JPB NEWS 24

Headlines
On reaching jalandhar city, the MP welcomed the tableau by showering flowers and said that it is a symbol of the country's glorious history and rich heritage. tableau of punjab

ਸੰਸਦ ਮੈਂਬਰ ਨੇ ਜਲੰਧਰ ਸ਼ਹਿਰ ਪਹੁੰਚਣ ‘ਤੇ ਝਾਂਕੀ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਦੇਸ਼ ਦੇ ਗੌਰਵਮਈ ਇਤਿਹਾਸ ਅਤੇ ਅਮੀਰ ਵਿਰਸੇ ਦਾ ਪ੍ਰਤੀਕ ਹਨ। ਪੰਜਾਬ ਦੀ ਝਾਂਕੀ

ਜਲੰਧਰ, 29 ਜਨਵਰੀ, ਜਤਿਨ ਬੱਬਰ – ਗਣਤੰਤਰ ਦਿਵਸ ਦੀ ਪਰੇਡ ਵਿੱਚ ਪੰਜਾਬ ਦੀ ਝਾਂਕੀ ਨੂੰ ਸ਼ਾਮਲ ਨਾ ਕਰਕੇ ਕੇਂਦਰ ਸਰਕਾਰ ਨੇ ਪੰਜਾਬ ਦੇ ਲੋਕਾਂ ਖਾਸ ਕਰਕੇ ਆਜ਼ਾਦੀ ਸੰਗਰਾਮ ਵਿੱਚ ਜਾਨਾਂ ਵਾਰਨ ਵਾਲੇ ਸਾਡੇ ਮਹਾਨ ਨਾਇਕਾਂ ਦਾ ਅਪਮਾਨ ਕੀਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਅੱਜ ਸਥਾਨਕ ਨਕੋਦਰ ਚੌਕ ਵਿਖੇ ਪੰਜਾਬ ਦੀ ਝਾਂਕੀ ਦਾ ਸਵਾਗਤ ਕਰਦਿਆਂ ਕੀਤਾ | ਜਦੋਂ ਉਹ ਜਲੰਧਰ ਸ਼ਹਿਰ ਵਿੱਚ ਦਾਖਲ ਹੋਏ ਤਾਂ ਉਨ੍ਹਾਂ ਨੇ ਫੁੱਲਾਂ ਦੀ ਵਰਖਾ ਕਰਕੇ ਇਨ੍ਹਾਂ ਤਿੰਨਾਂ ਝਾਂਕਿਆਂ ਦਾ ਸਵਾਗਤ ਕੀਤਾ। ਲੋਕ ਸਭਾ ਮੈਂਬਰ ਨੇ ਕਿਹਾ ਕਿ ਪੰਜਾਬ ਦੇ ਗੌਰਵਮਈ ਇਤਿਹਾਸ ਅਤੇ ਅਮੀਰ ਵਿਰਸੇ ਦੀ ਝਲਕ ਇਨ੍ਹਾਂ ਝਾਕੀਆਂ ਵਿੱਚ ਦੇਖੀ ਜਾ ਸਕਦੀ ਹੈ, ਜਿਸ ਨੂੰ ਇਸ ਕੌਮੀ ਪੱਧਰ ਦੇ ਸਮਾਗਮ ਵਿੱਚ ਹਰ ਹਾਲਤ ਵਿੱਚ ਥਾਂ ਮਿਲਣੀ ਚਾਹੀਦੀ ਸੀ।

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਰਿੰਕੂ ਨੇ ਕਿਹਾ ਕਿ ਦੇਸ਼ ਦੀ ਤਰੱਕੀ ਵਿੱਚ ਪੰਜਾਬ ਨੇ ਸਭ ਤੋਂ ਵੱਧ ਯੋਗਦਾਨ ਪਾਇਆ ਹੈ ਅਤੇ ਆਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬੀਆਂ ਦੀਆਂ ਕੁਰਬਾਨੀਆਂ ਦੇਸ਼ ਭਰ ਵਿੱਚ ਸਭ ਤੋਂ ਵੱਧ ਰਹੀਆਂ ਹਨ, ਪਰ ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਦਾ ਗਣਤੰਤਰ ਦਿਵਸ ਪੰਜਾਬ ਤੋਂ ਬਿਨਾਂ ਮਨਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਅੰਨਦਾਤਾ ਹੈ, ਪਰ ਗਣਤੰਤਰ ਦਿਵਸ ਦੀ ਪਰੇਡ ਵਿੱਚ ਸਾਡੀ ਝਾਂਕੀ ਨੂੰ ਥਾਂ ਨਾ ਮਿਲਣਾ ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਪੰਜਾਬੀਆਂ ਦਾ ਹੀ ਨਹੀਂ ਸਗੋਂ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਸ਼ਾਮਲ ਸਾਰੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਵੀ ਅਪਮਾਨ ਹੈ। ਸੋਮਵਾਰ ਨੂੰ ਤਿੰਨ ਝਾਂਕੀ ਜਲੰਧਰ ਸ਼ਹਿਰ ਪਹੁੰਚੀਆਂ, ਜਿਨ੍ਹਾਂ ਵਿੱਚੋਂ ਪਹਿਲੀ ਸਿੱਖ ਯੋਧੇ ਮਾਈ ਭਾਗੋ ਨੂੰ ਸਮਰਪਿਤ ਸੀ, ਨਾਲ ਹੀ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਵੱਲੋਂ ਮਹਿਲਾ ਸਸ਼ਕਤੀਕਰਨ ਨੂੰ ਸਮਰਪਿਤ ਝਾਕੀ ਵੀ ਦਿਖਾਈ ਗਈ।

ਦੂਜੀ ਝਾਂਕੀ ਵਿੱਚ ਪੰਜਾਬ ਦੇ ਅਮੀਰ ਵਿਰਸੇ ਦੀ ਝਲਕ ਅਤੇ ਤੀਸਰੀ ਝਾਂਕੀ ਵਿੱਚ ਜਲਿਆਂਵਾਲਾ ਬਾਗ ਦੀ ਘਟਨਾ ਅਤੇ ਮਹਾਨ ਸ਼ਹੀਦਾਂ ਸਰਦਾਰ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਬਾਬਾ ਸੋਹਣ ਸਿੰਘ ਭਕਨਾ, ਲਾਲਾ ਲਾਜਪਤ ਰਾਏ, ਸ਼ਹੀਦ ਸ. ਸੁਖਦੇਵ, ਲਾਲਾ ਹਰਦਿਆਲ, ਸਰਦਾਰ ਅਜੀਤ ਸਿੰਘ, ਬਾਬਾ ਖੜਕ ਸਿੰਘ, ਮਦਨ ਲਾਲ ਢੀਂਗਰਾ, ਡਾ: ਦੀਵਾਨ ਸਿੰਘ ਕਾਲੇਪਾਣੀ ਵਰਗੀਆਂ ਮਹਾਨ ਸ਼ਖ਼ਸੀਅਤਾਂ ਨੂੰ ਚਿਤਰਿਆ ਗਿਆ। ਸੁਸ਼ੀਸ ਕੁਮਾਰ ਰਿੰਕੂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਪੰਜਾਬ ਦੀਆਂ ਇਨ੍ਹਾਂ ਝਾਕੀਆਂ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਦਿਖਾਉਣ ਦਾ ਫੈਸਲਾ ਕੀਤਾ, ਜਿਨ੍ਹਾਂ ਨੂੰ ਕੇਂਦਰ ਵੱਲੋਂ ਰੱਦ ਕਰ ਦਿੱਤਾ ਗਿਆ ਸੀ। ਇਸ ਫੈਸਲੇ ਤਹਿਤ ਅੱਜ ਇਹ ਝਾਕੀ ਜਲੰਧਰ ਪਹੁੰਚੀ ਅਤੇ ਆਮ ਲੋਕ ਦੇਖ ਰਹੇ ਹਨ ਕਿ ਕਿਵੇਂ ਪੰਜਾਬ ਦੇ ਸੱਭਿਆਚਾਰਕ ਵਿਰਸੇ ਅਤੇ ਸ਼ਹਾਦਤਾਂ ਨੂੰ ਕੌਮੀ ਤਿਉਹਾਰ ਵਿੱਚ ਸ਼ਾਮਲ ਨਹੀਂ ਕੀਤਾ ਗਿਆ।

ਇਸ ਮੌਕੇ ਦਿਨੇਸ਼ ਢੱਲ, ਹਲਕਾ ਇੰਚਾਰਜ ਉੱਤਰੀ, ਕਮਲਜੀਤ ਭਾਟੀਆ, ਮਨਜੀਤ ਸਿੰਘ ਟੀਟੂ, ਕੀਮਤੀ ਭਗਤ, ਸੰਜੀਵ ਭਗਤ, ਸ਼ੋਭਾ ਭਗਤ, ਬਲਾਕ ਪ੍ਰਧਾਨ ਸੋਰਾਬ ਸੇਠ, ਅਜੈ ਬੱਬਲ, ਬਲਬੀਰ ਸਿੰਘ, ਨਵੀਨ ਸੋਨੀ, ਸ਼ਿਵਨਾਥ ਕੰਡਾ, ਸੰਦੀਪ ਵਰਮਾ, ਹਰਜਿੰਦਰ ਲੱਡਾ, ਨਾਸਿਰ ਸਲਮਾਨੀ।, ਹੈਰੀ ਬੱਲ, ਸੁਰਜੀਤ ਸੀਤਾ, ਪਰਵੇਸ਼ ਤਾਂਗੜੀ, ਰਿਤੇਸ਼ ਨਿਹੰਗ, ਸ਼ਮੀ ਭਗਤ, ਕਾਲਾ ਪਰਦਾਨ, ਦਵਿੰਦਰ ਗੋਲਾ, ਸੰਨੀ ਬੱਤਰਾ, ਵਰਿੰਦਰ ਬੰਗਾ, ਸ਼ਿਵਮ ਪੰਸਾਰੀ, ਓਮ ਪ੍ਰਕਾਸ਼ ਭਗਤ, ਜੋਗਿੰਦਰ ਬੱਬੀ, ਅਮਿਤ ਸਭਰਵਾਲ, ਤਰਸੇਮ ਥਾਪਾ, ਇੰਦਰਜੀਤ। ਅਲਗ, ਅਮਨਪ੍ਰੀਤ ਰਿੰਕੂ, ਚੰਦਨ ਸਹਿਦੇਵ, ਅਭੀ ਲੋਚ, ਪਾਰੁਲ ਅਰੋੜਾ, ਅਵਤਾਰ ਵਿਰਦੀ, ਕਸ਼ਮੀਰ ਸਿੰਘ, ਅਕਬਰ ਅਲੀ, ਵਿਕਾਸ ਸ਼ਾਹੀ, ਸ਼ਮਸ਼ੇਰ ਖੇੜਾ, ਮੰਨੂ ਬੜਿੰਗ, ਬਲਬੀਰ ਬਿੱਟੂ, ਵਿੱਕੀ ਤੁਲਸੀ ਤੇ ਹੋਰ ਹਾਜ਼ਰ ਸਨ।