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੱਥਾ ਟੇਕਿਆ।
Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं
ਸਵੇਰੇ ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਉਪਰੰਤ ਤੋਂ ਭਾਈ ਹਰਜਿੰਦਰ ਸਿੰਘ ਜੀ ਖਾਲਸਾ ਵੱਲੋਂ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਅਤੇ 10 ਤੋਂ 3 ਵਜੇ ਤੱਕ ਵਿਸ਼ੇਸ਼ ਕੀਰਤਨ ਦੀਵਾਨ ਸਜਾਏ ਗਏ ਜਿਸ ਵਿੱਚ ਭਾਈ ਮਨਵੀਰ ਸਿੰਘ ਭੁਚੋ ਵਾਲੇ , ਭਾਈ ਰਸ਼ਪਾਲ ਸਿੰਘ (ਹਜੂਰੀ ਰਾਗੀ), ਭਾਈ ਗੁਰਪ੍ਰੀਤ ਸਿੰਘ , ਗਿਆਨੀ ਪ੍ਰਗਟ ਸਿੰਘ ਅਤੇ ਇਸਤਰੀ ਸਤਿਸੰਗ ਸਭਾ ਵੱਲੋਂ ਹਾਜ਼ਰੀ ਭਰੀ ਗਈ। ਇਸ ਮੌਕੇ ਬਹੁਤ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਘਰ ਵਿੱਚ ਨਤਮਸਤਕ ਹੋਈਆਂ।
VIDEO
ਇਸ ਮੌਕੇ ਵਿਸ਼ੇਸ਼ ਤੌਰ ਤੇ ਮਨਦੀਪ ਸਿੰਘ ਮਿੱਠੂ (ਸੁਪਰਡੈਂਟ ਨਗਰ ਨਿਗਮ), ਪਰਮਿੰਦਰ ਸਿੰਘ ਢੀਂਗਰਾ ਐਡਵੋਕੇਟ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ, ਹਰਜਿੰਦਰ ਸਿੰਘ (ਆਵਾਜ ਏ ਕੌਮ) ਸ਼ਾਮਿਲ ਹੋਏ ਅਤੇ ਸਤਿਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਪ੍ਰਬੰਧਕ ਕਮੇਟੀ ਵੱਲੋਂ ਪਤਵੰਦੇ ਸੱਜਣਾਂ ਵੱਲੋਂ ਗੁਰਪੂਰਬ ਵਿੱਚ ਸੇਵਾਂਵਾਂ ਦੇਣ ਵਾਲੇ ਸੇਵਾਦਾਰਾ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਸਰਦਾਰ ਮਨਜੀਤ ਸਿੰਘ ਟੀਟੂ , ਹਰਜੀਤ ਸਿੰਘ ਬਾਬਾ, ਪਰਵਿੰਦਰ ਸਿੰਘ ਗੱਗੂ, ਰਣਜੀਤ ਸਿੰਘ , ਇੰਦਰਜੀਤ ਸਿੰਘ ਬੱਬਰ, ਅਮਰਪ੍ਰੀਤ ਸਿੰਘ ਰਿੰਕੂ, ਗੁਰਸ਼ਰਨ ਸਿੰਘ, ਤਰਲੋਚਨ ਸਿੰਘ, ਕਮਲਜੀਤ ਸਿੰਘ ਜੱਜ, ਪ੍ਰੀਤਪਾਲ ਸਿੰਘ ਲੱਕੀ, ਗੁਰਮਿੰਦਰ ਸਿੰਘ, ਹਰਪ੍ਰੀਤ ਸਿੰਘ ਕਾਲੜਾ ਆਦਿ ਹਾਜ਼ਰ ਸਨ।