ਇਲਾਕਾ ਬਸਤੀ-ਗੁਜ਼ਾਂ ਵਿਖੇ ਮਾਤਾ ਤੁਲਸਾ ਦੇ ਵਿਆਹ ਸਬੰਧੀ ਨਿਕਲੀ ਬਰਾਤ – ਭਾਟੀਆ ਦੰਪਤੀ ਨੇ ਲਵਾਈ ਹਾਜ਼ਰੀ
ਜਲੰਧਰ ( ਜੋਤੀ ਬੱਬਰ ) : ਇਲਾਕਾ ਬਸਤੀ-ਗੁਜ਼ਾਂ ਵਿਖੇ ਮਾਤਾ ਤੁਲਸਾ ਜੀ ਦੇ ਵਿਆਹ ਸਮਾਗਮ ਦੇ ਦਰਮਿਆਨ ਧਾਰਮਕ ਆਗੂ ਸ੍ਰੀਮਤੀ ਰਜਨੀ ਖੰਨਾਂ ਦੇ ਗ੍ਰਹਿ ਤੋਂ ਮਾਤਾ ਤੁਲਸਾ ਜੀ ਦੀ ਬਰਾਤ ਨਿਕਾਲੀ ਗਈ ਜੋ ਕਿ ਵੱਖ-ਵੱਖ ਰਸਤਿਆਂ ਤੋਂ ਹੋ ਕੇ ਡਾਕਖਾਨੇ ਵਾਲੀ ਗਲੀ ਸ੍ਰੀਮਤੀ ਰਾਜ ਉਪਲ ਦੇ ਗ੍ਰਹਿ ਵਿਖੇ ਜਾ ਕੇ ਸਮਾਪਤ ਹੋਈ ਇਸ ਸ਼ੋਭਾ ਯਾਤਰਾ ਵਿੱਚ (ਬਰਾਤ) ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਜਲੰਧਰ ਅਤੇ ਉਨ੍ਹਾਂ ਦੀ ਧਰਮ ਪਤਨੀ ਜਸਪਾਲ ਕੌਰ ਭਾਟੀਆ ਕੌਂਸਲਰ
ਆਪਣੇ ਸਾਥੀਆਂ ਸਮੇਤ ਭਾਰੀ ਗਿਣਤੀ ਵਿੱਚ ਸ਼ਾਮਲ ਹੋਏ ਸ਼ਾਮਲ ਹੋਣ ਵਾਲਿਆਂ ਵਿੱਚ ਸ੍ਰੀ ਅਸ਼ੋਕ ਕੁਮਾਰ ਚੱਢਾ, ਸ੍ਰੀ ਚੇਤਨ ਛਿੱਬੜ, ਸ੍ਰੀ ਚੰਦਨ ਕਪੂਰ ਅਸ਼ਵਨੀ ਕੁਮਾਰ ਡਾਕਟਰ ਪ੍ਰਿਤਪਾਲ ਸਿੰਘ ਸੈਣੀ ਸ੍ਰੀ ਅਸ਼ੋਕ ਸਾਰੰਗਲ ਸ੍ਰੀ ਹਨੀ ਖੁਰਾਣਾ ਸ੍ਰੀਮਤੀ ਪੂਜਾ ਅਰੋੜਾ ਸ੍ਰੀਮਤੀ ਇੰਦਰਜੀਤ ਕੌਰ ਸ੍ਰੀਮਤੀ। ਸੁਮਨ ਵਰਮਾ ਸ੍ਰੀ ਰਮੇਸ਼ ਕਪੂਰ ਕਾਲੂ ਖੁਰਾਣਾ ਸ੍ਰੀਮਤੀ ਨੀਲਮ ਖੁਰਾਣਾ ਸ੍ਰੀ ਸਿੱਪੀ ਘਾਈ ਪੰਕਜ ਖੁਰਾਣਾ ਸ੍ਰੀ ਰਜਤ ਸ਼ਾਹ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਭਾਰੀ ਗਿਣਤੀ ਵਿੱਚ ਸ਼ਾਮਲ ਸਨ ਇਸ ਬਰਾਤ ਵਿਚ ਬੈਡ ਵਾਜੇ ਮਾਤਾ ਤੁਲਸਾ ਜੀ ਦਾ ਗੁਣਗਾਨ ਕਰ ਰਹੇ ਸਨ ਵੈਰਾਗ ਦੇ ਰਸਤੇ ਵਿੱਚ ਜਗ੍ਹਾ-ਜਗ੍ਹਾ ਸਵਾਗਤ ਕੀਤਾ ਗਿਆ