ਧੰਨ ਧੰਨ ਮਾਤਾ ਗੁਜਰੀ ਸੇਵਾ ਸੋਸਾਇਟੀ ਵੱਲੋਂ ਪੂਰਨਮਾਸ਼ੀ ਦੇ ਮੌਕੇ ਤੇ ਗੁਰਦੁਆਰਾ ਸਿੰਘ ਸਭਾ ਬਸਤੀ ਗੁਜ਼ਾਂ ਵਿਖੇ ਵਿਖਾਈ ਗਈ ਧਾਰਮਿਕ ਫਿਲਮ
ਜਿਸ ਦੀ ਸ਼ੁਰੂਆਤ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਜਲੰਧਰ ਨੇ ਕੀਤੀ
ਜਲੰਧਰ (ਜਯੋਤੀ ਬੱਬਰ): ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾ ਵਿਖੇ ਧੰਨ ਧੰਨ ਮਾਤਾ ਗੁਜਰੀ ਸੇਵਾ ਸੋਸਾਇਟੀ ਵੱਲੋਂ ਪੂਰਨਮਾਸ਼ੀ ਦੇ ਸ਼ੁਭ ਦਿਹਾੜੇ ਦੇ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਤ ਧਾਰਮਿਕ ਫਿਲਮ “ਦਾਸਤਾਨ ਏ ਮੀਰੀ ਪੀਰੀ”ਦਿਖਾਈ ਗਈ ਜਿਸ ਦਾ ਸ਼ੁੱਭ ਆਰੰਭ ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਜਲੰਧਰ ਅਤੇ ਜਨਰਲ ਸਕੱਤਰ ਗੁਰਦੁਆਰਾ ਸਿੰਘ ਸਭਾ ਬਸਤੀ ਗੁਜ਼ਾਂ ਨੇ ਕੀਤੀ ਇਸ ਮੌਕੇ ਤੇ ਸਰਦਾਰ ਜਤਿੰਦਰਪਾਲ ਸਿੰਘ ਕਪੂਰ (ਸਨੀ ਕਪੂਰ) ਪ੍ਰਧਾਨ ਮੰਤਰੀ ਸੇਵਾ ਸੁਸਾਇਟੀ ਇੰਦਰਪਾਲ ਸਿੰਘ ਮਨਪ੍ਰੀਤ ਸਿੰਘ ਭਾਈ ਜਸਪਾਲ ਸਿੰਘ ਹਰਜੋਤ ਸਿੰਘ ਬਾਬਾ ਜਸਵਿੰਦਰ ਸਿੰਘ ਲਵਪ੍ਰੀਤ ਸਿੰਘ ਮਨਮੀਤ ਸਿੰਘ ਇਸਤਰੀ ਸਭਾ ਦੀ ਪ੍ਰਧਾਨ ਬੀਬੀ ਦਯਾ ਕੌਰ ਸ੍ਰੀਮਤੀ ਸ਼ਾਂਤੀ ਰਾਣੀ ਸਿਮਰਨ ਕੌਰ ਰਾਜ ਰਾਣੀ ਅਮ੍ਰਿਤਪਾਲ ਸਿੰਘ ਭਾਟੀਆ ਜਸਵੀਰ ਸਿੰਘ ਅਤੇ ਬਲਵਿੰਦਰ ਸਿੰਘ ਮੌਕੇ ਤੇ ਹੋਰ ਪਤਵੰਤੇ ਸੱਜਣ ਅਤੇ ਪ੍ਰਬੰਧਕ ਸਾਹਿਬਾਨ ਹਾਜ਼ਰ ਸਨ ਫਿਲਮ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ