ਧੰਨ ਧੰਨ ਮਾਤਾ ਗੁਜਰੀ ਸੇਵਾ ਸੋਸਾਇਟੀ ਵੱਲੋਂ ਚਾਰ ਸਾਹਿਬਜਾਦਿਆਂ ਦੀ ਯਾਦ ਵਿੱਚ ਕਰਵਾਇਆ ਗਿਆ ਧਾਰਮਿਕ ਸਮਾਗਮ
ਜਲੰਧਰ-ਸ਼ਹਿਰ ਬੀ ਧੰਨ ਧੰਨ ਮਾਤਾ ਗੁਜਰੀ ਸੇਵਾ ਸੋਸਾਇਟੀ ਵਲੋਂ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਸੈਂਟਰਲ ਟਾਊਨ ਵਿਖੇ ਬਾਲ ਕਵਿਤਾ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਪੰਜ ਸਾਲ ਤੋਂ ਲੈ ਕੇ 16 ਸਾਲ ਤੱਕ ਦੇ ਬੱਚਿਆਂ ਨੇ ਵੱਖ-ਵੱਖ ਧਾਰਮਿਕ ਕਵਿਤਾਵਾ ਚਾਰ ਸਾਹਿਬਜਾਦਿਆ ਦੇ ਇਤਿਹਾਸ ਨਾਲ ਸੰਬੰਧਤ ਕਵਿਤਾਵਾਂ ਪੇਸ਼ ਕੀਤੀਆਂ ਅਤੇ ਪ੍ਰਸ਼ਨ ਉੱਤਰ ਪ੍ਰੋਗਰਾਮ ਵੀ ਆਯੋਜਤ ਕੀਤਾ ਗਿਆ
ਇਸ ਮੌਕੇ ਜੇਤੂਆਂ ਨੂੰ ਸਰਦਾਰ ਕੰਵਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਜਲੰਧਰ ਨੇ ਇਨਾਮ ਵੰਡੇ ਮਾਤਾ ਗੁਜਰੀ ਸੇਵਾ ਸੋਸਾਇਟੀ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਕਪੂਰ (sunny) ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਧਾਨ ਸਰਦਾਰ ਚਰਨਜੀਤ ਸਿੰਘ ਸਰਦਾਰ ਮਨਪ੍ਰੀਤ ਸਿੰਘ ਦਵਿੰਦਰ ਸਿੰਘ ਬੀਬੀ ਹਰਸ਼ਰਨ ਕੌਰ ਜੈਸਮੀਨ ਕੌਰ ਮਨਦੀਪ ਸਿੰਘ ਪਰਮਿੰਦਰ ਸਿੰਘ ਡਿੰਪੀ ਤੋਂ ਇਲਾਵਾ ਬਾਕੀ ਪ੍ਰਬੰਧਕ ਕਮੇਟੀ ਨੇ ਸਰਦਾਰ ਕਮਲਜੀਤ ਭਾਟੀਆ ਦਾ ਸਨਮਾਨ ਵੀ ਕੀਤਾ ਸਮਾਗਮ ਦਰਮਿਆਨ ਚਾਹ-ਪਾਣੀ ਤੇ ਲੰਗਰ ਅਤੇ ਸਮਾਪਤੀ ਤੋਂ ਬਾਅਦ ਗੁਰੂ ਕਾ ਲੰਗਰ ਅਤੁੱਟ ਵਰਤੇ ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਅਤੇ ਚੇਅਰਮੈਨ ਸਰਦਾਰ ਕਮਲਜੀਤ ਭਾਟੀਆ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹਰ ਮਾਂ-ਬਾਪ ਦਾ ਫਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਨੂੰ ਸ਼ਹੀਦ ਅਤੇ ਕੁਰਬਾਨੀਆਂ ਦੇਣ ਵਾਲੇ ਸੂਰਮਿਆਂ ਦਾ ਇਤਿਹਾਸ ਨਾਲ ਜੁੜਨ ਦੀ ਜ਼ਰੂਰਤ ਹੈ