JPB NEWS 24

Headlines
50th golden jubilee annual jude fair of badhan family jhathar on sunday 16th june

ਬੱਧਣ ਪਰਿਵਾਰਾਂ ਦੇ ਜਠੇਰਿਆਂ ਦਾ 50ਵਾਂ ਗੋਲਡਨ ਜੁਬਲੀ ਸਲਾਨਾ ਜੋੜ ਮੇਲਾ 16 ਜੂਨ ਦਿਨ ਐਤਵਾਰ ਨੂੰ

ਜਲੰਧਰ (ਜਤਿਨ ਬੱਬਰ) – ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਧਣ ਪਰਿਵਾਰਾਂ ਦੇ ਜਠੇਰਿਆਂ ਦੇ ਅਸਥਾਨ (ਲਿੰਕ ਰੋਡ, ਅੱਡਾ ਕਠਾਰ ਤੋਂ ਸ਼ਾਮ ਚੁਰਾਸੀ ਰੋਡ), ਪਿੰਡ ਬਹੌਦੀਨਪੁਰ, ਲਾਗੇ ਪਿੰਡ ਜਲਭੇ, ਜਿਲ੍ਹਾ ਜਲੰਧਰ ਵਿਖੇ ਬੱਧਣ ਜਨੇਰੇ
ਦਾ 50ਵਾਂ ਗੋਲਡਨ ਜੁਬਲੀ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ I ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਇੱਕ ਵਿਸ਼ੇਸ਼ ਮੀਟਿੰਗ ਹੋਈ I ਜਿਸ ਵਿੱਚ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਧਣ ਪਰਿਵਾਰਾਂ ਦੇ ਜਠੇਰਿਆਂ ਪਿਤਰਾਂ ਦੇ ਅਸਥਾਨ ਵਿਖੇ 50ਵਾਂ ਭਾਰੀ ਜੋੜ ਮੇਲਾ ਮਿਤੀ 16 ਜੂਨ 2024 ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਕਮੇਟੀ ਮੈਂਬਰਾਂ ਨੇ
ਬੱਧਣ ਪਰਿਵਾਰਾਂ ਦੀਆਂ ਸੰਗਤਾਂ ਨੂੰ ਕਿਹਾ ਕਿ ਆਪਣੇ ਪਿੱਤਰਾਂ ਦੇ ਅਸਥਾਨ ਤੇ ਆ ਕੇ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰੋ ਅਤੇ ਖੁਸ਼ੀਆਂ ਦੀਆ ਝੋਲੀਆਂ ਭਰਕੇ ਜਾਓ ਤੇ ਮਹਾਤਮਾ ਦੇ ਪ੍ਰਵਚਨ ਸੁਣਕੇ ਆਪਣਾ ਜੀਵਨ ਸਫਲ ਕਰੋ। ਇਹ ਸਾਰੇ ਕਾਰਜ ਸੱਭ ਸੰਗਤਾਂ ਦੇ ਸਹਿਯੋਗ ਨਾਲ ਹੀ ਨੇਪਰੇ ਚੜ੍ਹ ਸਕਦੇ ਹਨ । ਇਸ ਕਰਕੇ ਦਿਲ ਖੋਲ ਕੇ ਵੱਧ ਤੋਂ ਵੱਧ ਦਾਨ ਦੇਣ ਦੀ ਕ੍ਰਿਪਾਲਤਾ ਕੀਤੀ ਜਾਵੇ ਤੇ ਅਪਣਾ ਜੀਵਨ ਸਫਲ ਕੀਤਾ ਜਾਵੇ ਉਹਨਾਂ ਸੰਗਤ ਨੂੰ ਬੇਨਤੀ ਕੀਤੀ ਜਿਨ੍ਹਾਂ ਸ਼ਰਧਾਲੂਆਂ ਨੇ ਸੇਵਾ ਵਿਚ ਮਾਇਆ ਜਾ ਘਿਓ, ਮਿੱਠਾ ਆਟਾ ਬਗੈਰਾ ਦੀ ਸੇਵਾ ਕਰਨੀ ਹੈ, ਉਹ ਮਿਤੀ 15 ਜੂਨ 2024 ਦਿਨ ਸ਼ਨੀਵਾਰ ਨੂੰ ਆਪਣੇ ਪਿੱਤਰਾਂ ਦੇ ਅਸਥਾਨ ਤੇ ਪਹੁੰਚ ਕੇ ਕਮੇਟੀ ਦੀ ਹਾਜਰੀ ਵਿੱਚ ਰਸੀਦਾਂ ਪ੍ਰਾਪਤ ਕਰੋ ।
ਕਮੇਟੀ ਮੈਂਬਰਾਂ ਨੇ ਦੱਸਿਆ ਕਿ ਸਭ ਨੂੰ ਇਹ ਜਾਣ ਕਿ ਬੜੀ ਖੁਸ਼ੀ ਹੋਵੇਗੀ ਕਿ ਬੱਧਣ ਜਠੇਰਿਆਂ ਦੀ ਜਗ੍ਹਾ ਤੇ ਇੱਕ ਵਰਾਂਡਾ ਬਣਾਇਆ ਗਿਆ ਹੈ ਤੇ ਨਵੇਂ ਬਣੇ ਵਰਾਂਡੇ ਵਾਸਤੇ ਸਾਰੇ ਵਰਾਂਡਿਆ ਵਿੱਚ ਭਰਤੀ ਅਤੇ ਫਰਸ਼ (ਟਾਇਲਾਂ |

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਲੱਗਣ ਦਾ ਕੰਮ ਬਾਕੀ ਹੈ ਜਿਸ ਤੇ ਤਕਰੀਬਣ 2 ਲੱਖ ਉਧਾਰ ਦੇਣਾ ਰਹਿੰਦਾ ਹੈ ਅਤੇ ਨਵੇਂ ਵਰਾਂਡੇ ਉਪਰ ਤਕਰੀਬਣ 10 ਲੱਖ ਦਾ ਖਰਚਾ ਤਿਆਰੀ ਸਮੇਤ ਆਉਣਾ ਹੈ । ਸੰਗਤਾਂ ਨੂੰ ਬੇਨਤੀ ਹੈ ਕਿ ਦਿਲ ਖੋਲ ਕੇ ਵੱਧ ਤੋਂ ਵੱਧ ਦਾਨ ਦੇਣ ਦੀ ਕ੍ਰਿਪਾਲਤਾ ਕੀਤੀ ਜਾਵੇ । ਇਸ ਸਹਿਯੋਗ ਲਈ ਬੱਧਣ ਜਠੇਰੇ ਵੈਲਫੇਅਰ ਸੁਸਾਇਟੀ (ਰਜਿ.) ਬਹਾਓਦੀਨਪੁਰ ਨੇੜੇ ਕਠਾਰ (ਜਲੰਧਰ) ਆਪ ਦੀ ਰਿਣੀ ਹੋਵੇਗੀ । ਕਮੇਟੀ ਮੈਂਬਰਾਂ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਮਿਤੀ 16 ਜੂਨ 2024 ਦਿਨ ਐਤਵਾਰ ਨਿਸ਼ਾਨ ਸਾਹਿਬ ਸਵੇਰੇ 10.30 ਵਜੇ ਚੜਾਏ ਜਾਣਗੇ। ਉਪਰਾਂਤ ਸੰਤਜਨਾਂ ਦੇ ਪ੍ਰਵਚਨ ਅਤੇ ਕੀਰਤਨ 11.00 1.00 ਵਜੇ ਤੱਕ ਰਾਗੀ ਜੱਥੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇਂ। ਉਸ ਤੋਂ ਉਪਰਾਂਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ I
ਇਸ ਮੌਕੇ ਤੇ ਗੁਰਦੇਵ ਰਾਮ ਬੱਧਣ (ਚੇਅਰਮੈਨ) ਪ੍ਰਿੰ. ਰੇਸ਼ਮ ਸਿੰਘ ਬੱਧਣ (ਪ੍ਰਧਾਨ) ਬਲਜਿੰਦਰ ਕੁਮਾਰ ਬੱਧਣ (ਉਪ ਪ੍ਰਧਾਨ) ਫੂਲ ਚੰਦ ਬੱਧਣ (ਸਾਬਕਾ ਸਰਪੰਚ) ਜਨਰਲ ਸੈਕਟਰੀ,ਮਾਸਟਰ ਚਰਨਜੀਤ ਸਿੰਘ ਬੱਧਣ (ਖਜਾਨਚੀ),
ਬਲਦੇਵ ਸਿੰਘ ਸਰਪੰਚ (ਉਪ-ਖਜਾਨਚੀ, ਹੁਸਨ ਲਾਲ ਬੱਧਣ (ਸਹਾਇਕ ਸਕੱਤਰ),
ਲਾਲ ਚੰਦ ਬੱਧਣ (ਉਪ ਸੈਕਟਰੀ), ਰਾਮ ਲੁਭਾਇਆ ਬੱਧਣ, (ਪ੍ਰੈਸ ਸੈਕਟਰੀ ), ਬੀ. ਕੇ. ਐਸ. ਬਾਲਾ।ਉਪ ਪ੍ਰੈਸ ਸੈਕਟਰੀ), ਕਸ਼ਮੀਰੀ ਲਾਲ ਬੱਧਣ, ਹਰਭਜਨ ਲਾਲ ਬੱਧਣ, ਮੰਗਤ ਰਾਮ ਬੱਧਣ, ਹਰਜਿੰਦਰ ਕੁਮਾਰ ਬੱਧਣ ( ਬਿੱਲਾ), ਪਿਆਰਾ ਸਿੰਘ ਬੱਧਣ, ਮਹਿੰਗਾ ਰਾਮ ਬੱਧਣ, ਗਿਰਧਾਰੀ ਲਾਲ ਬੱਧਣ ਸਰਪੰਚ,ਸ. ਕਰਤਾਰ ਸਿੰਘ ਬੱਧਣ, ਹਰਨਾਮ ਦਾਸ ਬੱਧਣ, ਗੁਰਜੀਤ ਸਿੰਘ ਬੱਧਣ, ਗੁਰਦੀਪ ਕੁਮਾਰ ਬੱਧਣ, ਵਿਜੇ ਕੁਮਾਰ ਬੱਧਣ ਸਮੇਤ ਪ੍ਰਬੰਧਕ ਕਮੇਟੀ ਅਤੇ ਸਮੂੰਹ ਬੱਧਣ ਪਰਿਵਾਰ ਦੇ ਮੈਂਬਰ ਮੌਜੂਦ ਸੀ|